ਸਤਿ ਸ੍ਰੀ ਅਕਾਲ ਜੀ ,..........
ਅੱਜ ਕਾਫੀ ਸਮੇਂ ਬਾਅਦ ਪੰਜਾਬੀ ਵਿੱਚ ਲਿਖੀ ਇਹ ਕਵਿਤਾ ਦੁਬਾਰਾ ਲੈ ਕੇ ਹਾਜ਼ਿਰ ਹਾਂ
ਸਪੈਲਿੰਗ ਦੀ ਗਲਤੀ ਕਾਫੀ ਜਗਾਹ ਤੇ ਰਹਿ ਗਈ ਹੋਵੇਗੀ ,.......... ਉਹਦੇ ਲਈ ਮਾਫ਼ੀ ,.........ਉਮੀਦ ਹੈ ਪੰਜਾਬੀ ਵਿੱਚ ਪੜ੍ਹ ਕੇ ਇਸ ਕਵਿਤਾ ਦੇ ਅਰਥਾਂ ਵਿੱਚ ਹੋਰ ਵੀ ਨਿਖਾਰ ਆ ਜਾਵੇ..
ਸਿਰਲੇਖ :
ਉਹ ਸਮਾਂ ਬੋਹਤ ਪਿੱਛੇ ਰਹਿ ਗਿਆ ,
ਜਿਸ ਸਮੇਂ ਤੂੰ ਮੈਥੋਂ ਵਿਛੜੀ ਸੀ,
ਪਰ ਉਸ ਸਮੇਂ ਦਾ ਦਰਦ
ਅੱਜ ਵੀ ਮੇਰੇ ਮੁਹਰੇ ਆਣ ਖਲਾਉਂਦਾ ਏ
ਤੇ ਮੈਂ ਆਪਣੇ ਤੇ ਲੱਗੀ
ਨਾ ਪੀਣ ਦੀ ਪਾਬੰਦੀ ਨੂੰ ਤੋੜ੍ਹ
ਦੋ ਘੁੱਟ ਪੀਣ ਦੀ ਕੋਸ਼ਿਸ਼ ਕਰ
ਹਰ ਰੋਜ਼ ਦਰਦ ਸਹਿੰਦਾ ਹਾਂ
ਮੈਂ ਚਾਅ ਕੇ ਵੀ ਇਹ ਦਰਦ
ਘਟਾ ਨਹੀਂ ਸਕਦਾ
ਪਰ ਜੇ ਦੋ ਘੁੱਟ ਪੀ ਲਵਾਂ
ਤਾਂ ਸਾਇਦ ਇਹ ਦਰਦ
ਕੁਝ ਘੱਟ ਹੋਣ ਲੱਗ ਪਵੇ
ਮੈਂ ਜਾਣਦਾ ਹਾਂ
ਮੇਰੇ ਇੰਝ ਕਰਨ ਨਾਲ
ਤੈਨੂੰ ਦੁੱਖ ਹੋਵੇਗਾ
ਤੇ ਮੈਂ ਆਪਣਾ ਦਰਦ ਘਟਾਉਣ ਲਈ
ਤੈਨੂੰ ਕਦੇ ਦੁੱਖ ਨਹੀਂ ਦੇ ਸਕਦਾ ........
ਆਪਣਾ ਖਿਆਲ ਰੱਖੀੰ
ਸੁੱਖਪਾਲ **
੨੪ -੦੭ -੨੦੧੩
੨੪-੧੦-੨੦੧੪
ਧੰਨਵਾਦ ਜੀ
Sukhpal**