|
 |
 |
 |
|
|
Home > Communities > Anything goes here.. > Forum > messages |
|
|
|
|
|
"ਸਾਡਾ ਸਕੂਲ" |
ਕੁਝ ਦਿਨ ਪਹਿਲਾਂ ਮੇਰੇ ਦੋਸਤ ਸਨਾਵਰ ਦੇ ਸਟੂਡੀਓ ਮੈਂ ਇੱਕ ਬਾਰਾਂ ਕੁ ਸਾਲ ਦੇ ਬੱਚੇ ਸਲਮਾਨ ਨੂੰ ਮਿਲੀ...ਹੱਦ ਦਰਜੇ ਦਾ ਚੁਸਤ ਦਰੁਸਤ, ਹਾਜ਼ਰ ਜਵਾਬ ਤੇ ਮਜ਼ਾਕੀਆ.. ਥੋੜੀ ਹੀ ਦੇਰ ਵਿੱਚ ਘੁਲ ਮਿਲ ਗਿਆ ... ਗੱਲਬਾਤ ਦੌਰਾਨ ਮੈਂ ਉਸ ਨੂੰ ਬੱਚਾ ਜਾਂ ਪੁੱਤਰ ਕਿਹਾ ਤਾਂ ਕੁਝ ਮਿੰਟਾਂ ਬਾਅਦ ਮੇਰੇ ਕੋਲ ਆ ਕੇ ਕਹਿਣ ਲੱਗਿਆ,ਮਾਂ! ਫੇਸਬੁੱਕ 'ਤੇ ਮੇਰੀ ਆਈ ਡੀ ਬਣਾ ਦਿਉ !" ਮੈਂ ਕਿਹਾ ਮੈਂ ਦੱਸ ਦੇਵਾਂਗੀ ਕਿਵੇਂ ਬਣਾਉਣੀ ਹੈ ਤੁਸੀਂ ਆਪ ਬਣਾ ਲਵੋ ਤਾਂ ਜਵਾਬ ਸੀ ਕਿ ਮੈਂ ਪੜ੍ਹਿਆ ਨਹੀਂ ਹਾਂ ! ਮੈਂ ਪੁਛਿਆ ਕਿ ਕੀ ਉਸਦਾ ਦਿਲ ਵੀ ਨਹੀਂ ਕਰਦਾ ਪੜ੍ਹਨ ਦਾ? ਜਾਂ ਸਕੂਲ ਨਾ ਜਾਣ ਦੇ ਕੀ ਕਰਨ ਸਨ ? ਸਲਮਾਨ ਨੇ ਦੱਸਿਆ ਕਿ ਉਹ ਅੱਠ ਭੈਣ ਭਰਾ ਨੇ! ਘਰ ਵਿਚਲੇ ਸਾਰੇ ਬੱਚੇ ਪੜ੍ਹਦੇ ਸਨ , ਜਦੋਂ ਤੱਕ ਛੇ ਭੈਣ ਭਰਾ ਸਨ.. ਘਰ ਵਿੱਚ ਪੈਦਾ ਹੋਇਆ ਸੱਤਵਾਂ ਬੱਚਾ ਪੈਦਾਇਸ਼ੀ ਬੀਮਾਰ ਸੀ. .ਉਸਦੇ ਇਲਾਜ 'ਤੇ ਬਹੁਤ ਸਾਰਾ ਪੈਸਾ ਲੱਗਣ ਕਾਰਣ ਘਰ ਦਾ ਸਾਰਾ ਆਰਥਿਕ ਢਾਂਚਾ ਹਿੱਲ ਗਿਆ.. ਬੱਚੇ ਪੜ੍ਹਨੋੰ ਹਟਾ ਕੇ ਕੰਮ 'ਤੇ ਲਗਾ ਦਿੱਤੇ ਗਏ ! ਸਲਮਾਨ ਇੱਕ ਰੈਸਟੋਰੇਂਟ ਵਿੱਚ ਸਾਫ਼ ਸਫ਼ਾਈ ਦਾ ਕੰਮ ਕਰਦਾ ਹੈ ਸ਼ਾਇਦ ਇਸੇ ਲਈ ਸਲਮਾਨ ਦੀ ਹਰ ਦੂਸਰੀ ਗੱਲ ਵਿੱਚ ਚਿਕਨ ਸ਼ਬਦ ਆਉਂਦਾ ਸੀ, ਪੜ੍ਹਨ ਬਾਰੇ ਪੁਛਣ 'ਤੇ ਉਸਨੇ ਕਿਹਾ ਕਿ ਉਸਦਾ ਵੀ ਬਹੁਤ ਦਿਲ ਕਰਦਾ ਹੈ ਕਿ ਉਹ ਪੜ੍ਹ ਸਕੇ! ਉਸਦੇ ਸ਼ਬਦਾਂ ਵਿੱਚ- ਮੇਰਾ ਦਿਲ ਰੋਂਦਾ ਹੈ ਜਦੋਂ ਮੇਰੀ ਕਲਾਸ 'ਚ ਪੜ੍ਹਦੇ ਬੱਚਿਆਂ ਨੂੰ ਦੇਖਦਾ ਹਾਂ , ਸਾਰੇ ਹੁਣ ਸੱਤਵੀੰ ਅੱਠਵੀਂ ਵਿੱਚ ਹੋ ਗਏ ਨੇ ! ਮੈਂ ਪੁੱਛਿਆ ਤੂੰ ਹੁਣ ਪੜ੍ਹਨਾ ਕਿਉਂ ਨਹੀਂ ਸ਼ੁਰੂ ਕਰ ਦਿੰਦਾ? ਜਵਾਬ ਮਿਲਿਆ ਕਿ ਟਾਈਮ ਨਹੀਂ ਹੁੰਦਾ ! ਸਵੇਰੇ ਦਸ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ ਕੰਮ ਕਰਦਾ ਹੈ .. ਮੈਂ ਪੁੱਛਿਆ ਜੇਕਰ ਮੈਂ ਕੰਮ ਤੇ ਜਾਣ ਤੋਂ ਪਹਿਲਾਂ ਪੜ੍ਹਾ ਦਿਆ ਕਰਾਂ ! ਤਾਂ ਉਹ ਇੱਕਦਮ ਰਾਜ਼ੀ ਹੋ ਗਿਆ ਪਰ ਇੱਕ ਸ਼ਰਤ 'ਤੇ ਕਿ ਮੈਨੂੰ ਉਸਦੇ ਘਰ ਜਾ ਕੇ ਪਹਿਲਾਂ ਉਸਦੇ ਮੰਮੀ ਪਾਪਾ ਨਾਲ ਗੱਲ ਕਰਨੀ ਹੋਵੇਗੀ ! ਮੈਂ ਅਗਲੇ ਹੀ ਦਿਨ ਉਸਦੇ ਘਰ ਗਈ ਤਾਂ ਉਸਦੇ ਘਰਦਿਆਂ ਨੂੰ ਮਨਾਉਣ ਵਿੱਚ ਰਤਾ ਵੀ ਮੁਸ਼ਕਿਲ ਨਹੀਂ ਹੋਈ ... ਸਗੋਂ ਘਰ ਦੇ ਸਾਰੇ ਬੱਚੇ ਪੜ੍ਹਨ ਲਈ ਤਿਆਰ ਸਨ ! ਮੈਂ ਅਗਲੇ ਹੀ ਦਿਨ ਸਵੇਰੇ ਅੱਠ ਵਜੇ ਆਉਣ ਲਈ ਕਹਿ ਕੇ ਅਜੇ ਦਰਵਾਜ਼ੇ ਤੱਕ ਪਹੁੰਚੀ ਸੀ ਕਿ ਪਿਛੋਂ ਸਲਮਾਨ ਦੇ ਪਾਪਾ ਦੀ ਅਵਾਜ਼ ਆਈ ," ਜੀ ਸਾਡਾ ਵੱਡਾ ਮੁੰਡਾ (ਜੋ ਵਿਆਹਿਆ ਹੋਇਆ ਹੈ ) ਵੀ ਪੜ੍ਹਣਾ ਚਾਹੁੰਦਾ ਹੈ , ਸੱਤਵੀ ਤੱਕ ਪੜ੍ਹਿਆ ਵੀ ਹੈ , ਇਹਨੂੰ ਵੀ ਪੜ੍ਹਾ ਦਿਆ ਕਰੋਂਗੇ ?" ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ! ਮੈਂ ਕਿਹਾ ਹਾਂਜੀ ਜ਼ਰੂਰ ! ਚਾਹੇ ਤੁਸੀਂ ਤੇ ਸਲਮਾਨ ਦੀ ਮੰਮੀ ਵੀ ਆ ਜਾਇਆ ਕਰੋ ! ਉਸੇ ਸ਼ਾਮ ਨੂੰ ਖੁਸ਼ੀ ਖੁਸ਼ੀ ਸਭ ਲਈ ਬਸਤੇ, ਕਿਤਾਬਾਂ ਕਾਪੀਆਂ ਖਰੀਦੀਆਂ ਤੇ ਅਗਲੇ ਦਿਨ ਤੋਂ ਸਾਡਾ ਸਕੂਲ ਸ਼ੁਰੂ ਹੋ ਗਿਆ ! ਇਹ ਗੱਲ ਉੰਨੀ ਜੁਲਾਈ ਦੀ ਹੈ ! ਉਸ ਦਿਨ ਤੋਂ ਸਨਾਵਰ ਦੇ ਸਟੂਡੀਓ ਵਿੱਚ ਸਵੇਰੇ ਅੱਠ ਵਜੇ ਤੋਂ ਦਸ ਵਜੇ ਤੱਕ ਸਾਡਾ ਸਕੂਲ ਹੁੰਦਾ ਹੈ ! ਮੇਰੇ ਤੇ ਬੱਚਿਆਂ ਵਿੱਚ ਜਿਵੇਂ ਉਤਸ਼ਾਹ ਦਾ ਮੁਕਾਬਲਾ ਚੱਲ ਰਿਹਾ ਹੈ ! ਜਿੰਨਾਂ ਕੰਮ ਮੈਂ ਕਰਵਾਉਂਦੀ ਹਾਂ ਉਸਤੋਂ ਜ਼ਿਆਦਾ ਕਰਕੇ ਲਿਆਉਂਦੇ ਨੇ ! ਮੈਨੂੰ ਹੀ ਸਲਾਹਾਂ ਦਿੰਦੇ ਨੇ ਮੈਡਮ ਜੀ ਸ਼ਨੀਵਾਰ ਨੂੰ ਆਪਾਂ ਡਰਾਇੰਗ ਬਣਾਇਆ ਕਰਾਂਗੇ ,ਐਤਵਾਰ ਨੂੰ ਆਪਾਂ ਖੇਡਿਆ ਕਰਾਂਗੇ ! ਸਾਰੇ ਰੋਜ਼ ਨਹਾ ਕੇ ਆਉਂਦੇ ਨੇ ਬਕਾਇਦਾ ਮੈਨੂੰ ਦੱਸਿਆ ਜਾਂਦਾ ਹੈ ਕਿ ਨਹਾ ਕੇ ਵਾਲ ਵਾਹ ਕੇ ਆਏ ਹਾਂ ! ਸਭ ਨੇ ਦੰਦ ਬੁਰਸ਼ ਕਰਨੇ ਸ਼ੁਰੂ ਕਰ ਦਿੱਤੇ ਨੇ ! … ਵਿੱਚੋਂ ਦੋ ਤਿੰਨ ਦਿਨ ਮੈਨੂੰ ਕੰਮ ਲਈ ਬਾਹਰ ਜਾਣਾ ਪਿਆ ਤੇ ਤੀਜੇ ਦਿਨ ਸਵੇਰੇ ਹੀ ਮੈਨੂੰ ਇੱਕ ਕਾਲ ਆਈ ਜਿਵੇਂ ਕੋਈ ਡਰਾ ਰਿਹਾ ਹੋਵੇ ,"ਮੈਡਮ ਜੀ, ਫੋਨ ਕਰੋ ਸਾਨੂੰ ਜਲਦੀ !" ਮੈਂ ਕਾਲ ਬੈਕ ਕੀਤੀ ਤਾਂ ਜਿਵੇਂ ਮੈਨੂੰ ਡਾਂਟ ਪੈ ਰਹੀ ਸੀ,"ਤੁਸੀਂ ਕਦੋਂ ਆਉਣਾ ਆ ਵਾਪਿਸ ? ਤੁਹਾਨੂੰ ਪਤਾ ਨਹੀਂ ਸਾਡੀ ਪੜ੍ਹਾਈ ਦਾ ਕਿੰਨਾ ਨੁਕਸਾਨ ਹੋ ਰਿਹਾ ਏ !" ਮੈਂ ਦੱਸਿਆ ਕਿ ਮੈਂ ਰਸਤੇ 'ਚ ਹੀ ਹਾਂ , ਆ ਰਹੀ ਹਾਂ ਅੱਜ ਹੀ ! ਸਾਰੇ ਖ਼ੁਸ਼ ਹੋ ਗਏ ! ਵਿੱਚੋਂ ਇੱਕ ਦੋ ਕਲਾਸਾਂ ਅੰਤਰ ਤੇ ਰਮਨ ਨੇ ਲਾਈਆਂ ਤਾਂ ਫੇਰ ਵੀ ਮੇਰੇ ਲਈ ਸੁਨੇਹਾ ਆ ਜਾਂਦਾ ਕਿ ਕੱਲ ਨੂੰ ਪਹੁੰਚ ਜਾਵਾਂ ! ਅੱਜ ਹੀ ਪਤਾ ਲੱਗਿਆ ਕਿ ਸਲਮਾਨ ਦੀ ਡਰਾਇੰਗ ਬਹੁਤ ਖੂਬਸੂਰਤ ਹੈ ! ਸਲਮਾਨ, ਫਰਜ਼ਾਨਾ, ਮੁਰਸੀਦ , ਸਰਫਰੋਜ਼ , ਰੁਖਸਾਨਾ ਸਾਰੇ ਹੀ ਬਹੁਤ ਹੁਸ਼ਿਆਰ ਬੱਚੇ ਨੇ ! ਇੱਕ ਹੋਰ ਬੱਚਾ ਜੋ ਸਲਮਾਨ ਨਾਲ ਕੰਮ ਕਰਦਾ ਹੈ , ਸ਼ਾਇਦ ਜਲਦੀ ਹੀ ਆ ਰਿਹਾ ਹੈ ! ਸਰਫਰੋਜ਼ ਤੇ ਫ਼ਰਜਾਨਾ ਕੋਠੀਆਂ 'ਚ ਸਫ਼ਾਈ ਕਰਦੇ ਨੇ ! ਮੁਰਸੀਦ ਤੇ ਰੁਖਸਾਨਾ ਨਿੱਕੇ ਬੱਚੇ ਦੀ ਦੇਖ ਰੇਖ ਕਰਦੇ ਨੇ , ਜੋ ਕਿ ਚੱਲਣ ਫਿਰਣ ਤੋਂ ਅਸਮਰੱਥ ਹੈ ! ਸਾਰੇ ਬੱਚੇ ਇਹਨਾਂ ਕੰਮਾਂ 'ਚੋਂ ਵਕ਼ਤ ਕੱਢ ਕੇ ਪੜ੍ਹਾਈ ਲਿਖਾਈ ਕਰਦੇ ਨੇ ! ਇਹਨਾਂ ਬੱਚਿਆਂ ਦੇ ਜਜ਼ਬੇ ਨੂੰ ਸਲਾਮ ! ਸ਼ਾਲਾ ਸੁਪਨੇ ਜਿਉਂਦੇ ਰਹਿਣ !
ਜੱਸੀ ਸੰਘਾ
|
|
27 Jul 2013
|
|
|
|
ਓਹ, ਕਲਾਸਿਕ ਭਾਈ ਸਾਹਿਬ !!!!!!!!!
... ਜਗਜੀਤ ਸਿੰਘ ਜੱਗੀ
ਓਹ, ਕਲਾਸਿਕ ਭਾਈ ਸਾਹਿਬ !!!!!!!!!
... ਜਗਜੀਤ ਸਿੰਘ ਜੱਗੀ
|
|
28 Jul 2013
|
|
|
|
|
|
|
|
 |
 |
 |
|
|
|