Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ- ਲਾਲਾ ਧਨੀ ਰਾਮ ਚਾਤ੍ਰਿਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਪੰਜਾਬ- ਲਾਲਾ ਧਨੀ ਰਾਮ ਚਾਤ੍ਰਿਕ

(1)
ਬਣਤਰ

ਪੰਜਾਬ ! ਕਰਾਂ ਕੀ ਸਿਫ਼ਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤੇਰੇ,
ਜਲ-ਪੌਣ ਤੇਰਾ, ਹਰਿਔਲ ਤੇਰੀ, ਦਰਯਾ, ਪਰਬਤ, ਮੈਦਾਨ ਤੇਰੇ ।
ਭਾਰਤ ਦੇ ਸਿਰ ਤੇ ਛਤ੍ਰ ਤੇਰਾ, ਤੇਰੇ ਸਿਰ ਛੱਤਰ ਹਿਮਾਲਾ ਦਾ,
ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜਵਾਲਾ ਦਾ ।
ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ,
ਪਿਛਵਾੜੇ ਬੰਦ ਚਿਟਾਨਾਂ ਦਾ ਕੋਈ ਵੈਰੀ ਤੋੜ ਨਾ ਸਕਦਾ ਹੈ ।
ਅਰਸ਼ੀ ਬਰਕਤ ਰੂੰ ਵਾਂਗ ਉੱਤਰ, ਚਾਂਦੀ ਢੇਰ ਲਗਾਂਦੀ ਹੈ,
ਚਾਂਦੀ ਢਲ ਢਲ ਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ ਹੈ ।

(2)
ਬਰਕਤਾਂ

ਸਿਰ ਸਾਇਬਾਨ ਹੈ ਅੰਬਾਂ ਦਾ, ਮਸਲੰਦ ਮਖਮਲੀ ਘਾਵਾਂ ਦੀ,
ਚੱਪੇ ਚੱਪੇ ਤੇ ਫੈਲ ਰਹੀ, ਦੌਲਤ ਤੇਰਿਆਂ ਦਰਯਾਵਾਂ ਦੀ ।
ਘਰ ਤੇਰੇ ਗਊਆਂ ਮਹੀਆਂ ਨੇ, ਦੁਧ ਘਿਉ ਦੀ ਲਹਿਰ ਲਗਾਈ ਹੈ,
ਬਾਹਰ ਬਲਦਾਂ ਦੀਆਂ ਜੋਗਾਂ ਨੇ, ਖਲਕਤ ਦੀ ਅੱਗ ਬੁਝਾਈ ਹੈ ।
ਰੌਣਕ ਤੇਰੀ ਦੀਆਂ ਰਿਸ਼ਮਾਂ ਨੇ, ਜ਼ੱਰਾ ਜ਼ੱਰਾ ਚਮਕਾਇਆ ਹੈ,
ਯੂਰਪ ਅਮਰੀਕਾ ਭੁੱਲ ਗਿਆ, ਜਿਨ ਤੇਰਾ ਦਰਸ਼ਨ ਪਾਇਆ ਹੈ ।
ਸ਼ਿਮਲਾ, ਡਲਹੌਜੀ, ਮਰੀ ਤਿਰੇ, ਕਸ਼ਮੀਰ ਤਿਰਾ, ਗੁਲਮਰਗ ਤਿਰਾ,
ਦਿਲੀ ਤੇਰੀ, ਲਾਹੌਰ ਤਿਰਾ, ਅੰਮ੍ਰਿਤਸਰ ਸੋਹੇ ਸਵਰਗ ਤਿਰਾ ।

