|
|
|
|
|
|
Home > Communities > Punjabi Poetry > Forum > messages |
|
|
|
|
|
kuj bol mere vi.. |
"ਕਾਲੇ ਰੰਗ ਦੀ ਰਜ਼ਾਈ"
ਕਾਲੇ ਰੰਗ ਦੀ ਰਜ਼ਾਈ,ਕੋਈ ਨਾ ਜਾਣੇ
ਕਿਥੋ ਏ ਆਈ ।
ਹਰ ਚੋਰ ਤੇ ਬੇਇਮਾਨ ਨੇ ਅੱਜ ਚੜਾਈ
ਕਾਲੇ ਰੰਗ ਦੀ ਰਜ਼ਾਈ..
ਕੋਈ ਲੈਂਦਾ ਸਰਦੀਆ ਵਿਚ
ਪਰ ਉ ਹੁੰਦੀ ਆਮ ਰਜਾਈ
ਏ ਤਾਂ ਖ਼ਾਸ ਲੋਕਾਂ ਲਈ ਹੈ ਬਨਾਈ
ਕਾਲੇ ਰੰਗ ਦੀ ਰਜ਼ਾਈ...
ਬੁਰਾਈ ਵਾਲੀ ਸੂਤ ਦਾ ਕੱਪੜਾ ਲਿਆ
ਵਿਚ ਭਰ ਭਰ ਧੋਖੇਬਾਜ਼ੀ ਦੀ ਲੋਗੜ ਪਾਈ,ਧਾਗਾ ਅੰਧਵਿਸ਼ਵਾਸ਼ਾ ਵਾਲਾ
ਲਾਚਾਰੀ ਤੇ ਗਰੀਬੀ ਵਾਲੀ ਸਲਾਈ
ਕਾਲੇ ਰੰਗ ਦੀ ਰਜ਼ਾਈ....
ਏ ਹੈ ਕਾਲੇ ਰੰਗ ਦੀ ਰਜ਼ਾਈ
ਆਮ ਲੋਕਾਂ ਲਈ ਨਹੀ
ਏ ਲੀਡਰਾਂ ਤੇ ਆਮੀਰੀ ਲਈ ਬਣਾਈ
ਕਾਲੇ ਰੰਗ ਦੀ ਰਜ਼ਾਈ..
ਢੋਗੀਂ, ਬਾਬੇ ਚਲਾਕਾਂ ਨੇ
ਰੱਬ ਨੂੰ ਬਣਾ ਮਜ਼ਬੂਰੀ ਜਿਹਾ
ਗਰੀਬ ਤੇ ਬੇਵਕੁਫ਼ ਆਮੀਰਾਂ ਦੀਆ ਅੱਖਾ
ਉਤੇ ਪਾਈ
ਕਾਲੇ ਰੰਗ ਦੀ ਰਜ਼ਾਈ....
ਘੁਟ ਰਹੀ ਜਵਾਨੀ ਨੂੰ ਗਰਮੀ ਨਾਲ,
ਹਾੜ ਰੁੱਤ ਨਸ਼ੇ ਦੀ ਵਿਚ, ਜਵਾਨਿਆਂ ਉਤੇ ਪਾਈ
ਕਾਲੇ ਰੰਗ ਦੀ ਰਜ਼ਾਈ..
ਖਾਸ਼ ਲੋਕਾਂ ਲਈ ਬਣਾਈ
ਏ ਕਾਲੇ ਰੰਗ ਦੀ ਰਜ਼ਾਈ ......
|
|
08 Feb 2016
|
|
|
|
|
|
kaale rang di razayi ...
bilkul sahi tasveer pesh kiti hai moukhotte wale lokan di ...
very good
|
|
05 Mar 2016
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|