Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 1 of 3 << Prev     1  2  3  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕਹਾਣੀ - ਮੰਤਰੀ ਜੀ

ਸਵੇਰ ਦੇ 8 ਵਜੇ ਹੋਏ ਸੀ ਆਸਮਾਨ ਤੋਂ ਸੂਰਜ ਨੇ ਆਪਣਾ ਗੁੱਸਾ ਵਿਖਾਉਣਾ ਸ਼ੁਰੂ ਕਰਤਾ ਸੀ | ਧੰਨਾ ਭਜਿਆ ਹੋਇਆ ਜਾ ਰਿਹਾ ਸੀ |  ਪਸੀਨੋ ਪਸੀਨ ਇਕ ਜਾਂਦੇ ਹੋਏ ਰਾਹਗੀਰ ਚ ਟਕਰਾਇਆ |
"ਓ, ਮਾਫ਼ ਕਰਿਓ ਜੀ... " ਧੰਨਾ ਬੋਲਿਆ |
"ਇੰਨੀ ਜਲਦੀ ਕਿਥੇ ਜਨਾਬ..." ਰਾਹਗੀਰ ਨੇ ਕਿਹਾ |
"ਓਏ ਤੂੰ... ਜਸਵੰਤਸਿਆਂ" ਧੰਨਾ ਸਾਇਦ ਉਸਨੂੰ ਜਾਣਦਾ ਸੀ |
"ਹਾਂ ਮੈਂ,  ਇੰਨੀ ਸਪੀਡ ਕਿਓਂ ਚਕੀ ਹੋਈ ਆ" 
ਦੋਵਾਂ ਨੇ ਇਕ ਦੂਜੇ ਨੂੰ ਗਲੇ ਨਾਲ ਲਾ ਲਿਆ...
"ਯਾਰ,  ਛੋਟੇ ਬੇਟੇ ਨੂੰ ਬੁਖਾਰ ਚੜਿਆ ਹੋਇਆ ਹੈ, ਡਾਕਟਰ ਨੂੰ ਬੁਲਾਉਣ ਚਲੀਆਂ ... ਤੂੰ ਇਥੇ ਕਿਵੇਂ, ਮੈਂ ਸੁਣਿਆ ਤੂੰ ਪੁਲਸ ਚ ਭਰਤੀ ਹੋ ਗਿਆ ਸੀ |"
"ਹਾਂ ਯਾਰ, ਮੈਂ ਪੁਲਸ ਚ ਹੀ ਹਾਂ | ਅੱਜ ਮੰਤਰੀ ਜੀ ਨੇ ਆਉਣਾ ਹੈ.. ਇਥੇ ਡੁਟੀ ਲੱਗੀ ਆ, ਲਾਗੇ ਹੀ ਸਕੂਲ ਚ ਪੁਲਸ ਵਾਲੇ ਰੁਕੇ ਨੇ .. ਓਥੇ ਨਹਾ ਧੋ ਕੇ ਵਰਦੀ ਪਾ ਕੇ ਖੜਨਾ ਆ ਚੋਕ ਤੇ...|"
