Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਬਾਰੇ ਸੋਚਿਆ ਕਰ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮਾਂ ਬਾਰੇ ਸੋਚਿਆ ਕਰ ~
ਮੇਰੀ ਇੱਕ ਦੋਸਤ ਨੇ ਕਿਹਾ
ਮਾਂ ਬਾਰੇ ਸੋਚਿਆ ਕਰ
ਉਹਦੇ ਸੁਪਨਿਆਂ ਬਾਰੇ
ਮੇਰੇ ਕੋਲ ਓਹੀ ਰਵਾਿੲਤੀ ਜਿਹਾ ਜਵਾਬ ਸੀ
ਮੈਂ ਧਰਤੀ ਦੀਆਂ ਸਭ ਮਾਵਾਂ ਨੂੰ
ਮਾਂ ਸਮਝ ਬੈਠਾਂ
ਉਹ ਚੁੱਪ ਕਰ ਗਈ
ਤੇ ਮੇਰੇ ਅੰਦਰ ਇੱਕ ਸ਼ੋਰ ਮੱਚ ਗਿਆ

ਜਦੋਂ ਤੁਹਾਡੇ ਕੋਲ ਕਹਿਣ ਲਈ
ਬਹੁਤ ਕੁਝ ਹੋਵੇ
ਪਰ ਤੁਸੀਂ ਕਹਿ ਨਾ ਸਕੋ
ਇਸ ਤੋਂ ਵੀ ਭਿਆਨਕ ਹੁੰਦਾ ਹੈ
ਸਵਾਲਾਂ ਦਾ ਸ਼ੋਰ ਬਣਕੇ
ਤੁਹਾਡੇ ਦਿਲ ਦੀਆਂ ਦੀਵਾਰਾਂ ਨਾਲ
ਟਕਰਾਉਂਦੇ ਰਹਿਣਾ

ਮੈਨੂੰ ਯਾਦ ਹੈ ਉਹ ਦਿਨ
ਅੱਜ ਸਾਰਾ ਦਿਨ ਖਿੜੀ ਧੁੱਪ ਵਾਂਗ
ਜਦੋਂ ਮਾਂ ਨੇ ਕਿਹਾ ਸੀ
ਭਾਵੇਂ ਘਰ ਦੇ ਭਾਂਡੇ ਵਿੱਕ ਜਾਣ
ਪਰ ਤੈਨੂੰ ਪੜਾਈ ਲਈ
ਕੋਈ ਤੋਟ ਨਹੀਂ ਆਉਂਣ ਦੇਵਾਂਗੀ
ਤੇ ਪਿਓ ਨੇ ਹੁੰਗਾਰਾ ਦਿੱਤਾ ਸੀ
ਮੈਨੂੰ ਯਾਦ ਹੈ ਸਭ

ਕੁਝ ਯਾਦਾਂ ਬਰਫ਼ ਹੁੰਦੀਆਂ ਨੇ
ਜਦੋਂ ਤੱਕ ਜੰਮੀਆਂ ਰਹਿਣ
ਤੁਹਾਡੇ ਦਿਲ ਦੀ ਧਰਤੀ ‘ਤੇ
ਅਹਿਸਾਸਾਂ ਨੂੰ ਤਰੋ-ਤਾਜ਼ਾ ਰੱਖਦੀਆਂ ਨੇ
ਬਦਬੂ ਨਹੀਂ ਆਉਂਣ ਦਿੰਦੀਆਂ
ਹਰ ਰੋਜ਼ ਮਰ ਰਹੇ ਕਿਸੇ ਸੁਪਨੇ ਦੀ ਲਾਸ਼ ‘ਚੋਂ
ਤੇ ਮੈਨੂੰ ਯਾਦ ਹੈ ਸਭ ਕੁਝ

