|
|
|
|
|
|
Home > Communities > Punjabi Poetry > Forum > messages |
|
|
|
|
|
ਕਵਿਤਾ |
(ਕਵਿਤਾ)
ਮੈਂ ਹੁਣ ਕਾਗਜ਼ਾਂ 'ਤੇ
ਕਵਿਤਾ ਨਹੀਂ ਲਿਖਦਾ,
ਜਦੋਂ ਲਿਖਦਾ ਸੀ
ਤੂੰ ਝੱਟ ਪੜੵ ਲੈਂਦੀ ਸੀ
ਤੂੰ ਕਵਿਤਾ ਪੜੵਦੀ ਸੀ
ਤੇ ਮੈਂ ਕੋਲ ਬੈਠਾ ਤੇਰਾ ਚਿਹਰਾ
'ਤੇ ਦਿਲ ਕਰਦਾ ਸੀ
ਮੈਂ ਹਵਾ ਬਣ ਕੇ ਤੇਰੀਆਂ ਪਲਕਾਂ ਹੋਠੋਂ
ਨਿਕਲ ਜਾਵਾਂ,
ਫਿਰ ਪਤਾ ਨੀ ਕੀ ਹੋਇਆ
ਤੂੰ ਮੇਰੀ ਉਡੀਕ ਬਣਨੋਂ ਹਟ ਗਈ
ਮੈਂ ਆਪਣੀ ਕਵਿਤਾ ਹਵਾ ਵਿੱਚ ਲਿਖਦਾ ਰਿਹਾ।
ਤੇ ਹੁਣ ਮੈਂ ਉਸ ਬਿਰਖ਼ ਦੇ ਹੇਠਾਂ ਖੜਾ
ਉਡੀਕਦਾ ਰਹਿੰਦਾ ਹਾਂ,
ਕਦੇ ਪੱਛੋਂ ਤੇ ਕਦੇ ਪੁਰੇ ਦੀ ਵਾ ਨੂੰ
ਜੇ ਪੱਛੋਂ ਆਉਂਦੀ ਤਾਂ ਉਹਨੂੰ ਕਵਿਤਾ ਦੇ ਦੇਨਾਂ
ਜੇ ਪੁਰਾ ਆਉਂਦਾ ਤਾਂ ਉਹਨੂੰ
ਤਾਂ ਇਹ ਹਵਾ ਜਦੋਂ ਪਗਡੰਡੀਆਂ ਤੇ ਕੱਚੇ ਰਾਹਾਂ ਦਾ
ਸਫ਼ਰ ਤੈਅ ਕਰਕੇ
ਤੇਰੇ ਘਰ ਦਸਤਕ ਦਿੰਦੀ ਹੋਵੇਗੀ
ਤਾਂ ਜ਼ਰੂਰ ਮੇਰੀ ਕਵਿਤਾ
ਉਹ ਚੰਘੇਰ ਵਾਲਾ ਪੁਣਾ ਚੁੱਕ ਕੇ
ਉਹਦੇ ਥੱਲੇ ਰੱਖਦੀ ਹੋਵੇਗੀ
'ਤੇ ਤੂੰ ਸੁੱਕੇ ਫੁਲਕਿਆਂ ਵਾਂਗ
ਆਪਣੇ ਹੰਝੂਆਂ ਦਾ ਮੱਖਣ ਲਾ
ਮੇਰੀ ਕਵਿਤਾ ਨੂੰ
ਆਪਣੀਆਂ ਪਲਕਾਂ ਹੇਠ ਲੁਕਾ ਲੈਂਦੀ ਹੋਵੇਂਗੀ।
ਗੁਰਜੰਟ ਤਕੀਪੁਰ
|
|
03 Apr 2018
|
|
|
|
ਭਾਵਨਾਵਾਂ ਭਰਪੂਰ ਕਵਿਤਾ ,.............ਬਹੁਤ ਹੀ ਕਾਬਿਲੇ ਤਾਰੀਫ ,............ ਦੁਆਵਾਂ
jio sir
|
|
04 Apr 2018
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|