Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਹਿਕਾਂ ਵਰਗੇ ਲੋਕ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਹਿਕਾਂ ਵਰਗੇ ਲੋਕ

ਗੋਰਮਿੰਟ ਕਾਲਜ ਮੁਕਤਸਰ ਵਿਚ ਪੜ੍ਹਦਾ ਸਾਂ। ਉਦੋਂ ਦੀਆਂ ਕਈ ਖੂਬਸੂਰਤ ਤੇ ਨਾ ਭੁੱਲਣ ਵਾਲੀਆਂ ਯਾਦਾਂ ਅਜੇ ਵੀ ਨਾਲ-ਨਾਲ ਤੁਰਦੀਆਂ ਰਹਿੰਦੀਆਂ ਨੇ। ਮੈਡਮ ਕੁਲਵੰਤ ਕੌਰ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸਨ। ਸਿਆਲਾਂ ਵਿਚ ਜ਼ਿਆਦਾਤਰ ਉਹ ਸਾਡਾ ਪੀਰੀਅਡ ਕਾਲਜ ਦੇ ਖੇਡ ਵਿਭਾਗ ਦੇ ਸਾਹਮਣੇ ਹਰੇ-ਭਰੇ ਲਾਅਨ ਵਿਚ ਲਾਇਆ ਕਰਦੇ ਸਨ। ਅਸੀਂ ਇਸ ਕਲਾਸ ਵਿਚ ਤੀਹ ਜਣੇ ਸਾਂ, ਵੀਹ ਮੁੰਡੇ ਤੇ ਦਸ ਕੁੜੀਆਂ। ਸਾਰੇ ਹੀ ਰੌਣਕੀ ਤੇ ਹੱਸ-ਹੱਸ ਗੱਲਾਂ ਕਰਨ ਵਾਲੇ। ਇਸ ਕਲਾਸ ਵਿਚ ਸਾਡੇ ਨਾਲ ਸਾਡਾ ਬੜਾ ਹੀ ਨਿੱਘਾ ਮਿੱਤਰ ਆਤਮਾ ਸਿੰਘ ਬਰਾੜ ਵੀ ਹੁੰਦਾ ਸੀ। ਉਸ ਦੇ ਸੁਭਾਅ ਤੇ ਲਿਬਾਸ ਵਿਚ ਫਕੀਰਾਂ ਵਰਗੀ ਸਾਦਗੀ ਸੀ। ਅਸੀਂ ਸਾਰੇ ਜੀਨਾਂ-ਸ਼ੀਨਾਂ ਪਾ ਕੇ ਆਪਣੇ-ਆਪ ਨੂੰ ਪੂਰੇ ਮਾਡਰਨ ਸਮਝਦੇ ਸਾਂ ਪਰ ਆਤਮਾ ਸਿੰਘ ਅਕਸਰ ਹੀ ਕੁੜਤੇ-ਪਜ਼ਾਮੇ ਵਿਚ ਹੁੰਦਾ। ਇਕ ਦਿਨ ਜਦੋਂ ਪੀਰੀਅਡ ਖਤਮ ਹੋਇਆ ਤਾਂ ਅਸੀਂ ਸਾਰੇ ਮੁੰਡੇ-ਕੁੜੀਆਂ ਆਪੋ-ਆਪਣੀਆਂ ਥਾਵਾਂ ਤੋਂ ਖੜ੍ਹੇ ਹੋ ਗਏ ਪਰ ਆਤਮਾ ਸਿੰਘ ਕੰਨ ਜਿਹੇ ਵਲ੍ਹੇਟ ਕੇ ਥੱਲੇ ਹੀ ਬੈਠਾ ਰਿਹਾ। ਜਦੋਂ ਤਿੰਨ-ਚਾਰ ਮਿੰਟ ਉਹ ਨਾ ਉੱਠਿਆ ਤਾਂ ਸਾਡਾ ਮਿੱਤਰ ਭੁਪਿੰਦਰ ਬੋਲਿਆ, ‘‘ਚੱਲ ਉੱਠ ਬਈ ਆਤਮਾ ਸਿਆਂ, ਚੱਲ ਉੱਠ-ਉੱਠ ਜਾ ਕੇ ਚਾਹ-ਛਾਹ ਪੀਈਏ, ਤੂੰ ਤਾਂ ਐਥੇ ਈ ਛਾਉਣੀ ਪਾਈ ਬੈਠੈਂ।’’ ਭੁਪਿੰਦਰ ਦੇ ਇਨ੍ਹਾਂ ਬੋਲਾਂ ਨੂੰ ਵੀ ਆਤਮਾ ਸਿੰਘ ਨੇ ਅਣਸੁਣੇ ਹੀ ਕਰ ਛੱਡਿਆ। ਮੈਡਮ ਜਾਣ ਲੱਗੇ ਤਾਂ ਉਨ੍ਹਾਂ ਨੇ ਵੀ ਪੁੱਛਿਆ ਤਾਂ ਆਤਮਾ ਸਿੰਘ ਨੀਵੀਂ ਜਿਹੀ ਪਾ ਕੇ ਬੋਲਿਆ, ‘‘ਮੈਡਮ ਜੀ, ਵੈਸੇ ਹੀ ਧੁੱਪੇ ਬੈਠਣ ਨੂੰ ਮਨ ਜਿਹਾ ਕਰ ਆਇਆ।’’ ਉਸ ਦਾ ਇਹ ਜੁਆਬ ਸੁਣ ਕੇ ਮੈਡਮ ਹੁਰੀਂ ਮੁਸਕਰਾਉਂਦੇ ਹੋਏ ਡਿਪਾਰਟਮੈਂਟ ਨੂੰ ਹੋ ਤੁਰੇ। ਜਿਨ੍ਹਾਂ ਮੁੰਡੇ ਤੇ ਕੁੜੀਆਂ ਦਾ ਅਗਲਾ ਪੀਰੀਅਡ ਲੱਗਣਾ ਸੀ, ਉਹ ਵੀ ਆਪਣੀਆਂ ਕਲਾਸਾਂ ਨੂੰ ਹੋ ਤੁਰੇ ਪਰ ਆਤਮਾ ਸਿੰਘ ਹਾਲੇ ਵੀ ਉਥੇ ਹੀ ਮੋਰਚਾ ਲਾਈ ਬੈਠਾ ਸੀ। ਸਾਡਾ ਤਿੰਨ-ਚਾਰ ਮਿੱਤਰਾਂ ਦਾ ਅਗਲਾ ਪੀਰਅਡ ਖਾਲੀ ਸੀ ਤੇ ਅਸੀਂ ਚੌਂਕੜੇ ਮਾਰ ਕੇ ਆਤਮਾ ਸਿੰਘ ਨਾਲ ਬੈਠ ਗਏ। ਨਿੱਕੀਆਂ-ਨਿੱਕੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਆਖਿਰ ਵੀਹ ਕੁ ਮਿੰਟਾਂ ਬਾਅਦ ਜਦੋਂ ਫੇਰ ਭੁਪਿੰਦਰ ਨੇ ਆਤਮੇ ਨੂੰ ਕਿਹਾ, ‘‘ਉਏ ਹੁਣ ਤਾਂ ਖੜ੍ਹਾ ਹੋ ਜਾ ਤਾਇਆ ਹੀਰ ਦਿਆ।’’ ਭੁਪਿੰਦਰ ਦੇ ਇਹ ਬੋਲ ਸੁਣ ਕੇ ਆਤਮਾ ਸਿੰਘ ਬੜੀ ਹੀ ਬੇਬਸੀ ਨਾਲ ਮੇਰੇ ਵੱਲ ਦੇਖਣ ਲੱਗਿਆ ਤੇ ਫਿਰ ਹੌਲੇ ਜਿਹੇ ਬੋਲਿਆ’’, ਉਏ ਲੋਚੀ ਵੀਰਿਆ, ਦਰਅਸਲ ਆਹ ਸੌਹਰੀ ਦਾ ਮੇਰੇ ਪਜ਼ਾਮੇ ਦਾ ਨਾਲਾ ਟੁੱਟ ਗਿਐ, ਤੂੰ ਦੱਸ ਮੈਂ, ਮੈਡਮ ਤੇ ਕੁੜੀਆਂ ਦੇ ਸਾਹਮਣੇ ਕਿਵੇਂ ਖੜ੍ਹਾ ਹੁੰਦਾ?’’ ਉਸ ਦੀ ਇਹ ਗੱਲ ਸੁਣ ਕੇ ਨਾਲ ਬੈਠਾ ਅਨਿਲ ਬੋਲਿਆ, ‘‘ਆਤਮਾ ਸਿਆਂ ਇਹ ਵੀ ਕੋਈ ਗੱਲ ਐ, ਥੱਲੇ ਕੱਛਾ ਤਾਂ ਪਾਇਆ ਈ ਹੋਣੈ, ਨਾਲੇ ਤੂੰ ਤਾਂ ਯਾਰ ਕਬੱਡੀ ਦਾ ਖਿਡਾਰੀ ਏਂ, ਕਬੱਡੀ ਆਲੇ ਤਾਂ ਖੇਡਦੇ ਈ ਕੱਛਿਆਂ ਵਿਚ ਨੇ ਤੇ ਤੂੰ ਤਾਂ ਐਵੇਂ ਈ  ਸੰਗੀ ਜਾਨੈਂ।’’ ਅਨਿਲ ਦੀ ਇਹ ਗੱਲ ਸੁਣ ਕੇ ਆਤਮਾ ਸਿੰਘ ਬੜੇ ਹੀ ਭੋਲੇਪਨ ਨਾਲ ਬੋਲਿਆ, ‘‘ਕੀ ਕਰਾਂ ਯਾਰ, ਅੱਜ ਤਾਂ ਹੋਰ ਈ ਸਿਆਪੈ, ਥੱਲੇ ਕੱਛਾ ਵੀ ਹੈ ਨੀਂ।’’ ਆਤਮਾ ਸਿੰਘ ਦੇ ਇਹ ਬੋਲ ਸੁਣ ਕੇ ਨਿੱਘੀ-ਨਿੱਘੀ ਧੁੱਪ ਵਿਚ ਠਹਾਕਿਆਂ ਦੀ ਆਵਾਜ਼ ਗੂੰਜਣ ਲੱਗੀ। ਥੱਲੇ ਬੈਠਾ ਆਤਮਾ ਵੀ ਸਾਡੇ ਹਾਸੇ ਵਿਚ ਸ਼ਾਮਲ ਹੋ ਗਿਆ।

20 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਤਮਾ ਸਿੰਘ ਨਾਲ ਜੁੜੀ ਇਕ ਹੋਰ ਯਾਦ ਜ਼ਿਹਨ ਵਿਚ ਘੁੰਮਣ ਲੱਗੀ ਏ, ਲਉ ਸੁਣੋ- ਐਮ.ਆਰ. ਕਾਲਜ ਫਾਜ਼ਿਲਕਾ  ਵਿਚ ਯੂਥ ਫੈਸਟੀਵਲ ਸੀ। ਦੂਰ-ਦੂਰ ਤੋਂ ਕਾਲਜ ਆਪੋ-ਆਪਣੀਆਂ ਟੀਮਾਂ ਲੈ ਕੇ ਪਹੁੰਚੇ ਹੋਏ ਸਨ ਪਰ ਉਥੇ ਰਹਿਣ ਦੀ ਸਮੱਸਿਆ ਖੜ੍ਹੀ ਹੋ ਗਈ। ਟੀਮਾਂ ਵੱਧ ਤੇ ਕਮਰੇ ਘੱਟ। ਕੁਝ ਟੀਮਾਂ ਨੂੰ ਕਮਰੇ ਮਿਲ ਗਏ, ਕਈਆਂ ਦਾ ਨੇੜੇ-ਤੇੜੇ ਕਿਤੇ ਹੋਰ ਪ੍ਰਬੰਧ ਕੀਤਾ ਗਿਆ ਫਿਰ ਵੀ ਦੋ ਕਾਲਜਾਂ ਦੀਆਂ ਟੀਮਾਂ, ਜਿਨ੍ਹਾਂ ਵਿਚ ਚਾਰ ਕੁੜੀਆਂ ਤੇ ਤਿੰਨ ਮੁੰਡੇ ਸਨ, ਉਨ੍ਹਾਂ ਵਾਸਤੇ ਕੋਈ ਜਗ੍ਹਾ ਨਹੀਂ ਸੀ ਬਣ ਰਹੀ। ਵਿਚਾਰੇ ਯਤੀਮਾਂ ਵਾਂਗ ਡੌਰ-ਭੌਰ ਹੋਏ ਖੜ੍ਹੇ ਸਨ। ਉਥੇ ਫਿਰ ਆਤਮਾ ਸਿੰਘ ਬਰਾੜ ਹਨੂੰਮਾਨ ਬਣ ਕੇ ਬਹੁੜਿਆ। ਉਹ ਸਾਰਿਆਂ ਨੂੰ ਕੰਟੀਨ ’ਚ ਬਿਠਾ ਕੇ, ਆਪਣਾ ਸਕੂਟਰ ਚੁੱਕ ਕੇ ਆਪਣੇ ਪਿੰਡ ਨੂੰ ਹੋ ਤੁਰਿਆ। ਉਥੋਂ ਉਹਦਾ ਪਿੰਡ 15 ਕੁ ਕਿਲੋਮੀਟਰ ਦੀ ਦੂਰੀ ’ਤੇ ਸੀ। ਘੰਟੇ ਕੁ ਬਾਅਦ ਉਹ ਦੋ ਜੀਪਾਂ ਲੈ ਕੇ ਉਥੇ ਪਹੁੰਚ ਗਿਆ। ਇਕ ਜੀਪ ਪਿੰਡ ਦੇ ਸਰਪੰਚ ਅਜਾਇਬ ਸਿੰਘ ਬਰਾੜ ਦੀ ਤੇ ਦੂਜੀ ਉਸ ਦੇ ਪਿਆਰੇ ਮਿੱਤਰ ਛਿੰਦੇ ਦੀ। ਮੇਰੇ ਸਮੇਤ ਉਹ ਸਾਰਿਆਂ ਨੂੰ ਜੀਪਾਂ ਵਿਚ ਲੱਦ ਕੇ ਆਪਣੇ ਪਿੰਡ ਨੂੰ ਹੋ ਤੁਰਿਆ। ਪਿੰਡ ਪਹੁੰਚੇ ਤਾਂ ਉਸ ਦੀ ਮਾਂ, ਬਾਪੂ ਤੇ ਭੂਆ ਰਾਣੋ ਦਾ ਚਾਅ ਦੇਖਣ ਵਾਲਾ ਸੀ। ਉਨ੍ਹਾਂ ਰੱਬ ਦੇ ਬੰਦਿਆਂ ਨੇ ਏਨੀ ਸੇਵਾ ਕੀਤੀ, ਏਨਾ ਪਿਆਰ ਦਿੱਤਾ ਕਿ ਕਿਸੇ ਨੂੰ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਇਸ ਘਰੇ ਪਹਿਲੀ ਵਾਰ ਆਏ ਨੇ। ਦੂਜੇ ਦਿਨ ਸਵੇਰੇ ਜਦੋਂ ਫਾਜ਼ਿਲਕਾ ਨੂੰ ਤੁਰਨ ਲੱਗੇ ਤਾਂ ਮਾਂ ਨੇ ਸਾਡੇ ਨਾਲ ਗਈਆਂ ਕੁੜੀਆਂ ਨੂੰ ਇਕ-ਇਕ ਖੇਸ ਤੇ ਪੰਜਾਹ-ਪੰਜਾਹ ਰੁਪਏ ਦਿੱਤੇ। ਕੁੜੀਆਂ ਲੈਣ ਨਾ ਪਰ ਆਤਮੇ ਦੀ ਮਾਂ ਉਨ੍ਹਾਂ ਨੂੰ ਗਲਵੱਕੜੀ ਵਿਚ ਲੈ ਕੇ ਬੜੇ ਹੀ ਪਿਆਰ ਨਾਲ ਕਹਿਣ ਲੱਗੀ, ‘‘ਕਮਲੀਆਂ ਨਾ ਹੋਣ, ਤੁਸੀਂ ਵੀ ਮੇਰੀਆਂ ਧੀਆਂ ਹੋ, ਖਾਲੀ ਕਿਵੇਂ ਮੋੜਾਂ, ਤੁਸੀਂ ਤਾਂ ਜਮ੍ਹਾਂ ਹੀ ਮੇਰੀ ਜੀਤੀ ਵਰਗੀਆਂ ਈ ਹੋ।’’ ਏਨਾ ਆਖ ਕੇ ਮਾਂ ਦੀਆਂ ਅੱਖਾਂ ਭਰ ਆਈਆਂ। ਸੱਚਮੁੱਚ ਉਸ ਨੇ ਕੁੜੀਆਂ ਨੂੰ ਘਰੋਂ ਇੰਜ ਤੋਰਿਆ ਜਿਵੇਂ ਉਹ ਕੁੜੀਆਂ ਉਸ ਦੇ ਹੀ ਢਿੱਡੋਂ ਜਾਈਆਂ ਹੋਣ। ਸ਼ਾਮ ਨੂੰ ਜਦੋਂ ਪਹਿਲੇ ਦਿਨ ਦੀਆਂ ਆਈਟਮਾਂ ਖਤਮ ਹੋਈਆਂ ਤਾਂ ਮੈਂ ਤੇ ਆਤਮਾ ਕੰਟੀਨ ’ਚ ਆਣ ਬੈਠੇ ਤੇ ਮੈਂ ਡਰਦੇ-ਡਰਦੇ ਨੇ ਆਤਮੇ ਨੂੰ ਪੁੱਛਿਆ, ‘‘ਯਾਰ ਆਤਮੇ ਤੜਕੇ ਕੁੜੀਆਂ ਨੂੰ ਤੋਰਨ ਵੇਲੇ ਮਾਂ ਰੋਣ ਕਿਉਂ ਲੱਗ ਗਈ ਸੀ।’’
ਮੇਰੀ ਗੱਲ ਸੁਣ ਕੇ ਆਤਮਾ ਸਿੰਘ ਭਾਵੁਕ ਹੋ ਉੱਠਿਆ ਤੇ ਜਿਵੇਂ ਖੂਹ ’ਚੋਂ ਬੋਲਿਆ ਹੋਵੇ, ‘‘ਜੀਤੀ ਮੇਰੀ ਛੋਟੀ ਭੈਣ ਸੀ। ਦਸਵੀਂ ਵਿਚ ਪੜ੍ਹਦੀ ਸੀ। ਇਕ ਦਿਨ ਸਕੂਲੋਂ ਪੜ੍ਹ ਕੇ ਆ ਰਹੀ ਸੀ ਕਿ ਉਸ ਦੇ ਸਾਈਕਲ ਨੂੰ ਅਚਾਨਕ ਇਕ ਟਰੱਕ ਫੇਟ ਮਾਰ ਗਿਆ ਤੇ ਜੀਤੀ ਵਿਚਾਰੀ ਥਾਂ ’ਤੇ ਹੀ…।’’ ਏਨਾ ਕਹਿ ਕੇ ਆਤਮਾ ਸਿੰਘ ਸੱਚਮੁੱਚ ਰੋਣ ਲੱਗਿਆ ਤੇ ਮੈਂ ਉਸ ਰੱਬ ਦੇ ਸੱਚੇ-ਸੁੱਚੇ ਬੰਦੇ ਨੂੰ ਆਪਣੇ ਕਲਾਵੇ ਵਿਚ ਭਰ ਲਿਆ।

 

ਤ੍ਰੈਲੋਚਨ ਲੋਚੀ * ਮੋਬਾਈਲ:  098142-53315

20 Apr 2013

Reply