Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿਸਾਲ ਮਿਲੇ ਕੋਈ ਐਸੀ - ਮਰਦ ਅਗੰਮੜਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮਿਸਾਲ ਮਿਲੇ ਕੋਈ ਐਸੀ - ਮਰਦ ਅਗੰਮੜਾ


ਮਿਸਾਲ ਮਿਲੇ ਕੋਈ ਐਸੀ  -  ਮਰਦ ਅਗੰਮੜਾ

 

ਕੋਈ ਬਾਲ ਹੋਵੇ ਨਿੱਕਾ,

ਨੌਂ ਕੁ ਵਰ੍ਹਿਆਂ ਦਾ,

ਹੋ ਦਰਦਮੰਦ ਨਿੱਤਰੇ,

ਉਹ ‘ਜਿਉਂਦੇ ਮਰਿਆਂ’ ਦਾ,

ਬੇਧੜਕ ਧਰਮ ਦੀ ਲਾਜ ਹਿੱਤ,

ਦਏ ਸੀਸ ਪਿਤਾ ਦਾ ਵਾਰ |

ਮਿਸਾਲ ਮਿਲੇ ਕੋਈ ਐਸੀ,

ਮੈਨੂੰ ਵੀ ਦੱਸਿਓ ਯਾਰ |

 

ਉਸ ਤੀਬਰ ਕੀਤੀ ਧਾਰ,

ਹਿੰਮਤ ਦੀਆਂ ਨਦੀਆਂ ਦੀ,

ਫਿਰ ਕੌਮ ਜਗਾਈ ਜੁਗਤ ਨਾਲ,

ਸੁੱਤੀ ਹੋਈ ਸਦੀਆਂ ਦੀ,

ਪੀ ਕੇ ਅੰਮ੍ਰਿਤ, ਬਾਜਾਂ ਨੂੰ

ਪੈ ਗਈ ਚਿੜੀਆਂ ਦੀ ਡਾਰ |

ਮਿਸਾਲ ਮਿਲੇ ਕੋਈ ਐਸੀ,

ਮੈਨੂੰ ਵੀ ਦੱਸਿਓ ਯਾਰ |

 

ਉਸ ਸੂਰਤ ਸਿਰਜੀ,

ਦੇਖ ਹੋਇ ਨਿਰਭੈ ਦੁਖਿਆਰਾ,

ਲੱਖਾਂ ਦੀ ਹੋਇ ਭੀੜ,

ਸਿੰਘ ਦਿੱਸੇ ਨਿਆਰਾ,

ਪੰਜ ਕਕਾਰਾਂ ਸੰਗ ਬਖਸ਼ੀ,

ਇਹ ਸੋਹਣੀ ਦਸਤਾਰ |

ਮਿਸਾਲ ਮਿਲੇ ਕੋਈ ਐਸੀ,

ਮੈਨੂੰ ਵੀ ਦੱਸਿਓ ਯਾਰ |

 

ਉਸ ਵਾਰੇ ਚਾਰੇ ਲਾਲ,

ਸੰਗ ਮਾਤ ਪਿਆਰੀ,

ਮੁਸ਼ਕਲ ਹਰ ਮਜ਼ਲੂਮ ਦੀ,

ਆਪਣੇ ਸਿਰ ਧਾਰੀ,

ਇਕ ਸੰਤ, ਸਿਪਾਹੀ ਹੋ ਗਿਆ,

ਚੁੱਕ ਜ਼ੁਲਮ ਵਿਰੁਧ ਹਥਿਆਰ |

ਮਿਸਾਲ ਮਿਲੇ ਕੋਈ ਐਸੀ,

ਮੈਨੂੰ ਵੀ ਦੱਸਿਓ ਯਾਰ |

 

ਸਵਾ ਲੱਖ ਦੀ ਹੇੜ ਨੂੰ,

ਇੱਕ-ਇੱਕ ਨਾਲ ਹਾੜੇ,

ਜੇਰਾ ਸਾਗਰ ਜੇਡ, 

ਲਿਖੇ ਬੇਦਾਵੇ ਪਾੜੇ,

ਸਭ ਖੋ ਕੇ ਵੀ

ਯਾਰੜੇ ਦੇ ਸੱਥਰ ਨਾਲ ਪਿਆਰ |

ਮਿਸਾਲ ਮਿਲੇ ਕੋਈ ਐਸੀ,

ਮੈਨੂੰ ਵੀ ਦੱਸਿਓ ਯਾਰ |

 

