Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਫਰਤਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਨਫਰਤਾਂ
ਗੱਲ ਬੋਲਣ ਦੀ ਨਹੀਂ
ਸੁਣਨ ਦੀ ਏ ਸਮਝਣ ਦੀ ਏ
ਜੀਭ ਨੂੰ ਸੁਣਨਾ ਆਉਣਾ ਚਾਹੀਦਾ ਏ
ਅਤੇ ਕੰਨ ਅੰਨੇ ਨਹੀਂ ਹੋਣੇ ਚਾਹੀਦੇ
ਮੈਂ ਬਹੁਤ ਕੁਝ ਬੋਲ ਸਕਦਾਂ
ਪਰ ਉਹ ਸਭ ਸੁਣਨ ਲਈ
ਤੁਹਾਡੇ ਹਾਜ਼ਮੇ ਛੋਟੇ ਪੈ ਜਾਣਗੇ
ਤੁਸੀਂ ਇਸ ਗੱਲ ਦਾ ਵੀ
ਬੁਰਾ ਮੰਨ ਜਾਉਂਗੇ ਕਿ
ਮੈਂ ਕਿਹਾ ਤੁਹਾਡੇ ਹਾਜ਼ਮੇ ਛੋਟੇ ਨੇ
ਤੁਸੀਂ ਆਪਣੇ ਆਪ ‘ਚ
ਬਹੁਤ ਸਿਆਣਾ ਤੇ ਵੱਡਾ ਬਣਨਾ ਚਾਹੁੰਦੇ ਓ
ਚੰਗਾ ! ਤੁਸੀਂ ਹੋ ਵੀ
ਤੇ ਮੇਰਾ ਨਿਸ਼ਾਨ ਇਹੋ ਹੀ ਏ
ਤੁਹਾਨੂੰ ਹਿਲਾਉਣਾ
ਸਿਆਣੇ ਬਣਨਾ ਬੇ-ਅਕਲੀ ਏ
ਅਸਲ ਚ ਕੁਝ ਵੀ ਬਣਨਾ ਬੇ-ਅਕਲੀ ਏ
ਕੁਝ ਵੀ ਨਾ ਹੋਣਾ ਸਭ ਕੁਝ ਏ
ਇਹ ਹਾਸੋ ਹੀਣੀ ਗੱਲ ਏ
ਐਦਾਂ ਜਿਦਾਂ ਕਿਸੇ ਬੱਚੇ ਦਾ ਖਿਡੌਣਾਂ ਤੋੜ ਦਿੱਤਾ ਜਾਵੇ
ਕਿਉਂਕਿ ਉਹ ਬੇ-ਤਹਾਸ਼ਾ ਸ਼ੋਰ ਮਚਾ ਰਿਹਾ ਸੀ
ਮੇਰੀ ਇਸ ਗੱਲ ਨਾਲ ਤੁਹਾਨੂੰ ਨਫ਼ਰਤ ਹੋ ਸਕਦੀ ਏ
ਮੇਰੇ ਨਾਲ ਵੀ
ਤੇ ਮੈਂ ਇਹੀ ਚਾਹੁੰਦਾ ਹਾਂ
ਤੁਹਾਡੇ ਅੰਦਰੋਂ ਨਫ਼ਰਤਾਂ ਗੁੱਸੇ
ਬਾਹਰ ਕੱਢ ਦੇਵਾਂ
ਤੁਹਾਡੇ ਫਾਲਤੂ ਦੇ ਰੌਲੇ ਮੁੱਕਾ ਦੇਵਾਂ
ਤੇ ਪਿੱਛੇ ਬਚੇ ਸੁਕੂਨ, ਏਕਾਂਤ
ਇੱਕ ਹੌਲਾ ਫੁੱਲ ਮਹਿਕਦਾ ਹੋਇਆ ~
08 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,...........ਬਹੁਤ ਹੀ ਲਾ-ਜਵਾਬ ,.............ਇਨਕਲਾਬੀ ਸੋਚ ਵਾਲੀ ਕਵਿਤਾ ,.............ਕਾਫੀ ਸਮੇਂ ਬਾਅਦ ਅਜੇਹੀ ਰੂਹ ਨੂੰ ਹਲੂਣਾ ਦੇਣ ਵਾਲੀ ਸ਼ਬਦਾਵਲੀ ਪੜ੍ਹਨ ਨੂੰ ਮਿਲੀ ਹੈ ,................ਇਹ ਇਕ ਬਹੁਤ ਹੀ ਸਲਾਹੁਣਯੋਗ ਕੀਰਤ ਹੈ ,.........ਕਲਮ ਅਤੇ ਲੇਖਕ ਦੋਹਾਂ ਨੂੰ ਸਲਾਮ 

 

must read poetry for all...............a world class writing..............i salute sir....TFS

09 Sep 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
🙏🏻🙏🏻
04 Aug 2019

Reply