Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਦਾ ਦੂਜਾ ਰੂਪ ਮਾਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਰੱਬ ਦਾ ਦੂਜਾ ਰੂਪ ਮਾਂ

ਮਾਂ ਇਕ ਸਧਾਰਨ ਜਿਹਾ ਸ਼ਬਦ ਜਿਸ ਵਿਚ ਸਾਰੀ ਲੁਕਾਈ ਦੇ ਸੁਖ, ਰਾਜ ਭੋਗ ਹੀ ਨਹੀ ਸਗੋਂ ਅਧਿਆਤਮਿਕ ਚੜ੍ਹਦੀਕਲਾ ਦਾ ਵੀ ਖ਼ਜ਼ਾਨਾ ਛੁਪਿਆ ਹੈ..ਇਹ ਘਟਨਾ ਓਸ ਵਿਅਕਤੀ ਦੀ ਹੈ ਜੋ ਆਪਣੀ ਗੱਲ ਸਾਰੇ ਜਗਤ ਨੂੰ ਸੁਣਾ ਕੇ ਏਸ ਗੱਲ ਦਾ ਸੰਦੇਸ਼ ਦੇਣਾ ਚਾਹੁੰਦਾ ਹੈ ਜੋ ਆਪਣੀਆਂ ਮਾਵਾਂ ਦੀ ਕਦਰ ਨਹੀ ਕਰਦੇ......ਓਹ ਕਿੰਨੇ ਕੁ ਭਾਗਹੀਣ ਹੁੰਦੇ ਹਨ......ਇਕ ਕਹਾਣੀ ਓਸ ਮਾਂ ਦੀ ਹੈ ਜੋ ਮਾਂ ਅੱਖਰ  ਦੀ ਸੰਪੂਰਨਤਾ ਨੂੰ ਪ੍ਰਾਪਤ ਕਰ ਗਈ.......ਓਸ ਵਿਅਕਤੀ ਲਿਖਦਾ ਹੈ ਕਿ...ਜਦੋ ਮੈਂ ਸਕੂਲ ਵਿਚ ਪੜ੍ਹਦਾ ਸਾਂ...ਮੈਂ ਜਦੋ ਹੋਸ਼ ਸੰਭਾਲੀ ਤਾਂ ਓਸ ਦੀ ਸਿਰਫ ਇੱਕ ਹੀ ਅੱਖ ਸੀ......ਰੰਗ ਦੀ ਸਾਫ਼ ਸੀ ਪਰ ਇਕ ਅੱਖ ਕੱਢੀ ਹੋਈ ਹੋਣ ਕਰਕੇ ਓਸ ਦੀ ਸੂਰਤ ਡਰਾਵਣੀ ਲੱਗਦੀ ਸੀ...ਮੈਨੂੰ ਆਪਣੀ ਮਾਂ ਨੂੰ ਵੇਖ ਕੇ ਸ਼ਰਮ ਆਉਂਦੀ ਸੀ......ਜਦੋ ਮੇਰੀ ਮਾਂ ਮੈਨੂੰ ਸਕੂਲ ਛੋੜਨ ਆਇਆ ਕਰੇ ਤਾਂ ਮੈਂ ਆਪਣੀ ਮਾਂ ਨਾਲ ਲੜਿਆ ਕਰਦਾ ਸੀ ਕਿ ਤੂੰ ਮੇਰੇ ਸਕੂਲ ਨਾ ਆਇਆ ਕਰ ....ਹੋਰ ਬਚਿਆਂ ਦੀਆਂ ਮਾਵਾਂ ਵੀ ਆਉਂਦੀਆਂ ਨੇ ਤੇ ਮੈਨੂੰ ਇਹ ਦੇਖ ਕੇ ਹੀਨ ਭਾਵਨਾ ਮਹਿਸੂਸ ਹੁੰਦੀ ਹੈ ਕਿ ਹੋਰ ਬਚਿਆਂ ਦੀਆਂ ਮਾਵਾਂ ਸੋਹਣੀਆਂ ਨੇ ਤੇ ਮੇਰੀ ਮਾਂ ਬਦਸੂਰਤ ਹੈ....ਪਿੰਡਾਂ ਦੇ ਸਕੂਲ ਵਿਚ ਪੜ੍ਹਨ ਕਰਕੇ ਮੈਂ ਮਾਂ ਨੂੰ ਗਾਲਾਂ ਵੀ ਕੱਢਨ ਲੱਗ ਪਿਆ ਸੀ............