ਧੰਨਾ ਤੇ ਜਸਵੰਤ ਹੇਗੇ ਤਾਂ ਇਕ ਦੂਜੇ ਦੇ ਗੁਆਂਡੀ ਪਿੰਡਾ ਦੇ ਸੀ ਪਰ ਉਹ ਦਸਵੀਂ ਤੋਂ ਬਾਅਦ ਇਕਠੇ ਹੀ ਪੜ੍ਹੇ ਸੀ | ਧੰਨੇ ਦੇ ਬਾਪ ਦੀ ਬਿਮਾਰੀ ਕਾਰਨ ਮੋਤ ਹੋਗੀ ਤੇ ਉਸਨੂੰ ਵਿਚ ਹੀ ਪੜ੍ਹਾਈ ਛਡਨੀ ਪਈ ਤੇ ਜਸਵੰਤ ਨਾਲ ਉਸਦਾ ਮਿਲਣਾ ਜੁਲਨਾ ਬੰਦ ਹੋ ਗਿਆ... ਪਰ ਉਹ ਕਦੇ ਕਦੇ ਇਕ ਦੂਜੇ ਦੇ ਘਰੇ ਜਾ ਕੇ ਗੱਲਾਂ ਬਾਤਾਂ ਕਰਦੇ ਸਨ |
"ਜਾ ਬਈ, ਛੇਤੀ ਜਾ, ਫੇਰ ਮੰਤਰੀ ਜੀ ਨੇ ਆਉਣਾ ਆ, ਓਦੋਂ ਰਾਹ ਨਹੀ ਮਿਲਣਾ ...  " ਜਸਵੰਤ ਨੇ ਕਿਹਾ |
ਧੰਨੇ ਨੇ ਉਸਨੂੰ ਘਰ ਆਂਉਣ ਲਈ ਕਿਹਾ ਤੇ ਤੁਰ ਪਿਆ |
"ਮੇਰੀ ਕੋਈ ਲੋੜ ਪਏ ਤਾਂ ਦੱਸ ਦੀ " ਪਿਛੋਂ ਜਸਵੰਤ ਨੇ ਆਵਾਜ ਮਾਰੀ ਤੇ ਧੰਨੇ ਨੇ ਹਥ ਦੇ ਇਸ਼ਾਰੇ ਨਾਲ ਹਾਂ ਦਾ ਜਵਾਬ ਦਿੱਤਾ |
ਦੁਪਹਿਰ ਦਾ ਇਕ ਵੱਜਣ ਵਾਲਾ ਸੀ | ਸੜਕਾਂ ਤੇ ਪੁਲਸ ਤੇ ਫੋਜੀ ਹੀ ਜਿਆਦਾ ਨਜਰ ਆ ਰਹੇ ਸੀ | ਇਕ ਗੱਲੀ ਦੇ ਨੁੱਕਰ ਤੇ ਜਸਵੰਤ ਖੜਾ ਸੀ ਤੇ ਇਕ ਦੋ ਪੁਲਸ ਵਾਲੇ ਹੋਰ ਵੀ ਉਸਦੇ ਨਾਲ ਸਨ | ਕਿਸੇ ਨੂੰ ਆਉਂਦੇ ਵੇਖ ਉਸ ਨੇ ਆਵਾਜ ਮਾਰੀ ..
"ਕੋਣ ਏ "
"ਜਸਵੰਤ ਮੈਂ ਹਾਂ , ਧੰਨਾ"
"ਕਿਥੇ ਜਾ ਰਿਹਾ ਆਂ "
"ਯਾਰ ਡਾਕਟਰ ਨੇ ਕਿਹਾ ਹੈ ਕੀ ਮੁੰਡੇ ਨੂੰ ਅਸ੍ਪਤਾਲ ਲੈ ਕੇ ਜਾਣਾ ਪਏਗਾ, ਮੈਂ ਰਿਕ੍ਸੇ ਵਾਲੇ ਨੂੰ ਬੁਲਾਉਣ ਚਲੀਆਂ"
"ਨਹੀ ਹੁਣ ਤੂੰ ਉਸ ਪਾਸੇ ਨਹੀ ਜਾ ਸਕਦਾ, ਮੰਤਰੀ ਜੀ ਕਿਸੇ ਵੀ ਵੇਲੇ ਆ ਸਕਦੇ ਨੇ"
