Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਸਰ ਰਿਹਾ ‘ੳ-ਅ’ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਿਸਰ ਰਿਹਾ ‘ੳ-ਅ’

ਮਾਂ-ਬੋਲੀ ਦੀ ਸਾਰ ਲੈਣ ਦਾ ਵੇਲਾ

 

ਕੇਂਦਰ ਸਰਕਾਰ ਵੱਲੋਂ ਪਹਿਲੇ ਪੜ੍ਹਨ ਸਬੰਧੀ ਕਰਵਾਏ ਗਏ ਸਰਵੇਖਣ ਵਿੱਚ ਤਰਜੀਹੀ ਭਾਸ਼ਾ ਵਜੋਂ ਪੰਜਾਬੀ ਦੇ 15ਵੇਂ ਸਥਾਨ ’ਤੇ ਆਉਣ ਨੇ ਇੱਕ ਵਾਰ ਫਿਰ ਪੰਜਾਬੀ ਪਿਆਰਿਆਂ ਨੂੰ ਚਿੰਤਤ ਕਰ ਦਿੱਤਾ ਹੈ। ਨੌਜਵਾਨਾਂ ’ਤੇ ਆਧਾਰਤ ਇਸ ਸਰਵੇਖਣ ਮੁਤਾਬਕ ਪੰਜਾਬੀ ਦੇ ਮੁਕਾਬਲੇ ਬਾਕੀ ਖੇਤਰੀ ਭਾਸ਼ਾਵਾਂ ਮੁਲਕ ਵਿੱਚ ਵਧੀਆ ਕਾਰਗੁਜ਼ਾਰੀ ਦਿਖਾ ਰਹੀਆਂ ਹਨ। ਨੈਸ਼ਨਲ ਬੁੱਕ ਟਰੱਸਟ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਅਪਲਾਇਡ ਇਕਨਾਮਿਕ ਰਿਸਰਚ ਵੱਲੋਂ ਕਰਵਾਏ ਇਸ ਸਰਵੇਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਦੇਸ਼ ਦੇ 13 ਤੋਂ 35 ਸਾਲ ਦੇ ਨੌਜਵਾਨਾਂ ਦਾ ਸਿਰਫ਼ ਚੌਥਾ ਹਿੱਸਾ ਹੀ ਪਾਠ-ਪੁਸਤਕਾਂ ਤੋਂ ਇਲਾਵਾ ਹੋਰ ਕੁਝ ਪੜ੍ਹਨ ਵਿੱਚ ਰੁਚੀ ਰੱਖਦਾ ਹੈ। ਸ਼ੌਕੀਆ ਪੜ੍ਹਨ ਵਿੱਚ ਪੰਜਾਬੀ ਭਾਸ਼ਾ ਸਭ ਤੋਂ ਪਿੱਛੇ ਹੈ ਜਦੋਂਕਿ ਹਿੰਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਭਾਸ਼ਾ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਹੈ। ਸਰਵੇ ਅਧੀਨ ਕੁੱਲ 23 ਭਾਸ਼ਾਵਾਂ ਵਿੱਚੋਂ ਤੇਲਗੂ, ਉਰਦੂ, ਅੰਗਰੇਜ਼ੀ ਤੇ ਮਨੀਪੁਰੀ ਵੀ ਪੰਜਾਬੀ ਤੋਂ ਅੱਗੇ ਹਨ। ਕੌਮੀ ਪੱਧਰ ’ਤੇ ਪੰਜਾਬੀ ਭਾਸ਼ਾ ਦੀ ਇਹ ਸਥਿਤੀ ਚਿੰਤਾ ਦਾ ਵਿਸ਼ਾ ਹੈ। ਬੇਸ਼ੱਕ ਲੰਮੇ ਸਮੇਂ ਤੋਂ ਵਿਸ਼ਵ ਪੱਧਰ ’ਤੇ ਵੀ ਪੰਜਾਬੀ ਜ਼ਬਾਨ ਦੀ  ਚਿੰਤਾਜਨਕ ਸਥਿਤੀ ਬਾਰੇ ਵਿਚਾਰ ਚਰਚਾ ਚੱਲਦੀ ਆ ਰਹੀ ਹੈ ਪਰ ਅਕਸਰ ਪੰਜਾਬੀ ਵਿਦਵਾਨ ਇਸ ਨੂੰ ਨਿਰਆਧਾਰ ਕਹਿ ਕੇ ਨਕਾਰਦੇ ਆਏ ਹਨ। ਇੱਥੋਂ ਤਕ ਕਿ ਯੂ.