Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੁੱਠੀਆਂ ਚੱਪਲਾਂ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਪੁੱਠੀਆਂ ਚੱਪਲਾਂ ~
ਖੂਨ ਨੂੰ ਆਖਾਂਗੇ
ਰੰਗ ਹੋਰ ਉਭਾਰ ਲਵੇ
ਤੂਫਾਨਾਂ ਦੇ ਸੱਦੇ
ਪਰਵਾਨ ਕਰਾਂਗੇ...

ਸੁਪਨੇ
ਘੜੀ ਦੀ ਘੜੀ
ਟੰਗ ਦੇਵਾਂਗੇ
ਗਵਾਂਢੀਆਂ ਦੇ ਬੂਹੇ !

ਆਖਾਂਗੇ ਪੁਰਖਿਆਂ ਨੂੰ
ਝੂਠੀ-ਮੂਠੀ ਹੀ ਸਹੀ
ਕੁਝ ਚਿਰ
ਮੌਨ ਧਾਰ ਲੈਣ...

ਮਜ਼ਬੂਰੀਆਂ ਨੂੰ ਤੂੰ
ਖੁੱਡੇ ਤਾੜ ਦੇਵੀਂ
ਫਰਜ਼ਾਂ ਨੂੰ ਮੈਂ
ਜਿੰਦਰਾਂ ਮਾਰ ਆਊਂ...

ਪੁੱਠੀਆਂ ਚੱਪਲਾਂ ਪਾ ਕੇ ਆਵੀਂ
ਆਪਾਂ ਸੈਰ 'ਤੇ ਚੱਲਾਂਗੇ ~
19 Oct 2018

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
ਮਿੱਠਾ ਜ਼ਹਿਰ
10 Nov 2018

Reply