ਧੰਨੇ ਨੇ ਹੇਰਾਨੀ ਨਾਲ ਉਹਦੇ ਵੱਲ ਵੇਖਿਆ ਤੇ ਕਿਹਾ "ਯਾਰ ਤੂੰ ਹੁਣੇ ਤਾਂ ਮੈਨੂੰ ਕਿਹਾ ਸੀ ਕੀ ਕੋਈ ਕੰਮ ਹੋਵੇ ਤਾਂ ਦੱਸੀ ਤੇ ਨਾਲੇ ਮੈਂ ਕਿਹੜਾ ਮੰਤਰੀ ਜੀ ਨੂੰ ਬੰਬ ਨਾਲ ਉਡਾਉਣ ਲਗੀਆਂ ਹਾਂ... ਮੈਂ ਰਿਕ੍ਸ਼ਾ ਲੈ ਕੇ ਹੁਣੇ ਆ ਜਾਵਾਂਗਾ |"
"ਨਹੀ ਜਦੋਂ ਤਕ ਮੰਤਰੀ ਜੀ ਨਹੀ ਆ ਜਾਂਦੇ .. ਉਸ ਪਾਸੇ ਕਿਸੇ ਵੀ ਆਮ ਬੰਦੇ ਨੂੰ ਨਹੀ ਜਾਣ ਦੇਣਾ, ਇਹੋ ਆਰਡਰ ਸਾਨੂ  ਮਿਲੇ ਨੇ |"
"ਆਰਡਰ, ਕਿ ਤੁਹਾਨੂੰ ਇਹ ਆਰਡਰ ਹੈ ਕਿ ਕੋਈ ਮਰ ਰਿਹਾ ਹੋਵੇ ਤਾਂ ਵੀ ਉਸਨੂੰ ਨਾ ਬਚਾਓ, ਕਿ ਤੁਹਾਨੂ ਇਹ ਆਰਡਰ ਹੈ ਕਿ ਕਿਸੇ ਦੀ ਜਿੰਦਗੀ ਮੰਤਰੀ ਦੀ ਕਾਰਾਂ ਥਲੇ ਰੋੰਦ ਦਿਓ" |
"ਯਾਰ ਮੈਨੂੰ ਕੁੱਜ ਨੀ ਪਤਾ , ਉਹ ਮੰਤਰੀ ਜੀ ਨੇ ..." ਜਸਵੰਤ ਨੇ ਹੁਣ ਵੀ ਨਾ ਵਾਲਾ ਹੀ ਜਵਾਬ ਦਿੱਤਾ |
ਧੰਨੇ ਦੀ ਅੰਖਾਂ ਚ ਗੁੱਸੇ ਦੀ ਲਕੀਰ ਆਗੀ.. "ਯਾਰ ਉਹ ਮੰਤਰੀ ਸਾਡੇ ਬਣਾਏ ਤੇ ਹੀ ਬਣਿਆ ਹੈ | ਇਕ ਬੰਦੇ ਨੇ ਆਉਣਾ ਹੁੰਦਾ ਹੈ ਤੇ ਸਾਰਾ ਸ਼ਹਿਰ ਹੀ ਬੰਦ ਕਰ ਦਿੱਤਾ ਜਾਂਦਾ ਹੈ | ਜਦੋਂ ਇਹਨਾ ਨੇ ਵੋਟ ਲੈਣੇ ਹੁੰਦੇ ਨੇ ਓਦੋਂ ਤਾਂ ਇਹ ਪੈਦਲ ਹੀ ਘਰਾਂ ਚ ਵੜਦੇ ਨੇ, ਹੁਣ ਇਹਨਾ ਨੂੰ ਕਿ ਹੋ ਗਿਆ ਤੇ ਮੈਨੂੰ ਇਹ ਦੱਸ ਕਿ ਕਿਸੇ ਦੇ ਮੁੰਡੇ ਦੀ ਜਾਨ ਉਸ ਮੰਤਰੀ ਦੇ ਲੰਗਣ ਤੋਂ ਵਧ ਹੈ |  " ਉਹ ਗੁੱਸੇ ਨਾਲ ਬੋਲਿਆ |
