Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 11 of 16 << First   << Prev    8  9  10  11  12  13  14  15  16  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਛੱਡ ਹੋਕੇ ਹੰਝੂਆਂ ਨੂੰ 


ਤੂੰ ਸਮੇਂ ਨੂੰ ਗੱਲ ਨਾਲ ਲਾ ਲਈਂ

 

ਜੋ ਬੀਤਿਆ ਸੀ ਮੇਰੇ ਨਾਲ 

 

ਦੁੱਖ ਉਹਦੇ ਨਾਲ ਕੁੱਝ ਵੰਡਾ ਲਈਂ

 

ਦਿਲ ਓਹਦਾ ਵੀ ਦੁਖਿਆ ਸੀ 

 

ਜਦੋਂ ਤੂੰ ਧੁਰੋਂ ਟੁੱਟਿਆ ਸੀ 

 

ਲੇਖਾਂ ਦੀ ਜੇ ਨਾ ਮੰਨਦੇ ਲੇਖ 

 

ਰੱਬ ਉਹਦਾ ਵੀ ਰੁੱਸਿਆ ਸੀ 

 

ਦਿਲ ਉਹਦਾ ਵੀ ਟੁੱਟਿਆ ਸੀ 

 

ਰੱਬ ਉਹਦਾ ...........

 

S_K_P_L**

13 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮੁੱਢ ਕਦੀਮੀ  ਰਿਸ਼ਤਾ 


ਨਿਭਾਇਆ ਚਾਵਾਂ ਨਾਲ 


ਇਕ ਹਸਰਤ ਦਿਲ ਵਿਚ ਵੱਸਦੀ


ਹੱਸਦੀ  ਨੱਚਦੀ  ਟੱਪਦੀ


ਹਰ ਸਾਹ ਨਾਲ ਚੇਤੇ ਕਰਦੀ 


ਜੋ ਰਹਿੰਦੀ ਰਾਹਾਂ ਤੱਕਦੀ


ਬੈਠ ਤਾਰਿਆਂ ਛਾਵੇਂ 


ਦਿਲ ਖੋਲ ਕੇ ਗੱਲ੍ਹਾਂ ਕਰਦੀ 


ਸੁਨੇਹੇ ਫੁੱਲਾਂ ਵਰਗੇ ਉਹਦੇ


ਦੁਆਵਾਂ 'ਚ ਖੈਰ ਮੇਰੀ ਮੰਗਦੀ 


Sukhpal**

14 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

SSA , pyare dosto, es kavita wich ik kuri rabb agge "Rakhri" wale din fariyaad kardi a, os kuri de ehsaasan nu harfan wich likhan di ik nimani jehi koshiah hai, kabool kareo.

 

        ਸਿਰਲੇਖ : " ਰੱਖੜੀ "


 


ਇਕ ਸੋਹਣਾ ਵੀਰ ਦਵੀਂ ਮੇਰੇ ਰੱਬਾ,   


ਜਿਹਦੇ ਗੁੱਟ ਤੇ  " ਰੱਖੜੀ " , ਮੈਂ ਬੰਨ ਸਕਾਂ ।


 


ਮੇਰੀ ਅੰਮੜੀ ਦਾ ਹੋਵੇ, ਉਹ ਜਾਨ ਤੋਂ ਪਿਆਰਾ 


ਹਰ ਗੱਲ ਜਿਸਦੀ ਮੈਂ ਮੰਨ ਸਕਾਂ ।


 


ਹੋਵੇ ਉਹ ਇੰਨਾ, ਭੋਲਾ ਭਾਲਾ


ਹਰ ਖੁਸ਼ੀ ਉਹਦੇ ਤੋਂ ਵਾਰ ਦੇਵਾਂ ।


 


ਰੱਖੜੀ, ਹੋਲੀ, ਲੋਹੜੀ, ਦਿਵਾਲੀ 


ਮੈਂ ਸੰਗ ਉਹਦੇ ਮਨਾ ਸਕਾਂ ।


 


ਅੱਜ ਹੱਥੀਂ ਬਣਾ ਕੇ, ਸੋਹਣੀ ਜਿਹੀ  "ਰੱਖੜੀ"


ਗੁੱਟ ਤੇ ਉਹਦੇ ਸਜਾਅ ਸਕਾਂ 


ਗੁੱਟ ਤੇ ਉਹਦੇ ਸਜਾਅ ਸਕਾਂ 


 


ਸੁੱਖਪਾਲ ਸਿੰਘ


੨੮-੦੭-੨੦੧੧


Dhanwaad g.