ਮੈਂ ਹੁਣ ਜਦੋਂ ਕਦੇ ਸੋਚਿਆ ਹੈ ਕਿ
ਸੈਕਟਰੀਏਟ ‘ਚ ਉਕਰੇ
ਸਥਾਪਤੀ ਦੇ ਕਿਸੇ ਚਿੰਨ੍ਹ ਦੇ ਮੱਥੇ ‘ਚ
ਕਿੱਲ ਬਣ ਕੇ ਠੁੱਕ ਜਾਵਾਂ
ਮੈਨੂੰ ਰਸੋਈ ‘ਚ ਦੋ ਕਿੱਲਾਂ ਦੇ ਆਸਰੇ ਲੱਗੀ
ਉਹ ਫੱਟੀ ਜਰੂਰ ਯਾਦ ਆਉਂਦੀ ਹੈ
ਜਿਸ ‘ਤੇ ਮੇਰੀ ਮਾਂ ਭਾਂਡੇ ਚਿਣਿਆਂ ਕਰਦੀ ਸੀ

ਮੈਂ ਐਨਾ ਖ਼ੁਦਗਰਜ਼ ਨਹੀਂ ਹਾਂ
ਕਿ ਭੁੱਲ ਜਾਵਾਂ ਸਾਿੲਕਲ ਦੇ ਪੈਡਲ ਵਾਂਗ
ਘਸ ਗਏ ਪਿਓ ਦੀ ਉਮਰ ਦੇ ਵਰ੍ਹੇ
ਮੈਂ ਐਨਾ ਖ਼ੁਦਗਰਜ਼ ਹਰਗਿਜ਼ ਨਹੀਂ ਹਾਂ

ਮੈਂ ਯਾਦ ਰੱਖਾਂਗਾ
ਲੁੱਕ-ਛਿੱਪ ਕੇ, ਰਾਤ-ਬਰਾਤੇ
ਰੋ ਕੇ ਕੀਤੀਆਂ ਰੱਬ ਅੱਗੇ ਅਰਦਾਸਾਂ
ਜਿੰਨ੍ਹਾਂ ਦਾ ਨਾ ਕੱਲ ਕੋਈ ਅਰਥ ਨਿਕਲਦਾ ਸੀ
ਨਾ ਅੱਜ ਕੋਈ ਮਤਲਬ ਬਣਦੈ

ਹੁਣ ਦਿਲ ਕਰਦਾ ਉਦਾਸ ਜਿਹੀ ਸ਼ਾਮ ਨੂੰ
ਕਿਸੇ ਚੁੱਪ ਜਿਹੇ ਰੁੱਖ ਕੋਲ ਬੈਠਾਂ
ਤੇ ਗੁਜ਼ਰ ਰਹੇ ਹਵਾ ਦੇ ਬੁੱਲੇ ਤੋਂ ਪੁੱਛਾਂ
“ਕੀ ਤੈਨੂੰ ਯਾਦ ਹੈ ਉਹ ਸਮਾਂ
ਜਦੋਂ ਤੂੰ ਸਾਡੇ ਚੁੱਲ੍ਹੇ ਦੀ ਅੱਗ ਬੁਝਾਇਆ ਕਰਦਾ ਸੀ”
ਤੇ ਮੇਰੀ ਮਾਂ ਖਿੱਝ ਕੇ ਆਖਦੀ ਹੁੰਦੀ ਸੀ
“ਚੰਦਰੀ ਹਵਾ ਖੌਰੇ ਕਦੋਂ ਪਾਸਾ ਬਦਲੇਗੀ”
ਮੇਰੀ ਇੱਕ ਦੋਸਤ ਨੇ ਕਿਹਾ
ਮਾਂ ਬਾਰੇ ਸੋਚਿਆ ਕਰ ~
15 Jul 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਗਾਫਲ ਸਾਬ ਵਾਹ ,..............This is superb poetry,.........wonderful and glorious,............i suggest this is a must read poetry for all the punjabizm members.

28 Jul 2019

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
Thanks Sukhpal veere 🙏🏻
01 Aug 2019

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਸਪੀਚਲੈੱਸ 🙏🙏🙏🙏🙏🙏
14 Dec 2019

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸ਼ੁਕਰੀਆ ਮਾਵੀ ਵੀਰ 🙏🏻
10 Apr 2020

Reply