ਜਸਵੰਤ ਨੇ ਉਸਨੂੰ ਪਿਛੇ ਧੱਕਾ ਮਾਰਿਆ "ਜਿਵੇਂ ਮਰਜੀ ਸਮਝ, ਅੱਗੇ ਨੀ ਜਾਣਾ |"
ਧੰਨਾ ਗੁੱਸੇ ਨਾਲ ਹੀ ਵਾਪਿਸ ਮੁੜ ਗਿਆ | ਉਹ ਸਮਝ ਗਿਆ ਕੀ ਹੁਣ ਇਹ ਮੇਰਾ ਦੋਸਤ ਨਹੀ ਇਕ ਪੁਲਸ ਵਾਲਾ ਹੈ ਜੋ ਸਿਰਫ ਮੰਤਰੀ ਦੀ ਖੇਰ ਖਵਾਹ ਲਈ ਖੜਾ ਹੈ | ਅਧੇ ਘੰਟੇ ਬਾਅਦ ਮੰਤਰੀ ਜੀ ਓਥੋਂ ਲੰਗੇ | ਰਾਹ ਸਾਫ਼ ਹੋ ਗਿਆ | ਸੜਕਾਂ ਸੁਨਸਾਨ ਹੋ ਗਿਆ | ਹੁਣ ਤਾਂ ਬਸ ਦਸ ਵੀਹ ਪੁਲਸ ਵਾਲੇ ਹੀ ਖੜੇ ਸਨ | ਓਦੋਂ ਹੀ ਇਕ ਰਿਕ੍ਸ਼ੇ ਤੇ ਕੋਈ ਆਉਂਦਾ ਨਜਰ ਆਇਆ | ਖਾਲੀ ਸੜਕ ਤੇ ਸਬ ਦਾ ਧਿਆਨ ਉਸ ਵੱਲ ਚਲਾ ਗਿਆ | ਰਿਕ੍ਸੇ ਤੇ ਧੰਨਾ ਸੀ ਤੇ ਉਸਨੇ ਆਪਣੇ ਮੁੰਡੇ ਨੂੰ ਫੜਿਆ ਹੋਇਆ ਸੀ ਪਰ ਹੁਣ ਉਸ ਵਿਚ ਹਲਚਲ ਨਹੀ ਸੀ | ਧੰਨੇ ਦੀ ਅੰਖਾ ਚ ਹੰਜੂ ਸਨ , ਓਹ ਪੁਲਸ ਵਾਲਿਆਂ ਕੋਲ (ਵਿਚ ਜਸਵੰਤ ਵੀ ਸੀ) ਗਿਆ ਤੇ ਕਹਿੰਦਾ
"ਸਾਬ ਜੀ, ਮੰਤਰੀ ਜੀ ਨੇ ਵਾਪਸ ਆਉਣਾ ਹੈ |"
ਇਕ ਵਿਚੋ ਬੋਲਿਆ " ਨਾ ਬਈ, ਹੁਣ ਨਹੀ ਆਉਣਾ.. ਕਿਓਂ ਕਿ ਕੰਮ ਆ "
"ਜੀ ਮੇਰੇ ਮੁੰਡੇ ਨੂੰ ਦਫ਼ਨ (ਮਿੱਟੀ ਸੀ ਦਬਾਉਣਾ) ਕਰਨਾ ਸੀ, ਜੇ ਮੰਤਰੀ ਜੀ ਨੇ ਆਉਣਾ ਹੋਇਆ ਤਾਂ ਤੁਸੀਂ ਓਸ ਪਾਸੇ ਨਹੀ ਜਾਣ ਦੇਣਾ, ਇਸ ਲਈ ਪੁਛਿਆ ਹੈ |" ਉਹ ਰਿਕਸ਼ਾ ਲੈ ਕੇ ਅੱਗੇ ਚਲਾ ਗਿਆ |
ਸਾਰੇ ਪੁਲਸ ਵਾਲੇ ਚੁਪ ਚੁਪੀਤੇ ਰਿਕ੍ਸ਼ੇ ਵੱਲ ਵੇਖ ਰਹੇ ਸੀ ਜੋ ਹੋਲੀ ਹੋਲੀ ਅੰਖਾਂ ਤੋਂ ਦੁਰ ਹੋ ਗਿਆ |

