Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 164
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੇਰੀ ਦੋਸਤ ~
ਮੇਰੀ ਦੋਸਤ, ਤੂੰ ਵੀ ਉਂਗਲ 'ਤੇ
ਧਰਤੀ ਘੁਮਾ ਸਕਦੀ ਏਂ,
ਤੂੰ ਮੇਰੇ ਸਾਥ ਬਿਨਾਂ ਵੀ ਅਪਣੀ
ਬਹਿਸ਼ਤ ਬਣਾ ਸਕਦੀ ਏਂ

ਮੈਂ ਮਰਦ ਕੌਣ ਹੁੰਦਾ ਹਾਂ
ਤੈਨੂੰ ਆਜ਼ਾਦੀਆਂ ਦੇਣ ਵਾਲਾ,
ਇਹ ਤੇਰਾ ਮਨੁੱਖੀ ਹੱਕ ਹੈ
ਤੂੰ ਅਪਣਾ ਹੱਕ ਹਥਿਆ ਸਕਦੀ ਏਂ

ਮੇਰਾ ਦਿਲ ਕਾਲ ਕੋਠੜੀ ਨਹੀਂ
ਜਿੱਥੇ ਤੈਨੂੰ ਬੰਦ ਰੱਖਾਂ,
ਤੂੰ ਜਦੋਂ ਮਰਜ਼ੀ ਆ ਸਕਦੀ ਏਂ
ਜਦੋਂ ਮਰਜ਼ੀ ਜਾ ਸਕਦੀ ਏਂ

ਜਦੋਂ ਵੀ ਤੇਰਾ ਚਿੱਤ ਘਬਰਾਵੇ
ਤੈਨੂੰ ਮੇਰੀ ਕੈਦ ਮਹਿਸੂਸ ਹੋਵੇ,
ਤੂੰ ਮੈਨੂੰ ਛੱਡ ਸਕਦੀ ਏਂ
ਅਪਣਾ ਫੈਸਲਾ ਸੁਣਾ ਸਕਦੀ ਏਂ

ਮੇਰਾ ਤਾਂ ਸੁਭਾਅ ਹੈ ਪਿਆਰ
ਮੈਂ ਪਿਆਰ ਹੀ ਕਰ ਸਕਦਾਂ,
ਤੇਰਾ ਜਦੋਂ ਵੀ ਚਿੱਤ ਮੰਨੇਂ
ਮੇਰਾ ਸੁਭਾਅ ਅਪਨਾ ਸਕਦੀ ਏਂ

ਇਹ ਗੀਤ ਪਿਆਰ ਦਾ ਜੋ
ਮੈਂ ਲਿਖਿਆ ਹੈ,ਗਾਇਆ ਹੈ
ਤੂੰ ਹਰਖ ਕੇ ਪਾੜ ਸਕਦੀ ਏਂ
ਮੁਸਕਰਾ ਕੇ ਗਾ ਸਕਦੀ ਏਂ

ਇਹ ਰਿਸ਼ਤਿਆਂ ਦੇ ਪੰਛੀਆਂ ਨੂੰ
ਚੋਗਾ ਪਾਉਣਾ ਲਾਜ਼ਮੀਂ ਨਹੀਂ,
ਤੇਰੀ ਆਪਣੀ ਮਰਜ਼ੀ ਹੈ
ਤੂੰ ਤਾੜੀ ਮਾਰਕੇ ਉਡਾ ਸਕਦੀ ਏਂ

ਤੇਰੀ ਆਜ਼ਾਦੀ ਮੇਰੇ ਕੋਲ ਨਹੀਂ
ਤੇਰੇ ਆਪਣੇ ਅੰਦਰ ਹੈ,
ਤੂੰ ਜਦੋਂ ਵੀ ਚਾਹੇਂ ਖੁਦ ਨੂੰ
ਆਜ਼ਾਦ ਕਰਵਾ ਸਕਦੀ ਏਂ ~
08 Nov 2018

sukhpal singh
sukhpal
Posts: 1244
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ , ਮਹਾਨ ਤੋਂ ਵੀ ਮਹਾਨ ਕਵਿਤਾ ਦੇ ਇਹਸਾਸ ,.............ਸੋਚਣ ਲਾ ਦੇਣ ਵਾਲੀ ਇਸ ਕਵਿਤਾ ਨੂੰ ਮੇਰਾ ਸਲਾਮ ,...............ਬਹੁਤ ਹੀ ਕਾਬਿਲੇ ਤਾਰੀਫ ਲਿਖਿਆ ਹਰ ਇਕ ਸ਼ਬਦ ,...........ਜੀਓ ਗਾਫਲ ਸਾਬ ਜੀ ,...............you are a Genious writer on this earth,..............Great,..............Depth in words......height in thoughts,..........everything is superb,................i m lucky to read this poetry again and again,.............Jio dost,............Punjabizm and we all proud on you,...............

09 Nov 2018

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
ਬਹੁਤ ਬਹੁਤ ਬਹੁਤ ਸੋਹਣਾ ਲਿਖਿਆ
10 Nov 2018

ਗ਼ਾਫ਼ਲ _
ਗ਼ਾਫ਼ਲ
Posts: 164
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
Thanks Sukhpal Veere 🙏🏻
Thanks Yashmeen ji 🙏🏻
11 Nov 2018

Sukhbir Singh
Sukhbir
Posts: 142
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Sohna Likheya...........

 

Likhde Raho.......

12 Nov 2018

prabhdeep singh
prabhdeep
Posts: 199
Gender: Male
Joined: 13/Jan/2013
Location: patti Tarn Taran
View All Topics by prabhdeep
View All Posts by prabhdeep
 

ਬਹੁਤ ਹੀ ਵਧੀਆ ਰਚਨਾ ਗਾਫਲ ਸਾਬ ਤੁਸੀਂ ਹਰ ਇਕ ਸ਼ਬਦ ਮਹਿਸੂਸ ਕਰ ਕੇ ਲਿਖਿਆ 

ਬਹੁਤ ਖੂਬ ਵੀਰ ਜੀ 

12 Nov 2018

Reply