Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿੜਾਂ ਵਿਚ ਵਿਰਲੀ ਹੋ ਗਈ ਥਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪਿੜਾਂ ਵਿਚ ਵਿਰਲੀ ਹੋ ਗਈ ਥਾਂ

 

 

 

ਵਿਰਲੀ ਹੋ ਗਈ ਥਾਂ,

ਪਿੜਾਂ ਵਿਚ ਵਿਰਲੀ ਹੋ ਗਈ ਥਾਂ |


ਜੇ ਮੇਰਾ ਨਾ ਲਗਦਾ ਗੇੜਾ,

ਵੀਰ ਨੂੰ ਰੱਖੜੀ ਬਨ੍ਹਦਾ ਕਿਹੜਾ,

ਕੋਈ ਦੱਸੇ ਆ ਕੇ ਤਾਂ,

ਪਿੜਾਂ ਵਿਚ ਵਿਰਲੀ ਹੋ ਗਈ ਥਾਂ |


ਸਾਖ ਭੂਆ ਦਾ ਗੋਤੇ ਖਾਂਦਾ,

ਇਸਦਾ ਦੁਖ ਹੈ ਬੜਾ ਸਤਾਂਦਾ,

ਮਾਸੀ ਦਾ ਡੁੱਬ ਗਿਆ ਨਾਂਅ,

ਪਿੜਾਂ ਵਿਚ ਵਿਰਲੀ ਹੋ ਗਈ ਥਾਂ |


ਕੋਈ ਤ੍ਰਿੰਝਣ 'ਚ ਕੱਤਣ ਨੂੰ ਨੀ,

ਗਿਧੇ ਦੇ ਵਿਚ ਨੱਚਣ ਨੂੰ ਨੀ,

ਕਿਉਂ ਵਰਤ ਗਈ ਚੁਪ ਚਾਂ,

ਪਿੜਾਂ ਵਿਚ ਵਿਰਲੀ ਹੋ ਗਈ ਥਾਂ |


ਹੁੰਭਲਾ ਮਾਰੇ ਰਲ ਜ਼ਮਾਨਾ,

‘ਧੀ ਦਾ ਬਾਬਲ’ ਕਹੇ ਸਿਆਣਾ,

ਜੋ ਕੁਦਰਤ ਦੀ ਤੱਕੜੀ ਫੜਕੇ,        

ਡੰਡੀ ਮਾਰੇ ਨਾ,

ਪਿੜਾਂ ਵਿਚ ਵਿਰਲੀ ਹੋ ਗਈ ਥਾਂ |


ਸੋਹਣੇ ਗਭਰੂ ਜੋਬਨ ਮੱਤੇ,

ਕਿਥੋਂ ਲਿਆਉਣਗੇ ਡੋਲੇ ਰੱਤੇ,

ਬਾਬਲ ਦਾ ਦਰਜਾ ਦੇਵਣ ਨੂੰ,

ਕੌਣ ਬਣੇਗੀ ਮਾਂ,  

ਪਿੜਾਂ ਵਿਚ ਵਿਰਲੀ ਹੋ ਗਈ ਥਾਂ |


                                                ਜਗਜੀਤ ਸਿੰਘ ਜੱਗੀ

 


14 Aug 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

ਬਹੁਤ ਸੋਹਣਾ ਲਿਖਿਆ ਹੈ ਜਗਜੀਤ ਜੀ....

 

ਰਚਨਾ ਵਿਚ " ਪਿੜਾਂ " ਸ਼ਬਦ-ਜੋੜ  ਗਲਤ ਹੈ... ਸਹੀ ਸ਼ਬਦ-ਜੋੜ " ਪਿੰਡਾਂ "  ਆਉਗਾ ਜੀ....


ਭੁੱਲ-ਚੁੱਕ ਮਾਫ ਕਰਨਾ ਜੀ.....

15 Aug 2013

vinay vinaypal
vinay
Posts: 132
Gender: Male
Joined: 14/Apr/2013
Location: phagwara
View All Topics by vinay
View All Posts by vinay
 
vinay
jhangir da hukam

jhangir ne hukam chlaya 

 

hukam sunaya jave

 

guru arjun dav nu de tsihe 

 

maar mukaya jave 

 

sha murtja tvi tapaeee

 

mugal keher kmaye

 

tatti tatti tavi de ute guru arjub gye bithaye 

 

sat guru bole oye bederda takh tavi tapa lai

 

tatti tatti rait tu bhave vich kesa pa lai

 

asi paap nu kadana  chande 

 

tu kad da hai dele 

 

een teri nu kdi na manan 

 

eh nanak de chele

 

 miya meer tu ja bharava 

 

na kar bhut chara 

 

julm karn vich mashur hai

 

----- korma sara 

1 minute ago

delete 


Edit

15 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਪ੍ਰਦੀਪ ਬਾਈ ਜੀ, ਆਰਟੀਕਲ ਪੜ੍ਹ ਕੇ ਨਵਾਜਨ ਲਈ ਧੰਨਵਾਦ |


ਵੀਰ ਜੀ, ''ਪਿੜ'' ਅਤੇ ''ਪਿੰਡ'' ਵਿਚ ਬਹੁਤ ਅੰਤਰ ਹੈ | ਭਰੂਣ ਹੱਤਿਆ ਕੇਵਲ ਪਿੰਡਾਂ ਦੀ ਸਮੱਸਿਆ ਨਾ ਹੋ ਕੇ ਸਾਰੇ ਸਮਾਜ ਦੀ ਹੈ ਭਾਂਵੇਂ ਉਹ ਸ਼ਹਿਰ ਜਾਂ ਪਿੰਡ ਦੇ ਵਸਨੀਕ ਹੋਣ | ਭਾਵ ਅਰਥ ਹੇਠਾਂ ਸਪਸ਼ਟ ਕੀਤਾ ਗਿਆ ਹੈ, ਆਸ ਹੈ ਸ਼ੱਕ ਦੀ ਨਵ੍ਰਿਤੀ ਹੋ ਜਾਏਗੀ |


"ਪਿੜ" ਭਾਵ ਇਕ ਗੋਲ ਚਕਰ ਵਰਗੀ ਬਣਤਰ ਦਾ ਕੁੜੀਆਂ ਦਾ ਘੇਰਾ ਜਿਸ ਵਿਚ ਪੰਜਾਬੀ ਮੁਟਿਆਰਾਂ (ਕੁੜੀਆਂ) ਨਚਦੀਆਂ, ਗਾਉਂਦੀਆਂ ਤੇ ਗਿੱਧਾ ਪਾਉਂਦੀਆਂ ਹਨ | ਇਹ ਪੰਜਾਬੀ ਕਲਚਰ ਦੀ ਅਮੀਰੀ ਦੀਆਂ ਨਿਸ਼ਾਨੀਆਂ ਵਿਚੋਂ ਇਕ ਹੈ | ਪਰ ਹੁਣ ਕੁੜੀਆਂ ਘਟਦੀਆਂ ਜਾ ਰਹੀਆਂ ਨੇ | ਇਸ ਕਰ ਕੇ ਪਿੜਾਂ ਵਿਚ ਥਾਂ ਵਿਰਲੀ ਹੁੰਦੀ ਜਾਪਦੀ ਹੈ |


ਇਸ ਲਈ ਉਹੀ "ਕੁੜੀ" ਇਸ ਵਲ ਧਿਆਨ ਦੁਆਉਣ ਦੀ ਕੋਸ਼ਿਸ਼ ਵਿਚ ਸਮਾਜ ਨੂੰ ਚੇਤਾਵਨੀ ਦੇ ਰਹੀ ਹੈ, ਜਿਨ੍ਹੇ ਮੇਰੀ ਪਹਿਲੀ ਕਵਿਤਾ "ਧੀ ਦੀ ਪੁਕਾਰ" ਦੇ ਮਾਧਿਅਮ ਨਾਲ ਸਵੀਕਾਰੇ ਜਾਣ ਲਈ ਮਾਂ ਨੂੰ ਤਰਲਾ ਕੀਤਾ ਸੀ |



                                                ਜਗਜੀਤ ਸਿੰਘ ਜੱਗੀ

15 Aug 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਆਪ ਜੀ ਦੀ ਇਹ ਲਿਖਤ ਸਾਡੇ ਸਮਾਜ ਦੇ ਅਜੋਕੇ ਹਾਲਤ ਨੂੰ ਬਿਆਨ ਕਰਦੀ | ਬਹੁਤ ਖੂਬ ,,, 
" ਪਿੜਾਂ " ਦੀ ਪਰਿਭਾਸ਼ਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ  ! ਜਿਓੰਦੇ ਵੱਸਦੇ ਰਹੋ,,,

ਆਪ ਜੀ ਦੀ ਇਹ ਲਿਖਤ ਸਾਡੇ ਸਮਾਜ ਦੇ ਅਜੋਕੇ ਹਾਲਤ ਨੂੰ ਬਿਆਨ ਕਰਦੀ | ਬਹੁਤ ਖੂਬ ,,, 

 

" ਪਿੜਾਂ " ਦੀ ਪਰਿਭਾਸ਼ਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ  ! ਜਿਓੰਦੇ ਵੱਸਦੇ ਰਹੋ,,,

 

