Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੈਨੂੰ ਵੇਖ ਲੈਣਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
ਤੈਨੂੰ ਵੇਖ ਲੈਣਾ

      ●ਤੈਨੂੰ ਵੇਖ ਲੈਣਾ●
ਤੈਨੂੰ ਵੇਖ ਲੈਣਾ ਚੰਗਾ ਲੱਗਦਾ ਏ
ਜਿਵੇਂ ਤੜਕੇ ਉੱਠ ਕੇ ਸੂਰਜ ਨੂੰ ਵੇਖਣਾ
ਜਿਵੇਂ ਇਸ ਚਿੱਟੇ ਦਿਨ ਲਈ
ਸੂਰਜ ਨੂੰ ਨਹੀਂ ਭੁਲਾਇਆ ਜਾ ਸਕਦਾ
ਇੰਝ ਹੀ ਮੇਰੇ ਦਿਨ ਦਾ ਸੂਰਜ
ਤੈਥੋਂ ਉੱਗਦਾ ਏ,
ਤੇ ਮੇਰੀ ਕਲਪਨਾ ਦੀ ਹਰ ਬਾਰੀ ਚੋਂ
ਬਸ ਤੇਰਾ ਹੀ ਚਿਹਰਾ ਨਜ਼ਰ ਆਉਂਦਾ ਏ
ਤੇ ਤੇਰੇ ਚਿਹਰੇ ਦੀਆਂ ਕਿਰਨਾਂ
ਮੈਂ ਤੇਰੇ ਸਾਹਮਣੇ ਆ ਕੇ
ਆਪਣੀਆਂ ਅੱਖਾਂ ਚ ਪਾਉਣ ਦੀ
 ਕੋਸ਼ਿਸ਼ ਕਰਦਾ ਹਾਂ,
ਬਸ ਤੂੰ ਹਾਲ ਦੀ ਘੜੀ ਮੈਂਨੂੰ ਮੁਆਫ਼ ਕਰੀਂ
ਕੀ ਮੈਂ ਤੇਰੇ ਸੋਹਣੇ ਜਹੇ ਹਾਸੇ ਨੂੰ
ਮੁਫ਼ਤ ਚ ਮਾਣ ਰਿਹਾ ਹਾਂ।
ਪਰ ਮੈਂ ਵੀ ਚਾਹੁੰਦਾ ਹਾਂ
ਇਹ ਮੁਫ਼ਤਪੁਣਾ ਬਹੁਤਾ ਸਮਾਂ ਨਾ ਰਹੇ
ਇਸ ਲਈ ਸੋਹਣੇ ਸੋਹਣੇ ਫੁੱਲਾਂ ਨੂੰ
ਤੇਰੇ ਆਉਣ ਤੋਂ ਪਹਿਲਾਂ ਖਿੜਨ ਲਈ
ਮੈਂ ਸਾਈ ਵੀ ਦੇ ਆਇਆ ਹਾਂ
ਤੇ ਤੇਰੀ ਯਾਦ ਨਾਲ
ਰੋਜ ਉਹਨਾਂ ਕੋਲ ਗੇੜਾ ਮਾਰਦਾ ਹਾਂ
ਤੇ ਪਤਾ ਨਹੀਂ ਕਿੰਨੀ ਹੀ ਵਾਰ
ਉਹਨਾਂ ਨੂੰ ਆਖਦਾ ਹਾਂ
ਤੁਸੀਂ ਚੰਗੀ ਤਰਾਂ ਖਿੜ ਕੇ
ਬਸ ਮੇਰੇ ਪੇਸੈ ਦਾ ਮੁੱਲ ਮੋੜ ਦੇਣਾ
ਤੇ ਉਹ ਸਾਰੇ ਹੱਸ ਕੇ
ਮੈਨੂੰ ਏਨੀ ਹੀ ਗੱਲ ਆਖਦੇ ਨੇ
ਜ਼ਨਾਬ ਏਨੀ ਕਾਹਲੀ ਨਾ ਕਰੋ
ਜ਼ਰਾ ਬਹਾਰ ਤਾਂ ਆਉਣ ਦਿਓ।
              ਗੁਰਜੰਟ ਤਕੀਪੁਰ
88727 82684
15 Jan 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Brilliant,......its an amazing,............a world's best poetry,..........Great Gurjant veer ji,......jio 

15 Jan 2018

Reply