Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰੀਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪ੍ਰੀਤ

 

 

ਰੀੜ੍ਹ ਮੇਰੀ ਏ ਸਿੱਧੀ ਤੀਰ,

ਅਤੇ ਮੋਢੇ ਮੇਰੇ ਕਮਾਨ,

ਗੁੱਡੀ ਹਾਂ ਪਤਲੇ ਕਾਗਜ਼ ਦੀ,

ਮੇਰੀ ਕਰਮਭੂਮੀ ਅਸਮਾਨ |

 

                   ਡੋਰ ਹੈ ਮੇਰੀ ਜੀਵਨ ਰੇਖਾ,

                   ਡੋਰ ਹੀ ਮੇਰਾ ਗਹਿਣਾ,

                   ਡੋਰ ਸੰਗ ਉੱਡਣਾ ਵਿਚ ਹਵਾਵਾਂ,

                   ਹੱਸ-ਹੱਸ ਤੁਣਕੇ ਸਹਿਣਾ |

 

ਡੋਰ ਤੇ ਮੇਰੀ ਪ੍ਰੀਤ ਨਿਰਾਲੀ,

ਸਾਡੀ ਇਕ ਦੂਜੇ ਵਿਚ ਜਾਨ,

ਜਦ ਤਕ ਰਹੀਏ ਦੋਵੇਂ ਇਕੱਠੇ,

ਅਸੀਂ ਖੇਡੀਏ ਵਿਚ ਅਸਮਾਨ |


                   ਸਾਈਂ ਦੇ ਹੱਥ ਡੋਰ ਏ ਮੇਰੀ,

                   'ਤੇ ਫ਼ਲੀਆਂ ਸਭੇ ਦੁਆਵਾਂ,

                   ਉਸਦੀ ਰਹਿਮਤ ਨਾਲ ਮੈਂ

                   ਲੋਕੋ ਤਰਦੀ ਵਿਚ ਹਵਾਵਾਂ |


ਪੇਚੇ ਨਾਲ ਜਦ ਡੋਰੋਂ ਟੁੱਟੀ,

ਮੁੱਕੀਆਂ ਮੌਜ ਬਹਾਰਾਂ,

ਡੋਰ ਲਤੜ ਗਈ ਪੈਰਾਂ ਥੱਲੇ,

ਮੈਂ ਲੁਟ ਗਈ ਵਿਚ ਬਜ਼ਾਰਾਂ |  

 

                   ਪ੍ਰੀਤ ਮਜ਼ਹਬ ਹੈ, ਪ੍ਰੀਤ ਇਬਾਦਤ,

                   ਨਾ ਏਦੋਂ ਵਧ ਕੁਝ ਹੋਰ,

                   ਪ੍ਰੀਤ ਹੋਵੇ ਤੇ ਐਸੀ ਹੋਵੇ,

                   ਜਿਉਂ ਗੁੱਡੀ ਸੰਗ ਡੋਰ |


NOTE: 


ਪਿਆਰ ਕੈਸਾ ਹੋਵੇ ... ?


This is MY perception of Love... !!!

 

ਰੀੜ੍ਹ - Backbone; Diagonally glued straight vertical bamboo stick in Kite across its height;


ਮੋਢੇ - Shoulders; Arch-shaped bamboo stick fixed across the width horizontally;


ਗੁੱਡੀ - Kite


ਤੁਣਕੇ - Sudden tugging of kite with line (thread) while flying it


ਪੇਚੇ ਜਾਂ ਪੇਚਾ - Clash of lines (threads) of two competing kites

 

ਪੇਚੇ ਨਾਲ ਜਦ ਡੋਰੋਂ ਟੁੱਟੀ - When kite disconnects from its line (thread), on cutting of its line (thread) by another kite's line (thread), during kite flying competition


ਪ੍ਰੀਤ ਹੋਵੇ ਤੇ ਐਸੀ ਹੋਵੇ, ਜਿਉਂ ਗੁੱਡੀ ਸੰਗ ਡੋਰ - It suggests that "love should co-exist with life, in the bliss of togetherness"



                   ਜਗਜੀਤ ਸਿੰਘ ਜੱਗੀ

27 Sep 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah................no words this time,..............1st time hai aap g walon eh creation,...........

