Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਤਬਦੀਲੀ" :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਤਬਦੀਲੀ"
ਮੈਂ ਜਦੋਂ ਵੀ
ਫੇਰਾ ਪਾਉਂਦਾ ਹਾਂ
ਮੁੜ ਆਪਣੇ ਪਿੰਡ
ਕੁਝ ਨ ਕੁਝ,
ਕਿਤੇ ਨ ਕਿਤੇ
ਦਿਸਦੀ ਏ ਤਬਦੀਲੀ,
ਤਬਦੀਲੀ ਜੋ ਆਉਂਦੇ ਵਕਤ ਦੀ
ਡਰਾਉਣੀ ਤਸਵੀਰ ਦੱਸਦੀ ੲੇ
ਜਿਸ ਨੇ ਗੁਜ਼ਰੇ ਵਕਤ ਦੇ ਵੀ
ਅਜਿਹੇ ਟੋਟੇ ਕਰ ਦਿੱਤੇ ਕਿ
ੳੁਸ ਦੀਆਂ ਕੀਚਰਾਂ ਹੁਣ
ਵਰਤਮਾਨ ਦੇ ਪੈਰਾਂ 'ਚ ਚੁਭਦੀਆਂ ਨੇ

ਸੁਣਦੀ ੲੇ ਮੈਨੂੰ
ਖੇਤਾਂ ਦੇ ਬੰਨਿਆਂ ਦੀ ਤੜਫ਼ਣ
ਜੋ ਕਦੇ ਭੱਤਾ ਲੈ ਤੁਰੀਆਂ
ਸੁਆਣੀਆਂ ਦੀਆਂ ਝਾਂਜਰਾਂ ਵਾਲੇ
ਸੁਰੀਲੇ ਸਾਜ਼ ਸੁਣ ਸੁਣ
ਅਸਮਾਨ ਛੂਹਣ ਨੂੰ ਤਾਂਘਦੇ ਸੀ
ਜੋ ਬੰਨੇ ਮਟਮੈਲੀਆਂ ਧੁੱਪਾਂ 'ਚ ਵੀ
ਮੋਤੀਆਂ ਦੀ ਸੇਜ ਵਾਂਗ ਲੱਗਦੇ ਸੀ
ਹੁਣ ਕਿਸੇ ਜਲੀ ਰੱਸੀ ਦੀ ਲੀਕ ਵਾਂਗ
ਨਿਰਜੀਵ ਹੋ ਗੲੇ ਨੇ ।

ਰੋਂਦੀਆਂ ਨੇ ਹੁਣ
ਮੇਰੇ ਗਲ੍ਹ ਲੱਗ ਲੱਗ
ਖੇਤਾਂ ਦੀਆਂ ਬੁੱਢੀਆਂ ਵੱਟਾਂ,
ਜਿਨ੍ਹਾਂ ਤੇ ਬੈਠ ਬਾਂਕੇ ਗੱਭਰੂ
ਕਦੇ ਯਮਲੇ ਵਾਂਗ ਹੇਕਾਂ ਲਾਉਂਦੇ ਸੀ
ਆਉਂਦੀ ਵਿਸਾਖੀ ਦੇ ਮੇਲੇ ਦੇ
ਸੁਪਨੇ ਲੈਂਦੇ ਸੀ,
ਗੰਨੇ ਚੂਪਦੇ ਸੀ,
ਉਨ੍ਹਾਂ ਵੱਟਾਂ ਤੇ
ਡਿੱਗੀਆਂ ਮਿਲਦੀਆਂ ਨੇ ਹੁਣ
ਸਰਿੰਜਾਂ,ਖਾਲੀ ਬੋਤਲਾਂ
ਐਲਮੀਨੀਅਮ ਦੇ ਪੱਤਰੇ ।

ਹਰ ਘਰ ਦੇ
ਵਿਹੜੇ ਦੀ ਮਿੱਟੀ ਦਾ ਰੰਗ
ਹੋ ਰਿਹਾ ੲੇ ਕਬਰ ਦੀ ਮਿੱਟੀ ਵਰਗਾ
ਜਿੱਥੇ ਹਰ ਪਹਿਰ ਹਰ ਨਿਮਖ
ਮੌਤ ਹੋ ਰਹੀ ਏ
ਓਸ ਵਿਹੜੇ ਦੀ ਰੌਣਕ ਦੀ
ਓਸ ਦੀ ਜਵਾਨੀ ਦੀ
ੲਿਹ ਓਹੀ
ਕੁਝ ਨ ਕੁਝ,
ਕਿਤੇ ਨ ਕਿਤੇ
ਦਿਸਣ ਵਾਲੀ ਤਬਦੀਲੀ ਏ,
ਜੋ ਆਉਂਦੇ ਵਕਤ ਦੀ
ਡਰਾਉਣੀ ਤਸਵੀਰ ਦੱਸਦੀ ੲੇ ॥

