Punjabi Poetry
 View Forum
 Create New Topic
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਸਵਾਲ ਕੋਈ ਜਵਾਬ ਹੋਰ


ਸਿਆਸਤਾਂ ਦੇ ਹਿਸਾਬ ਹੋਰ
ਸਵਾਲ ਕੋਈ ਜਵਾਬ ਹੋਰ

ਨੇ ਪੰਜ ਸਾਲਾਂ ਤੋਂ ਬਾਅਦ ਆਏ
ਸਜਾ ਕੇ ਨੇਤਾ ਨਕਾਬ ਹੋਰ

ਜਦੋਂ ਬਿਰਾਜਣ ਇਹ ਗੱਦੀਆਂ ਤੇ
ਇਹਨਾਂ ਦੀ ਤਦ ਆਬ-ਤਾਬ ਹੋਰ

ਧਨੀ ਚੁਰਾਈ ਹੈ ਧੁਪ ਸਾਰੀ
ਗਰੀਬ ਅੱਖੀਂ ਸਲ੍ਹਾਬ ਹੋਰ

ਉਹੀ ਪੁਰਾਣੇ ਤਾਂ ਹੁਣ ਨਾ ਚਲਣੇ
ਕੋਈ ਬਹਾਨਾ , ਜਨਾਬ ਹੋਰ !!

ਅਲਗ ਸਿਖਾਈ ਹੈ ਲੀਡਰੀ ਦੀ
ਤੇ ਇਸ ਹੁਨਰ ਦੀ ਕਿਤਾਬ ਹੋਰ

ਹਸੀਨ ਪੰਛੀ ਇਹ ਪਿੰਜਰੇ ਦੇ
ਜੋ ਉੱਚਾ ਉੜਦੇ ਉਕਾਬ ਹੋਰ

ਨੇ ਜਨ ਦੇ ਸੇਵਕ,ਸਹੀ ਕਿਹਾ ਹੈ !!
ਹਰੇਕ ਕੁਰਸੀ ਨਵਾਬ ਹੋਰ

ਹੈ ਮਾਸ ਨਹੁੰਆਂ ਤੋਂ ਖਿਚ ਕੱਢਿਆ
ਤੇ ਕਿੰਨੇ ਟੁਕੜੇ ਪੰਜਾਬ ਹੋਰ

ਤੂੰ ਤੇਜ਼ ਸੂਲਾਂ ਤੋਂ ਬਚ ਕੇ ਲੰਘੀਂ
ਹੈ ਪਿੱਠ ਪਿੱਛੇ ਗੁਲਾਬ ਹੋਰ

ਫਰੋਲਦੇ ਕੂੜਾ ਭੁੱਖੇ ਬੱਚੇ
ਸ਼ਹੀਦ ਦਾ ਪਰ ਸੀ ਖਾਬ ਹੋਰ

ਜੇ ਤਰਨਾ ਇਸ਼ਕੇ ਤਾਂ ਡੁਬਣਾ ਸਿਖ ਲੈ
ਝਨਾਈਂ ਭੁੱਜਦੇ ਕਬਾਬ ਹੋਰ

ਉਹ ਤੁਰਿਆ ਮਰਦਾਨਾ ਸੰਗ ਨਾਨਕ
ਅਤੰਕ ਧਰਮੀਂ ਰਬਾਬ ਹੋਰ

ਪਸੀਨਾ ਮਜ਼ਦੂਰ ਮੱਥਿਆਂ ਦਾ
ਹੈ ਜੇਬ ਪਰ ਕਾਮਯਾਬ ਹੋਰ

------------120810---
08 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia JANAB......share karan layi THANKS

08 Dec 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bai g jma e sire d gal bat ae bhaut khoob aida e likhde rahe o

08 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice one veer g.........

08 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

grt grt job ..........kmaal da likhia e ji ..........thanx 

08 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

grt grt job ..........kmaal da likhia e ji ..........thanx 

08 Dec 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

grt grt job charnjit ji ..........kmaal da likhia e ji ..........


08 Dec 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

as usual.....!!

 

lajawab....!!

08 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sohna likheya 22 g

09 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ  ਕਮਾਲ  ਲਿਖਿਆ  ਵੀਰ ਜੀ  ,,,,,,

09 Dec 2010

Reply