ਵਹ ਪ੍ਰਗਟਿਓ ਮਰਦ ਅਗੰਮੜਾ,

ਵਰੀਆਮ ਇਕੇਲਾ,

ਵਾਹ ਵਾਹ ਗੋਬਿੰਦ ਸਿੰਘ,

ਆਪੇ ਗੁਰੁ ਚੇਲਾ,

ਦੀਨ ਦੀ ਖਾਤਿਰ ਜੂਝਿਆ,

ਜਿਦ੍ਹਾ ਪੀੜ੍ਹੀ ਦਰ ਪਰਵਾਰ |

ਮਿਸਾਲ ਮਿਲੇ ਕੋਈ ਐਸੀ,

ਮੈਨੂੰ ਵੀ ਦੱਸਿਓ ਯਾਰ |

 

             ਜਗਜੀਤ ਸਿੰਘ ਜੱਗੀ

 

'ਜਿਉਂਦੇ ਮਰਿਆਂ' =  ਉਹ ਕਸ਼ਮੀਰੀ ਪੰਡਤ ਜੋ ਔਰੰਗਜ਼ੇਬ ਦੇ ਕੱਟਰਪੰਥੀ ਜ਼ੁਲਮਾਂ ਕਰਕੇ ਮਰ ਮਰ ਕੇ ਜੀਅ ਰਹੇ ਸਨ |

'ਜੁਗਤ' = ਖਾਲਸੇ ਦੀ ਰਚਨਾ ਦੇ ਸਮੇਂ ਦਾ ਕੌਤਕ |

ਹਰ = ਭਾਵ 'ਹਰ ਕੇ', 'ਲੈ ਕੇ'

ਹਾੜੇ ਤੋਲੇ;

ਹੇੜ = ਭੀੜ; 

ਖੋ ਕੇ = ਸਾਰਾ ਪਰਵਾਰ ਆਦਿ ਗੁਆ ਕੇ


ਇਹ ਰਚਨਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਅਪਲੋਡ ਕਰਨ ਦੀ ਮਨਸ਼ਾ ਸੀ, ਜੋ ਸਾਡੇ ਬਾਹਰ (ਮੁੰਬਈ) ਹੋਣ ਕਰਕੇ ਨਹੀਂ ਹੋ ਸਕਿਆ |


SORRY FOR POSTING LATE AS I WAS OUT TO BOMBAY.


IT WAS INTENDED TO BE POSTED ON THE EVE OF PRAKASH UTSAV OF

BADSHAH DARVESH GURU GOBIND SINGH JI 

 


14 Jan 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕੋਈ ਨਹੀਂ ਦੇ ਸਕਦਾ ਜਨਾਬ ਐਸੀ ਮਿਸਾਲ

 

 

ਸ਼ਾਨਦਾਰ  ਪੇਸ਼ਕਸ਼

16 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਆਪ ਜੀ ਨੇ ਕਿਰਤ ਲਈ ਸਮਾਂ ਕਢਿਆ, ਬਹੁਤ ਬਹੁਤ ਧੰਨਵਾਦ ਬਿੱਟੂ ਬਾਈ ਜੀ !
ਮੈਂ ਸਹਿਮਤ ਹਾਂ ਤੁਹਾਡੇ ਨਾਲ ਐਸੀ ਲਾਸਾਨੀ ਸ਼ਖਸੀਅਤ ਵਰਗੀ ਮਿਸਾਲ ਕਿੱਥੇ ਮਿਲ ਸਕਦੀ ਹੈ - ਕਿਉਂਕਿ ਉਹ ਆਪਣੇ ਜਿਹਾ ਆਪ ਇਕ ਹੀ ਸੀ |
ਇਕ ਹੀਰੋ, ਇਕ ਕਵਿਤਾ ਅਤੇ ਇਕ ਕਮੇਂਟ - ਗਣਿਤ ਬਿਲਕੁਲ ਸਹੀ ਐ ਬਾਈ ਜੀ |

ਆਪ ਜੀ ਨੇ ਕਿਰਤ ਲਈ ਸਮਾਂ ਕਢਿਆ, ਬਹੁਤ ਬਹੁਤ ਧੰਨਵਾਦ ਬਿੱਟੂ ਬਾਈ ਜੀ !