-: ਸੰਦੀਪ 'ਸੋਝੀ'
17 Oct 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
True yaar
18 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਨਯੋਗ ਸੋਝੀ ਸਾਹਿਬ, ਮੈਨੂੰ ਇਸ ਸੁੰਦਰ ਕਿਰਤ ਪੜ੍ਹਕੇ ਹੁਣੇ ਹੁਣੇ ਸੋਝੀ ਆਈ ਹੈ ਕਿ ਤੁਸੀਂ ਕਿੰਨੀਂ ਸੋਝੀ ਵਾਲੀ ਗੱਲ, ਕਿੰਨੀ ਸੋਝੀ ਨਾਲ ਲਿਖੀ ਐ - ਕਿ ਅਜੋਕੇ ਜਵਾਨਾਂ ਨੇ ਸਾਰੀ ਸੋਝੀ ਖੋ ਦਿੱਤੀ ਹੈ ਤੇ ਪੁੱਠੇ ਪਾਸੇ ਤੁਰ ਪਏ ਹਨ | ਇਸ (ਨਸ਼ੇ ਖੋਰੀ) ਨਾਲ ਜਵਾਨਾਂ ਦੀ ਜਵਾਨੀ, ਪ੍ਰਗਤੀ ਦੀ ਰਵਾਨੀ ਅਤੇ ਦੇਸ਼ ਪੰਜਾਬ ਦੀ ਚੌਧਰ-ਪ੍ਰਧਾਨੀ ਤੇ ਬੁਰਾ ਅਸਰ ਪੈ ਰਿਹਾ ਹੈ |
ਬਹੁਤ ਅਰਥ ਭਰਪੂਰ ਤੇ ਇਮਾਨਦਾਰ ਚਿੰਤਾ ਨਾਲ ਸੋਹਣੀ ਜਿਹੀ ਰਚਨਾ ਲਿਖੀ ਹੈ ਤੁਸੀਂ - ਬਹੁਤ ਖੂਬ ਸੰਦੀਪ ਬਾਈ ਜੀ |    

ਸੋਝੀ ਸਾਹਿਬ, ਮੈਨੂੰ ਇਹ ਸੁੰਦਰ ਕਿਰਤ ਪੜ੍ਹਕੇ ਹੁਣੇ ਹੁਣੇ ਸੋਝੀ ਆਈ ਹੈ ਕਿ ਤੁਸੀਂ ਕਿੰਨੀਂ ਸੋਝੀ ਵਾਲੀ ਗੱਲ, ਕਿੰਨੀ ਸੋਝੀ ਨਾਲ ਲਿਖੀ ਐ - ਕਿ ਅਜੋਕੇ ਜਵਾਨਾਂ ਨੇ ਸਾਰੀ ਸੋਝੀ ਖੋ ਦਿੱਤੀ ਹੈ ਤੇ ਪੁੱਠੇ ਪਾਸੇ ਤੁਰ ਪਏ ਹਨ | ਇਸ (ਨਸ਼ੇ ਖੋਰੀ) ਨਾਲ ਜਵਾਨਾਂ ਦੀ ਜਵਾਨੀ, ਪ੍ਰਾਂਤਕ ਪ੍ਰਗਤੀ ਦੀ ਰਵਾਨੀ ਅਤੇ ਦੇਸ਼ ਪੰਜਾਬ ਦੀ ਚੌਧਰ-ਪ੍ਰਧਾਨੀ ਤੇ ਬੁਰਾ ਅਸਰ ਪੈ ਰਿਹਾ ਹੈ |


ਬਹੁਤ ਅਰਥ ਭਰਪੂਰ ਤੇ ਇਮਾਨਦਾਰ ਚਿੰਤਾ ਨਾਲ ਸੋਹਣੀ ਜਿਹੀ ਰਚਨਾ  ਪੇਸ਼ ਕੀਤੀ ਹੈ ਤੁਸੀਂ ਇਸ ਫੋਰਮ ਤੇ - ਬਹੁਤ ਖੂਬ ਸੰਦੀਪ ਬਾਈ ਜੀ |

