Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੂਹਾਂ ਦੇ ਬਦਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 
ਰੂਹਾਂ ਦੇ ਬਦਲ

 

ਰੂਹਾਂ ਦੇ ਬਦਲ 

  ਲਿਬਾਸ ਵੀ ਹੋ ਗਏ ਅਲਗ,

  ਅੰਦਾਜ਼ ਵੀ ਓਹ ਨਾ ਰਹੇ


 ਵੇਹੜੇ ਸਜਾਈਆਂ ਮਿਹਫਿਲਾਂ ਦੇ,

  ਸਾਜ਼ ਵੀ ਓਹ ਨਾ ਰਹੇ 


* ਰਖ ਕੇ ਸਿਰਹਾਣੇ ਸਾਉਣ ਦੀ, 

  ਆਦਤ ਸੀ ਸੁਰਖਾਬਾਂ ਦੇ ਪਰ


  ਓਹ ਤਾਰਿਆਂ ਦੇ ਖ਼ਾਬ ਸਨ,

  ਗਾਉਂਦੇ ਰਹਿਣ ਦੀ ਸੀ ਉਮਰ 


  ਓਹ ਵਾਦੀ ਵੀ ਹੈ ਰੂਸ ਗਈ,

  'ਪਰਵਾਜ਼' ਵੀ ਓਹ ਨਾ ਰਹੇ


* ਦਰਿਆ ਦੇ ਵਹਿਣੀ ਵਹਿਣ ਦੀ,

  ਓਹ ਖੇਡ ਸੀ ਸਾਡੀ ਜੁਦਾ


  ਪੈਰੀਂ ਪਾਜ਼ੇਬਾਂ ਪਾ ਜਦੋਂ ,

  ਮਦਮਸਤ ਚਲਦੀ ਸੀ ਹਵਾ


  ਮੀਹਾਂ ਦੇ ਪਾਣੀ ਤੈਰਦੇ,

  ਜਹਾਜ਼ ਵੀ ਓਹ ਨਾ ਰਹੇ


* ਸ਼ਹਿਜ਼ਾਦੇਆਂ ਦੇ ਵਾਂਗਰਾਂ,

  ਆਲਮ ਸੀ ਰੂਹ ਦੀ ਲੋਰ ਦਾ

  

  ਸੀ ਵਖਰੀ ਹੀ ਕੈਫੀਅਤ, 

  ਜਿਸਮਾਂ ਚ ਫ਼ਨ ਸੀ ਦੌੜਦਾ 


  ਮੌਸਿਕ਼ੀ ਦੀ ਓਹ ਸਲਤਨਤ ਦੇ,

  ਤਾਜ ਵੀ ਓਹ ਨਾ ਰਹੇ


* ਮਿਹਕਾਂ ਦੀ ਜੂਹੇ ਚੱਲੀ ਜਦ ,

  ਗਲ ਤਿਤਲੀਆਂ ਦੇ ਸਾਕ਼ ਦੀ


  ਕਰਦੇ ਉਡੀਕਾਂ ਭੌਰ ਰਹੇ,

  ਸੁੱਤੇ ਓਹ ਬਾਗੀਂ ਰਾਤ ਭਰ 


  ਹੁਣ ਓਹ ਕਸ਼ਿਸ਼ ਜਾਂਦੀ ਰਹੀ,

  ਜਜਬਾਤ ਵੀ ਓਹ ਨਾ ਰਹੇ 


ਅਮਨ ਜ਼ਹੀਨ 

 

21 Nov 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

aman jee bahut sohni likhat share kiti a But apni kalam te feelling naal 

hath ajmayi karon tan vadhia

21 Nov 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Nce
21 Nov 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਮਨ ਜੀ ਬਹੁਤ ਖੂਬ !
ਰੂਹਾਂ ਦੇ ਬਦਲ ਨੂੰ ਰੂਹਾਂ ਦੇ ਬੱਦਲ ਸਮਝ ਕੇ ਪੜ੍ਹਿਆ ਹੈ ਅਤੇ ਇਕ ਸੁੰਦਰ ਰਚਨਾ ਪਾਇਆ ਹੈ |
 
ਖਾਸ ਕਰਕੇ ਕਿਰਤ ਦੀਆਂ ਹੇਠਲੀਆਂ "ਸਟਾਰ ਸਤਰਾਂ" -
 
  ਰਖ ਕੇ ਸਿਰਹਾਣੇ ਸਾਉਣ ਦੀ, (ਸੌਣ ਦੀ ?)  
  ਆਦਤ ਸੀਸੁਰਖਾਬਾਂ ਦੇ ਪਰ

ਅਮਨ ਜੀ ਬਹੁਤ ਖੂਬ !


ਰੂਹਾਂ ਦੇ ਬਦਲ ਨੂੰ "ਰੂਹਾਂ ਦੇ ਬੱਦਲ" ਸਮਝ ਕੇ ਪੜ੍ਹਿਆ ਹੈ", ਅਤੇ ਇਕ ਸੁੰਦਰ ਰਚਨਾ ਪਾਇਆ ਹੈ |

 

ਖਾਸ ਕਰਕੇ ਕਿਰਤ ਦੀਆਂ ਹੇਠਲੀਆਂ ਫਲੈਗਸ਼ਿਪ ਸਤਰਾਂ -

 

                            ਰਖ ਕੇ ਸਿਰਹਾਣੇ ਸਾਉਣ ਦੀ, (ਸੌਣ ਦੀ ?)  

                            ਆਦਤ ਸੀ ਸੁਰਖਾਬਾਂ ਦੇ ਪਰ...


 ਸ਼ੇਅਰ ਕਰਨ ਲਈ ਧੰਨਵਾਦ ਜੀ |

 

ਰੱਬ ਰਾਖਾ !


 

24 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਅਮਨਪ੍ਰੀਤ ਜੀ ਦੀ ਜ਼ਹੀਨ ਕਲਮ ਤੋਂ ੲਿਕ ਹੋਰ ਬਹੁਤ ਖੂਬਸੂਰਤ ਰਚਨਾ, ਸ਼ੇਅਰ ਕਰਨ ਲਈ ਸ਼ੁਕਰੀਆ ਜੀ।
25 Nov 2014

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

ਜਗਜੀਤ ਸਰ ਬਹੁਤ ਸ਼ੁਕਰੀਆ ਆਪਜੀ ਦੀ ਹਮੇਸ਼ਾ ਦੀ ਤਰਾਂ ਹੋਂਸਲਾ ਅਫਜਾਈ ਲਈ,

 

keep blessing with you kind words :-)

 

Aman

26 Nov 2014

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਮੇਰੀ ਨਿਮਾਣੀ ਕਿਰਤ ਨੂ ਮਾਨ ਦੇਣ ਲਈ, ਕਾਫੀ ਕੁਝ ਸਿਖਣ ਲਈ ਮਿਲਦਾ ਹੈ ਆਪਜੀ ਜਿਹੇ ਪਾਠਕਾਂ ਦੀਆਂ ਕਿਰਤਾਂ ਪੜ੍ਹ ਕੇ

 

Many thanks for your kind words :-)

 

Aman

26 Nov 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,................that's the poetry,...............brilliantly written.

27 Nov 2014

Reply