Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਣਕੇ ਜਾਈਂ ਜਵਾਨਾਂ.......!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਸੁਣਕੇ ਜਾਈਂ ਜਵਾਨਾਂ.......!!!!

 

ਕਰੇ ਪਿੱਠ ਪਿੱਛੇ ਚੁਗਲੀ ,ਤੇ ਕਦੇ ਵਾਰ ਤਾਹਨੇਂ ਦਾ
ਸੌਖਾ  ਨਹੀਂ  ਮੂੰਹ  ਫ਼ੜਨਾਂ  ਯਾਰੋ  ਏਸ ਜ਼ਮਾਨੇਂ ਦਾ

ਬੜੀਆਂ ਉਮੀਦਾ ਹੋਣ ਜੀਹਦੇ ਪੂਰੇ ਹੋਣ ਦੀਆਂ ਦਿਲ ਵਿੱਚ
ਸਾਰੀ ਉਮਰ ਪਛਤਾਵਾ ਰਹਿੰਦਾ ਖੁੰਝੇ ਹੋਏ ਨਿਸ਼ਾਨੇਂ ਦਾ

ਨਹੀਂ ਵਿਸ਼ਵਾਸ਼ ਕਿਸੇ ਤੇ ਐਨਾਂ ਕਿ ਉਹਨੂੰ ਆਪਾ ਸੌਂਪ ਦੀਏ
ਐਥੇ ਕੋਈ ਭਰੋਸਾ ਨਹੀਂ ਸੱਜਣਾਂ ਆਪਣੇ ਅਤੇ ਬੇਗਾਨੇਂ ਦਾ

ਕੀ ਪਤਾ ਹੈ ਇਹਨਾਂ ਉੱਚਿਆਂ ਨੂੰ ਕੀ ਹੁੰਦੀ ਸਾਦੀ ਜਿੰਦਗੀ
ਸੂਰਜ ਵਿਰਲਾਂ ਥਾਣੀਂ ਝਾਕੇ ,ਹੋਵੇ ਜਿੱਥੇ ਘਰ ਕਾਹਨੇਂ ਦਾ

ਲੋਕ ਮਹਿਲਾਂ ਵਿੱਚ ਵੱਸਦੇ ਨੇਂ ,ਪਰ ਪੈਸੇ ਦੀ ਕਦਰ ਨਹੀਂ
ਐਥੇ ਪਾਈ-ਪਾਈ ਨੂੰ ਤਰਸੇ ,ਪਹਿਰੇਦਾਰ ਖ਼ਜਾਨੇਂ ਦਾ

ਛੱਤ ਚੋਂਦੀ ,ਬੱਚੇ ਰੁਲਦੇ ਨੇ ,ਕੋਈ ਪੁੱਛਣ ਵਾਲਾ ਨਹੀਂ
ਵੇਖੋ ਫ਼ੌਜੀ ਦੇ ਘਰ ਵੱਲ ਕੀ ਨੁਕਸਾਨ ਹੈ ਜੰਗ ਐਲਾਨੇਂ ਦਾ

ਕਣਕ ਉੱਗੀ ਨਾਂ ਸਵਾਰ ਕੇ ਖਵਰੇ ਕੀ ਬਣਿਆਂ ਓਏ
ਮਿੱਟੀ ਵੇਖੇ ਪੱਟ ਸਿਆੜਾਂ ਚੋਂ ,ਹੁਣ ਬਾਪੂ ਛਾਨੇਂ ਦਾ

ਇਹ ਕੈਸੀ ਵਗੀ ਹਨੇਰੀ ਕਿ ਮੰਜ਼ਲ ਦੇ ਰਾਹ ਨਿੱਖੜੇ ਨੇਂ
ਰੱਬ ਦੇ ਲੜ ਲੱਗਿਆ-ਲੱਗਿਆ ਪੁੱਛਦਾ ਰਾਹ ਮੈਖਾਨੇਂ ਦਾ

ਕਿਤੇ "ਸੈਂਡੀ" ਕਿਤੇ ਸੁਨਾਮੀ ,ਦੁਨੀਆਂ ਗਰਕਣ ਤੇ ਆਈ ਏ
'ਨਿਮਰ' ਕੀ ਹਾਲ ਪਿਆ ਏ ਹੋਇਆ ਉਹਦੇ ਆਸ਼ਿਆਨੇ ਦਾ |

| ਨਿਮਰਬੀਰ ਸਿੰਘ |

17 Dec 2012

Karanbir Grewal
Karanbir
Posts: 25
Gender: Male
Joined: 06/Nov/2011
Location: Perth
View All Topics by Karanbir
View All Posts by Karanbir
 

 

ਬਹੁਤ ਹੀ ਕਮਾਲ ਲਿਖਿਆ ਵੀਰ ਜੀ | ਸੱਚ ਨੂੰ ਬਾਖੂਬੀ ਬਿਆਨ ਕੀਤਾ ਹੈ |

 

ਬਾ-ਕਮਾਲ ਰਚਨਾ |

17 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਕਿਆ ਬਾਤ ਹੈ ਨਿਮਰ ਵੀਰ ....ਬਹੁਤ ਹੀ ਵਧੀਆ ਲਿੱਖਿਆ ਜੀ

17 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ......

 

 

Wel Come......back.....nimarbir bai ji......

17 Dec 2012

ਪ੍ਰੀਤ ਕੌਰ
ਪ੍ਰੀਤ
Posts: 116
Gender: Female
Joined: 23/Oct/2012
Location: Surrey
View All Topics by ਪ੍ਰੀਤ
View All Posts by ਪ੍ਰੀਤ
 

ਬਹੁਤ ਖੂਬ

17 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Very Good as usual.....keep it up NIMAR...


thnx 4 sharing here

17 Dec 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Very nice...
17 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹਰ ਵਾਰ ਦੀ ਤਰਾਂ ....ਬਹੁਤ ਖੂਬ !!!!!!!

17 Dec 2012

Parteet bajwa
Parteet
Posts: 15
Gender: Female
Joined: 01/Aug/2012
Location: chandigarh
View All Topics by Parteet
View All Posts by Parteet
 

ਬਹੁਤ ਹੀ ਲਾਜ਼ਵਾਬ ਰਚਨਾ ਹੇ ਤੁਹਾਡੀ ਨਿਮਰ ਜੀ | ਹਰ-ਵਾਰ ਪੜਨ ਤੇ ਇਹ ਬਿਲਕੁਲ ਤਰੋ-ਤਾਜਾਂ ਲੱਗਦੀ ਹੇ | ਜਿ੬ਦਗੀ ਦੇ ਹਰ ਪੱਖ ਨੂੰ ਬਹੁਤ ਖੂਬਸੂਰਤੀ ਨਾਲ ਉਜਾਗਰ ਕਰਦੀ ਹੇ |

ਸ਼ੁਕਰੀ ਜੀ ਸਾਂਝਿਆਂ ਕਰਨ ਲਈ |

18 Dec 2012

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

ਜਿਉਂਦਾ ਰਹਿ ਸੱਜਣਾਂ |
ਕਮਾਲ ਕਰਤੀ |
ਏਦਾ ਦੀਆਂ ਲਿਖਤਾਂ ਪੜਕੇ ਰੂਹ ਖੁਸ਼ ਹੋ ਜਾਂਦੇ ਏ |
ਲਿਖਦੇ ਰਹੋ |

18 Dec 2012

Showing page 1 of 2 << Prev     1  2  Next >>   Last >> 
Reply