ਐਨ.ਓ. ਦੀ ਮਰ ਰਹੀਆਂ ਭਾਸ਼ਾਵਾਂ ਸਬੰਧੀ ਆਈ ਰਿਪੋਰਟ ਵਿੱਚ ਪੰਜਾਬੀ ਭਾਸ਼ਾ ਦੀ ਸ਼ਮੂਲੀਅਤ ਦੇ ਤੱਥ ਨੂੰ ਵੀ ਪੰਜਾਬੀਆਂ ਨੇ ਨਕਾਰ ਦਿੱਤਾ ਸੀ। ਹੁਣ ਕੌਮੀ ਪੱਧਰ ’ਤੇ ਨਸ਼ਰ ਹੋਏ ਅੰਕੜਿਆਂ ਨੇ ਵਿਦਵਾਨਾਂ ਦੇ ਸਭ ਤਰਕ ਝੂਠੇ ਪਾ ਦਿੱਤੇ ਹਨ। ਅੱਜ ਜਦੋਂ ਵਿਸ਼ਵ ਪੱਧਰ ’ਤੇ ਪੰਜਾਬੀ ਨੂੰ ਪ੍ਰਫੁਲਤ ਕਰਨ ਦੇ ਉਪਰਾਲੇ ਹੋ ਰਹੇ ਹਨ ਅਤੇ ਆਸਟਰੇਲੀਆ, ਕੈਨੇਡਾ ਵਰਗੇ ਮੁਲਕਾਂ ਵਿੱਚ ਪੰਜਾਬੀ ਨੂੰ ਬਣਦਾ ਮਾਣ ਮਿਲ ਰਿਹਾ ਹੈ, ਅਜਿਹੇ ਸਮੇਂ ਆਪਣੇ ਘਰ ਵਿੱਚ ਪੰਜਾਬੀ ਬੋਲੀ ਦੀ ਇਹ ਬੇਕਦਰੀ ਪੰਜਾਬੀਆਂ ਦੀ ਮਾਂ-ਬੋਲੀ ਤੋਂ ਬੇਮੁੱਖਤਾ ਨੂੰ ਪ੍ਰਗਟਾਉਂਦੀ ਹੈ। 12 ਕਰੋੜ ਦੇ ਕਰੀਬ ਲੋਕਾਂ ਦੀ ਬੋਲੀ ਪੰਜਾਬੀ ਦੀ ਘਟ ਰਹੀ ਵੁੱਕਤ ਦੇ ਕਈ ਕਾਰਨ ਹਨ। ਪੱਛਮੀਕਰਨ ਦੇ ਪ੍ਰਭਾਵ ਹੇਠ ਅੰਗਰੇਜ਼ੀ ਦੇ ਗਲਬੇ ਨੇ ਪੰਜਾਬੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਪੰਜਾਬ ਅੰਦਰ ਅੱਜ ਵੀ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਦੇ ਕੰਮ-ਕਾਜ ਲਈ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਤਕਨਾਲੋਜੀ ਤੇ ਸਾਇੰਸ ਆਦਿ ਵਿਸ਼ਿਆਂ ਸਮੇਤ ਉੱਚ ਪੱਧਰ ਦੇ ਬਹੁਤੇ ਟੈਸਟਾਂ ਵਿੱਚ ਅੰਗਰੇਜ਼ੀ ਨੂੰ ਹੀ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਪੰਜਾਬ ’ਚ ਚੱਲ ਰਹੇ ਕਾਨਵੈਂਟ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕਰਵਾਉਣ ਦਾ ਵੀ ਕੋਈ ਉਪਬੰਧ ਨਹੀਂ ਹੈ।  ਨੌਕਰੀਆਂ ਸਮੇਂ ਵੀ ਅੰਗਰੇਜ਼ੀ-ਹਿੰਦੀ ਨੂੰ ਪੰਜਾਬੀ ਨਾਲੋਂ  ਵੱਧ ਤਵੱਜੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬੀ ਨੂੰ ਅਕਸਰ ਸਿੱਖਾਂ ਦੀ ਭਾਸ਼ਾ ਵਜੋਂ ਵੇਖਿਆ ਜਾਂਦਾ ਹੈ ਜਦੋਂਕਿ ਸਿੱਖ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਇਸ ਦੀ ਹੋਂਦ ਮੌਜੂਦ ਸੀ। ਇਸ ਲਈ ਪੰਜਾਬੀ ਨੂੰ ਕਿਸੇ ਇੱਕ ਫ਼ਿਰਕੇ ਤਕ ਮਹਿਦੂਦ ਕਰਨਾ ਉÎੱਚਿਤ ਨਹੀਂ।
