|
ਸਵੇਰੇ |
ਸਵੇਰੇ ਸਵੇਰ ਸਾਰ, ਸੂਰਜ ਤੋਂ ਪਹਿਲਾਂ ਘਾਹ ਦੀਆਂ ਪੱਤੀਆਂ ਤੇ, ਪਈਆਂ ਤਰੇਲ ਦੀਆਂ ਬੂੰਦਾਂ, ਨੰਗੇ ਪੈਰਾਂ ਨੂੰ ਠੰਡਕ ਦੇ, ਸੀਤਲ ਕਰਦੀਆਂ ਆਤਮਾਂ, ਦੂਰ ਕਿਤੇ ਰੁੱਖ ਦੀ ਟਹਿਣੀ ਤੇ, ਪੱਤਿਆਂ 'ਚ ਲੁੱਕ ਬੈਠੇ, ਪੰਛੀਆਂ ਦੇ ਅਲਾਪ, ਆਉਣ ਵਾਲੀ ਸਵੇਰ ਲਈ, ਆਰਤੀ ਵਰਗੇ ਮਿੱਠੇ ਬੋਲ, ਜੀਣ ਦੀ ਲਾਲਸਾ ਪੈਦਾ ਕਰਦੇ, ਸੂਰਜ ਦੀ ਪਹਿਲੀ ਕਿਰਨ ਦਾ, ਚਿੱਤ ਵਿੱਚ ਰਖ ਇੰਤਜ਼ਾਰ, ਖੰਭਾਂ ਨੂੰ ਤੋਲਦੇ ਚੂੱਝੈ, ਆਹਲਣਿਆਂ 'ਚ ਕੱਢ ਧੌਣਾਂ, ਹਵਾ ਸੰਗ ਅੱਠਖੇਲੀਆਂ ਕਰਨ ਲਈ, ਆਪਣਾ ਚੋਗ ਭਾਲਣ ਲਈ, ਭਰ ਲੈਂਦੇ ਆਪਣੀ ਪਹਿਲੀ ਉਡਾਰੀ, ਹੈਰਾਨ ਹੋਈ ਤੱਕਦੀ ਮਾਂ, ਸੀਨੇ 'ਚ ਰੱਖ ਤੌਖਲਾ, ਹਿੰਮਤ ਦੀ ਦਾਦ ਦੇਂਦੀ, ਚੁੱਪਚਾਪ ਅੱਖ ਭਰ ਲੈਂਦੀ, ਤੇ ਸਿਰ ਉੱਪਰ ਚੁੱਕ ਵੇਖਦੀ, ਕੋਈ ਤਾਂ ਹੈ............
|
|
17 Apr 2014
|