 


===============================================================

16 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

    ** ਸਿਰਲੇਖ  : ਨਵਾਂ  ਸਾਲ **

 

 

ਬੀਤੇ  ਕੁਝ  ਵਰਿਆਂ  ਨੇ  ਖਾ  ਲਈ  ਜਿੰਦ,

 

ਕੀ  ਉਮੀਦ  ਕਰਾਂ  ਨਵੇਂ  ਸਾਲ  ਤੋਂ ।  

 

 

ਹਰ  ਸੁਪਨਾ  ਖੋ  ਹਨੇਰ  ਗਿਆ,

 

ਉਹ  ਬੱਚ  ਨਾ  ਸਕਿਆ  ਢਾਲ  ਤੋਂ ।  

 

 

ਬੇਫ਼ਿਕਰ  ਕਾਇਨਾਤ  ਨੂੰ  ਹੋਸ਼  ਨਾ  ਕੋਈ,

 

ਵੇਖ  ਬੱਲ  ਰਹੀ   ਚਿਤਾ   ਮਸ਼ਾਲ  ਤੋਂ ।  

 

 

ਕੋਈ  ਖਵਾਇਸ਼  ਨਾ  ਮੰਜ਼ਿਲ  ਬਾਕੀ  ਹੁਣ  ਬੁਸ,

 

ਟੁੱਟ  ਰਿਹਾ  ਮੋਹ  ਕਿਸ  ਜ਼ਾਲ  ਤੋਂ ।  

 

 

ਖੁਸਾਮ਼ਦੀਦ  ਆਖਾਂ  ਜਾਂ  ਨਾ  ਆਖਾਂ,

 

ਪੁੱਛਦਾ  ਹਾਂ  ਆਪਣੇ  ਹਾਲ  ਤੋਂ ।  

 

 

ਬੀਤੇ  ਕੁਝ  ਵਰਿਆਂ  ਨੇ  ਖਾ  ਲਈ  ਜਿੰਦ ,

  

ਕੀ  ਉਮੀਦ  ਕਰਾਂ  ਨਵੇਂ  ਸਾਲ  ਤੋਂ ।  

 

 

ਸੁੱਖਪਾਲ  ਸਿੰਘ

੦੫ -੦੧-੨੦੧੨

 

Sukhpal Singh

5-1-2012

 

ਧੰਨਵਾਦ 

16 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Jogiya ve jogiya tere ghar wal murhde raah mainu,  veeran jehe aaj jaap rahe,  Tanhaiyan wich jeaunde pathran de ghar,  pairan di aahat maap rahe....us aahat ton kuch alfaaz lai ke haazir haan. 


               Title :  jogi

 

Har insaan mainu jogi jappe,

Vahiran  katda najhrin ahve.

 

Aapni dhun wich masti naal turda,

Satrangi peengh jiven ambrin gave.

 

Mudh kadima di udassi,

Aakh na oh kisse nun sunave.

 

fakran de pehrave wich reh ke,

Moh na kisse vi seh naal pave.

 

Reejh awali reh gayi adhuri,

Rabb da hun oh naa dheahve.

 

Jogi aapne aap nun kahave

kanin mundran pava ishq kamave.

 

Thanx

sukhpal  singh

 

29/08/2010

---------------------------------------------------------------------

 

          ** ਜੋਗੀ **

 

ਹਰ  ਇਨਸਾਨ  ਮੈਨੂੰ  ਜੋਗੀ  ਜਾਪੇ,

ਵਹੀਰਾਂ  ਕੱਤਦਾ  ਨਜਰੀਂ   ਆਵੇ ।

 

ਆਪਣੀ ਧੁੰਨ ਵਿੱਚ ਮਸਤੀ ਨਾਲ ਤੁਰਦਾ,

ਸਤਰੰਗੀ  ਪੀਂਘ  ਜਿਵੇਂ  ਅੰਬਰੀਂ ਗਾਵੇ ।

 

ਮੁੱਢ ਕਦੀਮਾਂ ਦੀ  ਉਦਾਸੀ,

ਆਖ ਨਾ ਉਹ ਕਿਸੇ  ਨੂੰ   ਸੁਣਾਵੇ ।        

 

ਫ਼ੱਕਰਾਂ ਦੇ ਪਹਿਰਾਵੇ ਵਿੱਚ ਰਹਿ  ਕੇ ,

ਮੋਹ ਨਾ ਕਿਸੇ  ਵੀ  ਸ਼ਹਿ ਨਾਲ  ਪਾਵੇ ।     

 

ਰੀਝ  ਅੱਵਲੀ   ਰਹਿ  ਗਈ  ਅਧੂਰੀ,

ਰੱਬ  ਦਾ ਹੁਣ  ਉਹ  ਨਾਮ  ਧਿਆਵੇ ।

 

