Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਰੋਸ ਮੁਜਾਹਰਾ " :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਰੋਸ ਮੁਜਾਹਰਾ "

ਜਦ ਆਵਾਜ਼ ਨਾ ਸੁਣਦੇ ਹਾਕਮ
ਹੱਕਾਂ ਤੇ ਬਹਿ ਜਾਂਦੇ ਜਦ ਜ਼ਾਲਿਮ
ਜਦ ਨਾ ਦਿਸਦਾ ਜ਼ਿੰਦਗੀ ਨੂੰ ਰਾਹ
ਤੇ ਨਾ ਉਮੀਦ ਦਾ ਕੋਈ ਸੇਹਰਾ
ਰਾਹ ਬਣਦਾ ਫਿਰ ਰੋਸ ਮੁਜਾਹਰਾ ।

ਮੁਰਦਾਬਾਦ ਕਹਿ ਨਾਹਰੇ ਲਾੳੁਂਦੇ
ਤੁਰ ਪੈਂਦੇ ਹੱਥੀਂ ਫੜ ਕਾਲੇ ਝੰਡੇ
ਰੰਗਦੇ ਸ਼ਕਲਾਂ ਨੂੰ ਲੋਕ ਲਾਲ ਹਰਾ
ਅਜਬ ਗਜਬ ਢੰਗਾਂ ਨਾਲ ਲੋਕ
ਜਹਾਨ 'ਚ ਕਰਨ ਰੋਸ ਮੁਜਾਹਰਾ ।

ੲਿਕ ਮੁਜਾਹਰਾ ੲਿੰਜ ਸੀ ਹੋੲਿਆ
ਜਦ ਲੋਕਾਂ ਬਿਰਖਾਂ ਨੂੰ ਗਲ ਲਾ ਕੇ
ਸਰਕਾਰ ਨੂੰ ਸੀ ੲਿਹ ਸਮਝਾਇਆ
ਰੋਕ ਲਵੋ ਓਸ ਅੰਨੀ ਤਰੱਕੀ ਨੂੰ
ਜਿਸ ਲੁੱਟਿਆ ਸਾਡਾ ਘਰ ਹਰਾ ਭਰਾ ।

ਉਹ ਜੋ ਰੋਹ 'ਚ ਗੱਡੀਆਂ ਫੂਕੀ ਜਾਂਦੇ
ਉਹ ਸਭ ਜੋ ਭੀੜ 'ਚ ਵਹਿ ਜਾਂਦੇ
ਉਹਨਾਂ ਨੂੰ ੲਿਕ ਅਰਜ਼ ੲਿਹ ਮੇਰੀ
ਛੱਡ ਹਿੰਸਾ ਲੱਭੋ ਰਾਹ ਕੋਈ ਸੱਜਰਾ
ਜੜ੍ਹ ਤੋਂ ਸੁੱਕਿਆ ਨ ਹੋਵੇ ਮੁੜ ਹਰਾ ।

ਕਾਗਜ਼ ਕਲਮ ਹੈ ੲਿਕ ਐਸਾ ਰਾਹ
ਹਰ ਮਸਲੇ ਦਾ ਹੱਲ ਲੱਭੇ ਜਿੱਥੇ ਜਾਹ
ੲੇਸ ਆਵਾਜ਼ ਅੱਗੇ ਮੈਨੂੰ ਨੀਵਾਂ ਲੱਗੇ
ਹਰ ਝੰਡਾ ਹਰ ਢੰਗ ਹਰ ਨਾਹਰਾ
ੲਿਹੋ ਹੈ ਅਦਬੀ ਰੋਸ ਮੁਜਾਹਰਾ ॥

-: ਸੰਦੀਪ 'ਸੋਝੀ'

ਨੋਟ :-

"ੲਿਕ ਮੁਜਾਹਰਾ ੲਿੰਜ ਸੀ ਹੋੲਿਆ
ਜਦ ਲੋਕਾਂ ਬਿਰਖਾਂ ਨੂੰ ਗਲ ਲਾ ਕੇ
ਸਰਕਾਰ ਨੂੰ ਸੀ ੲਿਹ ਸਮਝਾਇਆ
ਰੋਕ ਲਵੋ ਓਸ ਅੰਨੀ ਤਰੱਕੀ ਨੂੰ
ਜਿਸ ਲੁੱਟਿਆ ਘਰ ਸਾਡਾ ਹਰਾ ਭਰਾ "

