Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਪਣਿਆਂ ਦੀਆਂ ਮੇਹਰਬਾਨੀਆਂ ਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
ਆਪਣਿਆਂ ਦੀਆਂ ਮੇਹਰਬਾਨੀਆਂ ਨੇ

 

ਜਿੰਦਗੀ ਦੇ ਸਿੱਧੇ ਪੁੱਠੇ ਰਾਹਾਂ ਨਾਲ ਪੈ ਗਈਆਂ ਯਾਰੀਆਂ ਨੇ,

ਜਿੰਦਗੀ ਨੂੰ ਹੁਣ ਧੁੱਪਾਂ ਦਾ ਸੇਕ ਤੇ ਪੋਹ ਦੀਆਂ ਰਾਤਾਂ ਦੀਆਂ ਠੰਡੀਆਂ ਠਾਰੀਆਂ ਨੇ,

ਇਹ ਲੇਖਾਂ ਦਾ ਹੈ ਕਸੂਰ ਜਾਂ ਮੇਰੇ ਕਰਮਾਂ ਦੀਆਂ ਕਾਰਸਤਾਨੀਆਂ ਨੇ,

ਕੁੱਝ ਦੋਸਤਾਂ ਦੀਆਂ ਨਿਸ਼ਾਨੀਆਂ ਤੇ ਕੁੱਝ ਆਪਣਿਆਂ ਦੀਆਂ ਮੇਹਰਬਾਨੀਆਂ ਨੇ ।

 

ਹਾਸੇ ਵੀ ਹੁਣ ਕਦੇ ਕਦੇ ਬੁੱਲਾਂ ਨੂੰ ਚੁੱਭਣ ਜਿਹੇ ਲਗਦੇ ਨੇ,

ਪਲਕਾਂ ਤੇ ਆਏ ਹੁੰਝੂ ਵੀ ਹੁਣ ਕਦੇ ਕਦੇ ਠੰਢੇ ਜਿਹੇ ਲਗਦੇ ਨੇ,

ਇਹ ਮੇਰੇ ਹਾਸਿਆਂ ਦਾ ਹੈ ਕਸੂਰ ਜਾਂ ਮੇਰੇ ਹੰਝੂਆਂ ਦੀਆਂ ਕਾਰਸਤਾਨੀਆਂ ਨੇ,

ਕੁੱਝ ਦੋਸਤਾਂ ਦੀਆਂ ਨਿਸ਼ਾਨੀਆਂ ਤੇ ਕੁੱਝ ਆਪਣਿਆਂ ਦੀਆਂ ਮੇਹਰਬਾਨੀਆਂ ਨੇ ।

 

ਕੁੱਝ ਅਜਨਵੀ ਚਿਹਰੇ ਜਿਹੇ ਜਿੰਦਗੀ ਦੀ ਨਿਸ਼ਾਨੀ ਜਿਹੇ ਬਣ ਗਏ ਨੇ,

ਕੁੱਝ ਅਣਚਾਹੇ ਚਿਹਰੇ ਹੁਣ ਦਿਲ ਦੀ ਧੜਕਣ ਜਿਹੇ ਬਣ ਗਏ ਨੇ,

ਇਹ ਦਿਲ ਦਾ ਹੈ ਕਸੂਰ ਜਾਂ ਜਿੰਦਗੀ ਦੀ ਕਿਸੇ ਮਜਬੂਰੀ ਦੀਆਂ ਕਾਰਸਤਾਨੀਆਂ ਨੇ,

ਕੁੱਝ ਦੋਸਤਾਂ ਦੀਆਂ ਨਿਸ਼ਾਨੀਆਂ ਤੇ ਕੁੱਝ ਆਪਣਿਆਂ ਦੀਆਂ ਮੇਹਰਬਾਨੀਆਂ ਨੇ ।

 

`ਸੁਖਪਾਲ` ਦੇ ਸਾਹਾਂ ਦੀ ਆਵਾਜ ਹੌਲ਼ੀ ਹੌਲ਼ੀ ਮੱਧਮ ਹੋਣ ਲੱਗ ਗਈ ਹੈ,

ਵਿਛੜੇ ਆਪਿਣਆਂ ਦੀ ਯਾਦ ਹੌਲ਼ੀ ਹੌਲ਼ੀ ਧੁੰਦਲੀ ਹੋਣ ਲੱਗ ਗਈ ਹੈ,

ਇਹ ਸਾਹਾਂ ਦਾ ਹੈ ਕਸੂਰ ਜਾਂ ਵਿਛੜਿਆਂ ਦੀ ਯਾਦ ਦੀਆਂ ਕਾਰਸਤਾਨੀਆਂ ਨੇ,

ਕੁੱਝ ਦੋਸਤਾਂ ਦੀਆਂ ਨਿਸ਼ਾਨੀਆਂ ਤੇ ਕੁੱਝ ਆਪਣਿਆਂ ਦੀਆਂ ਮੇਹਰਬਾਨੀਆਂ ਨੇ ।

 

                                      `ਸੁਖਪਾਲ ਕੌਰ `ਸੁੱਖੀ`

24 Dec 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸੋਹਣੇ ਸੁੱਖੀ ਜੀ...ਉਮਦਾ ਯਤਨ ...ਸ਼ੇਅਰ ਕਰਨ ਲਈ ਸ਼ੁਕਰੀਆ ਜੀ।
25 Dec 2015

Reply