Home > Communities > Punjabi Poetry > Forum > messages
ਕਵਿਤਾ
ਚਿੜੀਆ -ਘਰ ਹੋਰ ਕੁਝ ਨਹੀਂਉਮਰ ਕੈਦ ਭੁਗਤ ਰਹੇ ਪੰਛੀਆਂ ਤੇ ਜਾਨਵਰਾਂ ਦਾ ਕੈਦਖਾਨਾ ਹੈ। ਕੰਧਾਂ ਦੀਆਂ ਵਲਗਣਾਂ 'ਚ ਘਿਰੇ ਪਿੰਜਰੇ ਤੇ ਪਿੰਜਰਿਆਂ ਦੀ ਹੁਮਸ 'ਚ ਘਿਰੇ ਲੱਪ ਕੁ ਪਾਣੀ 'ਚ ਫਸੇ ਤੇ ਥੋੜੀ ਕੁ ਥਾਂ 'ਤੋਂ ਸਤ੍ਹੇ ਹੋਏ ਬੇਬਸ ਤੇ ਲਾਚਾਰ ਚਿਹਰੇ ਬੰਦੇ ਦੀ ਖੁੱਲ੍ਹਦਿਲ੍ਹੀ ਤੋਂ ਪਛੇਮਾਨ ਨੇ ਕੈਦ ਹੋਇਆਂ ਨੂੰ ਦੇਖਣ ਲਈ ਹੁੰਮੜ੍ਹ-ਹੁੰਮੜ੍ਹ ਕੇ ਪੈਂਦੀ ਭੀੜ 'ਤੇ ਹੱਸਦੇ ਨੇ ਕਿ ਗੁਲਾਮੀ ਭੋਗ ਕੇ ਵੀ ਗੁਲਾਮੀ ਦਾ ਅਹਿਸਾਸ ਭੁਲਾਈ ਫਿਰਦੇ ਲੋਕ.. ਹੱਸ ਕਿਵੇਂ ਲੈਂਦੇ ਨੇ....!
ਇਹ ਮੰਨ ਲਿਆ ਗਿਆ ਹੈ ਕਿ ਘਾਹ-ਪੱਤਿਆਂ ਤੇ ਰੁੱਖਾਂ 'ਚ ਵੀ ਆਤਮਾ ਹੁੰਦੀ ਏ.... ਪਰ ਪਤਾ ਨਹੀਂ ਕਿੱਥੇ? ਆਜ਼ਾਦੀ ਤੇ ਮੌਲਿਕ ਅਧਿਕਾਰ ਬੰਦੇ ਨੇ ਆਪਣੇ ਹੀ ਸਿਰਹਾਣੇ ਹੇਠ ਰੱਖ ਲਏ ਨੇ ਇਹ ਕਿਹੋ ਜਿਹਾ ਮਨੁੱਖ ਏ ਜਿਹਨੂੰ ਦੂਜਿਆਂ ਨੂੰ ਪਿੰਜਰੇ 'ਚ ਰੱਖਣ ਦਾ ਬੜਾ ਸ਼ੌਂਕ ਏ ਸੁੰਦਰਤਾ ਨੂੰ ਕੈਦ ਕਰਕੇ ਮੋਰਾਂ ਨੂੰ ਪਿੰਜਰੇ 'ਚ ਤਾੜ ਕੇ ਮਨੁੱਖ ਕਿਹੜੇ ਚਾਵਾਂ ਦੇ ਨਾਲ ਆਖਦੈ ਕਿ "ਪੈਲਾਂ ਪਾਉ....!" ਚਿੜੀਓ.......ਚੀਕੋ ਤੇ ਰੌਣਕ ਲਾਉ ਮੈਂ ਦੇਖਿਆ ਕਿ ਚਿੜੀਆਘਰ ਦਾ ਰਾਗ ਬੰਦ ਸੀ ਕਿਸੇ ਪੰਛੀ ਤੇ ਕਿਸੇ ਜਾਨਵਰ ਦੀ ਕੋਈ ਖਰਮਸਤੀ ਨਹੀਂ ਸੀ ਪਿੰਜਰੇ 'ਚ ਤਾੜ ਕੇ ਨਾਮ ...ਮਿੱਠੂ ਤੋਤਾ ਰੱਖ ਦੇਣਾ ਤੇ ਖਾਣ ਲਈ ਦੇਸੀ ਘਿਉ ਦੀ ਚੂਰੀ ਦੇ ਦੇਣੀ ਕੈਦ ਨੂੰ ਮਿੱਠਾ ਸਾਬਤ ਕਰਨ ਲਈ ਮਿੱਠਾ ਬਹਾਨਾ ਐ। ਖੁਦ ਮਨੁੱਖ ਉਡਾਰ ਹੋਣ ਲਈ ਖੰਭਾਂ ਦੀ ਚਾਹਨਾ ਕਰਦਾ ਏ ਪਰ ਖੰਭਾਂ ਵਾਲਿਆਂ ਨੂੰ ਕੈਦ ਕਰੀ ਬੈਠਾ ਏ ਚਿੜੀਆਘਰ ਦੇ ਪੰਛੀਆਂ ਨੇ ਦੱਸਿਆ ਕਿ.... "ਉਹਨਾਂ ਤੋਂ ਆਸਮਾਨ ਖੋਹ ਲਿਆ ਗਿਆ ਏ... ਜਾਨਵਰਾਂ ਤੋਂ ਚਾਰਾਗਾਹ। ਸੰਪਰਕ: +91 94642 95611
29 Mar 2017
bahut sohni kavita hai ji mainu lagda hai insaan nu ghar vich v pinjre rakh ke koi pancchi kaid nahi karna chahida.
30 Mar 2017
ਚਿੜੀਆਘਰ
ਥੈਂਕ ਯੂ ਵੀਰ ਜੀ
ਬਿਲਕੁਲ .......
ਥੈਂਕ ਯੂ ਵੀਰ ਜੀ
ਬਿਲਕੁਲ .......
ਥੈਂਕ ਯੂ ਵੀਰ ਜੀ
ਬਿਲਕੁਲ .......
ਥੈਂਕ ਯੂ ਵੀਰ ਜੀ
ਬਿਲਕੁਲ .......
Yoy may enter 30000 more characters.
06 Apr 2017
This is an international poetry that need to be translate in each and every language so that people around the whole world can understand the importance of other species freedom in this planet,..................very well written sir,.............it's a marvalous creation of such a nice thoughts and feelings,..........expressed in mother tongue superbly,.............its a great poetry from a great writer,.....................
jio veer g,
14 Apr 2017
dhanwad
dhanwaad g.....bahut bahut!
28 Apr 2017
har banda gulami te bekdri da ehsaas rkhe tan ajeha nhi hoyega...
28 Apr 2017
sahi keha sir g,...........you have great thoughts,...........and you are a great writer with such a wonderful thoughts,.........Brilliant
16 May 2017
Copyright © 2009 - punjabizm.com & kosey chanan sathh