Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਕਾਰੀ ਦਸਤਾਵੇਜ਼ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸਰਕਾਰੀ ਦਸਤਾਵੇਜ਼ ~
ਅਸੀਂ ਕੋਈ
ਸਰਕਾਰੀ ਦਸਤਾਵੇਜ਼ ਥੋੜੀ ਹਾਂ
ਕਿ ਜਿਹੜੇ
ਲੌਕਰਾਂ ਵਿਚ ਸਾਂਭਕੇ ਰੱਖੇ ਜਾਈਏ

ਅਸੀਂ ਤਾਂ
ਆਸਮਾਨ ਦੀ ਧੁੱਪ,ਛਾਂ ਨੂੰ ਹੰਢਾਉਂਦੇ
ਆਵਾਰੇ ਮੈਲ਼ੀ ਕਿਸਮ ਦੇ ਰੱਦੀ ਕਾਗਜ਼ ਹਾਂ
ਸਾਡਾ ਹੋਣਾ ਧਰਤੀ 'ਤੇ ਬੋਝ ਹੈ

ਸਾਡਾ ਕੀ ਏ
ਜਿੱਥੇ ਹਵਾ ਰੁਕੀ,ਓਥੇ ਰੁੱਕ ਗਏ
ਜਦੋਂ ਹਵਾ ਚੱਲੀ ਤੇ ਚੱਲ ਪਏ

ਬਾਹਲਾ ਨਹੀਂ ਤਾਂ
ਕਦੇ ਮੀਂਹ ਦੇ ਪਾਣੀ ਵਿਚ ਰੁੜ੍ਹ ਗਏ
ਕਦੇ ਕੂੜਾ ਸਮਝਕੇ ਸਾੜ ਦਿੱਤੇ ਗਏ

ਹੋਰ ਤਾਂ ਹੋਰ
ਜਿੱਥੇ ਅਸੀਂ ਸੌਂਣਾ ਹੋਵੇ
ਅਮੀਰੀ ਓਥੇ ਪਿਸ਼ਾਬ ਕਰ ਜਾਂਦੀ ਹੈ

ਮੈਂ ਕਹਿ ਤਾਂ ਰਿਹਾਂ
ਅਸੀਂ ਕੋਈ
ਸਰਕਾਰੀ ਦਸਤਾਵੇਜ਼ ਥੋੜੀ ਹਾਂ
ਕਿ ਜਿਹੜੇ
ਲੌਕਰਾਂ ਵਿਚ ਸਾਂਭਕੇ ਰੱਖੇ ਜਾਈਏ ~
21 May 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸੰਸਾਰਿਕ ਦਰਦ ਨੂੰ ਸਮਝਣਾ ਤੇ ਉਸ ਨੂੰ ਅਲਫਾਜ਼ ਦੇਣੇ ਆਸਾਨ ਨਹੀਂ ਹੁੰਦੇ ,.............ਆਪ ਜੀ ਨੇ ਉਸ  ਗ਼ਰੀਬੀ ਦੇ ਦਰਦ ਨੂੰ ਬਾਖੂਬੀ ਹਰਫ਼ਾਂ ਵਿਚ ਲਿਖਿਆ ਹੈ,...........ਇਕ ਮਹਾਨ ਸ਼ਾਇਰ ਦੀ ਮਹਾਨ ਸੋਚ ਨੂੰ ਹੀ ਰੱਬ ਦੀ ਬਖਸ਼ਿਸ਼ ਹੁੰਦੀ ਹੈ  ਇਹ ਸਭ ਗੱਲਾਂ ਲਿਖਣ ਦੀ ,............  and Time will change one day,...............Everything will be Good.

 

Es kavita nu salute hai veer............ 

25 May 2020

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਬਹੁਤ ਹੀ ਸੋਹਣਾ ਬਿਆਨ ਕੀਤਾ... ਖ਼ਾਸਕਰ ਅੱਜ ਦੇ ਹਾਲਾਤ ਨੂੰ ...
ਇਹ ਕਵਿਤਾ ਤੁਹਾਡੀ ਖੁਦ ਦੀ ਲਿਖੀ ਹੈ ?

ਬਹੁਤ ਹੀ ਸੋਹਣਾ ਬਿਆਨ ਕੀਤਾ... ਖ਼ਾਸਕਰ ਅੱਜ ਦੇ ਹਾਲਾਤ ਨੂੰ ...

 

ਇਹ ਕਵਿਤਾ ਤੁਹਾਡੀ ਖੁਦ ਦੀ ਲਿਖੀ ਹੈ ?

 

27 May 2020

Reply