 

ਜਿਉਂਦੇ ਵੱਸਦੇ ਰਹੋ |

 

   

 

18 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਹੀ ਸੋਹਣੀ ਲਿਖਤ ਹੈ ਸੰਦੀਪ ਜੀ ਜੋ ਮਰਦੇ ਵਿਰਸੇ ਤੇ ਨਸ਼ੇ ਜਹੇ ਗੰਭੀਰ ਹੈ. ਮੁੱਦੇ ਤੇ ਚਾਨਣਾ ਪਾੳੁਦੀ ਹੈ
18 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks a lot ,Gurpreet ji, Jagjit Sir and Sanjeev ji for taking time off for this verse and adorning it your precious words.
18 Oct 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut sohni tasveer peah kiti aa ajj de punjab dee veer jee
Kujh nasheyan ne kujh billdran ne khatam karta punjab
Ki Tate ambani ghar de chuliyan teekar aa gaye
Loko bachke reho viupari pind kharidan aa gaye
Bahut buri tabdili aa punjab j na roki gayi tan punjab punjab nahi rehna
Bahut umdaa vish hai tuhada
Jeo
18 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਸੰਦੀਪ ਜੀ....ਬਹੁਤ ਆਮ ਵਿਸ਼ਾ ਵੀ ਹੈ "ਨਸ਼ਾ" ਕਿਉਂਕਿ ਏਨਾ ਆਮ ਹੋ ਗਿਆ ਹੈ ਨਸ਼ਾ ਖਾਸਕਰ ਪੰਜਾਬ ਵਿਚ .....
ਤੇ ਬਹੁਤ ਵਿਲਖਣ ਵਿਸ਼ਾ ਵੀ ਹੈ ਕਿਉਂਕਿ ਤੁਸੀਂ ਇਸ ਦੀ ਆਪਣੇ ਲਫਜਾ ਰਾਹੀ ਬਹੁਤ ਸੋਹਨੀ ਤਸਵੀਰ ਪੇਸ਼ ਕੀਤੀ ਹੈ....
ਬਹੁਤ ਵਧੀਆ ਢੰਗ ਤੇ ਸੋਝ ਨਾਲ ਲਿਖੀ ਇਕ ਬਹੁਤ ਉਮਦਾ ਲਿਖਤ ਹੈ 
ਸ਼ੁਕਰੀਆ ਸਾਂਝੀ ਕਰਨ ਲੀ 
ਖੁਸ਼ ਰਹੋ ਤੇ ਲਿਖਦੇ ਰਹੋ ਇੰਝ ਹੀ 

ਸੰਦੀਪ ਜੀ....ਬਹੁਤ ਆਮ ਵਿਸ਼ਾ ਵੀ ਹੈ "ਨਸ਼ਾ" ਕਿਉਂਕਿ ਏਨਾ ਆਮ ਹੋ ਗਿਆ ਹੈ ਨਸ਼ਾ ਖਾਸਕਰ ਪੰਜਾਬ ਵਿਚ .....

ਤੇ ਬਹੁਤ ਵਿਲਖਣ ਵਿਸ਼ਾ ਵੀ ਹੈ ਕਿਉਂਕਿ ਤੁਸੀਂ ਇਸ ਦੀ ਆਪਣੇ ਲਫਜਾ ਰਾਹੀ ਬਹੁਤ ਸੋਹਨੀ ਤਸਵੀਰ ਪੇਸ਼ ਕੀਤੀ ਹੈ....

ਬਹੁਤ ਵਧੀਆ ਢੰਗ ਤੇ ਸੋਝ ਨਾਲ ਲਿਖੀ ਇਕ ਬਹੁਤ ਉਮਦਾ ਲਿਖਤ ਹੈ 

 

ਸ਼ੁਕਰੀਆ ਸਾਂਝੀ ਕਰਨ ਲੀ 

 

ਖੁਸ਼ ਰਹੋ ਤੇ ਲਿਖਦੇ ਰਹੋ ਇੰਝ ਹੀ 

 

18 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਗੁਰਪ੍ਰੀਤ ਜੀ, ਨਵੀ ਜੀ ਕਿਰਤ ਨੂੰ ਮਾਣ ਦੇਣ ਲਈ ਤੇ ਹੌਸਲਾ ਅਫਜਾਈ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ।
21 Oct 2014

Reply