ਥੋੜਾ ਪਰਦਾ ਸਹੀ ਰਹਿਣਾ ਸੀ ਇੰਝ ਨਾ ਕਰਦਾ ਸਹੀ ਰਹਿਣਾ ਸੀ ਹੰਝੂਆਂ ਵਿੱਥਾਂ ਪਾ ਦਿੱਤੀਆਂ ਨੇ ਅੱਖ ਨਾ ਭਰਦਾ ਸਹੀ ਰਹਿਣਾ ਸੀ ਸੀਨਾ ਠਾਰਨ ਦਾ ਮੁੱਲ ਖੁੱਸ਼ੀਆਂ ਨਾ ਈ ਠਰਦਾ ਸਹੀ ਰਹਿਣਾ ਸੀ ਸਾਰੇ ਡਰ ਅਸਲੀਅਤ ਬਣ ਗਏ ਨਾ ਹੀ ਡਰਦਾ ਸਹੀ ਰਹਿਣਾ ਸੀ ਬੋਲਿਆਂ ਹਾਂ ਤਾਂ ਦੁਸ਼ਮਣ ਬਣ ਗਏ ਚੁੱਪ ਵੱਟ ਲੰਘਦਾ ਸਹੀ ਰਹਿਣਾ ਸੀ ਮੈਂ ਲੱਖ ਸਹੀ ਵੀ ਗਲਤ ਹੋਣਾ ਸੀ ਤੂੰ ਬੇ-ਦਰਦਾ ਸਹੀ ਰਹਿਣਾ ਸੀ ਜੇ ਭਲਾ ਮੈਂ ਬੂਹਾ ਹੁੰਦਾ ਕਿਹੜੇ ਘਰ ਦਾ ਸਹੀ ਰਹਿਣਾ ਸੀ ? ਮਰ ਕੇ ਵੀ ਭਟਕਣ ਨਾ ਮੁੱਕੀ ਉਫ਼ ! ਨਾ ਮਰਦਾ ਸਹੀ ਰਹਿਣਾ ਸੀ ~