ਕਿ ਤੇਰੀ ਇਕ ਅੱਖ ਹੈ ਤੂੰ ਭੈੜੀ ਲੱਗਨੀ  ਹੈਂ ਤੂੰ ਮੇਰੇ ਦੋਸਤਾਂ ਦੇ ਸਾਹਮਣੇ ਨਾ ਆਇਆ ਕਰ  .....ਮੇਰੇ ਮਿੱਤਰਾਂ ਨੂੰ ਇਹ ਨਾ ਪਤਾ ਲੱਗੇ ਕਿ ਤੂੰ ਮੇਰੀ ਮਾਂ ਹੈਂ..... ਦਰਦੀ ਮਾਰੀ ਮਾਰੀ ਮੇਰੀ ਮਾਂ ਮੇਰੇ ਸਾਹਮਣੇ ਆਉਣ ਤੋ ਕਤਰਾਉਣ ਲੱਗ ਪਾਈ ਪਰ ਜਦੋਂ ਉਸ ਦੇ ਦਿਲ ਚ ਮਮਤਾ ਜਾਗਿਆ ਕਰੇ ਤਾਂ ਓਹ ਮੈਨੂੰ ਲਾਡ ਕਰਨ ਲਈ ਮੈਨੂ ਚੁੱਕਣ ਲਈ ਅੱਗੇ ਵਧੇ ਤਾਂ ਮੈਨੂੰ ਗੁੱਸਾ ਆਇਆ ਕਰੇ ਕਿ ਤੂੰ ਮੈਨੂ ਹਥ ਨਾ ਲਾਇਆ ਕਰ....ਮੈਨੂ ਚੁਕਿਆ ਨਾ ਕਰ......ਮੈਂ ਰੋਟੀ ਵ ਆਪੇ ਪਾ ਕੇ ਖਾ ਲਿਆ  ਕਰਾਂਗਾ .....ਰੋਟੀ ਵੀ ਨਾ ਪਾ ਕੇ ਦੀਆ ਕਰੇ.....ਮਮਤਾ ਦੀ ਮਾਰੀ ਮਾਂ ਕਦੀ ਕਦੀ ਮੈਨੂੰ ਸੁੱਤੇ ਪਏ ਨੂੰ ਪਿਆਰ ਕਰ ਕੇ ਚਲੀ ਜਾਇਆ ਕਰੇ ਜੇ ਕਦੀ ਕਦੀ ਮੇਰੀ ਨੀਂਦ ਖੁੱਲ ਜਾਣੀ ਤਾਂ ਮੈਂ ਮਾਂ ਨੂੰ ਦੁਰਕਾਰ ਕੇ ਭਜਾ ਦੇਣਾ.......ਮੇਰੇ ਮਨ ਵਿਚ ਮੇਰੀ ਮਾਂ ਪ੍ਰਤੀ ਇੰਨੀ ਕੁ ਨਫਰਤ ਭਰ ਚੁੱਕੀ ਸੀ ਕਿ ਹੁਣ ਮੈਨੂੰ ਆਪਣੀ ਮਾਂ ਨੂ ਦੇਖਣਾ ਵੀ ਚੰਗਾ ਨਹੀ ਲੱਗਦਾ ਸੀ......ਇਕ ਵਾਰ ਦੀ ਗੱਲ ਜਦੋ ਮੈਂ ਦਸਵੀਂ ਦੇ ਇਮਤਿਹਾਨ ਚ ਪਾਸ  ਹੋਇਆ ਤਾਂ ਸਾਡੇ ਸਕੂਲ ਚ ਸਮਾਰੋਹ ਹੋਇਆ .....ਹੋਰ ਬਚਿਆਂ ਦੇ ਮਾਂ ਪਿਓ ਵੀ ਆਏ ...ਤੇ ਮੇਰੀ ਮਾਂ ਵੀ ਆ ਗਈ...ਜਦੋ ਮੈਂ ਆਪਣੀ ਮਾਂ ਨੂੰ ਦੇਖਿਆ ਤਾਂ ਇੰਨਾ ਕੁ ਗੁੱਸੇ ਚ ਭਰ ਗਿਆ ਕੇ ਮੈਂ ਮਾਂ ਨਾਲ ਬਹੁਤ ਲੜਿਆ ....ਗੁੱਸਾ ਇੰਨਾ ਹੱਦ ਤੋ ਵਧ ਗਿਆ ਕਿ ਮੈਂ ਆਪਣੀ ਮਾਂ ਨੂੰ ਮਾਰਿਆ ਵੀ.....ਕਿਓਂ ਤੂੰ ਮੇਰੇ ਅਤੇ ਮੇਰੇ ਦੋਸਤਾਂ ਦੇ ਸਾਹਮਣੇ ਆ ਜਾਨੀ ਹੈਂ......ਤੇਰੀ ਇੱਕ ਅੱਖ ਹੈਂ ਤੂੰ ਮੈਨੂੰ ਭੈੜੀ ਲੱਗਦੀ ਹੈਂ ...ਮੇਰੇ ਸਾਹਮਣੇ ਨਾ ਆਇਆ ਕਰ......