15 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹੌਸਲਾ ਅਫਜ਼ਾਈ  ਲਈ ਧੰਨਵਾਦ ਹਰਪਿੰਦਰ ਵੀਰ... ਬਹੁਤ ਦਿਨਾਂ ਬਾਅਦ ਮਿਲਣਾ ਹੋਇਆ | ਅਸਲ 'ਚ ਮੇਰਾ ਵੀ ਬਿਜ਼ੀ ਰਹਿਣ ਕਰਕੇ ਇਧਰ ਗੇੜਾ ਨੀ ਲਗਿਆ |
                                                                     ਜਗਜੀਤ ਸਿੰਘ ਜੱਗੀ 

ਹੌਸਲਾ ਅਫਜ਼ਾਈ  ਲਈ ਧੰਨਵਾਦ ਹਰਪਿੰਦਰ ਵੀਰ... ਬਹੁਤ ਦਿਨਾਂ ਬਾਅਦ ਮਿਲਣਾ ਹੋਇਆ | ਅਸਲ 'ਚ ਮੇਰਾ ਵੀ ਬਿਜ਼ੀ ਰਹਿਣ ਕਰਕੇ ਇਧਰ ਗੇੜਾ ਨੀ ਲਗਿਆ |

 

                                                                     ਜਗਜੀਤ ਸਿੰਘ ਜੱਗੀ 

 

15 Aug 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪ੍ਰਦੀਪ ਜੀ ਚੰਡੀਗੜ ਰਹਿੰਦੇ ਹਨ ...... ਇਸ ਲਈ  " ਪਿੜ " ਦਾ ਮਤਲਵ ਨਹੀਂ ਸਮਝ ਸਕੇ ....
ਖੂਬਸੂਰਤ ਰਚਨਾ ......

15 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ ਲਿਖਤ ਨੂੰ ਨਵਾਜਨ ਲਈ ਧੰਨਵਾਦ |
ਵੈਸੇ ਇਸ ਘਟਨਾ ਨਾਲ ਆਪਜੀ ਦੀ ਡਿਉਟੀ ਦੀ ਨੌਬਤ ਆ ਗਈ ਜਾਪਦੀ  ਹੈ | ਲਗਦਾ ਹੈ ਕਿ ਨਿਹੰਗ ਸਿੰਘਾਂ ਦੀ ਬੋਲੀ ਦੀ ਤਰਾਂ 'ਸਾਹਿਤਕ' ਟਰਮੀਨੋਲੋਜੀ ਦੀ ਵੀ ਇਕ ਕਲਾਸ  ਲਾਣੀ ਪਊ |
 
ਇਸ ਵਿਚ ਪੰਜਾਬੀ ਵਿਰਸੇ ਸਬੰਧੀ ਸ਼ਬਦਾਵਲੀ ਦਾ ਗਿਆਨ ਤਾਜ਼ਾ ਹੋ ਸਕਦਾ ਹੈ (ਅਤੇ ਵਧ ਵੀ ਸਕਦਾ ਹੈ) ਨਾਲੇ ਆਮ ਕਰਕੇ ਸਾਰੇ ਅਤੇ ਖਾਸ ਕਰਕੇ ਸ਼ਹਿਰੀ ਪਿਛੋਕੜ ਵਾਲੇ ਪਾਠਕਾਂ ਨੂੰ ਬਹੁਤ ਸੋਹਣਾ ਤਜੁਰਬਾ ਹਾਸਿਲ ਹੋ ਸਕਦਾ ਹੈ | 
ਉਧਾਰਨ ਦੇ ਤੌਰ ਤੇ ਖਾਰੇ ਚੜ੍ਹਨਾ, ਮਾਈਏਂ ਪੈਣਾ,  ਫੁਲਕਾਰੀ ਕਢਣਾ, ਤ੍ਰਿੰਝਣ, ਆਥਣ, ਸਰਘੀ ਵੇਲਾ, ਲੌਢਾ ਵੇਲਾ, ਛਾਹ ਵੇਲਾ, ਤਿਕਾਲਾਂ, ਨੇਉਣਾ, ਨੇਤ੍ਰੇ, ਮਧਾਣੀ, ਝੱਜਰ, ਚਪਣੀ, ਚਟੁਆ, ਜੂਲਾ, ਪਿੜ, ਪੰਜਾਲੀ, ਸੁਹਾਗਾ, ਫਲ੍ਹਾ, ਪਿੰਜਣੀ, ਹਰਲ ਹਰਲ ਕਰਦੇ ਫਿਰਨਾ, ਤਰਲੋ ਮੱਛੀ ਹੋਣਾ, ਭੰਬਲ ਭੂਸੇ ਪੈਣਾ ਆਦਿਕ |  ਕੀਹ ਵਿਚਾਰ ਹੈ ? 
                                                                   ਜਗਜੀਤ ਸਿੰਘ ਜੱਗੀ    