 

 

Sunil Kumar

02 Jul 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਵਾਹ ਵੀਰ ਜੀ ਵਾਹ....ਬਹੁਤ ਹੀ ਵਦੀਆ ਤਰੀਕੇ ਨੀਲ ਤੁਸੀਂ ਆਪਨੇ ਦੇਸ਼ ਦੇ ਇਹ ਖੋਖਲੇ ਕਾਨੂਨਬਾਜ਼ੀ ਬਾਰੇ ਜੋ ਦੱਸਿਆ ਹੈ ਓਹ ਕਾਬਿਲ-ਏ-ਤਾਰੀਫ਼ ਹੈ...ਸਾਚੀ ਆਪਣੇ ਦੇਸ਼ ਵਿਚ ਇੱਕ ਬੰਦੇ ਦੀ ਜਾਂ ਦੀ ਕੀਮਤ ਮੰਤਰੀ ਦੇ ਲੰਘਾਂ ਤੋ ਕਿੰਨੀ ਘਟ ਹੈ...ਕਹਿਣ ਦਾ ਮਤਲਬ ਹੈ ਕੀ ਸਾਡੇ ਦੇਸ਼ ਵਿਚ ਗਰੀਬ ਬੰਦੇ ਨੂੰ ਇੱਕ ਇਨਸਾਨ ਦੀ ਤਰਾਂ ਨਹੀ ਸਮਝਿਆ ਜਾਂਦਾ...ਤੇ ਉਸ ਨਾਲ ਜਾਨਵਰ ਜੇਹਾ ਸਲੂਕ ਹੁੰਦਾ ਹੈ...ਇਹ ਜੋ ਸਰਕਾਰ ਦੇ ਨੁਮਾਇੰਦੇ ਬਣੇ ਫਿਰਦੇ ਨੇ...ਹਮੇਸ਼ਾ ਭੁੱਲ ਜਾਂਦੇ ਨੇ ਕਿ ਓਹਨਾ ਦਾ ਵਜੂਦ ਏਸ ਆਮ ਇਨਸਾਨ ਕਰਕੇ ਹੀ ਹੈ ਜੇ ਇਹ ਆਮ ਇਨਸਾਨ ਓਸਨੂ ਆਪਣਾ ਮੋੱਡੀ ਨਾ ਬਣਾਵੇ ਤਾ ਓਹ ਸਿਆਸਤ ਦੀ ਅੱਗ ਤੇ ਆਪਣੀਆ ਰੋਟੀਆਂ ਨਹੀ ਸੇਕ ਸਕਦੇ...ਤੁਸੀਂ ਏਸ ਬਾਰੇ ਲਿਖਿਆ ਪੜ ਕੇ ਬਹੂ ਖੁਸ਼ੀ ਹੋਈ...ਇੱਦਾ ਹੀ ਲਿਖਦੇ ਰਹੋ...ਸਾਂਝਾ ਕਰਦੇ ਰਹੋ...ਬਹੁਤ ਬਹੁਤ ਸ਼ੁਕਰੀਆ ਵੀਰ...!!!

02 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਸਹੀ ਕਿਹਾ ਨਵ ਵੀਰੇ.... ਆਪਣੇ ਦੇਸ਼ ਵਿਚ ਇਕ ਆਮ ਇਨਸਾਨ ਨਾਲ ਹਮੇਸ਼ਾ ਉਸ ਦੀ ਮਜਬੂਰੀ ਉਸ ਦੀ ਲਾਚਾਰੀ ਦੇ ਨਾਲ ਮਜਾਕ ਉਡਾਇਆ ਜਾਂਦਾ ਹੈ... ਜਿਵੇਂ ਕੀ ਧੰਨੇ ਨੇ ਕਿਹਾ ਕੀ ਆਉਣਾ ਇਕ ਮੰਤਰੀ ਨੇ ਹੁੰਦਾ ਹੈ ਰੋਕਿਆ ਸਾਰਾ ਸ਼ਹਿਰ ਜਾਂਦਾ ਹੈ .. ਉਹ ਵੀ ਇਨਸਾਨ ਹੀ ਹੈ ..