 

1st --- very nice picture,............

 

2nd --- poetry section,..........la-jawaab,........too good,.......

 

1st lines ton lai ke last line takk kamaal hi kamaal,............eh ik behtreen sirjana hai.

 

3rd -- punjabi word meaning.

 

sampooran kaav sangreh wich  darj hon wali kavita hai eh,..........this is brilliant.........i will read it again next few days,........and i will know  more about this poetry,.............thanx for shearing sir.

 

Duawaan

27 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

ਲਾਜਵਾਬ ਰਚਨਾ ਜਗਜੀਤ ਜੀ..... ਜੀਓ .... 


Beautiful presentation , Awesome writing Clapping


Salute to u Jagjit Ji for this master-piece  !!!!

28 Sep 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪ੍ਰੀਤ ਹੋਵੇ ਤੇ ਐਸੀ ਹੋਵੇ,

ਜਿਉਂ ਗੁੱਡੀ ਸੰਗ ਡੋਰ |

 

ਪ੍ਰੀਤ ਦੇ ਪਾਂਧੀ ਦੀ ਇਕ ਹੋਰ ਸ਼ਾਨਦਾਰ ਪੇਸ਼ਕਾਰੀ .........
ਸ਼ਾਲਾ ! .... ਇਵੇਂ ਹੀ ਉਡਦੇ ਰਹੋਂ !
 
 

28 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Very well written ਬਾਈ ਜੀ ,,,

ਬਾਈ ਜੀ ,,,
ਬਹੁਤ ਹੀ ਸ਼ਾਨਦਾਰ ਰਚਨਾ ,,,
ਅਗਰ ਇਸ ਰਚਨਾ ਵਿਚ ਇੱਕ ਹੋਰ ਗੱਲ ਦਾ ਜ਼ਿਕਰ ਆ ਜਾਂਦਾ ਤਾਂ ਹੋਰ ਵੀ ਸਵਾਦ ਆ ਜਾਂਦਾ |
  " ਜਿਸਦੇ ਹਥਾਂ ਚ ਗੁੱਡੀ ਦੀ ਡੋਰ ਹੈ ,,,ਜਿਸਦੇ ਹੁਕਮ ਚ ਬਝੀ ਹੋਈ " ਗੁੱਡੀ " ਰੂਪੀ " ਜੀਵ ਆਤਮਾ " ਅਸਮਾਨ ਚ ਉਡਾਰੀ ਲਾਉਂਦੀ ਹੈ ,,,ਖੱਬੇ - ਸੱਜੇ ਮੁੜ੍ਹ ਦੀ ਹੈ ,,,ਗੋਤ ਖਾਂਦੀ ਹੈ ਓਸ ਕਰਤਾ ਧਰਤਾ ਦਾ ਵੀ ਜ਼ਿਕਰ ਜੇ ਵਿਚ ਹੋ ਜਾਂਦਾ ਤਾਂ ਚਾਰ ਚੰਨ ਲੱਗ ਜਾਣੇ ਸੀ ,,,,
ਇਹ ਸਿਰਫ ਇੱਕ ਸੁਝਾ ਹੀ ਹੈ | ਜਿਓੰਦੇ ਵੱਸਦੇ ਰਹੋ,,,

 

 

ਬਹੁਤ ਹੀ ਸ਼ਾਨਦਾਰ ਰਚਨਾ ,,,

 

ਅਗਰ ਇਸ ਰਚਨਾ ਵਿਚ ਇੱਕ ਹੋਰ ਗੱਲ ਦਾ ਜ਼ਿਕਰ ਆ ਜਾਂਦਾ ਤਾਂ ਹੋਰ ਵੀ ਸਵਾਦ ਆ ਜਾਂਦਾ |

 