ਸਕੂਲ ਪਾਸ ਕਰਨ ਤੋ ਬਾਅਦ ਮੈਂ ਸ਼ਹਿਰ ਚਲਾ ਗਿਆ ਤੇ ਹੋਸਟਲ ਚ ਰਹਿਣ ਲੱਗਾ.....ਮੈਂ ਸ਼ੁਕਰ ਕੀਤਾ ਕਿ ਮੇਰੀ ਮਾਂ ਤੋਂ ਮੇਰਾ ਪਿੱਛਾ ਛੁੱਟ ਗਿਆ......ਪੰਜ ਸਾਲ ਬੀਤ ਗਏ ਮੇਰੀ ਪੜਾਈ ਪੂਰੀ ਹੋਈ ਤਾਂ ਮੈਨੂੰ ਨੌਕਰੀ ਵੀ ਬਾਹਰ ਹੀ ਮਿਲ ਗਈ ......ਮੈਂ ਵਿਆਹ ਵੀ ਕਰਵਾ ਲਿਆ..........ਮੈਂ ਸੋਚਿਆ ਕਿ ਮੇਰੀ ਘਰਵਾਲੀ ਮੇਰੀ ਮਾਂ ਨੂੰ ਨਾ ਹੀ ਮਿਲੇ ਤਾਂ ਚੰਗਾ ਹੈ.....ਇਕ ਵਾਰੀ ਮੈਂ ਪਿੰਡ ਆਇਆ ਤਾਂ ਮਾਂ ਨੂੰ ਦਸਿਆ ਕਿ ਮੇਰੀ ਨੌਕਰੀ ਲੱਗ ਗਈ ਹੈ ਤੇ ਮੈਂ ਵਿਆਹ ਵੀ ਕਰਵਾ ਲਿਆ ਹੈ......ਮਾਂ ਆਖਣ ਲੱਗੀ ਪੁੱਤਰ ਮੈਂ ਪਾਣੀ ਤਾਂ ਵਾਰਿਆ ਹੀ ਨਹੀ ਨਾ ਕੋਈ ਸਾਗ੍ਗਾਂ ਕੀਤਾ....ਨਾਂ ਰੀਤੀ ਰਿਵਾਜ ਨਾਲ ਰਸਮਾਂ ਨਿਭਾਈਆ......ਮੈਂ ਕਿਹਾ ਤੂੰ ਚਿੰਤਾ ਨਾ ਕਰ ਸਭ ਠੀਕ ਹੈ ਮੈਂ ਠੀਕ ਹਨ ਬਸ ਤੂੰ ਆਪਣਾ ਮਸਤ ਰਹਿ....ਜਿਤਨੀ ਕੁ ਜਮੀਨ ਜਾਇਦਾਦ ਹੈ ਤੇਰਾ ਗੁਜ਼ਾਰਾ ਵਧੀਆ ਹੋਈ ਜਾਣਾ ਹੈ.....ਮੈਂ ਖੁਸ਼ ਹਾਂ.....ਜਦੋ ਮੇਰੇ ਕੋਲ ਸਮਾਂ ਹੋਵੇਗਾ ਤਾਂ ਮੈਂ ਮਿਲਣ ਆਇਆ ਕਰਾਂਗਾ..........ਮਾਂ ਪੁਛਣ ਲੱਗੀ ਕਿ ਪੁੱਤਰ ਆਪਣਾ ਸਿਰਨਾਵਾਂ ਕੋਈ ਪਤਾ ਤਾਂ ਦੇ ਜਾ ...ਕਿ ਜਦੋ ਮੇਰਾ ਦਿਲ ਕਰੇਗਾ ਤੈਨੂ ਮਿਲਣ ਦਾ ਦੇਖਣ ਦਾ ਤਾਂ ਮੈਂ ਹੀ ਆ ਜਾਇਆ ਕਰਾਂਗੀ.......ਮੈਂ ਆਪਣਾ ਕੋਈ ਪਤਾ ਮਾਂ ਨੂੰ ਦੇਣ ਤੋ ਮਨਾ ਕਰ ਦਿੱਤਾ ਤੇ ਉਥੋਂ ਵਾਪਿਸ ਸ਼ਹਿਰ ਆ ਗਿਆ.....ਇੰਝ ਕਰਦਿਆਂ ਦੱਸ ਸਾਲ ਬੀਤ ਗਏ......ਇਕ ਦਿਨ ਮੇਰੇ ਕਿਸੇ ਸਹਿ-ਕਰਮਚਾਰੀ ਦਾ ਮੇਰੇ ਪਿੰਡ ਗੇੜਾ ਲਗਿਆ ਤਾਂ ਉਸ ਨੇ ਮੇਰੇ ਪਤਾ ਮੇਰੀ ਮਾਂ  ਨੂੰ ਦੇ ਦਿੱਤਾ......ਦੱਸ ਸਾਲ ਹੋ ਗਏ ਸੀ ਮੇਰੀ ਮਾਂ ਨੇ ਮੈਨੂੰ ਦੇਖਿਆ  ਨਹੀ ਸੀ.....ਮਮਤਾ ਦੀ ਮਾਰੀ ਮਾਂ ਮੇਰਾ ਪਤਾ ਮਿਲਣ ਦੀ ਖੁਸ਼ੀ ਵਿਚ ਭੁੱਲ ਗਈ ਕਿ ਉਸ ਦਾ ਮੁੰਡਾ ਉਸ ਦਾ ਪੁੱਤਰ ਤਾਂ ਉਸ ਨੂੰ ਨਫਰਤ ਕਰਦਾ ਹੈ.....ਓਹ ਮੈਨੂੰ ਇੱਕ ਵਾਰੀ ਵੇਖਣ ਲਈ ਸ਼ਹਿਰ ਆ ਗਈ.....ਜਦੋ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੇਰੇ ਪੁੱਤਰ ਨੇ ਦਰਵਾਜ਼ਾ ਖੋਲਿਆ.........ਜਦੋ ਮੇਰੇ ਪੁੱਤਰ ਨੇ ਮੇਰੀ ਮਾਂ ਨੂੰ ਦੇਖਿਆ ਤਾਂ ਓਹ ਡਰ ਗਿਆ ਤੇ ਚੀਕਾਂ ਮਾਰਦਾ ਭੱਜ ਕੇ ਅੰਦਰ ਆ ਗਿਆ...ਜਦੋ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਮੇਰੀ ਮਾਂ ਦਰਵਾਜ਼ੇ ਤੇ ਖਲੋਤੀ ਹੈ.....ਤਾਂ ਮੇਰੇ ਗੁੱਸੇ ਦਾ ਕੋਈ ਟਿਕਾਣਾ ਨਾ ਰਿਹਾ...ਮੈਂ ਕਿਹਾ ਤੂੰ ਫਿਰ ਆ ਗਈ ਹੈਂ ...ਤੂ ਹੁਣ ਵੀ ਮੇਰਾ ਖਹਿੜਾ ਨਹੀ ਛਡਦੀ.....ਤੂੰ ਇਥੇ ਕਿਵੇ ਆ ਗਈ ...ਤੈਨੂ ਕਿਸ ਨੇ ਇਥੋਂ ਦਾ ਪਤਾ ਦੇ ਦਿੱਤਾ.....ਨਿਕਲ ਇਥੋ ਬਾਹਰ.....ਮੈਂ ਨਾਂ ਉਸ ਨੂੰ ਪਾਣੀ ਪੁਛਿਆ ਨਾ ਚਾਹ ਪੁਛਿਆ.......ਮਮਤਾ ਦੀ ਭਾਰੀ ਮਾਂ ਕਹਿਣ ਲੱਗੀ ਕਿ ਗੁੱਸਾ ਨਾ ਕਰ ਪੁੱਤਰ ....ਮੈਂ ਆਪਣੀ ਚੁੰਨੀ ਤੇਰੇ ਕਦਮਾਂ ਤੇ ਰਖ ਮੈ ਮਾਫ਼ੀ ਮੰਗਦੀ ਹਾਂ ...........ਦੱਸ ਸਾਲ ਹੋ ਗਏ ਸੀ ਤੈਨੂ ਵੇਖਿਆ ਨਹੀ ਸੀ.....ਇਸ ਕਰਕੇ ਦੇਖਣ ਆਈ ਸੀ..ਬਸ......ਮੈਂ ਮਾਫ਼ੀ ਮੰਗਦੀ ਹਾਂ ਮੈਂ ਤੇਰੇ ਬੱਚੇ ਡਰਾ ਦਿੱਤੇ.....ਮੈਂ ਚੱਲੀ ਹਾਂ....ਮੈਂ ਤੇਰੀ ਘਰਵਾਲੀ ਨੂੰ ਵੀ ਨਹੀ ਮਿਲਦੀ.........ਮੈਨੂ ਮਾਫ਼ ਕਰੀ......ਮਾਫੀਆਂ ਮੰਗਦੀ ਤੇ ਅਸੀਸਾਂ ਦਿੰਦੀ ਮੇਰੀ ਮਾਂ....ਉਥੋਂ ਚਲੀ ਗਈ.....