ਜੋਗੀ  ਆਪਣੇ  ਆਪ  ਨੂੰ  ਕਹਾਵੇ ,   

ਕੰਨੀ  ਮੁੰਦਰਾਂ ਪਵਾ ਇਸ਼ਕ ਕਮਾਵੇ  ।

 

ਧੰਨਵਾਦ 

ਸੁੱਖਪਾਲ     ੨੯/੦੮/੨੦੧੦

16 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 


ਆਖ ਨਾ ਹੋਰ ਲਿਖਣ ਲਈ,

 

ਵਕ਼ਤ ਨਾ ਕਿਦਰੇ ਖਲੋ ਜਾਵੇ ।

 

 

ਜ਼ਖਮ ਜੋ ਲੱਗੇ ਰੂਹ ਉੱਤੇ,

 

ਇਹ ਜਿੰਦ ਨਾ ਕਿਦਰੇ ਸੋਂ ਜਾਵੇ ।

 

 

ਭੁੱਲ ਲੈਣ ਦੇ ਸਭ ਕੁਝ,

 

'ਸੁਖਪਾਲ' ਜੀਉਂਦਾ ਰਹਿ ਜਾਵੇ ।

 

 

ਦਾਰੂ ਪੀਣੀ ਛੱਡ ਕੇ,

 

ਪਹਿਲਾਂ ਵਾਂਗ ਥੋੜਾ ਹੱਸ ਲਵੇ ।

 

 

ਸੁਖਪਾਲ ਸਿੰਘ

20 Sep 2018

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਖੂਬ ਜੀ

22 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰਮੀਤ ਸਿੰਘ sir ਜੀ,............good to see u here,............

12 Oct 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਛੱਡ ਜਾਂਦਾ ਏ 


ਮੇਰਾ ਸਾਹ 


ਦੂਰ ਮੈਂ ਤੇਰੇ ਘਰ ਤੋਂ ਜਦ 


ਦੂਜੀ ਦਿਸ਼ਾ ਵੱਲ ਜਾਂਦਾ ਹਾਂ 


ਰੁੱਕ ਜਾਂਦੀ ਏ ਧੜਕਣ


ਕੋਈ ਪੈਰ ਮੈਂ ਅੱਗੇ ਰੱਖਦਾ ਹਾਂ 


ਸੁੰਨੇ ਹੋ ਜਾਂਦੇ ਰਾਹ 


ਮੈਂ ਵਕ਼ਤ ਨੂੰ ਭੁੱਲ ਜਾਂਦਾ ਹਾਂ 


ਰੁੱਸ ਜਾਂਦੀਆਂ ਹਵਾਵਾਂ ਮੈਥੋਂ 


ਮੈਂ ਰੁੱਖਾਂ ਨਾਲ ਗੱਲ੍ਹਾਂ ਕਰਦਾ ਹਾਂ 


ਬੇਚੈਨ ਹੋ ਉਠਦੇ ਉਹ ਵੀ ਸੁਣਕੇ 


ਮੈਂ ਪਿੱਛੇ ਪੈਰ ਕਿਉਂ ਨਹੀਂ ਧਰਦਾ ਹਾਂ ,,...............


ਸੁੱਖਪਾਲ**

14 Oct 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਕ਼ਤ ਦਾ ਸਰਮਾਇਆ 


ਜੇ ਖੂੰਜੇ ਕਿਸੇ ਨੇ ਲਾਇਆ ,


ਫੜ੍ਹ ਹੱਥ ਦਾਰੂ ਦੀ ਬੋਤਲ 


ਜੇ ਪੈਸੇ ਖੂਬ ਉਡਾਇਆ ,


ਤਾਂ ਸਮਝ ਜਾਇਓ 


ਉਹਦਾ ਪੱਤਣ ਉਹਨਾਂ ਹੀ 


ਨੇੜੇ ਆਇਆ .


ਸਿਹਤ ਵਿਗੜੇ, ਇਮਾਨ ਵਿਗੜੇ 


ਇਸ ਰੋਗ ਹੈ ਐਸਾ ਲਾਇਆ ,


ਬੱਚ ਜਾਇਓ ਮੇਰੇ ਵੀਰੋ ਇਸ ਤੋਂ 

 

ਫ਼ਕੀਰਾਂ ਨੇ ਆਖ ਸਮਜਾਇਆ.


ਸੁੱਖਪਾਲ**

15 Oct 2018

Showing page 11 of 16 << First   << Prev    8  9  10  11  12  13  14  15  16  Next >>   Last >> 
Reply