ਅਸਲ ਵਿਚ ਇਹ ਕਹਾਣੀ ਕਲ ਅਚਾਨਕ ਮੇਰੇ ਦਿਮਾਗ ਵਿਚ ਆਈ ਜਦੋਂ ਮੈਂ ਆਪਣੇ ਦੋਸਤ ਦੇ ਨਾਲ ਸੀ ਜਿਸ ਦੇ ਰਿਸ਼ਤੇਦਾਰ ਦੀ ਮੋਤ ਹੋਗੀ ਸੀ ਤੇ ਸਾਡੇ ਸਿਰ ਤੋਂ ਬਦਲ ਸ਼ਾਬ ਦਾ ਜਹਾਜ ਜਾ ਰਿਹਾ ਸੀ | ਕਲ ਉਹ ਫਾਜ਼ਿਲਕਾ ਆਏ ਸੀ ਤੇ ਵਾਪਸੀ ਤੇ ਪੁਲਸ ਵਾਲੇ ਰੋਡ ਨੂੰ ਖਾਲੀ ਕਰ ਰਹੇ ਸੀ ਕਿਓਂਕਿ ਓਥੋਂ ਬਦਲ ਸ਼ਾਬ ਦਾ ਕਾਫ਼ਿਲਾ ਜਾਣਾ ਸੀ |

02 Jul 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 984
Gender: Female
Joined: 13/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

superb !!


..jihnu kehnde great work oh hai..:)..story likhna v apney aaap ch kla hai ...shuruaati daur ch shi env. create kita ..te story prde wqt interest paida hunda hai ....n 2nd think k ih story sachi hai ..ise tra hunda hai !

02 Jul 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਆਪਣਾ ਦੇਸ਼  ਵੀਰ ਜੀ ਓਨਾ ਚਿਰ ਤਰੱਕੀ ਨਹੀ ਕਰ ਸਕਦਾ ਜਿੰਨਾ ਚਿਰ ਇੱਕ ਆਮ ਇਨਸਾਨ ਨੂੰ ਇਨਸਾਨ ਦਾ ਰੁਤਬਾ ਹਾਸਿਲ ਨਹੀਂ ਹੁੰਦਾ...ਜਿਸ ਦਿਨ ਸਾਡੀ ਸਰਕਾਰ ਦੀ ਏਸ ਨੀਵੀਂ ਸੋਚ ਵਿਚ ਤਬਦੀਲੀ ਆ ਗਈ ਤਾ ਓਹ ਦਿਨ ਦੂਰ ਨਹੀ ਵੀਰ ਜੀ ਜਦ ਸਦਾ ਇਹ ਦੇਸ਼  ਵੀ ਦੂਸਰੇ ਦੇਸ਼ਾਂ ਦੇ ਨਾਲ ਤਰੱਕੀ ਦੇ ਰਾਹਾਂ ਤੇ  ਕਦਮ ਨਾਲ ਕਦਮ ਮਿਲਾ ਕੇ ਚੱਲੇਗਾ...ਬੱਸ ਸਿਰਫ ਸੋਚ ਨੂ ਬਦਲ ਕੇ ਏਸਨੂ ਸਹੀ ਤਰੀਕੇ ਨਾਲ ਵਰਤੋ ਵਿਚ ਲਿਆਉਣ ਦੀ ਲੋੜ ਹੈ... ਤੇ ਮੈਂ ਇਹ  ਉਮੀਦ ਕਰਦਾ ਹਾਂ ਕੇ ਇੱਕ ਨਾ ਇੱਕ ਦਿਨ ਓਹ ਦਿਨ ਵੀ ਆਵੇਗਾ ਜੱਦ ਸਾਡੇ ਦੇਸ਼ ਵਿਚ ਨਾ ਗਰੀਬ ਤੇ ਨਾ ਅਮੀਰ ਦਿਸੇਗਾ...ਜੇ ਦਿਸੇਗਾ ਤਾ ਸਿਰ ਇਹ ਭਾਰਤ ਦੇਸ਼ ਦਾ ਨਾਗਰਿਕ..ਇੱਕ ਭਾਰਤੀ ਹੀ ਦਿਸੇਗਾ...!!!

