Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਰੀਬੀ-ਰੇਖਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗਰੀਬੀ-ਰੇਖਾ

ਕਿੰਨਾ ਅਜੀਬ ਹੈ
ਸਾਡਾ ਅਰਥ-ਵਿਗਿਆਨ
ਰਾਜਨੀਤੀ ਦਾ ਝੋਲੀ ਚੁੱਕ
ਕਿੰਨੀ ਸ਼ਾਤਰਤਾ ਨਾਲ
ਘੜ ਲੈਂਦਾ ਹੈ ਇਹ
ਗਰੀਬੀ ਦੀ ਪਰਿਭਾਸ਼ਾ ?

 

ਨਿੱਤ ਬਣਦੇ ਨੇ ਨਵੇਂ
ਏ. ਸੀ. ਰੂਮਾਂ 'ਚ ਬੈਠ
ਘੜਦੇ ਨੇ ਆਯੋਗ
ਬਹੁਜਨ ਨੂੰ
ਭਰਮਾਉਣ ਦੀਆਂ ਨੀਤੀਆਂ
ਸਰਕਾਰ ਬੜੇ ਚਾਅ ਨਾਲ
ਡੋਲ੍ਹਦੀ ਹੈ
ਇਹਨਾਂ ਆਯੋਗਾਂ ਤੇ ਪੈਸਾ
ਤੇ ਤਤਪਰ ਹੋ ਉਡੀਕਦੀ ਹੈ
ਕਿ
ਕਦੋਂ ਖੁੱਲ੍ਹੇਗੀ
ਆਯੋਗ ਦੀ ਜਾਦੂ-ਪਟਾਰੀ
ਕੀ ਹੋਵੇਗੀ ?
ਗਰੀਬੀ ਦੀ ਨਵੀਂ ਪਰਿਭਾਸ਼ਾ ?
ਤਾਂ ਜੋ
ਅਸੀਂ ਘੋਸ਼ਿਤ ਕਰ ਸਕੀਏ
"ਖੁਸ਼ਹਾਲ ਭਾਰਤ "

 

ਬਿਸਲੇਰੀ ਬੋਤਲਾਂ ਦਾ
ਪਾਣੀ ਪੀਣ ਵਾਲੇ
ਆਪਣੀ ਜੂਠ ਜਿੰਨੇ ਭੋਜਨ ਨੂੰ
"ਜੀਵਨ-ਨਿਰਬਾਹ" ਲਈ
ਦਸਦੇ ਨੇ "ਕਾਫੀ"
ਓਹਨਾਂ ਦੀ ਨਜ਼ਰ 'ਚ
ਮਨੁੱਖਤਾ ਦੀ ਹੋਂਦ ਦਾ ਮਸਲਾ
ਮਹਿਜ਼ ਪੇਟ ਭਰ ਖਾਣਾ !

 

ਗੰਦਗੀ ਦੇ ਢੇਰ ਫਰੋਲਦਾ
ਕਰਦਾ ਪੇਟ ਭਰਨ ਦਾ ਹੀਲਾ
ਨਹੀਂ ਇਹਨਾਂ ਦੀ ਨਜ਼ਰ 'ਚ
ਗਰੀਬੀ-ਰੇਖਾ ਤੋਂ ਥੱਲੇ
ਕਿਓਂ ਜੋ
ਮਿਲਦੀ ਹੈ ਉਸਨੂੰ
"ਪੂਰੀ ਕੈਲੋਰੀਜ਼" !

 

ਰੱਜ ਕੇ ਉੱਡਦੀ ਹੈ
ਓਹਦੇ "ਮਨੁੱਖ" ਹੋਣ ਦੀ ਖਿੱਲੀ !
ਜਾਨਵਰਾਂ ਦੇ ਤੁੱਲ
ਸਿਰਫ ਪੇਟ ਭਰਨਾ ਹੀ ਹੈ
ਉਹਦੀ ਜਿੰਦਗੀ ਦਾ ਮਕਸਦ !
ਹੋਰ ਸਭ ਵਰਤਾਰੇ
ਜੋ "ਮਨੁੱਖ" ਹੋਣ ਲਈ ਨੇ ਜਰੂਰੀ
ਭਲਾਂ ਉਹਦੇ ਕਿਸ ਕੰਮ ??!!??

 

.....ਬੱਸ ਉਹ ਨਹੀਂ
ਗਰੀਬੀ-ਰੇਖਾ ਤੋਂ ਥੱਲੇ
ਕੀ ਇਹ ਕਾਫੀ ਨਹੀਂ ?!?

 

 

ਕਿਸ਼ਾਂਵਲ

30 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਵਧੀਆ ਰਚਨਾ ਜੀ - ਸਹੀ ਗੱਲ ਐ, ਏ ਸੀ ਕਮਰੇ 'ਚ ਬੈਠ ਕੇ ਗਰੀਬ ਦੇ ਦੁੱਖ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਜੀ |
ਬਿੱਟੂ ਬਾਈ ਜੀ ਧੰਨਵਾਦ ਸ਼ੇਅਰ ਕਰਨ ਲਈ | ਜਿਉਂਦੇ ਵੱਸਦੇ ਰਹੋ | 
ਅਯੋਗ ਤਾਂ ਕਮ ਹੋਇਆ; ਇਸ ਦੀ ਥਾਂ ਸ਼ਾਇਦ ਆਯੋਗ ਲਿਖਣਾ ਚਾਹਿਆ ਹੈ ਲੇਖਕ ਨੇ |     

ਬਹੁਤ ਵਧੀਆ ਰਚਨਾ ਜੀ - ਸਹੀ ਗੱਲ ਐ, ਏ ਸੀ ਕਮਰੇ 'ਚ ਬੈਠ ਕੇ ਗਰੀਬ ਦੇ ਦੁੱਖ, hardships ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਜੀ |


ਬਿੱਟੂ ਬਾਈ ਜੀ ਧੰਨਵਾਦ ਸ਼ੇਅਰ ਕਰਨ ਲਈ | ਜਿਉਂਦੇ ਵੱਸਦੇ ਰਹੋ | 

 

Postscript: 


ਗੁਸਤਾਖੀ ਲਈ ਛਿਮਾ ਦਾ ਜਾਚਕ ਹਾਂ, ਅਯੋਗ ਤਾਂ incapable ਹੋਇਆ; ਸ਼ਾਇਦ ਆਯੋਗ (Commission) ਲਿਖਣਾ ਚਾਹਿਆ ਹੈ ਲੇਖਕ ਨੇ |

 

30 Sep 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਿਲ੍ਕੁਲ  ਸਹੀ ਕਿਹਾ ਬਾਈ ਜੀ
ਸਹੀ ਸ਼ਬਦ ਆਯੋਗ ਹੀ ਹੈ ........
ਮੈਂ EDIT ਕਰਨ ਦੀ ਕੋਸ਼ਿਸ਼ ਵੀ ਕੀਤੀ ....
ਇੱਕ ਵਾਰ ਫੇਰ ਕੋਸ਼ਿਸ਼ ਕਰਦਾਂ ਹਾਂ

30 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੁਝਾਓ ਨੂੰ ਸਕਾਰਾਤਮਕ ਰੂਪ 'ਚ ਲੈਣ ਲਈ ਅਤੇ ਅਸ਼ੁੱਧੀ ਸੋਧਣ ਲਈ ਧੰਨਵਾਦ ਬਿੱਟੂ ਵੀਰ ਜੀਓ |

30 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ਸਰ ! ਬਿਲਕੁਲ ਜੀ, ਅਸਲੀਅਤ ਦੇ ਖੂਹੋਂ ਭਰ ਕੇ ਨਿੱਕਲੀ ਗਾਗਰ ਹੈ ੲਿਹ ਰਚਨਾ, ਜੋ ਕੋੜਾ ਸੱਚ ਬਿਆਨ ਕਰਨ ਦੇ ਨਾਲ ਆਪ ਨੂੰ intellectuals ਕਹਾਉਂਦੀ ਦੁਨੀਆਂ ਤੇ ਵੀ ਕਈ ਸਵਾਲ ਖੜੇ ਕਰਦੀ ਹੈ ।
30 Sep 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਵਧੀਆ ਰਚਨਾ ਜੀ

30 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਸੋਹਣੀ ਲਿਖਤ ਹੈ ...
01 Oct 2014

Reply