31 Oct 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਬਾਕੀ.... ਅੱਗੇ........

ਮੈਂ ਨਾ ਤਾਂ ਆਪਣੇ ਬਚਿਆਂ ਨੂੰ ਉਸ ਨਾਲ ਮਿਲਾਇਆ......ਨਾ ਹੀ ਘਰਵਾਲੀ ਨਾਲ ....ਬਸ ਬਾਹਰੋ ਨਹੀ ਵਿਦਾ ਕਰ ਦਿੱਤਾ.......ਫਿਰ ਪੰਜ ਸਾਲ ਬੀਤ ਗਏ.....ਜਿਸ ਸਕੂਲ ਵਿਚ ਮੈਂ ਪਿੰਡ ਚ ਪੜਿਆ ਸਾਂ ....ਉਥੋਂ ਇੱਕ ਦਿਨ ਚਿੱਠੀ ਆਈ ਕਿ ਇਸ ਸਕੂਲ ਵਿਚ ਜਿਹੜੇ ਵਿਦਿਆਰਥੀ ਅੱਜ ਤੋ ਵੀਹ ਸਾਲ ਪਹਿਲਾਂ ਪੜ੍ਹ ਕੇ ਗਏ ਹਨ ਓਹ ਮੁੜ ਇਕਠੇ ਹੋ ਰਹੇ ਹਨ...ਮੈਂ ਵੀ ਜਾਣ ਦਾ ਮਨ ਬਣਾ ਲਿਆ........ਮੈਂ ਘਰਵਾਲੀ ਨੂੰ ਝੂਠ ਬੋਲ ਕੇ ਪਿੰਡ ਗਿਆ ਤੇ ਸਿਧਾ ਸਕੂਲ ਚਲਾ ਗਿਆ.......ਜਦੋ ਸਕੂਲੋਂ ਵਿਦਾ ਲੈ ਮੈਂ ਸ਼ਹਿਰ ਵਾਪਿਸ ਪਰਤਣ ਲੱਗਿਆ ਤਾਂ....... ਮੇਰੇ ਮਨ ਚ ਖਿਆਲ ਆਇਆ ਕਿ ਮਨਾ ਤੇਰੀ ਮਾਂ ਤੋ ਬਾਅਦ ਤੂੰ ਹੀ ਸਾਰੀ ਜਾਇਦਾਦ ਦਾ ਵਾਰਿਸ ਹੈਂ......ਜੋ ਵੀ ਹੈ ਲਾਹੇ ਦਾ ਹੀ ਹੈ ...ਵੇਚ ਕੇ ਜੋ ਵੀ ਦੋ ਚਾਰ ਲੱਖ ਮਿਲੇਗਾ ਓਹ ਹੀ ਸਹੀ......ਮੇਰੇ ਮਨ ਵਿਚ ਮਾਂ ਨੂੰ ਮਿਲਣ ਦੀ ਕੋਈ ਲਾਲਸਾ ਨਹੀ ਸੀ........ਜਦੋ ਮੈਂ ਘਰ ਪੁੱਜਾ ਤਾਂ ਘਰ ਦਾ ਦਰਵਾਜ਼ਾ ਖੁੱਲਾ ਹੋਇਆ ਸੀ......ਮੈਂ ਅੰਦਰ ਗਿਆ ਤਾਂ ਕੋਈ ਅੰਦਰ ਕੋਈ ਵੀ ਨਹੀ ਸੀ.......ਬਸ ਕੁਝ ਟੁੱਟਾ ਪੁਰਾਣਾ ਸਮਾਨ ਪਿਆ ਸੀ...ਜਦੋ ਮੈਂ ਘਰੋ ਬਾਹਰ ਆਇਆ ਤਾਂ ਮੇਰਾ ਗਵਾਂਢੀ ਨੇ ਮੈਨੂੰ ਦਸਿਆ ਕਿ  ਤੇਰੀ ਮਾਂ ਮਰੇ ਨੂੰ ਤਾਂ ਤਿੰਨ ਮਹੀਨੇ ਹੋ ਗਏ ਹਨ.......ਜਦੋ ਇੰਨੀ ਗੱਲ ਸੁਨੀ ਤਾਂ ਮੈਨੂੰ ਬਿਲਕੁਲ ਵੀ ਦੁਖ ਨਾ ਹੋਇਆ......ਨਾ ਕੋਈ ਦਰਦ....