ਮਾਂ-ਬੋਲੀ ਪੰਜਾਬੀ ਦੀ ਸਾਰ ਲੈਣ ਦਾ ਇਹ ਢੁਕਵਾਂ ਵੇਲਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੂਬੇ ਵਿੱਚ ਪੰਜਾਬੀ ਨੂੰ ਲਾਜ਼ਮੀ ਭਾਸ਼ਾ ਦੇ ਤੌਰ ’ਤੇ ਹਰ ਦਫ਼ਤਰ-ਅਦਾਰੇ ਵਿੱਚ ਲਾਗੂ ਕਰਵਾਏ ਅਤੇ ਸਾਇੰਸ ਵਿਸ਼ਿਆਂ ਨਾਲ ਸਬੰਧਤ ਪਾਠ´ਮ ਦੀਆਂ ਪੁਸਤਕਾਂ ਦਾ ਅਨੁਵਾਦ ਕਰਾਏ ਤਾਂ ਕਿ ਪੰਜਾਬੀਆਂ ਵਿੱਚ ਪੰਜਾਬੀ ਨੂੰ ਲੈ ਕੇ ਹੀਣ ਭਾਵਨਾ ਘਟੇ। ਦੂਜੀਆਂ ਭਾਸ਼ਾਵਾਂ ਸਿੱਖਣਾ ਮਾੜੀ ਗੱਲ ਨਹੀਂ ਪਰ ਆਪਣੀ ਮਾਂ-ਬੋਲੀ ਦੀ ਕੀਮਤ ’ਤੇ ਅਜਿਹਾ ਨਹੀਂ ਹੋਣਾ ਚਾਹੀਦਾ। ਆਧੁਨਿਕੀਕਰਨ ਕਦੇ ਕਿਸੇ ਨੂੰ ਮਾਂ-ਬੋਲੀ ਤੋਂ ਬੇਮੁਖ ਹੋਣ ਲਈ ਨਹੀਂ ਪ੍ਰੇਰਦਾ। ਇਤਿਹਾਸ ਗਵਾਹ ਹੈ ਕਿ ਜਿਹੜੀ ਕੌਮ ਜਾਂ ਮੁਲਕ ਨੇ ਆਪਣੀ ਮਾਂ-ਬੋਲੀ ਨੂੰ ਸਤਿਕਾਰ ਦਿੱਤਾ ਹੈ, ਉਸ ਨੇ ਦਿਨ ਦੁੱਗਣੀ ਤਰੱਕੀ ਕੀਤੀ ਹੈ। ਮੇਰਾ ਦਾਗ਼ਿਸਤਾਨ ਦੇ ਮਹਾਨ ਲੇਖਕ ਰਸੂਲ ਹਮਜ਼ਾਤੋਵ ਨੇ ਮਾਂ-ਬੋਲੀ ਭੁੱਲ ਜਾਣ ਵਾਲਿਆਂ ਨੂੰ ਮਿਹਣਾ ਦਿੰਦਿਆਂ ਲਿਖਿਆ ਹੈ, ‘‘ਅੱਲ੍ਹਾ ਕਰੇ ਤੇਰੇ ਬੱਚਿਆਂ ਨੂੰ ਉਨ੍ਹਾਂ ਦੀ ਬੋਲੀ ਸਿਖਾਉਣ ਵਾਲੀ ਨਾ ਰਹੇ।’’ ਜੋ ਅਹਿਸਾਸ ਮਾਂ-ਬੋਲੀ ਵਿੱਚ ਬਿਆਨ ਕੀਤੇ ਜਾ ਸਕਦੇ ਹਨ, ਕੋਈ ਹੋਰ ਭਾਸ਼ਾ ਉਸ ਦਾ ਬਦਲ ਨਹੀਂ ਹੋ ਸਕਦੀ। ਇਨਸਾਨ ਦੁੱਖ ਵੇਲੇ ਮਾਂ-ਬੋਲੀ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਰੋ ਨਹੀਂ ਸਕਦਾ ਤੇ ਹੱਸਣ ਵੇਲੇ ਹੱਸ ਨਹੀਂ ਸਕਦਾ। ਇਹੀ ਮਾਂ-ਬੋਲੀ ਦੀ ਮਿਠਾਸ ਤੇ ਆਪਣਾਪਣ ਹੈ ਜਿਸ ਨੂੰ ਕਾਇਮ ਰੱਖਣਾ ਤੇ ਪ੍ਰਫੁਲਤ ਕਰਨਾ ਹਰ ਕੌਮ ਤੇ ਬਾਸ਼ਿੰਦੇ ਦਾ ਫ਼ਰਜ਼ ਹੈ।

