ਜਦ ਕਦੀ ਆਪਣਿਆ ਪ੍ਰਛਾਂਵਿਆਂ ਤੋਂ ਡਰ ਜਾਂਦੇ ਨੇ ਲੋਕ।ਇਨਸਾਨ ਸਮਝ ਰੁੱਖਾਂ ਨੂੰ ਭੈਅ ਵਿੱਚ ਮਰ ਜਾਂਦੇ ਨੇ ਲੋਕ।ਕਾਸ਼ ਕਦੀ ਉਹ ਸਮਝ ਜਾਂਦੇ ਭਰਮ ਅਤੇ ਸੱਚ ਦੀ ਪਾਲ,ਗੁਜ਼ਾਰਦੇ ਨਹੀ ਪਲ ਜੀਣ ਲਈ ਕੁਝ ਕਰ ਜਾਂਦੇ ਨੇ ਲੋਕ।ਲੰਮੀ ਚੌੜੀ ਸਲਤਨਤ ਪਰ ਮਗਰ ਜ਼ਿੰਦਗੀ ਕੈਦ ਜਿਹੀ,ਸਰਾਫ਼ ਬਣ ਜਾਂਦੀ ਆਜ਼ਾਦੀ ਲਈ ਲੜ ਜਾਂਦੇ ਨੇ ਲੋਕ।ਪਤਾ ਨਹੀਂ ਕੀ ਤੰਮਨਾ ਲੈ ਕੇ ਆਪਣਿਆਂ ਤੋਂ ਡਰਦੇ ਰਹੇ,ਰਿਸ਼ਤਿਆੰ ਦਾ ਛੱਡਕੇ ਨਿੱਘ ਕੀ ਕੀ ਕਰ ਜਾਂਦੇ ਨੇ ਲੋਕ।ਇੰਤਹਾ ਤੱਕ ਪ੍ਰੇਮ ਕਰਨ ਲਈ ਕਈ ਰਾਹਾਂ ਢੂੰਡਦੇ ਰਹੇ,ਪ੍ਰੀਤ ਦੇ ਮਿਲਣ ਤੇ ਟੁੱਕੜਿਆਂ ਲਈ ਮਰ ਜਾਂਦੇ ਨੇ ਲੋਕ।ਹਾੳੁਮੈ ਅੱਜੇ ਤੱਕ ਸਫਰ ਵਿੱਚ ਹੈ, ਮੰਜ਼ਿਲ ਦੀ ਭਾਲ ਹੈ,ਭਰਮ ਦੂਰ ਕਰਨ ਲਈ ਕਿਸ ਕਿਸ ਘਰ ਜਾਂਦੇ ਨੇ ਲੋਕ।
ਬਹੁੱਤ ਵਧੀਆ ਜੀ
Thanks to all