ਸਾਡੇ ਵਿਹੜੇ ਹੋ ਗਏ ਭੀੜੇਨੀਵੇਂ ਛੱਤ ਹੋ ਗਏਪੰਜ ਪੁੱਤ ਤੇ ਦੋ ਧੀਆਂਬੱਚੇ ਸੱਤ ਹੋ ਗਏ ।ਹੁਣ ਖਾਣ ਦਾ ਤੇ ਪਾਉਣ ਦਾ ਵੀ ਹੱਜ ਕੋਈ ਨਾਸੁੱਕੇ ਟੁੱਕਰਾਂ ਦੇ ਨਾਲ ਹੁੰਦਾ ਰੱਜ ਕੋਈ ਨਾਮੂੰਹ ਬੱਚਿਆਂ ਦੇ ਧੋਂਦੇਅਸੀਂ ਬੱਸ ਹੋ ਗਏਪੰਜ ਪੁੱਤ…।ਨਾ ਕੋਈ ਪੜ੍ਹਿਆ ਪੜ੍ਹਾਇਆ, ਇਕ ਹੱਟੀ ਤੇ ਬਹਾਇਆਇਕ ਦਰਜ਼ੀ ਦੇ ਪਾਇਆ, ਇਕ ਭੂਆ ਦੇ ਪੁਚਾਇਆਅਸੀਂ ਜੀਂਦੇ ਜੀ ਹੀਗਲੀਆਂ ਦੇ ਕੱਖ ਹੋ ਗਏਪੰਜ ਪੁੱਤ…।ਹੋਈਆਂ ਕੁੜੀਆਂ ਜਵਾਨ, ਹੱਥ ਕੋਠਿਆਂ ਨੂੰ ਪਾਣਇਕੋ ਕੱਲੀ-ਕਾਰੀ ਜਾਨ, ਨਿੱਤ ਜਾਂਦੀ ਏ ਕਮਾਣਉਹੋ ਵੇਲਾ ਜਦੋਂ ਕਿਤੇਪੀਲੇ ਹੱਥ ਹੋ ਗਏਪੰਜ ਪੁੱਤ…।ਗੱਲ ਬੁੱਢਿਆਂ ਦੀ ਮੰਨੀ, ਰੋੜੀ ਬੁੱਕਲਾਂ 'ਚ ਭੰਨੀਧਾੜ ਬੱਚਿਆਂ ਦੀ ਜੰਮੀ, ਗੱਲ ਅੱਠਵੀਂ ਨਾ ਮੰਨੀਮੇਰੇ ਉਦੋਂ ਤੋਂ ਨਰਾਜ਼ਸਹੁਰਾ ਸੱਸ ਹੋ ਗਏਪੰਜ ਪੁੱਤ… ਸ਼ਿਵ ਕੁਮਾਰ ਬਟਾਲਵੀ
Nycc sharing......ਬਟਾਲਵੀ ਸਾਹਿਬ ਦੀ......
wow ....sahi kiha ji