ਨਾ ਹੀ ਕੋਈ ਝਟਕਾ ਲਗਿਆ ਕਿ...ਮੇਰੀ ਮਾਂ ਹੁਣ ਇਸ ਦੁਨਿਆ ਵਿਚ ਨਹੀ ਹੈ.....ਬਲਕਿ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੀ ਜਾਂ ਛੁੱਟ ਗਈ ਕਾਣੀ ਤੋਂ...........ਮੇਰੇ ਗਵਾਂਢੀ ਨੇ ਦਸਿਆ ਕਿ ਮੇਰੀ ਮਾਂ ਮੇਰੇ ਲਈ ਇਕ ਚਿੱਠੀ ਛੱਡ ਗਈ  ਹੈ......ਮੈਂ ਚਿੱਠੀ ਲਈ ਤੇ ਘਰ ਦੇ ਵਿਹੜੇ ਚ ਪਈ ਇੱਕ ਮੰਜੀ ਉੱਤੇ ਆ ਕੇ ਬਹਿ ਗਿਆ...ਪਹਿਲਾਂ ਤਾਂ ਮੇਰਾ ਦਿਲ ਨਾ ਕੀਤਾ ਕਿ ਮੈਂ ਇਸ ਨੂ ਪੜਾਂ....ਫਿਰ ਮੈਂ ਕਿਹਾ ਚਲੋ ਪੜ੍ਹ ਲੈਂਦੇ ਹਨ ਕੁਝ ਪੈਸਿਆਂ ਬਾਰੇ ਜ਼ਮੀਨ ਬਾਰੇ ਲਿਖਿਆ ਹੋਣਾ......ਜਦੋ ਮੈਂ ਚਿੱਠੀ ਖੋਲ ਕੇ ਪੜ੍ਹਨੀ ਸ਼ੁਰੂ ਕੀਤੀ ਤਾਂ ਓਹ ਇਸ ਪ੍ਰਕਾਰ ਸੀ......""ਮੇਰੇ ਪਿਆਰੇ ਪੁੱਤਰ .....ਜਦੋਂ ਤੈਨੂ ਇਹ ਚਿੱਠੀ ਮਿਲੇਗੀ ਤਾਂ ਮੈਂ ਇਸ ਦੁਨੀਆ ਚ ਨਹੀ ਹੋਣਾ......ਕਿਓਂ ਕਿ ਮੇਰਾ ਅੰਤ ਸਮਾਂ ਹੁਣ ਆ ਗਿਆ ਹੈ......ਮੈਨੂੰ ਇਹ ਵੀ ਪਤਾ ਹੈ ਕਿ ਕੁਛ ਚਿਰ ਬਾਅਦ ਤੂੰ ਪਿੰਡ ਆਵੇਂਗਾ ਆਪਣੇ ਸਕੂਲ ਦੇ  ਮੁੜ੍ਹ ਇੱਕਠ ਸਮਾਰੋਹ ਵਿਚ ...ਇਸ ਕਰਕੇ ਮੈਂ ਇਹ ਚਿੱਠੀ ਲਿਖ ਕੇ ਗਵਾਂਢੀ ਨੂੰ ਦੇ ਚੱਲੀ ਹਾ ......ਪਰ ਜਾਣ ਤੋਂ ਪਹਿਲਾ ਮੈਂ ਤੇਰੇ ਤੋਂ ਮਾਫ਼ੀ ਮੰਗਣਾ ਚਾਹੁੰਦੀ ਹਨ ਕਿ ਮੈਂ ਸਾਰੀ ਉਮਰ ਤੈਨੂ ਤੰਗ ਹੀ ਕੀਤਾ ਹੈ....ਤੇਰੇ ਬਚਿਆਂ ਨੂੰ ਵੀ ਡਰਾ ਦਿੱਤਾ.....ਪਰ  ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾ,,,,ਤੂੰ ਸਾਰੀ ਜ਼ਿੰਦਗੀ ਮੇਰੇ ਤੋਂ ਨਫਰਤ ਕੀਤੀ....ਮੈਂ ਕੋਈ ਜਨਮ ਤੋ ਕਾਣੀ ਨਹੀ ਸੀ.....ਮੈਂ ਵੀ ਹੋਰ ਕੁੜੀਆਂ ਵਾਂਗ ਖੂਬਸੂਰਤ ਹੁੰਦੀ ਸਾ..