Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਏ ਧੀ ਅਪਣੀ ਕੁੱਖ ਚ ਮਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਮਾਏ ਧੀ ਅਪਣੀ ਕੁੱਖ ਚ ਮਾਰ

 

ਮੇਰੇ ਅੰਦਰ ਉੱਠੀ ਇੱਕ ਹੂਕ,
ਜਿਵੇਂ ਰਿਹਾ ਹੋਵੇ ਕੋਈ ਕੂਕ,
ਮਾਏ ਧੀ ਅਪਣੀ ਕੁੱਖ ਚ ਮਾਰ
ਕਰ ਲੈ ਕਬੂਲ ਮੇਰੀ ਗੁਹਾਰ, 
ਬੇਮੰਗੀ ਮੁਰਾਦ ਸਮਝੇ ਸੰਸਾਰ,
ਮੇਰੇ ਤੇ ਚਲਾ ਦੇ ਤੂੰ ਤਲਵਾਰ,
ਮੇਰੇ ਜੰਮਦੇ ਸਬ ਹੋ ਜਾਂਦੇ ਚੁੱਪ,
ਚਿਹਰੇ ਦੀ ਖੁਸ਼ੀਆਂ ਜਾਣ ਛੁੱਪ,
ਕਿਤੇ ਰੱਬ ਦਿੰਦਾ ਮੁੰਡੇ ਦੀ ਦਾਤ,
ਤੂੰ ਰਹਿਣਾ ਸੋਚਦੀ ਇਹ ਬਾਤ,
ਤੈਨੂੰ ਤੇਰੇ ਹੀ ਕਰਨਗੇ ਕਲੋਲ,
ਕੁੜੀ ਕਿਵੇਂ ਜੰਮੀ ਕੁੱਝ ਤਾਂ ਬੋਲ,
ਮੇਰੀ ਪੱਤ ਦਾ ਸਤਾਵੇਗਾ ਡਰ,
ਬਾਹਰ ਹੋਵਾਂ ਚਾਹੇ ਹੋਵਾਂ ਘਰ,
ਦਿਨਾਂ ਚ ਵੱਧਣਾ ਮੈਂ ਵਾਂਗ ਵੇਲ,
ਤੋਰ ਦੇਣਾ ਤੂੰ ਲੱਭ ਮੇਰਾ ਮੇਲ,
ਨਾਰੀ ਨਾਰੀ ਨੂੰ ਰਹੀ ਹੈ ਮਾਰ,
ਜੰਮਣ ਵਾਲੀ ਮਾਂ ਕਰੇ ਇਤਰਾਜ਼,
ਪਿਉ ਕਹੇ ਧੀ ਸਿਰ ਦਾ ਭਾਰ, 
ਦਾਜ ਜੋੜੇ ਉਹ ਖੁਦ ਨੂੰ ਮਾਰ,
ਕੋਈ ਸੁੱਟੇਗਾ ਮੇਰੇ ਤੇ ਤੇਜਾਬ,
ਭੈੜੇ ਨਾਂ ਦਾ ਦੇਵੇਗਾ ਖਿਤਾਬ,
ਕੋਈ ਤਾਰ ਤਾਰ ਕਰੁ ਹਿਜਾਬ,
ਲਿਖੁ ਕੋਈ ਮੇਰੇ ਉੱਤੇ ਕਿਤਾਬ,
ਮੰਨ ਕੇ ਦੇਵੀ ਪੂਜਣ ਲੋਕ,
ਉਂਝ ਜੰਮਣ ਤੇ ਲਾਉਂਦੇ ਰੋਕ,
ਕਦੇ ਮਾਵਾਂ-ਭੈਣਾਂ ਨੂੰ ਤਰਸਣ,
ਕਦੇ ਵਾਸਨਾ ਲਈ ਹੜੱਪਣ,
ਮਿਟਾ ਦਿਓ ਜੱਗ ਚੋ ਭੈੜੀ ਰੀਤ ਦਾਜ,
ਯੌਨ ਸੋਸ਼ਣ ਖਿਲਾਫ ਦਿਓ ਅਵਾਜ,
ਜੇ ਨਾਰੀ ਨਾਰੀ ਦਾ ਕਰੇ ਸਤਿਕਾਰ,
ਫੇਰ ਨਾ ਹੋਣੀ ਕੁੱਖ ਚ ਕੁੜੀ ਮਾਰ, 
ਕਰਨੀ ਪੈਣੀ ਥੋੜੀ ਜਿਹੀ ਹਿੰਮਤ,
ਸੋਚ ਬਦਲ ਨਾ ਹੋ ਖੁਦ ਤੱਕ ਸੀਮਤ,
ਨਹੀਂ ਤਾਂ ਕੁੱਖ ਵਿੱਚ ਦੇ ਤੂੰ ਮਾਰ,
ਮੰਨ ਲੈ ਮਾਏ ਮੇਰੀ ਇਹ ਗੁਹਾਰ, 
ਮਨਿੰਦਰ ਸਿੰਘ "ਮਨੀ"

ਮੇਰੇ ਅੰਦਰ ਉੱਠੀ ਇੱਕ ਹੂਕ,

ਜਿਵੇਂ ਰਿਹਾ ਹੋਵੇ ਕੋਈ ਕੂਕ,

ਮਾਏ ਧੀ ਅਪਣੀ ਕੁੱਖ ਚ ਮਾਰ

ਕਰ ਲੈ ਕਬੂਲ ਮੇਰੀ ਗੁਹਾਰ, 

 