(3)
ਸਖਾਵਤ

ਕਿਸ ਦਿਲ ਵਿਚ ਤੂੰ ਆਬਾਦ ਨਹੀਂ, ਕਿਸ ਰਣ ਵਿਚ ਨਹੀਂ ਨਿਸ਼ਾਨ ਤਿਰਾ ?
ਕਿਸ ਮੂੰਹ ਵਿਚ ਤਿਰਾ ਅੰਨ ਨਹੀਂ, ਕਿਸ ਸਿਰ ਤੇ ਨਹੀਂ ਅਹਿਸਾਨ ਤਿਰਾ ?
ਕਿਸ ਕਿਸ ਦੀ ਰਾਲ ਨਾ ਟਪਕੀ ਹੈ, ਸ਼ੌਕਤ ਤੇ ਰਹਿਮਤ ਤੇਰੀ ਤੇ ?
ਲੱਖਾਂ ਮਖੀਰ ਪਏ ਪਲਦੇ ਨੇ, ਤੇਰਿਆਂ ਫੁੱਲਾਂ ਦੀ ਢੇਰੀ ਤੇ ।
ਤੂੰ ਤਖਤ ਤਾਊਸ ਕਰੋੜਾਂ ਦਾ, ਸਿਰ ਦਾ ਸਦਕਾ ਮਣਸਾ ਦਿੱਤਾ ।
'ਕੋਹ-ਨੂਰ' ਤਲੀ ਤੇ ਧਰਕੇ ਤੂੰ, ਦਿਲ ਆਪਣਾ ਚੀਰ ਵਿਖਾ ਦਿੱਤਾ ।
ਹਰ ਮੁਸ਼ਕਲ ਵੇਲੇ ਤੇਰੇ ਤੇ ਉਠਦੀ ਹੈ ਨਿਗਾਹ ਜ਼ਮਾਨੇ ਦੀ,
ਸਿਰ ਝੂਮ ਰਿਹਾ ਹੈ ਮਸਤੀ ਦਾ, ਪੀ ਪੀ ਤੇਰੇ ਮੈਖਾਨੇ ਦੀ ।

(4)
ਇਤਿਹਾਸਕ ਸ਼ਾਨ

ਤੇਰੀ ਤਹਿਜ਼ੀਬ ਕਦੀਮੀ ਹੈ, ਇਕਬਾਲ ਤਿਰਾ ਲਾਸਾਨੀ ਹੈ ।
'ਤਕਸਿਲਾ' ਤਿਰੇ ਇਤਿਹਾਸਾਂ ਦੀ ਇਕ ਧੁੰਦਲੀ ਜਿਹੀ ਨਿਸ਼ਾਨੀ ਹੈ ।
ਕੁਦਰਤ ਪੰਘੂੜਾ ਘੜਿਆ ਸੀ ਤੈਨੂੰ, ਰਿਸ਼ੀਆਂ ਅਵਤਾਰਾਂ ਦਾ ।
ਸੂਫ਼ੀਆਂ, ਸ਼ਹੀਦਾਂ, ਭਗਤਾਂ ਦਾ, ਬਲਬੀਰਾਂ, ਸਤੀਆਂ ਨਾਰਾਂ ਦਾ ।
ਸਚਿਆਈਓਂ ਸਦਕਾ ਲੈਣ ਲਈ, ਜਦ ਬੋਲਿਆ ਮਾਰੂ ਨਾਦ ਕੋਈ,
ਤਦ ਨਕਲ ਪਿਆ ਤਬਰੇਜ਼ ਕੋਈ, ਪੂਰਨ ਕੋਈ, ਪ੍ਰਹਿਲਾਦ ਕੋਈ ।
ਲਵ-ਕੁਸ਼ ਦੇ ਤੀਰ ਰਹੇ ਵਰ੍ਹਦੇ, ਮਹਾਭਾਰਤ ਦੇ ਘਮਸਾਨ ਰਹੇ,
ਗੁਰੂ ਅਰਜਨ ਤੇਗ ਬਹਾਦੁਰ ਜਹੇ ਤੇਰੇ ਤੋਂ ਦੇਂਦੇ ਜਾਨ ਰਹੇ ।
ਬਾਬਾ ਨਾਨਕ, ਬਾਬਾ ਫ਼ਰੀਦ, ਅਪਣੀ ਛਾਤੀ ਤੇ ਪਾਲੇ ਤੂੰ ,
ਦੁਨੀਆਂ ਨੂੰ ਚਾਨਣ ਦੇਣ ਲਈ, ਕਈ ਰੋਸ਼ਨ ਦੀਵੇ ਬਾਲੇ ਤੂੰ ।