21 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬੇਹੱਦ ਗਹਿਰਾਈ ਨਾਲ ਵਿਚਾਰ ਕਰਨ ਵਾਲਾ ਮੁੱਦਾ ਹੈ.......Kade vi nahi..!.......ਸਬ ਨੂ ਮਿਲਕੇ ਵਿਚਾਰ ਕਰਨ ਦੀ ਸਖ਼ਤ ਲੋੜ ਹੈ

22 Nov 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
"Mothe meht k nukre han baithe,thoti hoe sitar raababian di,puchi baat na jina ne 'sahraf' meri,ve main boli han ohna punjabian di"...........'sahraf'.
22 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

"ਮੁੱਠੀ ਮੀਚ ਕੇ ਨੁਕਰੇ ਹਾਂ ਬੈਠੇ ,ਟੁੱਟੀ ਹੋਈ ਸਿਤਾਰ  ਰਬਾਬੀਆਂ ਦੀ ,
ਪੁੱਛੀ ਬਾਤ ਨਾਂ ਜਿੰਨਾਂ ਨੇ 'ਸ਼ਰਫ' ਮੇਰੀ ,ਵੇ ਮੈਂ ਬੋਲੀ ਹਾਂ ਓਹਨਾ ਪੰਜਾਬੀਆਂ   ਦੀ " 

 

...........'sahraf'.

 

ਕੁਲਵਿੰਦਰ ਜੀ ..... ਕੀ ਇਹ ਠੀਕ ਹੈ ?

22 Nov 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Right bittu g........there is one mistake 'baihte' di jaga 'bahtee' aona he
22 Nov 2012

Reply