Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰੇਮ ਘਾਹ ਤੇ ਤ੍ਰੇਲ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪ੍ਰੇਮ ਘਾਹ ਤੇ ਤ੍ਰੇਲ ਦਾ

 

ਪ੍ਰੇਮ ਘਾਹ 'ਤੇ ਤ੍ਰੇਲ ਦਾ
ਰੱਬ ਰੰਗੀ, ਛਬੀਲੀ ਜਹੀ,
ਰਾਤ ਦੀ ਸ਼ਰਮੀਲੀ ਧੀ,
ਨਾ ਕਿਸੇ ਡਿੱਠੀ ਆਉਂਦੀ
ਸਈਓ, ਨਾ ਕਿਸੇ ਡਿੱਠੀ ਜਾਂਦੀ,
ਕਦੇ ਤਾਂ ਲੱਗੇ ਸੁੱਚਾ ਮੋਤੀ,
ਕਦੇ ਜਾਪਦੀ ਚਾਂਦੀ |    
ਪ੍ਰੇਮ ਦੋਹਾਂ 'ਚ ਇੰਨਾਂ ਕਿਉਂ ਏ,
ਕ੍ਰਿਸ਼ਨ ਸੁਦਾਮਾ ਜਿੰਨਾਂ ਕਿਉਂ ਏ?   
ਘਾਹ, ਤ੍ਰੇਲ ਇੱਕ ਜਾਤ ਨਾ
ਨਾ ਰੁਤਬੇ ਦੇ ਹਾਣੀ,
ਘਾਹ ਨਿਮਾਣਾ ਧਰਤੀ ਉੱਗਦਾ,
ਉਹ ਅਰਸ਼ਾਂ ਦਾ ਪਾਣੀ |
ਰਾਤ-ਪ੍ਰਾਹੁਣੀ ਚੁਪਕੇ ਚੁਪਕੇ,
ਰੂਪ ਬਦਲ, ਹੋ ਤੁਪਕੇ ਤੁਪਕੇ,
ਪ੍ਰੀਤ ਨਿਭਾਵਣ ਬੂੰਦ ‘ਓਸ’ ਦੀ  
ਜਦ ਧਰਤੀ ਤੇ ਆਵੇ, 
ਘਾਹ ਦੀ ਪੱਤੀ ਪੱਤੀ ਖਿਲ ਕੇ  
ਆਪਣੀ ਪਲਕ ਬਿਠਾਵੇ |
ਊਚ ਨੀਚ ਦੇ ਭੇਦ 'ਚ ਵੜਕੇ, 
ਕੀਹ ਖੱਟਿਆ ਏ ਨਫ਼ਰਤ ਸੜਕੇ ? 
ਹੁਣ ਤਾਂ ਛੱਡੋ, ਇਸ ਝੇੜੇ ਵਿਚ 
ਐਸਾ ਕੀਹ ਅਲੋਕਾਰੀ ?
ਵੇਖੋ ਸਬਕ ਸਿਖਾਉਂਦੀ ਸਾਨੂੰ
ਕੀਹ ਦੋਹਾਂ ਦੀ ਯਾਰੀ |
ਜਗਜੀਤ ਸਿੰਘ ਜੱਗੀ
ਰੱਬ ਰੰਗੀ - ਰੱਬ ਜਿਹੇ ਰੰਗ ਵਾਲੀ (ਤ੍ਰੇਲ);  ਛਬੀਲੀ - ਸੁੰਦਰ; ਨਾ ਰੁਤਬੇ ਦੇ ਹਾਣੀ - ਮਿਆਰ ਜਾਂ ਸਟੇਟਸ ‘ਚ ਵੀ ਬਰਾਬਰ ਨਹੀਂ; ਨਿਮਾਣਾ - ਅਦਨਾ ਜਿਹਾ; ਰਾਤ-ਪ੍ਰਾਹੁਣੀ - ਰਾਤ ਦੀ ਮਹਿਮਾਨ; ਹੋ ਤੁਪਕੇ ਤੁਪਕੇ - ਤ੍ਰੇਲ ਦੀਆਂ ਬੂੰਦਾਂ ਬਣ ਕੇ; ਓਸ - ਤ੍ਰੇਲ; ਆਪਣੀ ਪਲਕ ਬਿਠਾਵੇ - ਘਾਹ ਦੀ ਪੱਤੀ ਪੱਤੀ ਤ੍ਰੇਲ ਨੂੰ ਪ੍ਰੇਮ ਨਾਲ ਆਪਣੀਆਂ ਅੱਖਾਂ ਤੇ ਬਿਠਾਉਂਦੀ ਹੈ; ਝੇੜੇ - ਝਗੜੇ; ਅਲੋਕਾਰੀ - ਵਿਸ਼ੇਸ਼;