(5)
ਸਾਹਸ (ਜਿਗਰਾ)

ਸਿਦਕਾਂ ਵਿਚ ਤੇਰੀ ਇਸ਼ਕ-ਲਹਿਰ ਕੀ ਕੀ ਤਾਰੀ ਤਰਦੀ ਨ ਰਹੀ ?
ਰਾਂਝਾ ਕੰਨ ਪੜਵਾਂਦਾ ਨ ਰਿਹਾ, ਸੋਹਣੀ ਡੁਬ ਡੁਬ ਮਰਦੀ ਨਾ ਰਹੀ ?
ਝੱਖੜ ਬੇਅੰਤ ਤੇਰੇ ਸਿਰ ਤੇ ਆ ਆ ਕੇ ਮਿਟ ਮਿਟ ਜਾਂਦੇ ਰਹੇ,
ਫ਼ਰਜ਼ੰਦ ਤਿਰੇ ਚੜ੍ਹ ਚੜ੍ਹ ਚਰਖੀਂ ਆਕਾਸ਼ ਤੇਰਾ ਚਮਕਾਂਦੇ ਰਹੇ ।
ਜਾਗੇ ਕਈ ਦੇਸ਼ ਜਗਾਣ ਲਈ, ਸੁੱਤੇ ਸੌਂ ਗਏ ਸੁਲਤਾਨ ਕਈ,
ਸਿਰ ਤਲੀ ਧਰੀ ਖੰਡਾ ਵਾਂਹਦੇ, ਹੀਰੇ ਹੋ ਗਏ ਕੁਰਬਾਨ ਕਈ ।
ਤੂੰ ਸੈਦ ਭੀ ਹੈਂ, ਸੱਯਾਦ ਭੀ ਹੈਂ, ਸ਼ੀਰੀਂ ਭੀ ਹੈਂ, ਫ਼ਰਿਹਾਦ ਭੀ ਹੈਂ,
ਢਲ ਜਾਣ ਲਈ ਤੂੰ ਮੋਮ ਭੀ ਹੈਂ ਪਰ ਲੋੜ ਪਿਆਂ ਫੌਲਾਦ ਭੀ ਹੈਂ ।
ਤੂੰ ਆਜ਼ਾਦੀ ਦਾ ਆਗੂ ਹੈਂ, ਤੂੰ ਕੁਰਬਾਨੀ ਦਾ ਬਾਨੀ ਹੈਂ ।
ਹਰ ਔਕੜ ਪਿਆਂ, ਭਰਾਵਾਂ ਦੀ, ਤੂੰਹੇਂ ਕਰਦਾ ਅਗ਼ਵਾਨੀ ਹੈਂ ।

(6)
ਸੁਭਾਉ

ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ ਨਾ ਗਰਮੀ ਹੈ ਨਾ ਪਾਲਾ ਹੈ,
ਨਾ ਬਾਹਰ ਕੋਈ ਦਿਖਲਾਵਾ ਹੈ, ਨਾ ਅੰਦਰ ਕਾਲਾ ਕਾਲਾ ਹੈ ।
ਜੋਬਨ ਵਿਚ ਝਲਕ ਜਲਾਲੀ ਹੈ, ਨੈਣਾਂ ਵਿਚ ਮਟਕ ਨਿਰਾਲੀ ਹੈ,
ਹਿੱਕਾਂ ਵਿਚ ਹਿੰਮਤ ਆਲੀ ਹੈ, ਚਿਹਰੇ ਤੇ ਗਿੱਠ ਗਿੱਠ ਲਾਲੀ ਹੈ ।
ਕਿਆ ਚੂੜੇ ਬੀੜੇ ਫ਼ਬਦੇ ਨੇ, ਜੋਬਨ-ਮੱਤੀਆਂ ਮੁਟਿਆਰਾਂ ਦੇ,
ਜਦ ਪਾਣ ਮਧਾਣੀ ਚਾਟੀ ਵਿਚ, ਤਦ ਸ਼ੋਰ ਉੱਠਣ ਘੁਮਕਾਰਾਂ ਦੇ ।
ਕੋਈ ਤੁੰਬਦੀ ਹੈ ਕੋਈ ਕਤਦੀ ਹੈ, ਕੋਈ ਪੀਂਹਦੀ ਹੈ ਕੋਈ ਛੜਦੀ ਹੈ,
ਕੋਈ ਸੀਉਂਦੀ ਕੋਈ ਪਰੋਂਦੀ ਹੈ, ਕੋਈ ਵੇਲਾਂ ਬੂਟੇ ਕਢਦੀ ਹੈ ।
ਪਿਪਲਾਂ ਦੀ ਛਾਵੇਂ ਪੀਂਘਾਂ ਨੂੰ ਕੁਦ ਕੁਦ ਮਸਤੀ ਚੜ੍ਹਦੀ ਹੈ,
ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇਕ ਛਡਦੀ ਹੈ ਇਕ ਫੜਦੀ ਹੈ ।
ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ,
ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ ।
ਵੰਝਲੀ ਵਹਿਣਾ ਵਿਚ ਰੁੜ੍ਹਦੀ ਹੈ, ਜਦ ਤੂੰਬਾ ਸਿਰ ਧੁਣਿਆਂਦਾ ਹੈ,
ਮਿਰਜ਼ਾ ਪਿਆ ਕੂਕਾਂ ਛਡਦਾ ਹੈ, ਤੇ ਵਾਰਸ ਹੀਰ ਸੁਣਾਂਦਾ ਹੈ ।
ਖੂਹਾਂ ਤੇ ਟਿਚ ਟਿਚ ਹੁੰਦੀ ਹੈ, ਖੇਤਾਂ ਵਿਚ ਹਲ ਪਏ ਧਸਦੇ ਨੇ,
ਭੱਤੇ ਛਾਹ ਵੇਲੇ ਢੁਕਦੇ ਨੇ, ਹਾਲੀ ਤੱਕ ਤੱਕ ਕੇ ਹਸਦੇ ਨੇ ।
ਤੇਰੀ ਮਾਖਿਓਂ ਮਿੱਠੀ ਬੋਲੀ ਦੀ, ਜੀ ਕਰਦਿਆਂ ਸਿਫ਼ਤ ਨ ਰਜਦਾ ਹੈ,
ਉਰਦੂ ਹਿੰਦੀ ਦਿਆਂ ਸਾਜ਼ਾਂ ਵਿਚ, ਸੁਰ-ਤਾਲ ਤੇਰਾ ਹੀ ਵਜਦਾ ਹੈ ।