ਮੈਂ ਸਹਿਮਤ ਹਾਂ ਤੁਹਾਡੇ ਨਾਲ, ਐਸੀ ਲਾਸਾਨੀ ਸ਼ਖਸੀਅਤ ਵਰਗੀ ਮਿਸਾਲ ਕਿੱਥੇ ਮਿਲ ਸਕਦੀ ਹੈ - ਕਿਉਂਕਿ ਉਹ ਆਪਣੇ ਜਿਹਾ ਆਪ, ਇਕ ਹੀ ਸੀ |

 

ਇਕ ਲਾਸਾਨੀ ਹੀਰੋ, ਇਕ ਸ਼ਰਧਾਂਜਲੀ ਭਰੀ ਕਵਿਤਾ ਅਤੇ ਸਵਾ ਲੱਖ ਕਮੇਂਟ - ਗਣਿਤ ਬਿਲਕੁਲ ਸਹੀ ਐ ਬਾਈ ਜੀ |

 

16 Jan 2014

anonymous
Anonymous

 

ਇਹੋ ਜਿਹੀ ਲਾਸਾਨੀ ਸ਼ਖਸੀਅਤ ਨਾ ਹੋਈ ਹੈ ਨਾ ਹੋਣੀ ਹੈ | ਇਸਲਈ ਐਸੀ ਮਿਸਾਲ ਹੀ ਨਹੀਂ ਮਿਲ ਸਕਦੀ ਜੀ, ਬਿਲਕੁਲ ਸਹੀ ਲਿਖਿਆ ਹੈ ਸਰ ਤੁਸੀਂ |
ਬਹੁਤ ਹੀ ਸੋਹਣੀ ਲਿਖਤ |

ਇਹੋ ਜਿਹੀ ਲਾਸਾਨੀ ਸ਼ਖਸੀਅਤ ਨਾ ਹੋਈ ਹੈ ਨਾ ਹੋਣੀ ਹੈ | ਇਸ ਲਈ ਐਸੀ ਮਿਸਾਲ ਮਿਲ ਹੀ ਨਹੀਂ ਸਕਦੀ ਜੀ, ਬਿਲਕੁਲ ਸਹੀ ਲਿਖਿਆ ਹੈ ਸਰ ਤੁਸੀਂ |

 

ਬਹੁਤ ਹੀ ਸੋਹਣੀ ਲਿਖਤ |

 

26 Oct 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

no word sir ji slaaam hai thodi klm te soch nu ji....god bless u ji

26 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਵਹਿ ਪ੍ਰਗਟਿਓ ਮਰਦ ਅਗੰਮੜਾ,
ਵਰਿਆਮ ਇਕੇਲਾ,
ਵਾਹੁ ਵਾਹੁ ਗੋਬਿੰਦ ਸਿੰਘ,
ਆਪੇ ਗੁਰ ਚੇਲਾ,
ਦੀਨ ਦੀ ਖਾਤਿਰ ਜੂਝਿਆ,
ਜਿਦ੍ਹਾ ਪੀੜ੍ਹੀ ਦਰ ਪਰਵਾਰ |
ਮਿਸਾਲ ਮਿਲੇ ਕੋਈ ਐਸੀ,
ਮੈਨੂੰ ਵੀ ਦੱਸਿਓ ਯਾਰ |

ਜਗਜੀਤ ਸਰ, ਤੁਹਾਡੀ ਇਹ ਰਚਨਾ ਲਫਜ਼ਾਂ ਤੋਂ ਪਰੇ ਹੈ, ਸ਼ੇਅਰ ਕਰਨ ਲਈ ਸ਼ੁਕਰੀਆ ਜੀ ।

27 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸੰਦੀਪ ਜੀ ਆਪਨੇ ਹਮੇਸ਼ਾ ਦੀ ਤਰਾਂ ਵਕਤ ਕੱਢਕੇ ਰਚਨਾ ਨੂੰ ਵਿਜ਼ਿਟ ਕੀਤਾ ਅਤੇ ਸਰਾਹਿਆ | ਆਪਜੀ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ |
ਜਿਉਂਦੇ ਵੱਸਦੇ ਰਹੋ ਜੀ |

ਸੰਦੀਪ ਜੀ, ਆਪਨੇ ਹਮੇਸ਼ਾ ਦੀ ਤਰਾਂ ਵਕਤ ਕੱਢਕੇ ਸੰਤ ਸਿਪਾਹੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਰਪਿਤ ਰਚਨਾ ਨੂੰ ਵਿਜ਼ਿਟ ਕੀਤਾ ਅਤੇ ਸਰਾਹਿਆ |  ਹੌਸਲਾ ਅਫਜ਼ਾਈ ਲਈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ |

 

ਜਿਉਂਦੇ ਵੱਸਦੇ ਰਹੋ ਜੀ |

27 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਆਓ !

ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਜੀ ਦੀਆਂ ਧਰਮ ਅਤੇ ਦੇਸ਼ ਕੌਮ ਲਈ ਕੀਤੀਆਂ ਕੁਰਬਾਨੀਆਂ ਅਤੇ ਅਹਿਸਾਨਾਂ ਲਈ ਉਨ੍ਹਾਂ ਦਾ ਧੰਨਵਾਦ ਕਰੀਏ...ਨਮਸਕਾਰ ਕਰੀਏ...

...ਅਤੇ ਆਪਣੇ ਗਿਰੇਬਾਨ ਵਿਚ ਝਾਕੀਏ ਕਿ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ ਅਸੀ ਉਨ੍ਹਾਂ ਲਈ ਕੀ ਕੀਤਾ ਹੈ ਜਾਂ ਕਰ ਰਹੇ ਹਾਂ ?

25 Dec 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਗੁਰੂ ਗੋਬਿੰਦ ਸਿੰਘ ਵਰਗੀ ਮਿਸਾਲ ਪੂਰੀ ਦੁਨੀਆਂ ਵਿੱਚ ਨਹੀਂ ਮਿਲਦੀ ਤੇ ਨਾ ਹੀ ਕਦੇ ਮਿਲਣੀ ਹੈ | ਬਹੁਤ ਬਹੁਤ ਧੰਨਵਾਦ ਸਰ....ਇੱਸ ਰਚਨਾ ਨੂੰ ਸ਼ੇਅਰ ਕਰਨ ਵਾਸਤੇ |

25 Dec 2016

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 

ਬੜੇ ਕਮਾਲ ਦੀ ਰਚਨਾ ਸਾਂਝੀ ਕੀਤੀ ਹੈ ਸਰ ਆਪ ਜੀ ਨੇ | ਬਹੁਤ ਹੀ ਸੋਹਣਾ ਲਿਖਿਆ ਸਤਿਗੁਰਾਂ ਬਾਰੇ ਜੀ |

 

ਭੁੱਲ-ਚੁੱਕ ਲਈ ਮਾਫੀ ਜੀ!!!!

ਨਿੱਕੀ ਉਮਰੇ ਵਾਰਿਆ ਪਿਤਾ ਤੂੰ,
ਸਿੱਖ ਧਰਮ ਲਈ ਵੇਖਿਆ ਖੁਮਾਰ ਤੇਰਾ।
ਕੋਤਕ ਰਚਾਇਆ ਖਾਲਸੇ ਦਾ ਜਦੋ,
ਅਨੰਦਪੁਰ ਲੱਗਾ ਸੀਸਾਂ ਦਾ ਬਜਾਰ ਤੇਰਾ।
ਕੀ ਲਿਖਾ ਹਾਲ ਹੁੱਣ ਅਨੰਦਪੁਰ ਛੱਡਣ ਦਾ,
ਪੱਤੇ-ਪੱਤੇ ਨਾਲ ਪੁਤਰਾਂ ਵਰਗਾ ਪਿਆਰ ਤੇਰਾ।
ਕੀ ਲਿਖਾ ਹੁੱਣ ਗੜ੍ਹੀ ਚਮਕੌਰ ਬਾਰੇ,
ਜਿੱਥੇ ਪਿਆ ਸੁੱਤਾ ਅਜੀਤ-ਜੂਝਾਰ ਤੇਰਾ।
ਹੱਥੋ ਕਲਮਾਂ ਡਿੱਗ ਪੈਦੀਆ ਬਾਜਾਂ ਵਾਲਿਆ,
ਨੀਹਾਂ ਵਿੱਚ ਚਿਣਿਆ ਦੇਖ ਪਰਿਵਾਰ ਤੇਰਾ।
ਆਪਣਾ ਸਰਬੰਸ ਵਾਰ ਸਾਡੇ ਸਿਰ ਤਾਜ ਬੱਖਸ਼ਿਆ,
"ਗੈਰੀ" ਯੁਗਾਂ ਯੁਗਾਂ ਲਈ ਸ਼ੁਕਰ ਗੁਜ਼ਾਰ ਤੇਰਾ।

ਲੇਖਕ ਗਗਨ ਦੀਪ ਸਿੰਘ ਵਿਰਦੀ (ਗੈਰੀ)


26 Dec 2016

Showing page 1 of 2 << Prev     1  2  Next >>   Last >> 
Reply