ਪ੍ਰੇਮ ਘਾਹ ਤੇ ਤ੍ਰੇਲ ਦਾ


ਰੱਬ ਰੰਗੀ, ਛਬੀਲੀ ਜਹੀ,

ਰਾਤ ਦੀ ਸ਼ਰਮੀਲੀ ਧੀ,

ਨਾ ਕਿਸੇ ਡਿੱਠੀ ਆਉਂਦੀ

ਸਈਓ, ਨਾ ਕਿਸੇ ਡਿੱਠੀ ਜਾਂਦੀ,

ਕਦੇ ਤਾਂ ਲੱਗੇ ਸੁੱਚਾ ਮੋਤੀ,

ਕਦੇ ਜਾਪਦੀ ਚਾਂਦੀ |    


ਪ੍ਰੇਮ ਦੋਹਾਂ 'ਚ ਇੰਨਾਂ ਕਿਉਂ ਏ?

ਕ੍ਰਿਸ਼ਨ ਸੁਦਾਮਾ ਜਿੰਨਾਂ ਕਿਉਂ ਏ?   

ਘਾਹ, ਤ੍ਰੇਲ ਇੱਕ ਜਾਤ ਨਾ,

ਨਾ ਰੁਤਬੇ ਦੇ ਹਾਣੀ,

ਘਾਹ ਨਿਮਾਣਾ ਧਰਤੀ ਉੱਗਦਾ,

ਉਹ ਅਰਸ਼ਾਂ ਦਾ ਪਾਣੀ |


ਰਾਤ-ਪ੍ਰਾਹੁਣੀ ਚੁਪਕੇ ਚੁਪਕੇ,

ਰੂਪ ਬਦਲ, ਹੋ ਤੁਪਕੇ ਤੁਪਕੇ,

ਪ੍ਰੀਤ ਨਿਭਾਵਣ ਬੂੰਦ ‘ਓਸ’ ਦੀ  

ਜਦ ਧਰਤੀ ਤੇ ਆਵੇ, 

ਘਾਹ ਦੀ ਪੱਤੀ ਪੱਤੀ ਖਿਲ ਕੇ  

ਆਪਣੀ ਪਲਕ ਬਿਠਾਵੇ |


ਊਚ ਨੀਚ ਦੇ ਭੇਦ 'ਚ ਵੜਕੇ, 

ਕੀਹ ਖੱਟਿਆ ਏ ਨਫ਼ਰਤ ਸੜਕੇ ? 

ਹੁਣ ਤਾਂ ਛੱਡੋ, ਇਸ ਝੇੜੇ ਵਿਚ 

ਐਸਾ ਕੀਹ ਅਲੋਕਾਰੀ ?

ਵੇਖੋ ਸਬਕ ਸਿਖਾਉਂਦੀ ਸਾਨੂੰ

ਕੀਹ ਦੋਹਾਂ ਦੀ ਯਾਰੀ |

 

ਜਗਜੀਤ ਸਿੰਘ ਜੱਗੀ


ਰੱਬ ਰੰਗੀ - ਰੱਬ ਜਿਹੇ ਰੰਗ ਵਾਲੀ (ਤ੍ਰੇਲ);  ਛਬੀਲੀ - ਸੁੰਦਰ; ਨਾ ਰੁਤਬੇ ਦੇ ਹਾਣੀ - ਮਿਆਰ ਜਾਂ ਸਟੇਟਸ ‘ਚ ਵੀ ਬਰਾਬਰ ਨਹੀਂ; ਨਿਮਾਣਾ - ਅਦਨਾ ਜਿਹਾ; ਉਹ ਅਰਸ਼ਾਂ ਦਾ ਪਾਣੀ - ਤ੍ਰੇਲ ਦਾ ਪਾਣੀ ਊਚੇ ਰੁਤਬੇ ਵਾਲਾ ਹੈ ਰਾਤ-ਪ੍ਰਾਹੁਣੀ - ਰਾਤ ਦੀ ਮਹਿਮਾਨ; ਹੋ ਤੁਪਕੇ ਤੁਪਕੇ - ਤ੍ਰੇਲ ਦੀਆਂ ਬੂੰਦਾਂ ਬਣ ਕੇ; ਓਸ - ਤ੍ਰੇਲ; ਆਪਣੀ ਪਲਕ ਬਿਠਾਵੇ - ਘਾਹ ਦੀ ਪੱਤੀ ਪੱਤੀ ਤ੍ਰੇਲ ਨੂੰ ਪ੍ਰੇਮ ਨਾਲ ਆਪਣੀਆਂ ਅੱਖਾਂ ਤੇ ਬਿਠਾਉਂਦੀ ਹੈ; ਝੇੜੇ - ਝਗੜੇ; ਅਲੋਕਾਰੀ - ਵਿਸ਼ੇਸ਼;