ੲਿਨ੍ਹਾਂ ਸਤਰਾਂ ਵਿੱਚ 1970 ਤੋਂ ਸ਼ੁਰੂ ਹੋੲੇ 'ਚਿਪਕੋ
ਆਂਦੋਲਨ ਦਾ ਜ਼ਿਕਰ ਹੈ, ਜਿਸ ਵਿੱਚ ਧਰਤੀ ਤੇ ਬਿਰਖਾਂ ਨੂੰ ਬਚਾਉਣ ਖਾਤਰ ਲੋਕਾਂ ਨੇ ਮਨੁੱਖੀ ਲੜੀ ਬਣਾ ਕੇ ਬਿਰਖਾਂ ਨੂੰ ਘੇਰ ਲਿਆ ਸੀ ,ਤੇ ੲਿਕ ਵੱਡੇ ਦਰਜੇ ਤੇ ਰੁੱਖਾਂ ਦੀ ਕਟਾੲੀ ਰੋਕ ਲੲੀ ਸੀ ।



15 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਈ ਵਧੀਆ ਕਿਰਤ ਹੈ ਇਹ, ਪੂਰਨੇ ਪਾਉਂਦੀ ਹੋਈ ਆਪਣੀ ਗੱਲ ਪ੍ਰਭਾਵੀ ਢੰਗ ਨਾਲ ਕਹਿਣ ਲਈ |   ਹਾਂ ਯਾਦ ਆਇਆ, ਸੁੰਦਰ ਲਾਲ ਬਹੁਗੁਣਾ ਦਾ ਬ੍ਰੇਨ ਚਾਈਲਡ ਸੀ ਚਿਪ੍ਕੋ ਅੰਦੋਲਨ |
ਇਕ ਸਾਰਥਕ ਰਚਨਾ ਸਾਂਝੀ ਕਰਨ ਲਈ ਸ਼ੁਕਰੀਆ ਸੰਦੀਪ ਬਾਈ ਜੀ |

ਬਹੁਤ ਈ ਵਧੀਆ ਕਿਰਤ ਹੈ ਇਹ, ਪੂਰਨੇ ਪਾਉਂਦੀ ਹੋਈ ਆਪਣੀ ਗੱਲ ਪ੍ਰਭਾਵੀ ਢੰਗ ਨਾਲ ਕਹਿਣ ਲਈ | ਹਾਂ ਯਾਦ ਆਇਆ, ਸੁੰਦਰ ਲਾਲ ਬਹੁਗੁਣਾ ਦਾ ਬ੍ਰੇਨ ਚਾਈਲਡ ਸੀ ਚਿਪ੍ਕੋ ਅੰਦੋਲਨ |


ਇਕ ਸਾਰਥਕ ਰਚਨਾ ਸਾਂਝੀ ਕਰਨ ਲਈ ਸ਼ੁਕਰੀਆ ਸੰਦੀਪ ਬਾਈ ਜੀ |

 

16 Nov 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

samajik improvement wich "ਰੋਸ ਮੁਜਾਹਰਾ " da aheem role pesh kardi eh kavita aapne aap wich ik misaal hai,................jeo janaab,.............aap bohat khubb likhde ho.

 

and jagjit sir g da special thanks for giving us the special information regarding the title subject..............good on you.

 

dhanwaad

Sukhpal**

17 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਤੇ ਸੁਖਪਾਲ ਵੀਰ ਜੀ ੲਿਸ ਨਿਮਾਣੀ ਜਿਹੀ ਰਚਨਾ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਤੇ ਹੌਸਲਾ ਅਫਜਾਈ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਜਿੳੁਂਦੇ ਵਸਦੇ ਰਹੋ ਜੀ
17 Nov 2014

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

 

ਇਕ ਨਾਜ਼ੁਕ ਮੁੱਦੇ ਨੂੰ ਬਹੁਤ ਹੀ ਖੂਬਸੂਰਤ artistic ਢੰਗ ਨਾਲ ਪੇਸ਼ ਕਰਨ ਦਾ ਸ਼ੁਕਰੀਆ ਸੰਦੀਪ ਜੀ 
ਰਾਬ ਰਾਖਾ :-)

ਇਕ ਨਾਜ਼ੁਕ ਮੁੱਦੇ ਨੂੰ ਬਹੁਤ ਹੀ ਖੂਬਸੂਰਤ artistic ਢੰਗ ਨਾਲ ਪੇਸ਼ ਕਰਨ ਦਾ ਸ਼ੁਕਰੀਆ ਸੰਦੀਪ ਜੀ 

 

ਰਬ ਰਾਖਾ :-)

 

18 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਅਮਨਪ੍ਰੀਤ ਜੀ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢ ਕੇ ਕਿਰਤ ਤੇ ਨਜ਼ਰਸਾਨੀ ਕਰਨ ਲਈ ਤੇ ਆਪਣੇ ਕੀਮਤੀ ਕਮੈਂਟ੍‍ਸ ਨਾਲ ਨਵਾਜ਼ਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ।
22 Nov 2014

Reply