ਬੇਮੰਗੀ ਮੁਰਾਦ ਸਮਝੇ ਸੰਸਾਰ,

ਮੇਰੇ ਤੇ ਚਲਾ ਦੇ ਤੂੰ ਤਲਵਾਰ,

ਮੇਰੇ ਜੰਮਦੇ ਸਬ ਹੋ ਜਾਂਦੇ ਚੁੱਪ,

ਚਿਹਰੇ ਦੀ ਖੁਸ਼ੀਆਂ ਜਾਣ ਛੁੱਪ,

 

ਕਿਤੇ ਰੱਬ ਦਿੰਦਾ ਮੁੰਡੇ ਦੀ ਦਾਤ,

ਤੂੰ ਰਹਿਣਾ ਸੋਚਦੀ ਇਹ ਬਾਤ,

ਤੈਨੂੰ ਤੇਰੇ ਹੀ ਕਰਨਗੇ ਕਲੋਲ,

ਕੁੜੀ ਕਿਵੇਂ ਜੰਮੀ ਕੁੱਝ ਤਾਂ ਬੋਲ,

 

ਮੇਰੀ ਪੱਤ ਦਾ ਸਤਾਵੇਗਾ ਡਰ,

ਬਾਹਰ ਹੋਵਾਂ ਚਾਹੇ ਹੋਵਾਂ ਘਰ,

ਦਿਨਾਂ ਚ ਵੱਧਣਾ ਮੈਂ ਵਾਂਗ ਵੇਲ,

ਤੋਰ ਦੇਣਾ ਤੂੰ ਲੱਭ ਮੇਰਾ ਮੇਲ,

 

ਨਾਰੀ ਨਾਰੀ ਨੂੰ ਰਹੀ ਹੈ ਮਾਰ,

ਜੰਮਣ ਵਾਲੀ ਮਾਂ ਕਰੇ ਇਤਰਾਜ਼,

ਪਿਉ ਕਹੇ ਧੀ ਸਿਰ ਦਾ ਭਾਰ, 

ਦਾਜ ਜੋੜੇ ਉਹ ਖੁਦ ਨੂੰ ਮਾਰ,

 

ਕੋਈ ਸੁੱਟੇਗਾ ਮੇਰੇ ਤੇ ਤੇਜਾਬ,

ਭੈੜੇ ਨਾਂ ਦਾ ਦੇਵੇਗਾ ਖਿਤਾਬ,

ਕੋਈ ਤਾਰ ਤਾਰ ਕਰੁ ਹਿਜਾਬ,

ਲਿਖੁ ਕੋਈ ਮੇਰੇ ਉੱਤੇ ਕਿਤਾਬ,

 

ਮੰਨ ਕੇ ਦੇਵੀ ਪੂਜਣ ਲੋਕ,

ਉਂਝ ਜੰਮਣ ਤੇ ਲਾਉਂਦੇ ਰੋਕ,

ਕਦੇ ਮਾਵਾਂ-ਭੈਣਾਂ ਨੂੰ ਤਰਸਣ,

ਕਦੇ ਵਾਸਨਾ ਲਈ ਹੜੱਪਣ,

 

ਮਿਟਾ ਦਿਓ ਜੱਗ ਚੋ ਭੈੜੀ ਰੀਤ ਦਾਜ,

ਯੌਨ ਸੋਸ਼ਣ ਖਿਲਾਫ ਦਿਓ ਅਵਾਜ,

ਜੇ ਨਾਰੀ ਨਾਰੀ ਦਾ ਕਰੇ ਸਤਿਕਾਰ,

ਫੇਰ ਨਾ ਹੋਣੀ ਕੁੱਖ ਚ ਕੁੜੀ ਮਾਰ, 

 

ਕਰਨੀ ਪੈਣੀ ਥੋੜੀ ਜਿਹੀ ਹਿੰਮਤ,

ਸੋਚ ਬਦਲ ਨਾ ਹੋ ਖੁਦ ਤੱਕ ਸੀਮਤ,

ਨਹੀਂ ਤਾਂ ਕੁੱਖ ਵਿੱਚ ਦੇ ਤੂੰ ਮਾਰ,

ਮੰਨ ਲੈ ਮਾਏ ਮੇਰੀ ਇਹ ਗੁਹਾਰ, 

 

ਮਨਿੰਦਰ ਸਿੰਘ "ਮਨੀ"

 

18 Mar 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਕ ਸੰਵੇਦਨਸ਼ੀਲ ਵਿਸੇ ਤੇ ਬਹੁਤ ਹੀ ਭਾਵਨਾਤਕ ਕਵਿਤਾ ਦੀ ਸਿਰਜਣਾ ਕੀਤੀ ਹੈ ਆਪ ਜੀ ਦੀ ਕਲਮ ਨੇ ,...........ਹਰ ਲੇਖਕ ਦੀ ਇਹ ਖ਼ਵਾਇਸ਼ ਹੁੰਦੀ ਹੈ ਕਿ ਉਹ ਸਮਾਜਿਕ ਬੁਰਾਈਆਂ ਦਾ ਡੱਟ ਕੇ ਵਿਰੋਧ ਕਰੇ ਤੇ ਇਕ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣੀ ਭੂਮਿਕਾ ਅਦਾ ਕਰੇ ,.............

09 Dec 2017

Reply