 

13 Dec 2015

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਦਕੇ ਤੁਹਾਡੇ ਨਜ਼ਰੀਏ ਦੇ....ਬਹੁਤ ਸੋਹਣਾ ਲਿਖਿਆ

14 Dec 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਵਾਹ ਵਾਹ ,..........ਬੋਹਤ ਹੀ ਕਮਾਲ ਦਾ ਲਿਖਿਆ ,.sir g

 

ਇਕ ਨਿਵੇਕਲਾ ਜੇਹਾ ਅਹਿਸਾਸ,..............ਤੇ ਸਭਨਾਂ ਲਈ ਇਕ ਸੁਨੇਹਾ 

 

ਪਿਆਰੇ ਲਫਜਾਂ ਨੂੰ ਸਲਾਮ,...........ਧੰਨਵਾਦ 

14 Dec 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahot hi khoobsurat likheya h sir ji Smile

 

TFS

14 Dec 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਬਹੁਤ ਖੂਬ
15 Dec 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਘਾਹ ਤੇ ਤ੍ਰੇਲ ਦੀ ਮੁਹੱਬਤ ਬਹੁਤ ਵੱਖਰੇ ਤੇ ਸੋਹਣੇ ਢੰਗ ਨਾਲ ਪੇਸ਼ ਕੀਤੀ ਏ ਤੁਸੀ ਜਗਜੀਤ ਸਰ....
ਖਾਸ ਤੋਰ ਤੇ....

ਘਾਹ ਤ੍ਰੇਲ ਇੱਕ ਜਾਤ ਨਾ
ਨਾ ਰੁਤਬੇ ਦੇ ਹਾਣੀ ....

ਤੇ

ਰਾਤ-ਪ੍ਰਾਹੁਣੀ ਚੁਪਕੇ ਚੁਪਕੇ,
ਰੂਪ ਬਦਲ, ਹੋ ਤੁਪਕੇ ਤੁਪਕੇ....

ਸੁੰਦਰ imagery ਅਤੇ ਬਹੁਤ ਸੋਹਣਾ ਸੁਨੇਹਾ ਦਿੰਦੀ, ਬਾ-ਕਮਾਲ ਰਚਨਾ..

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।

16 Dec 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਕਰੀਆ ਅਮਰਿੰਦਰ ਬਾਈ ਜੀ |
ਆਪ ਨੇ ਆਪਣੇ ਰੁਝੇਵਿਆਂ ਚੋਂ ਉਚੇਚਾ ਵਕਤ ਕੱਢਕੇ ਇਸ ਨਿਮਾਣੀ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਅਫਜ਼ਾਈ ਵੀ ਕੀਤੀ - ਇਸ ਸਭ ਕਾਸੇ ਲਈ ਬਹੁਤ ਬਹੁਤ ਧੰਨਵਾਦ ਜੀ |
ਰੱਬ ਰਾਖਾ | ਖੁਸ਼ ਰਹੋ !!!

ਸ਼ੁਕਰੀਆ ਅਮਰਿੰਦਰ ਬਾਈ ਜੀ |


ਆਪ ਨੇ ਆਪਣੇ ਰੁਝੇਵਿਆਂ ਚੋਂ ਉਚੇਚਾ ਵਕਤ ਕੱਢਕੇ ਇਸ ਨਿਮਾਣੀ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਅਫਜ਼ਾਈ ਵੀ ਕੀਤੀ - ਇਸ ਸਭ ਕਾਸੇ ਲਈ ਬਹੁਤ ਬਹੁਤ ਧੰਨਵਾਦ ਜੀ |


ਰੱਬ ਰਾਖਾ | ਖੁਸ਼ ਰਹੋ !!!

 

21 Jan 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Thank you Sandy Bai,  you took time off for this verse. Your critical appraisal comes as encouragement.

 

Keep writing and uploading also.

Thanks once again and God bless you !

01 Mar 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thank you Amandeep Ji, you spared precious time to read and appreciate this simple work of mine...

God bless you...
06 Mar 2016

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਾਹ ਜੀ ਵਾਹ ! .... ਅਦਭੁਤ ਵਰਨਣ ......
08 Mar 2016

Showing page 1 of 2 << Prev     1  2  Next >>   Last >> 
Reply