..............ਤੂੰ ਮੈਂਥੋਂ ਮੈਂ ਤੈਥੋਂ......................
ਤੂੰ ਮੈਂਥੋਂ ਮੈਂ ਤੈਥੋਂ ਅੱਗੇ ਲੰਘ ਜਾਂ
ਹਰ ਇੱਕ ਪਾਸੇ ਕਾਹਲ ਪਈ ਏ |
ਸਾਫ ਲਹਿਜ਼ੇ ਵਿੱਚ ਬੋਲਣਾ ਭੁੱਲਿਆ
ਗੱਲ-੨ ਦੇ ਵਿੱਚ ਗਾਲ ਪਈ ਏ |
ਨੀਯਤ ਤਾਂ ਫਿਰ ਵੀ ਭਰਦੀ ਨਹੀਂ
ਜੇਬ ਕਿੰਨੀ ਵੀ ਮਾਲਾਮਾਲ ਪਈ ਏ |
ਦੌਲਤਾਂ ਸ਼ੌਹਰਤਾਂ ਭਾਂਵੇ ਲੱਭ ਲਈਆਂ
ਸੰਤੋਖ ਦੀ ਬਾਕੀ ਭਾਲ ਪਈ ਏ |
ਨੰਗੇਜ਼ੀ ਤੇ ਅੰਗਰੇਜ਼ੀ ਦੇ ਚੱਲਦਿਆਂ
ਵਿਰਸੇ ਦੀ ਕਰਨੀ ਸੰਭਾਲ ਪਈ ਏ |
ਪਾਟੀਆਂ ਜੀਨਾਂ ਤੇ ਟੈਟੂ ਬਣਾਵਣ
ਫੈਸ਼ਨ ਦੀ ਹੋਈ ਕਮਾਲ ਪਈ ਏ |
ਵਕਤ ਰਹਿੰਦੇ ਜੇ ਨਾ ਸੰਭਲੇ ਤਾਂ
ਨਵੀਂ ਪੀੜੀ ਹੋਈ ਕੰਗਾਲ ਪਈ ਏ |
"ਮਰ-ਜਾਣੇ" ਨੇ ਮੱਤ ਵੰਡੀ ਹੈ ਜਾਣੀ
ਜ਼ਿੰਦਗੀ ਜਿੰਨੇ ਵੀ ਸਾਲ ਪਈ ਏ |
ਪਰ ਆਪਾਂ ਕਿੰਨਾਂ ਅਮਲ ਹਾਂ ਕਰਦੇ
ਇਹੀ ਤਾਂ ਗੱਲ ਬਣੀ ਸਵਾਲ ਪਈ ਏ |
................................................LUCKY (Writer's Name)