ਬਿੱਟੂ ਬਾਈ ਜੀ ਲਿਖਤ ਨੂੰ ਨਵਾਜਨ ਲਈ ਧੰਨਵਾਦ |

 

ਵੈਸੇ ਇਸ ਘਟਨਾ ਨਾਲ ਆਪਜੀ ਦੀ ਡਿਉਟੀ ਦੀ ਨੌਬਤ ਆ ਗਈ ਜਾਪਦੀ  ਹੈ | ਲਗਦਾ ਹੈ ਕਿ ਨਿਹੰਗ ਸਿੰਘਾਂ ਦੀ ਬੋਲੀ ਦੀ ਤਰਾਂ 'ਸਾਹਿਤਕ' ਟਰਮੀਨੋਲੋਜੀ ਦੀ ਵੀ ਇਕ ਕਲਾਸ  ਲਾਣੀ ਪਊ |

 

ਇਸ ਵਿਚ ਪੰਜਾਬੀ ਵਿਰਸੇ ਸਬੰਧੀ ਸ਼ਬਦਾਵਲੀ ਦਾ ਗਿਆਨ ਤਾਜ਼ਾ ਹੋ ਸਕਦਾ ਹੈ (ਅਤੇ ਵਧ ਵੀ ਸਕਦਾ ਹੈ) ਨਾਲੇ ਆਮ ਕਰਕੇ ਸਾਰੇ (ਅਤੇ ਖਾਸ ਕਰਕੇ ਸ਼ਹਿਰੀ ਪਿਛੋਕੜ ਵਾਲੇ) ਪਾਠਕਾਂ ਨੂੰ ਬਹੁਤ ਸੋਹਣਾ ਤਜੁਰਬਾ ਹਾਸਿਲ ਹੋ ਸਕਦਾ ਹੈ | 

 

ਉਧਾਰਨ ਦੇ ਤੌਰ ਤੇ ਖਾਰੇ ਚੜ੍ਹਨਾ, ਮਾਈਏਂ ਪੈਣਾ,  ਫੁਲਕਾਰੀ ਕਢਣਾ, ਤ੍ਰਿੰਝਣ, ਆਥਣ, ਸਰਘੀ ਵੇਲਾ, ਲੌਢਾ ਵੇਲਾ, ਛਾਹ ਵੇਲਾ, ਤਿਕਾਲਾਂ, ਨੇਉਣਾ, ਨੇਤ੍ਰੇ, ਮਧਾਣੀ, ਝੱਜਰ, ਚਪਣੀ, ਚਟੁਆ, ਜੂਲਾ, ਪਿੜ, ਪੰਜਾਲੀ, ਸੁਹਾਗਾ, ਫਲ੍ਹਾ, ਪਿੰਜਣੀ, ਹਰਲ ਹਰਲ ਕਰਦੇ ਫਿਰਨਾ, ਤਰਲੋ ਮੱਛੀ ਹੋਣਾ, ਭੰਬਲ ਭੂਸੇ ਪੈਣਾ ਆਦਿਕ |  ਕੀਹ ਵਿਚਾਰ ਹੈ ? 

 

                                                                   ਜਗਜੀਤ ਸਿੰਘ ਜੱਗੀ    

 

15 Aug 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਆਪ ਜੀ ਦੀ ਇਹ ਲਿਖਤ ਸਾਡੇ ਸਮਾਜ ਦੇ ਅਜੋਕੇ ਹਾਲਤ ਨੂੰ ਬਿਆਨ ਕਰਦੀ.....ਰਚਨਾ ਵਿੱਚ ਜਾਨ ਹੈ.....ਤਬਦੀਲੀ ਦੀ ਤਮੰਨਾ ਪੈਦਾ ਕਰਦੀ ਹੈ ..... ਮੂਲ ਭਾਵ ਪ੍ਰਭਾਵਸ਼ਾਲੀ ਹੈ... ਜੀਉਂਦੇ ਰਹੋ.... ਕਾਵਿ ਵਿੱਚ ਨਿਖਾਰ ਬਣਿਆ ਰਹੇ

16 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਐਨਾ ਪਿਆਰ ਬਕਸ਼ਨ ਲਈ ਮੇਹਰਬਾਨੀ ਜਨਾਬ |  
                                                       ... ਜਗਜੀਤ ਸਿੰਘ ਜੱਗੀ 

ਐਨਾ ਪਿਆਰ ਬਖਸ਼ਣ ਲਈ ਅਤੇ critical appraisal ਲਈ ਸ਼ੁਕਰੀਆ ਜਨਾਬ |  

 

                                                       ... ਜਗਜੀਤ ਸਿੰਘ ਜੱਗੀ 

 

16 Aug 2013

Showing page 1 of 2 << Prev     1  2  Next >>   Last >> 
Reply