-ਹਰਮੇਲ ਪਰੀਤਸਾਲ ਕੁ ਪਹਿਲ ਹੇਅਰ ਡਰੈਸਰ ਦੀ ਦੁਕਾਨ 'ਤੇ ਕਟਿੰਗ ਕਰਵਾਉਣ ਆਏ ਇੱਕ ਮੁੰਡੇ ਨੇ ਇਕ ਗਾਇਕ ਬਾਰੇ ਦੱਸ ਪਾਈ ਸੀ, ਪਰ ਉਹਨੂੰ ਉਹਦਾ ਨਾਂਅ ਚੋਤੇ ਨਹੀਂ ਸੀ ਰਿਹਾ ਜਿਸ ਕਰਕੇ ਗੱਲ ਆਈ ਗਈ ਹੋ ਗਈ। ਥੋੜ੍ਹੇ ਚਿਰ ਬਾਅਦ ਮੇਰੇ ਮਿੱਤਰ ਰਾਜਦੀਪ ਨੇ ਮੈਨੂੰ ਬੜੀ ਖੁਸ਼ੀ ਨਾਲ ਇੱਕ ਗਾਇਕ ਦੇ ਕੁੱਝ ਗੀਤ ਸੁਣਨ ਲਈ ਆਖਿਆ, ਗਾਇਕ ਦਾ ਨਾਂਅ ਸੀ ਸਤਿੰਦਰ ਸਰਤਾਜ। ਸਤਿੰਦਰ ਦੀ ਆਵਾਜ਼ ਵਿਚ ਸਾਈਂ, ਇਬਾਦਤ, ਹੀਰੀਏ, ਤੇ ਉਸਤਾਦ ਸ਼ਾਇਰ ਦੀਪਕ ਜੈਤੋਈ ਦਾ ਇੱਕ ਕਲਾਮ ਸੁਣਕੇ ਰੂਹ ਦੀ ਤ੍ਰਿਪਤੀ ਹੋਈ। ਏਸੇ ਦੌਰਾਨ ਸਤਿੰਦਰ ਬਾਰੇ ਅਖ਼ਬਾਰਾਂ/ਰਸਾਲਿਆਂ 'ਚ ਪੜ੍ਹਨ ਨੂੰ ਮਿਲਿਆ। ਪਤਾ ਲੱਗਾ ਕਿ ਉਹ ਪੜ੍ਹਿਆ ਲਿਖਿਆ ਹੀ ਨਹੀਂ ਪੜ੍ਹਿਆ/ਗੁੜ੍ਹਿਆ ਗਾਇਕ ਹੈ। 'ਸੂਫੀ ਗਾਇਨ ਪਰੰਰਪਰਾ ਦਾ ਸਾਹਿਤਕ ਅਤੇ ਸੰਗੀਤਆਤਮਕ ਅਧਿਐਨ' ਵਿਸ਼ੇ 'ਤੇ ਪੀ.ਐਚ. ਡੀ. ਕਰਨ ਵਾਲਾ ਸਾਡਾ ਇਹ ਡਾਕਟਰ ਗਾਇਕ ਸੱਚਮੁੱਚ ਸਰਤਾਜੀ ਗੁਣਾਂ ਦਾ ਮਾਲਕ ਹੈ। ....ਪੂਰਾ ਆਰਟੀਕਲ ਪੜ੍ਹਨ ਲਈ http://harmailpreet.blogspot.com/ਤੇ ਫੇਰੀ ਪਾਓ
ਬਾਈ ਜੀ ਪਾ ਆਂਦੀ ਫੇਰੀ ........... ਮੈਂ ਵੀ ਬਣ ਗਿਆ ਤੁਹਾਡਾ ਪਿਛਾ ਕਰਨ ਵਾਲਾ ...........blog ਪੜਕੇ ਬਹੁਤ ਵਧੀਆ ਲੱਗਾ ਵੀਰ ਜੀ .......... ਹੁਣ ਕੋਸ਼ਿਸ਼ ਰਹੇਗੀ ਕਿ ਰੋਜ਼ਾਨਾ ਤੁਹਾਡੀ blog ਦੀ visit ਜਰੂਰ ਹੋਵੇ........... long live punjabi