ਮੇਰੀਆਂ ਵੀ ਦੋ ਅੱਖਾਂ ਸੀ.......ਤੂੰ ਜਦੋ ਨਿੱਕਾ ਹੁੰਦਾ ਸੀ ....ਇਕ ਦਿਨ ਖੇਡਦੇ ਖੇਡਦੇ ਤੂੰ ਡਿੱਗ ਪਿਆ ਤੇ ਤੇਰੀ ਅੱਖ ਵਿਚ ਕੁਛ ਤਿਖੀ ਨੋਕਦਾਰ ਚੀਜ਼ ਵੱਜਣ  ਕਰਕੇ ਤੇਰੀ ਇਕ ਅੱਖ ਨਿਕਲ ਗਈ......ਡਾਕਟਰਾਂ ਨੇ ਕਹਿ ਦਿੱਤਾ ਕਿ ਤੇਰਾ ਮੁੰਡਾ ਸਦਾ ਲਈ ਕਾਣਾ ਹੋ ਗਿਆ...ਮੈਂ ਡਾਕਟਰਾਂ ਨੂ ਕਿਹਾ ਕਿ ਮੇਰੀ ਇਕ ਅੱਖ ਕੱਢ ਮੇਰੇ ਮੁੰਡੇ ਨੂੰ ਪਾ ਦਿਓ.....ਮੈਂ ਇਸ ਕਰਕੇ ਕਾਣੀ ਬਣ ਗਈ.......ਤਾਂ ਕਿ ਮੇਰੇ ਪੁੱਤਰ ਦੀਆਂ ਦੋ ਅੱਖਾਂ ਰਹਿਣੀਆਂ ਚਾਹੀਦੀਆਂ ....ਮੈਂ ਮਨਹੂਸ ਨਹੀ ਮੈਂ ਬਦਸੂਰਤ ਨਹੀ ਸੀ...ਮੈਂ ਸਿਰਫ ਆਪਣੀ ਔਲਾਦ ਖਾਤਿਰ ਇੰਝ  ਦੀ ਹੋ ਗਈ""".....ਜਦੋ ਮੈਂ ਇੰਨੀ ਗੱਲ ਪੜ੍ਹੀ ਮੈਂ ਅੱਗੇ ਕੁਛ ਵੀ ਪੜ੍ਹ ਸਕਿਆ ਤੇ......ਭੁੱਭਾਂ ਮਾਰ ਕੇ ਰੋਣ ਲੱਗ ਪਿਆ.....ਤੇ ਫਿਰ ਆਖਿਆ ਮਾਂ.....ਬਹੁਤ ਦੇਰ ਹੋ ਗਈ ਹੈ ...ਮੈਂ ਕਿੰਝ ਤੇਰਾ ਦੇਣਾ ਦੇਵਾਂਗਾ....ਮੈਂ ਤਾਂ ਕਿਧਰੇ ਵੀ ਬਖਸ਼ਿਆ ਨਹੀ ਜਾਵਾਂਗਾ..........ਬਸ ਇਹ ਹੁੰਦੀ ਏ ਮਾਂ......ਜੋ ਆਪਣਾ ਆਪ ਵਾਰ ਕੇ ਵੀ ਔਲਾਦ ਦਾ ਭਲਾ ਮੰਗਦੀ ਹੈ..........ਇਹ ਸਾਰੀ ਦਾਸਤਾਨ ਲਿਖਦੇ ਲਿਖਦੇ ਮੇਰੀਆਂ ਅੱਖਾਂ ਵੀ ਹੰਝੂਆਂ ਨਾਲ ਭਰੀਆਂ ਹੋਈਆਂ  ਸਨ......ਇਹ ਕਹਾਣੀ ਪੜ੍ਹ ਕੇ ਜੇ ਕਿਸੇ ਇਕ ਦੇ ਦਿਲ ਵਿਚ ਵੀ ਮਾਂ ਦੇ ਪ੍ਰਤੀ ਸਤਿਕਾਰ ਪੈਦਾ ਹੋ ਗਿਆ....ਜਾ...ਕੋਈ ਇਕ ਵੀ ਆਪਣੀ ਮਾਂ ਨੂੰ ਜਿੰਨੇ  ਸਤਿਕਾਰ ਦੀ ਓਹ ਪਾਤਰ ਹੈ.....ਉੰਨਾ ਕੁ ਦੇਣ ਲੱਗ ਪਿਆ ਤਾਂ ਮੈਂ ਸਮਝਾਂਗਾ ਕਿ ਮੇਰਾ ਇਹ ਕਹਾਣੀ ਸਾਂਝਾ ਕਰਨ ਦੀ ਮਨੋਰਥ ਪੂਰਾ ਹੋ ਗਿਆ ਹੈ......