  " ਜਿਸਦੇ ਹਥਾਂ ਚ ਗੁੱਡੀ ਦੀ ਡੋਰ ਹੈ ,,,ਜਿਸਦੇ ਹੁਕਮ ਚ ਬਝੀ ਹੋਈ  ਗੁੱਡੀ ਰੂਪੀ " ਜੀਵ ਆਤਮਾ " ਅਸਮਾਨ ਚ ਉਡਾਰੀ ਲਾਉਂਦੀ ਹੈ ,,,ਖੱਬੇ - ਸੱਜੇ ਮੁੜ੍ਹ ਦੀ ਹੈ ,,,ਗੋਤ ਖਾਂਦੀ ਹੈ ਓਸ ਕਰਤਾ ਧਰਤਾ ਦਾ ਵੀ ਜ਼ਿਕਰ ਜੇ ਵਿਚ ਹੋ ਜਾਂਦਾ ਤਾਂ ਚਾਰ ਚੰਨ ਲੱਗ ਜਾਣੇ ਸੀ ,,,,

 

ਇਹ ਸਿਰਫ ਇੱਕ ਸੁਝਾ ਹੀ ਹੈ | I hope you wont mind ,,,ਜਿਓੰਦੇ ਵੱਸਦੇ ਰਹੋ,,,

 

28 Sep 2013

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਬਹੁਤ ਹੀ ਖੂਬਸੂਰਤ ਰਚਨਾ... ਸਾਂਝਾ ਕਰਨ ਲਈ ਧੰਨਵਾਦ.
28 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਹਰਪਿੰਦਰ ਬਾਈ ਜੀ ਕਿਰਤ ਦੇ ਵਾਸਤੇ ਸਮਾਂ ਕੱਢਣ ਲਈ ਅਤੇ ਬਹੁਤ ਵਧੀਆ ਸੁਝਾਅ ਦੇਣ ਲਈ ਬਹੁਤ ਧੰਨਵਾਦ | ਸੁਝਾਅ ਅਮਲ ਵਿਚ ਲੈ ਆਂਦਾ ਹੈ | ਜਿਉਂਦੇ ਵਸਦੇ ਰਹੋ |

29 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਰੁਬੀ ਜੀ, ਕਿਰਤ ਨੂੰ ਨਿਵਾਜਣ ਲਈ ਬਹੁਤ ਧੰਨਵਾਦ |
                                          ਜਗਜੀਤ ਸਿੰਘ ਜੱਗੀ

Ruby Ji, ਕਿਰਤ ਨੂੰ  ਵਾਜਣ ਲਈ ਬਹੁਤ ਧੰਨਵਾਦ |

 

                                          ਜਗਜੀਤ ਸਿੰਘ ਜੱਗੀ

 

01 Oct 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਸ਼ੁਕਰੀਆ ਸਰ ! ਜੀਓ,,,

01 Oct 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਕਵਿਤਾ ਨੂੰ ਸਮਾਂ ਦੇਣ ਅਤੇ ਕਮੇਂਟ੍ਸ ਨਾਲ ਨਵਾਜਣ ਲਈ ਬਹੁਤ ਧੰਨਵਾਦ ਜੀ |
                                                                ਜਗਜੀਤ ਸਿੰਘ ਜੱਗੀ 

ਬਿੱਟੂ ਬਾਈ ਜੀ, ਕਵਿਤਾ ਨੂੰ ਸਮਾਂ ਦੇਣ ਅਤੇ ਕਮੇਂਟ੍ਸ ਨਾਲ ਨਵਾਜਣ ਲਈ ਬਹੁਤ ਧੰਨਵਾਦ ਜੀ |

 

                                                                ਜਗਜੀਤ ਸਿੰਘ ਜੱਗੀ 

 

02 Oct 2013

Showing page 1 of 2 << Prev     1  2  Next >>   Last >> 
Reply