Punjabi Poetry
 View Forum
 Create New Topic
  Home > Communities > Punjabi Poetry > Forum > messages
vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 
ਸਾਹਾਂ ਤੋਂ ਪਿਆਰੇ

ਸਾਹਾਂ ਤੋਂ ਪਿਆਰੇ

ਬਸ ਸੱਜਣ ਦੀ ਲੋੜ ਏ |

ਬੜਾ ਕੁਝ ਦਿੱਤਾ ,

ਇਸ ਜ਼ਿੰਦਗੀ ਚ' ਰੱਬ ਨੇ |

ਰੱਜਵਾਂ ਪਿਆਰ ਮੈਨੂੰ ,

ਬਖਸ਼ਿਆ ਸਭ ਨੇ |

ਭਰੀ ਹੋਈ ਥਾਲੀ ,

ਇੱਕੋ ਗੱਲ ਦੀ ਹੀ ਥੋੜ ਏ |

ਸਾਹਾਂ ਤੋਂ ਪਿਆਰੇ

ਬਸ ਸੱਜਣ ਦੀ ਲੋੜ ਏ |

ਨਿੱਕੀ ਨਿੱਕੀ ਗੱਲ ਉੱਤੇ ,

ਜਾਵੇ ਸਾਥੋਂ ਰੁੱਸਦਾ |

ਦਿਲ ਵੀ ਤੇ ਜਾਨ ਵੀ ,

ਹੈ ਸਭ ਕੁਝ ਉਸਦਾ |

ਘੜੀ ਘੜੀ ਕਰੇ ਦਿਲ ,

ਮੇਰਾ ਤਾਂ ਬੁਲਾਉਣ ਨੂੰ |

ਰੱਜ ਰੱਜ ਕਰੇ ਦਿਲ ,

ਮੇਰਾ ਬਸ ਚਾਹੁਣ ਨੂੰ |

ਮੇਰੀ ਜ਼ਿੰਦਗੀ ਚ' ਆਵੇ ,

ਬੜੀ ਛੇਤੀ ਐਸਾ ਮੋੜ ਏ |

ਸਾਹਾਂ ਤੋਂ ਪਿਆਰੇ

ਬਸ ਸੱਜਣ ਦੀ ਲੋੜ ਏ |

ਜਿਹਦੀ ਗਲਵੱਕੜੀ ਚ',

ਭੁੱਲ ਜਾਵਾਂ ਮੈਂ ਜਹਾਨ ਨੂੰ |

ਛੇਤੀ ਛੇਤੀ ਭੇਜ ,

ਜ਼ਿੰਦਗੀ ਚ' ਉਹ ਰਕਾਨ ਨੂੰ|

ਦੁੱਖ ਸਾਰੇ ਮੇਰੇ ਹੋਣ ,

ਸੁੱਖ ਸਾਰੇ ਉਸ ਦੇ |

ਨਿਕਲ ਜੇ ਜ਼ਿੰਦਗੀ ,

ਮਨਾਉਂਦੇ ਕਦੇ ਰੁੱਸਦੇ |

ਯਾਰ ਬਣ ਕੇ ਜੇ ,

ਰੱਬਾ ਮੰਨ ਜਾਵੇਂ ਗੱਲ ਮੇਰੀ |

ਸੁਣਿਆ ਮੈਂ ਤੇਰੇ ਘਰ ,

ਪਿਆਰ ਦੀ ਤਾਂ ਹੋੜ ਏ |

ਸਾਹਾਂ ਤੋਂ ਪਿਆਰੇ

ਬਸ ਸੱਜਣ ਦੀ ਲੋੜ ਏ |

11 Feb 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadia vicky


par yar writer name jrur likhiya kar...

11 Feb 2011

vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 

sorry bro menu pata nahi hai ji 

11 Feb 2011

Reply