02 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਰਾਜ .. ਸੁਕ੍ਰਿਆ ... ਇਹ ਕਹਾਣੀ ਸਾਚੀ ਹੀ ਹੈ ਜੀ ... ਮੈਂ ਆਪ ਵੇਖਿਆ ਹੈ ਕੀ ਜਦੋ ਕਿਸੇ ਨੇਤਾ ਨੇ ਆਉਣਾ ਹੁੰਦਾ ਹੈ ਤਾਂ ਸੜਕਾਂ ਤੇ ਇਕ ਇਨਸਾਨ ਨੂੰ ਲੰਗਣ ਨਹੀ ਦਿੱਤਾ ਜਾਂਦਾ... ਹੋਸਲਾ ਅਫਜਾਈ ਲਈ ਬਹੁਤ ਬਹੁਤ ਧਨਵਾਦ ਜੀ ...

ਨਵ ਵੀਰੇ :: ਜਦੋਂ ਤਕ ਇਹ ਨੇਤਾ ਆਪਣਾ ਸ੍ਟੇਟਸ ਆਮ ਇਨਸਾਨ ਦੇ ਬਰਾਬਰ ਨਹੀ ਕਰਦੇ .. ਓਦੋਂ ਤਕ ਇਹੀ ਹਾਲ ਰਹਿਣਾ ਹੈ ਜੀ .. ਵੋਟ ਲੈਣੇ ਹੋਣ ਤਾਂ ਇਹ ਲੋਕਾਂ ਦੇ ਘਰਾਂ ਦੇ ਬਾਥਰੂਮ ਵਿਚ ਵੀ ਜਾਣ ਨੂੰ ਤਿਆਰ ਹੋ ਜਾਂਦੇ ਨੇ ਪਰ ਬਾਅਦ ਵਿਚ ਇਹਨਾ ਨੂੰ ਰਾਹ ਦੇਣ ਲਈ ... ਸ਼ਹਿਰ ਹੀ ਬੰਦ ਕਰ ਦਿੱਤਾ ਜਾਂਦਾ ਹੈ .. ਇਹ ਵੀ ਇਨਸਾਨ ਨੇ .. ਕੋਈ ਖੁਦਾ ਤਾਂ ਨਹੀ

02 Jul 2012

ਰੂਪ  ਢਿੱਲੋਂ
ਰੂਪ
Posts: 607
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

is nu jaroo parh kay mai feedback dooga

02 Jul 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਵਧੀਆ ਕੋਸ਼ਿਸ਼ ਹੈ ਸੁਨੀਲ ,,,ਪ੍ਰਮਾਤਮਾ ਤਰੱਕੀਆਂ ਬਖਸ਼ੇ ! ਜੀਓ,,,

02 Jul 2012

ਰੂਪ  ਢਿੱਲੋਂ
ਰੂਪ
Posts: 607
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Acha Sunil veera

Payli gal subject bahut sahi hai te tusin point bahut chungi Tara banaea. 

Dooji gal tuhadi technique chungi hai te jive lafaz varte sahi mene varte ne.

Is nU tusi throa jaa expand kar sakde see

Dhune de soch vikaa sakde see atay ous de mittar da physical description de sakde see

 

Par end of day bahut vadhiaa debut hai

 

Keep writing

02 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Harpinder veer g... dilon dhanwad g... tuci apna kimti sma kadd ke es nu pdhia g...koshish kran ga ki agge v tuhadi umidan te khara uttr skan g..

 

Roop vir g... bahut bahut bahut bahut sukria g.. main story da link tan hi tuhanu bhejia c g.. kion ki tuci bahut vdia story writer ho g... tuci es nu dhian nal padhia te apne sujhvan vichar mainu dsse os layi main tuhada dilon dhanwad krda han g... veer g main aap es nu thodi vaddi krna chahunda c .. par point de hissab nal main sirf khani nu mantri g de kol hi rkhia ... aap g di housla afjai layi bahut bahut sukria g..

02 Jul 2012

Showing page 1 of 3 << Prev     1  2  3  Next >>   Last >> 
Reply