(7)
ਸੱਧਰ

ਵੱਸੇ ਰੱਸੇ, ਘਰ ਬਾਰ ਤਿਰਾ, ਜੀਵੇ ਜਾਗੇ ਪਰਵਾਰ ਤਿਰਾ,
ਮਸਜਿਦ, ਮੰਦਰ, ਦਰਬਾਰ ਤਿਰਾ, ਮੀਆਂ, ਲਾਲਾ, ਸਰਦਾਰ ਤਿਰਾ ।
ਦੁਨੀਆਂ ਸਾਰੀ ਭੀ ਸੋਹਣੀ ਹੈ, ਪਰ ਤੇਰਾ ਰੰਗ ਨਿਆਰਾ ਹੈ,
ਤੇਰੀ ਮਿੱਟੀ ਦਾ ਕੁੱਲਾ ਭੀ, ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ।
ਤੇਰੇ ਜ਼ੱਰੇ ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵਸਦੀ ਹੈ,
ਤੇਰੀ ਗੋਦੀ ਵਿਚ ਬਹਿੰਦਿਆਂ ਹੀ, ਦੁਨੀਆਂ ਦੀ ਚਿੰਤਾ ਨਸਦੀ ਹੈ ।
ਦਰਗ਼ਾਹੀ ਸੱਦੇ ਆ ਗਏ ਨੇ, ਸਾਮਾਨ ਤਿਆਰ ਸਫ਼ਰ ਦਾ ਹੈ,
ਪਰ ਤੇਰੇ ਬੂਹਿਓਂ ਹਿੱਲਣ ਨੂੰ, 'ਚਾਤ੍ਰਿਕ' ਦਾ ਜੀ ਨਹੀਂ ਕਰਦਾ ਹੈ । 0
03 Oct 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਭਾਰਤ ਦੇ ਸਿਰ ਤੇ ਛਤ੍ਰ ਤੇਰਾ, ਤੇਰੇ ਸਿਰ ਛੱਤਰ ਹਿਮਾਲਾ ਦਾ,
ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜਵਾਲਾ ਦਾ ।
ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ,
ਪਿਛਵਾੜੇ ਬੰਦ ਚਿਟਾਨਾਂ ਦਾ ਕੋਈ ਵੈਰੀ ਤੋੜ ਨਾ ਸਕਦਾ ਹੈ ।

'ਭਾਰਤ ਦੇ ਸਿਰ ਤੇ ਛਤ੍ਰ ਤੇਰਾ, ਤੇਰੇ ਸਿਰ ਛੱਤਰ ਹਿਮਾਲਾ ਦਾ,

ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜਵਾਲਾ ਦਾ ।

ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ,

ਪਿਛਵਾੜੇ ਬੰਦ ਚਿਟਾਨਾਂ ਦਾ ਕੋਈ ਵੈਰੀ ਤੋੜ ਨਾ ਸਕਦਾ ਹੈ ।'



ਵਾਹ ਜੀ ਵਾਹ ! ਵੀਰੇ ਕਮਾਲ ਈ ਕਰਤੀ ।


ਜਿੰਨੀ ਵੱਡੀ ਅਤੇ ਸੋਹਣੀ ਧਰਤੀ ਪੰਜਾਬ ਦੀ ਏ, ਜਿੰਨਾ ਸੁੰਦਰ ਇਸਦਾ ਰੂਪ ਏ, ਉੰਨਾ ਈ ਵੱਡਾ ਫੋਟੋਗ੍ਰਾਫਰ ਲਿਆ ਕੇ ਖੜ੍ਹਾ ਕਰ ਦਿੱਤਾ ਜੀ ਹੂਬਹੂ, ਸਾਡੇ ਰੂਬਰੂ ।


ਕੋਈ ਰੀਸਾਂ ਨਹੀਂ ਚਾਤ੍ਰਿਕ ਜੀ ਦੀਆਂ ਜੋ ਦਿਲੋਂ ਪ੍ਰੇਮ ਕਰਦੇ ਸੀ ਆਪਣੇ ਸੋਹਣੇ ਪੰਜਾਬ ਨੂੰ ਅਤੇ ਦਿਲੋਂ ਚਿਤਰ ਖਿਚਿਆ ਹੈ ।


ਬਹੁਤ ਸੋਹਣੀ ਪੋਸਟ । 


ਜਿਓੰਦੇ ਵੱਸਦੇ ਰਹੋ ਵੀਰੇ ।

 

 

03 Oct 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

great,..............fantastic,.............T>F>S saab g

09 Mar 2019

Reply