ਇੱਕ ਦਿਨ ਪਿੱਛੇ ਮੁੜ ਕੇ ਤੱਕਿਆ , ਆਪਣਾ ਹੀ ਪਰਛਾਵਾਂ ਮੈਂ ,
ਰੂਹ ਓਹਦੀ ਸੀ ਕੰਬ ਗਈ , ਜਦ ਪੁਛਿਆ ਆਪਣਾ ਸਿਰਨਾਵਾਂ ਮੈਂ ।
ਬੋਹੜ ਜਿਹੇ ਕੋਈ ਰੁੱਖ ਵਰਗਾ , ਨਾ ਰਾਹਾਂ ਵਿੱਚ ਕੋਈ ਮਿਲਿਆ ,
ਤਪਦੇ ਦਿਲ ਨੂੰ ਠਾਰਨ ਲਈ , ਦੱਸ ਫਿਰ ਲੱਭਦਾ ਕਿੱਥੋਂ ਛਾਵਾਂ ਮੈਂ ।
ਬੇਵਫਾ਼ਈਆਂ , ਦਗੇਬਾਜ਼ੀਆਂ ਦੇ , ਪਏ ਥਾਂ ਥਾਂ ਖਿਲਰੇ ਕੰਡੇ ਨੇ ,
ਤੂੰ ਹੀ ਦੱਸਦੇ ਐ ਜਿੰਦਗੀ , ਦੱਸ ਫਿਰ ਕਿੱਥੇ ਪੈਰ ਟਿਕਾਵਾਂ ਮੈਂ ।
ਤੇਰੇ ਸ਼ਹਿਰ ਤੋਂ ਮਿਲੇ ਨੇ ਸੱਜਣਾਂ , ਸਾਨੂੰ ਪੀੜਾਂ ਦਰਦ ਅਵੱਲੜੇ ਵੇ ,
ਸਾਡੀ ਵੀ ਮਜਬੂਰੀ ਏਥੇ , ਨਿੱਤ ਚੋਗ ਚੁਗਣ ਲਈ ਆਵਾਂ ਮੈਂ ।
ਅੱਖੀਆਂ ਜੋ ਵੀ ਸੁਪਨੇ ਤੱਕਣ , ਉਹ ਪਲਾਂ `ਚ ਜਖਮੀ ਹੋ ਜਾਂਦੇ ,
ਲੋਕੀ ਨਮਕ ਹੱਥਾਂ `ਚ ਲੈ ਘੁੰਮਦੇ , ਕਿਸਨੂੰ ਜਖਮ ਦਿਖਾਵਾਂ ਮੈਂ ।
ਦੂਜਿਆਂ ਖਾਤਰ ਜੋ ਨੇ ਟੁੱਟਦੇ , ਉਹ ਫਿਰ ਕਿੱਥੋਂ ਦੱਸ ਲੱਭਦੇ ਨੇ ,
ਰਾਤੀਂ ਅੰਬਰ ਦੇ ਵੱਲ ਤੱਕਿਆ ,ਸੀ ਤਾਰਾ ਟਾਵਾਂ - ਟਾਵਾਂ ਮੈਂ ।
ਜਿੰਦਗੀ ਬਣ ਕੇ ਰਹਿ ਗਈ , ਸਦਾ ਲਈ ਇੱਕ ਥਿਊਰਮ ਜਿਹੀ ,
ਕੋਸ਼ਿਸ ਕਰਦਾ ਹੱਲ ਕਰਨੇ ਦੀ , ਓਨਾ ਹੀ ਉਲਝੀ ਜਾਵਾਂ ਮੈਂ ।
ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿਆਂ ਦੀ ,
ਰੁੱਖ ਬਦਲ ਕੇ ਚਲਦੀਆਂ ਤੱਕੀਆਂ , ਜੈਲੀ ਰੋਜ ਹਵਾਵਾਂ ਮੈਂ ।