Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਨਿਸ ਕੀ ਜਾਤਿ ........ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਾਨਿਸ ਕੀ ਜਾਤਿ ........
ਮਨ ਬੜਾ ਪ੍ਰਸੰਨ ਹੁੰਦਾਂ ਹੈ ਜਦੋ ਇੱਕ ਟੋਪੀਧਾਰੀ
ਮੁਸਲਮਾਨ ਗੁਰਦੁਆਰੇ ਦੀ ਹਦੂਦ ਅੰਦਰ
ਪਰਕ੍ਰਮਾ ਵਿੰਚ ਬੈਠਾ ਗੁਰਬਾਣੀ ਪੜਦਾ ਹੈ ।
ਮਾਨਿਸ ਕੀ ਏਕ ਜਾਤਿ ਦੇ ਸੋਹਲੇ ਅਸੀ ਉਸਦੀ ਫੋਟੋ
ਪਾਕੇ ਫੇਸਬੁੱਕ ਤੇ ਪੜਦੇ ਹਾਂ ।
ਇਨਸਾਨੀਅਤ ਇੱਕ ਹੋਣ ਦੀਆਂ ਮਿਸਾਲਾ ਅਸੀ ਇਹ
ਫੋਟੋਆਂ ਪਾਕੇ ਪੇਸ਼ ਕਰਦੇ ਹਾ ।
ਪਰ ਇਹ ਇਨਸਾਨੀਅਤ ਉਦੋ ਇੱਕ ਨਹੀ ਰੰਹਿਦੀ ਜਦੋ ਕੋਈ
ਪੱਗੜੀਧਾਰੀ ਸਿੱਖ ਮੰਦਰ ਵਿੰਚ ਜਾਕੇ ਤਿਲਕ
ਲਾਉਦਾਂ ਹੈ ।
ਫਿਰ ਉਹ ਸਾਨੂੰ ਆਰ ਐਸ ਐਸ ਦਾ ਏਜੰਟ ਕੌਮ ਦਾ ਗਦਾਰ ਅਤੇ
ਭੇਖੀ ਸਿੱਖ ਨਜਰ ਆਉਦਾਂ ਹੈ ।
ਜੇ ਅਸੀ ਖੁਸ਼ ਹੁੰਦੇ ਹਾਂ ਜਦੋ ਕੋਈ ਹਿੰਦੂ ਈਸਾਈ ਜਾਂ ਮੁਸਲਮਾਨ
ਗੁਰਬਾਣੀ ਦਾ ਪਾਠ ਕਰਦਾ ਹੈ ?
ਫਿਰ ਨਵਜੋਤ ਸਿੰਧੂ ਦੇ ਘਰ ਵਿੰਚ ਸ਼ਿਵਲਿੰਗ ਜਾਂ ਹਵਨ
ਤੋ ਸਾਨੂੰ ਕਿਉ ਤਾਪ ਚੜਦਾ ਹੈ ?
ਜੇ ਬੁੱਤ ਦੀ ਪੂਜਾ ਕਰਨਾ ਕਰਮਕਾਂਡ ਹੈ
ਤਾਂ ਬੇਰੀ ਨੂੰ ਮੱਥੇ ਟੇਕਣੇ ਕਿੱਥੋ ਦਾ ਆਧੁਨਿਕ ਬਰਾਂਡ ਹੈ ?
ਦੋਗਲੀ ਨੀਤੀ ਕਾਰਨ ਹੀ ਮੈ ਆਪਣੇ ਆਪਨੂੰ ਵੀ ਵਿੰਚ
ਰੱਖਕੇ ਜਵਾਬ ਮੰਗਦਾ ਹਾਂ ।
ਮੈਨੂੰ ਪਤਾ ਜਵਾਬ ਦੀ ਥਾਂ ਗਾਲਾ ਮਿਲਣਗੀਆਂ
ਇਸੇ ਲਈ ਮੈ ਤੁਹਾਡੇ ਅਖੌਤੀ ਧਾਰਮਿਕ ਅਸੂਲਾਂ ਨੂੰ
ਛਿੱਕੇ ਟੰਗਦਾ ਹਾਂ ।
ਮੇਰੇ ਲਈ ਗੁਰਦੁਆਰੇ ਜਾਣ ਵਾਲਾ ਮੁਸਲਮਾਨ ਵੀ ਮਾਣਯੋਗ ਹੈ ਅਤੇ
ਮੰਦਿਰ ਮਸਜਿਦ ਜਾਣ ਵਾਲਾ ਸਿੱਖ
ਵੀ ਮਾਣਯੋਗ ਹੈ ਕਿਉਕਿ ਦੋਵੇ ਨਫਰਤਾਂ ਦੇ ਪਾੜੇ ਨੂੰ
ਘੱਟ ਕਰਨ ਦੀਆਂ ਕੋਸ਼ਿਸ਼ਾ ਕਰ ਰਹੇ ਹਨ ।
,,,,,,, ਪਰਗਟਜੀਤ ਸੰਧੂ,,,,,,,
27 Nov 2014

Reply