Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 184
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸੂਟਾਂ ਦੇ ਰੰਗ ~
ਹੁਣ, ਮੈਨੂੰ ਤੇਰੇ ਸੂਟਾਂ ਦੇ ਰੰਗ ਯਾਦ ਨਹੀਂ ਰਹਿੰਦੇ
ਅੱਜਕਲ,
ਮੈਂ ਕਾਲ਼ੇ ਤੇ ਸਫੈਦ ਵਿਚਲਾ ਸਫ਼ਰ ਕਰ ਰਿਹਾਂ !

ਉਹ ਵਕਤ ਗੁਜ਼ਰ ਗਿਆ
ਤੇ ਓਸੇ ਵਕਤ 'ਚ ਉਹ ਰੰਗ ਸਮਾ ਗਏ
ਜਿਹੜੇ
ਤੇਰੇ ਨੈਣਾਂ 'ਚੋਂ ਉੱਠ
ਮੇਰੇ ਖ਼ਾਬਾਂ ਨੂੰ ਰੰਗਣ ਆਉਂਦੇ ਸੀ..
ਤੇ ਮੈਂ ਅਗਲੀ ਸਵੇਰ ਤੈਨੂੰ ਆਖਦਾ:-
'ਮੈਨੂੰ ਪਤਾ ਸੀ, ਤੂੰ ਅੱਜ ਇਸੇ ਰੰਗ ਦਾ ਸੂਟ ਪਾਉਣੈ !!

ਪਰ ਬਦਲ ਗਿਆ ਏ ਹੁਣ 'ਬੜਾ ਕੁਝ'
ਬੜਾ ਕੁਝ...?
ਜੋ ਤੇਰੇ-ਮੇਰੇ, ਚਿੱਤ-ਚੇਤੇ ਵੀ ਨਹੀਂ ਸੀ
ਵਕਤ ਅੱਜਕਲ
ਮੇਰੀ ਪਿੱਠ 'ਤੇ ਲੱਦੇ 'ਬੈਗ਼'
ਤੇ ਮੇਰੀਆਂ 'ਜੇਬਾਂ' ਦੀ ਸ਼ਨਾਖਤ ਕਰਦੈ.

ਜਾਪਦੈ..
ਪਿੰਡ ਤੋਂ ਸ਼ਹਿਰ ਵੱਲ ਜਾਂਦੀ
ਟ੍ਰੇਨ ਮੁਹਰੇ ਕੁੱਦ ਕੇ
ਖੁਦਕੁਸ਼ੀ ਕਰ ਗਏ ਨੇ ਸਭ ਰੰਗ..

ਕੋਈ ਮਜ਼ਾਕ ਨਹੀਂ ਇਹ,
ਸ਼ਹਿਰ ਦੀ ਭੀੜ ਵਰਗਾ ਸੱਚ ਐ
ਹੁਣ ਮੈਨੂੰ,
ਤੇਰੇ ਸੂਟਾਂ ਦੇ ਰੰਗ
ਉੱਕਾ ਯਾਦ ਨਹੀਂ ਰਹਿੰਦੇ ~
29 Nov 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1010
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
bahut khoob 22 g
30 Nov 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1010
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
bahut khoob 22 g
30 Nov 2018

sukhpal singh
sukhpal
Posts: 1308
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਜਿਓਂ - ਜਿਓਂ ਮੈਂ ਇਸ ਕਵਿਤਾ ਨੂੰ ਪੜ੍ਹਦਾ ਗਿਆ ਇਹ ਕਵਿਤਾ serious ਹੁੰਦੀ ਗਈ ਪੜ੍ਹਨ ਵਿੱਚ,.............ਬਹੁਤ ਹੀ ਭਾਵਨਾਤਮਕ ਅੰਦਾਜ਼ ਵਿੱਚ ਬਹੁਤ ਹੀ ਗਹਿਰਾ ਦੁੱਖ ਦਰਸਾਉਂਦੀ ਇਸ ਕਵਿਤਾ ਦੇ ਹਰਫ਼ਾਂ ਲਈ ਅਤੇ ਇਸ ਨੂੰ ਲਿਖਣ ਵਾਲੀ ਕਲਮ ਨੂੰ ਦੁਆਵਾੰ,.............

03 Dec 2018

Reply