Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੋਚ ਦੀ ਪਛਾਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੋਚ ਦੀ ਪਛਾਣ
ਸੌਚਾਂ ਦੇ ਸਮੁੰਦਰਾ ਦੇ
ਨਾ ਹਾਸ਼ੀਏ ਤੂ ਵਾਹ
ਨਾ ਤਾਰੇਆਂ ੳੁੱਚੀ ਸੌਚ ਨੂ
ਜਮੀਨ ਤੇ ਲਾਹ

ਤੂ ਕਿਰਤ ਏ ਰੱਬੀ
ਆਪਣੀ ਜਾਤ ਪਛਾਣ
ਤੇਰੇ ਪੱਲੇ ਤੀਰ ਵੀ ੲੇ
ਤੇ ਸੋਚ ਦੀ ਹੈ ਕਮਾਨ

ਤੂ ਸੋਚੇ ਜੋ ਵੀ
ਉਹ ਪਾ ਸਕਦਾ ਏ
ਤੂ ਕੇਵਲ ਧਰਤੀ ਨੀ
ਅੰਬਰਾਂ ਨੂ ਵੀ ਵਾਹ ਸਕਦਾ ੲੇ

ੲਿਥੇ ਯੀਸੂ,ਬੁੱਧ,ਮਹਾਂਵੀਰ,ਲਾਲ ਨੰਦ
ਫਰੀਦ ,ਨਾਨਕ ਤੇ ਵਿਵੇਕਾਨੰਦ
ਗੋਬਿੰਦ ਬਹਾਦੁਰ ਤੇ ਕਬੀਰਾ
ਮਹੁਮੰਦ,ਵਿਸ਼ਨੂ ਤੇ ਮੀਰਾ

ਸਭ ਵਾਰੀ-ਵਾਰੀ ਆਏ
ਸਭ ਜਾਂਦੇ ਨੇ ਹੁਣ ਧਿਆਏ
ੲਿਨਸਾਨ ਬਣਾਉਣ ਵਾਲੇ
ਤਦ ਸੀ ੲਿਨਸਾਨ ਬਣ ਆਏ

ਤੇਰੇ ਸਾਹਾ ਦਾ ੲਿਹ ਜਾਮਾ
ਹੈ ਵਾਂਗ ਭਗਤ ਸੁਧਾਮਾਂ
ਜਾਣਦਾ ਹੈ ਰੱਬ ਨੂੰ
ਅਖੀਰ ਮਿਲਣਾ ਹੈ ਰੱਬ ਨੂੰ

ਤੇ ਹੁਣ ਕਿਉ ੲਿਹ ਭਟਕ ਗਿਅਾ
ਕਿੳੁ ਰੱਬ ਤੌਂ ਦੂਰ ਗਿਅਾ
ਕਿੳੁ ਸੋਚ ਸਮੁੰਦਰ ਸੁੱਕ ਗਏ
ਕਿੳੁ ਸ਼ੁਕਰਾਨੇ ਮੁੱਕ ਗੲੇ

ਕਿੳੁ ਫਿਰਕੇ ਦੀ ਦਲਦਲ
ਹੁਣ ਲਗਦੀ ਹੈ ਤੈਨੂ ਮਲਮਲ
ਤੇ ੲਿਹਨਾ ਦੇ ਮੋਹਰੀ
ਬਣੇ ਫਿਰਦੇ ਨੇ ਅੱਜ ਜੌਹਰੀ

'ਸੋਝੀ' ੲਿਹਨਾ ਲਈ ਬੰਦਾ
ਹੈ ਕਮਾਉ ੲਿਕ ਧੰਦਾ
ੲਿਹ ਤਾਂ ਵੇਚ ਕੇ ਫੰਦਾ
ਕੱਠਾ ਕਰਦੇ ਨੇ ਚੰਦਾ

ਰੱਬਾ ਤੂ ਹੁਣ ਜਾਮਾ ਮਨੁੱਖੀ ਪਾ
ਮੁੜ ਫਿਰ ਧਰਤੀ ਤੇ ਆ
ਤੇ ਆਪਣੇ ਮਨੁਖੀ ਅੰਸ਼ ਨੂ
ਆਪਣਾ ਅਹਿਸਾਸ ਕਰਾ


21 Apr 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah ,..very nice very well written,............brilliant

18 Jan 2018

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਬਾਈ ਬਾ-ਕਮਾਲ ਕਿਰਤ ਹੈ ਇਹ ! ਗੱਲ ਸੋਲਾਂ ਆਨੇ ਸੱਚ ਹੈ, ਹਾਲਾਤ ਨੂੰ ਵੇਖਦਿਆਂ ਲੱਗਦਾ ਹੈ ਇਨਸਾਨ ਆਪਣਾ ਰੂਪ ਪਛਾਨਣਾ ਭੁੱਲ ਗਿਆ ਹੈ ਅਤੇ ਹੁਣ ਸੱਚ ਹੀ ਲੋੜ ਹੈ ਕਿਸੇ ਇਲਾਹੀ ਸ਼ਕਤੀ ਦੇ ਆਗਮਨ ਦੀ, ਜੋ ਕਿਸੇ ਜੁਗਤ ਨਾਲ ਇਸਨੂੰ ਉਸਦੀ ਪਹਿਚਾਣ ਕਰਵਾਵੇ I

18 Jan 2018

Reply