Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਬੂਤ ਕੋਈ ਮਜੂਦਗੀ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਸਬੂਤ ਕੋਈ ਮਜੂਦਗੀ ਦਾ

ਸਬੂਤ ਕੋਈ ਮਜੂਦਗੀ ਦਾ ਦੇ ਦੇ ਠੋਸ ਰੱਬਾ ਮੇਰਿਆ ,
ਦੱਸ ਕੀਹਦੇ ਤੇ ਜਿਤਾਵਾਂ ਮੈਂ ਹੁਣ ਰੋਸ ਰੱਬਾ  ਮੇਰਿਆ ,|
ਮੈਂ ਕਰ ਸਕਾਂ ਅਨੁਵਾਦ ਵਿੱਚ ਹਾਸਿਆਂ ਦੇ ਦਰਦਾਂ ਨੂੰ,
ਕੋਈ ਇਹੋ ਜਿਹਾ ਬਣਾ ਦੇ ਸ਼ਬਦਕੋਸ਼ ਰੱਬਾ ਮੇਰਿਆ ।
ਕਿਉਂ ਕਲਮ ਮੇਰੀ ਕਰਲਾਉਂਦੀ ਲਿਖਦੀ ਹੋਈ ਦਰਦਾਂ ਨੂੰ,
ਕਿਉਂ ਅਲ਼ਫਾਜ਼ ਮੇਰੇ ਹੋ ਜਾਂਦੇ ਨੇ ਬੇਹੋਸ਼ ਰੱਬਾ ਮੇਰਿਆ ।
ਰਿਹਾ ਮੇਰੇ ਵੱਲ ਭੇਜਦਾ ਜੋ ਮੁੱਹਬੱਤ ਦੀਆਂ ਲ਼ਹਿਰਾਂ ਤੂੰ ,
 ਵਾਪਸ ਕਿਉਂ ਲੈ ਜਾਨਾ ,ਆਪਣੇ ਆਗੋਸ਼ ਰੱਬਾ ਮੇਰਿਆ
ਕਿਉਂ ਸੀਨੇ ਵਿੱਚ ਸਹਿਮ ਜਾਂਦੇ ਉੱਠਦੇ ਜਜ਼ਬਾਤ ਮੇਰੇ ,
ਕਿਉਂ ਕਰ ਦਿੰਦਾ ਏਂ ਖਾਅਬਾਂ ਨੂੰ ਖਾਮੋਸ਼ ਰੱਬਾ ਮੇਰਿਆ ।।
ਤਾਲੁਕ ਇਸ ਤਰਾਂ ਕੁਝ ਤੋੜੇ ਮੇਰੇ ਨਾਲ ਦੁਨੀਆਂ ਵਾਲਿਆਂ,
ਕਈ ਮੁੱਦਤਾਂ ਤੱਕ ਨਾ ਲੱਭਣੇ ,ਮੇਰੇ ਦੋਸ਼ ਰੱਬਾ ਮੇਰਿਆ ।
ਤੂੰ ਵੀ ਝੂਠ ਵੱਲ ਜਾ ਖੜਾ ਹੋਇਆ ਜਦੋਂ ਸੀ ਹਸ਼ਰਤ ਤੇਰੀ
ਬੱਸ ਜੈਲੀ ਨੂੰ ਇਸ ਗੱਲ ਦਾ ਰਹੂ ਅਫ਼ਸੋਸ ਰੱਬਾ ਮੇਰਿਆ ।

05 Mar 2016

Reply