31 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੰਨੂੰ ਵੀਰ.......... ਬਹੁਤ ਜਿਆਦਾ ਦੁਖਦਾਈ  ਪਲ ਹੁੰਦੇ ਏ ਜਦੋਂ ਮਾਂ ਸਾਨੂੰ ਛੱਡ ਜਾਵੇ ਤੇ ਅਸੀਂ ਇਕੱਲੇ ਰਹਿ ਜਾਈਏ .......ਤੇ ਫੇਰ ਮਾਂ ਦੀ ਕੀਤੇ ਉਪਕਾਰ, ਅਹਿਸਾਨ , ਲਾਡ -ਪਿਆਰ , ਦੁਲਾਰ ਤੇ ਸਾਡੇ ਕਰਕੇ ਝੱਲੇ ਦੁਖ-ਤ੍ਖ੍ਲੀਫਾਂ ਯਾਦ ਕਰ ਕਰ ਆਪਣਾ ਵਜੂਦ ਵੀ ਸਾਨੂੰ ਕੋਸਦਾ ਨਜਰ ਆਉਂਦਾ ਕਿ ਇਹ ਤੂੰ ਕੀ ਕਰਦਾ ਰਿਹਾ ਏ ......... ਮਾਂ ਤੋਂ ਲਿਆ ਸਭ ਕੁਝ ਏ ਤੇ ਦਿੱਤਾ ਕੁਝ ਵੀ ਨਹੀਂ ...ਓਹ ਝਲਿਆ ਕੋਈ ਸੁਖ ਹੀ ਦੇ ਦੇਣਾ ਸੀ ......
ਮਾਂ ਜਗਤ ਜਨਨੀ ਏ .ਇਸ ਸਤਿਕਾਰ ਤੇ ਆਦਰ-ਮਾਣ ਕਰਨਾ ਸਦਾ ਸਭ ਦਾ ਕਰਤਵ ਵੀ ਏ ਤੇ ਧਰਮ ਵੀ .......... ਬਹਤ ਸ਼ੁਕ੍ਰਿਯਾ ਜੀ  

ਮੰਨੂੰ ਵੀਰ.......... ਬਹੁਤ ਜਿਆਦਾ ਦੁਖਦਾਈ  ਪਲ ਹੁੰਦੇ ਏ ਜਦੋਂ ਮਾਂ ਸਾਨੂੰ ਛੱਡ ਜਾਵੇ ਤੇ ਅਸੀਂ ਇਕੱਲੇ ਰਹਿ ਜਾਈਏ .......ਤੇ ਫੇਰ ਮਾਂ ਦੀ ਕੀਤੇ ਉਪਕਾਰ, ਅਹਿਸਾਨ , ਲਾਡ -ਪਿਆਰ , ਦੁਲਾਰ ਤੇ ਸਾਡੇ ਕਰਕੇ ਝੱਲੇ ਦੁਖ-ਤ੍ਖ੍ਲੀਫਾਂ ਯਾਦ ਕਰ ਕਰ ਆਪਣਾ ਵਜੂਦ ਵੀ ਸਾਨੂੰ ਕੋਸਦਾ ਨਜਰ ਆਉਂਦਾ ਕਿ ਇਹ ਤੂੰ ਕੀ ਕਰਦਾ ਰਿਹਾ ਏ ......... ਮਾਂ ਤੋਂ ਲਿਆ ਸਭ ਕੁਝ ਏ ਤੇ ਦਿੱਤਾ ਕੁਝ ਵੀ ਨਹੀਂ ...ਓਹ ਝਲਿਆ ਕੋਈ ਸੁਖ ਹੀ ਦੇ ਦੇਣਾ ਸੀ ......

 

ਮਾਂ ਜਗਤ ਜਨਨੀ ਏ .ਇਸ ਸਤਿਕਾਰ ਤੇ ਆਦਰ-ਮਾਣ ਕਰਨਾ ਸਦਾ ਸਭ ਦਾ ਕਰਤਵ ਵੀ ਏ ਤੇ ਧਰਮ ਵੀ .......... ਬਹਤ ਸ਼ੁਕ੍ਰਿਯਾ ਜੀ  

 

31 Oct 2010

Reply