Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਬਣਕੇ ਨਵਾਂ ਸੂਰਜ, ਉੱਗਾਂਗੀ ਤੇਰੇ ਵਿਹੜੇ , :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਮੈਂ ਬਣਕੇ ਨਵਾਂ ਸੂਰਜ, ਉੱਗਾਂਗੀ ਤੇਰੇ ਵਿਹੜੇ ,

ਐਵੇਂ ਕਹਿਰ ਨਾ ਕਮਾਵੀਂ ,ਕੁੱਖ ਫੋਲ ਕੇ ਤੂੰ ਮਾਂ ,
ਕਹਿ ਪੱਥਰ ਕਿਤੇ , ਰੱਖਦੀਂ ਨਾ ਰੋਲ ਕੇ ਤੂੰ ਮਾਂ  ।
ਮੈਂ ਬਣਕੇ ਨਵਾਂ ਸੂਰਜ, ਉੱਗਾਂਗੀ ਤੇਰੇ ਵਿਹੜੇ ,
ਬੱਸ ਬੂਹੇ ਇਹ ਦਿਲਾਂ ਦੇ ਰੱਖੀਂ ਖੋਲ ਕੇ ਤੂੰ ਮਾਂ ।
ਗੋਦ ਵਿੱਚੋਂ ਨਿੱਘ ਲੈ ਲਾਉਣੀ ਅੰਬਰੀ ਉਡਾਰੀ ,
ਅੰਬਰਾਂ 'ਦੇ ਤਾਰਿਆਂ ਨੂੰ, ਰੱਖੀਂ ਬੋਲ ਕੇ ਤੂੰ ਮਾਂ ।
ਮੇਰੇ ਹਿੱਸੇ ਦੀਆਂ ਲੋਰੀਆਂ, ਨਾ ਦੇਵੀਂ ਕਿਸੇ ਹੋਰ ਨੂੰ,
ਮੇਰੇ ਗੁੱਡੀਆਂ ਪਟੋਲੇ  ,ਰੱਖੀਂ ਟੋਹਲ ਕੇ ਤੂੰ ਮਾਂ ।
ਆਵਾਂਗੀ ਮੈ ਤੇਰੀਆਂ ,ਸਧਰਾਂ ਦੀ ਮਹਿਕ ਲੈ ਕੇ,
ਅਮਰਿਤ ਨੈਣਾ ਦੇ ਵਿੱਚੋਂ ,ਰੱਖੀਂ ਡੋਲ਼ ਕੇ ਤੂੰ ਮਾਂ ।
ਭਰ ਦੇਣੇ ਸਾਰੇ ਰੰਗ, ਜੈਲੀ ਤੇਰੀ ਜਿੰਦਗੀ ' ਚ ,
ਰੰਗ ਮੇਰੇ ਲਈ ਵੀ ਥੋੜਾ ,ਰੱਖੀਂ ਘੋਲ ਕੇ ਤੂੰ ਮਾਂ ।।

02 Mar 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
very well written ,.............brilliant

19 May 2018

Reply