ਕਦੇ ਕਦਾਈਂ ਵੇਖ ਲਿਆ ਕਰ ਪੁੱਤਰਾਂ ਮੁੜ ਕੇ,
ਰਹਿ ਜਾਂਦੀ ਹਾਂ ਪੁੱਤਰਾਂ ਮੈਂ ਖੁਦ ਵਿੱਚ ਕੂੜ ਕੇ,
ਚੜ੍ਹਿਆਂ ਤੈਨੂੰ ਪੈਸਾ ਕਮਾਉਣ ਦਾ ਹੀ ਚਾਹ,
ਤੂੰ ਤਾਂ ਤੁਰ ਗਿਆ, ਪ੍ਰਦੇਸ਼ ਨੂੰ ਬਹੁਤਾ ਪੜ੍ਹ ਕੇ,
ਕੀ ਤੈਨੂੰ ਆਉਂਦੀ ਨਹੀਂ ਯਾਦ ਮਾਪਿਆਂ ਦੀ,
ਵੇਖਿਆ ਹੀ ਨਹੀਂ ਤੂੰ, ਕਦੇ ਸਾਨੂੰ ਪਿੱਛੇ ਮੁੜ ਕੇ,
ਤੇਰੇ ਲਈ ਰੋਜ ਰੋਟੀ ਕੁੱਟ ਚੂਰੀ ਬਣਾਉਂਦੀ ਹਾਂ,
ਮਾਰਦੀ ਹਾਕਾਂ ਤੈਨੂੰ, ਗਿਲਾਸ ਦੁੱਧ ਦਾ ਫੜ ਕੇ,
ਪੈਂਦੇ ਨੇ ਭੁੱਲੇਖੇ ਤੇਰੇ, ਹਰ ਰੋਜ ਤੇਰੇ ਆਉਣ ਦੇ,
ਮੁੜ ਆਉਂਦੀ ਹਾਂ, ਇੱਕਲੀ ਹੀ ਬੂਹੇ ਵਿੱਚ ਖੜ ਕੇ,
ਬਾਪੂ ਤੇਰਾ ਰੋ ਲੈਂਦਾ, ਚੋਰੀ ਕੰਧਾਂ ਨਾਲ ਲੱਗ ਕੇ,
ਹੋਲੀ ਹੋਲੀ ਤੁਰਦਾ ਹੁਣ, ਸੋਟੀ ਹੱਥ ਵਿੱਚ ਫੜ ਕੇ,
"ਮਨੀ" ਤੂੰ ਰਹਿ ਖੁਸ਼, ਆਪਣੀ ਹੀ ਦੁਨੀਆਂ ਵਿੱਚ,
ਕਦੇ ਆਵੇ ਯਾਦ ਸਾਡੀ ਵੇਖ ਲਈ ਸਾਨੂੰ ਮੁੜ ਕੇ,,
ਮਨਿੰਦਰ ਸਿੰਘ "ਮਨੀ"