Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਥਰੂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਅੱਥਰੂ


      ਅੱਥਰੂ

 

ਹੋਰਨਾਂ ਦੇ ਵੱਸ ਦੀ ਨਾ

ਐਨੀ ਇਹ ਨਫ਼ੀਸ,

ਇਨਸਾਨ ਈ ਜਾਣੇ

ਇਹ ਜ਼ੁਬਾਨ ਅੱਥਰੂ |

 

ਹੁੰਦੇ ਕਿਤੇ ਵਹਿ ਕੇ

ਇਹ ਗ਼ਮ 'ਚ ਸ਼ਰੀਕ,

ਕਿਤੇ ਹੁੰਦੇ ਖੁਸ਼ੀ ਦੀ

ਪਛਾਣ ਅੱਥਰੂ |

 

ਖਾਰਾ ਪਾਣੀ ਹੁੰਦਿਆਂ

ਵੀ ਮਿੱਠੇ ਜਾਪਦੇ,

ਸ਼ਹੀਦਾਂ ਨੂੰ ਜੋ ਦਿੰਦੇ

ਸਨਮਾਨ ਅੱਥਰੂ |

 

ਦਸਰਥ ਜਿਹੇ ਰਾਜੇ

ਨੂੰ ਵੀ ਭੁੰਜੇ ਸੁੱਟਦੇ,

ਜਦ ਤੀਰ ਬਣ ਛੱਡਦੇ

ਕਮਾਨ ਅੱਥਰੂ |

 

ਰਾਮ ਜਿਹੇ ਪੁੱਤ ਨੂੰ

ਦੁਆ ਗਏ ਬਨਵਾਸ,

ਝੂਠੇ ਤੇ ਫ਼ਰੇਬੀ

ਬੇਈਮਾਨ ਅੱਥਰੂ |

 

ਪ੍ਰੇਮ, ਹਮਦਰਦੀ

ਕਰੁਣਾ 'ਚ ਕਿਰਦੇ,

ਹੁੰਦੇ ਉਹੀ ਸੁੱਚੇ

ਤੇ ਮਹਾਨ ਅੱਥਰੂ |

 

ਨੈਣੀਂ ਛਲਕਾ ਕੀਤਾ

ਭਰਤ ਨੇ ਮਿਲਾਪ,

ਕਰਾ ਗਏ ਦ੍ਰੌਪਦੀ ਦੇ

ਘਮਸਾਨ ਅੱਥਰੂ |

 

ਖੁਸ਼ੀਆਂ ਤੇ ਖੇੜਿਆਂ 'ਚ

ਵਰ੍ਹਦੇ ਕਮਾਲ,

ਕੌਣ ਕਹਿੰਦਾ ਰਹਿੰਦੇ

ਸ਼ਮਸ਼ਾਨ ਅੱਥਰੂ |

 

ਜੀਭ ਤੋਂ ਵੀ ਵਧ

ਕਈ ਜੁਬਾਨਾਂ ਬੋਲਦੇ,

ਕਹਿਣ ਨੂੰ ਇਹ ਉਂਜ 

ਬੇਜ਼ੁਬਾਨ ਅੱਥਰੂ |

 

ਜਗਜੀਤ ਸਿੰਘ ਜੱਗੀ


ਨੋਟ:


ਨਫ਼ੀਸ = sophisticated;


24 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਸਰ !
A delicate subject handled delicately with expertise.

ਪਰ ਅੱਥਰੂ ਜ਼ੁਬਾਨ ਨੂੰ ਸਮਝਣ ਵਾਲੇ ਵੀ ਅੱਜ-ਕਲ ਘਟ ਰਹੇ ਨੇ,ਪਰ ੲਿਸ ਜ਼ੁਬਾਨ ਦਾ ਐਨਾਂ ਸੋਹਣਾਂ ਤਰਜਮਾ ਮੈਂ ਪਹਿਲੀ ਵਾਰ ਪੜਿਆ ਹੈ।

ਸ਼ੇਅਰ ਕਰਨ ਲੲੀ ਸ਼ੁਕਰੀਆ ਸਰ।
24 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਵਾਹ! ਸਰ ਜੀ ਕਮਾਲ
ਬੜਾ ਹੀ ਭਾਵੁਕ ਮੁੱਦਾ ਗੰਭੀਰਤਾ ਨਾਲ ਪੇਸ਼ ਕੀਤਾ ਗਿਆ
25 Jul 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜੀਭ ਤੋਂ ਵੀ ਵਧ

ਕਈ ਜੁਬਾਨਾਂ ਬੋਲਦੇ,

ਉਂਜ ਕਹਿਣ ਨੂੰ ਇਹ

ਬੇਜ਼ੁਬਾਨ ਅੱਥਰੂ |

 

 

ਵਾਹ !!!!!!!!!!!

 

ਲਾਜ੍ਬਾਵ ..........ਅਥਰੂਆਂ ਵਾਂਗ

 

 

 

25 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਹੌਂਸਲਾ ਅਫਜਾਈ ਅਤੇ ਢੇਰ ਸਾਰਾ ਪਿਆਰ ਬਖਸ਼ਣ ਲਈ ਸ਼ੁਕਰੀਆ |
ਜਿਉਂਦੇ ਵਸਦੇ ਰਹੋ |
ਰੱਬ ਰਾਖਾ !

ਸੰਦੀਪ ਬਾਈ ਜੀ, ਹੌਂਸਲਾ ਅਫਜਾਈ ਅਤੇ ਢੇਰ ਸਾਰਾ ਪਿਆਰ ਬਖਸ਼ਣ ਲਈ ਸ਼ੁਕਰੀਆ |


ਜਿਉਂਦੇ ਵਸਦੇ ਰਹੋ |


ਰੱਬ ਰਾਖਾ !

 

25 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਅਤੇ ਬਿੱਟੂ ਬਾਈ ਜੀ, ਖਿਮਾ ਦਾ ਜਾਚਕ ਹਾਂ, ਆਪਦੇ ਕਮੇਂਟ੍ਸ ਅਤੇ ਹੌਂਸਲਾ ਅਫਜ਼ਾਈ ਦਾ ਧੰਨਵਾਦ ਕਰਨ ਵਿਚ ਦੇਰੀ ਹੋ ਗਈ | ਬਹੁਤ ਬਹੁਤ ਸ਼ੁਕਰੀਆ ਜੀ | 
ਰੱਬ ਰਾਖਾ |

ਸੰਜੀਵ ਬਾਈ ਜੀ, ਆਪਦੇ ਕਮੇਂਟ੍ਸ ਅਤੇ ਹੌਂਸਲਾ ਅਫਜ਼ਾਈ ਦਾ ਧੰਨਵਾਦ |

 

ਬਹੁਤ ਬਹੁਤ ਸ਼ੁਕਰੀਆ ਜੀ | 


ਰੱਬ ਰਾਖਾ |

 

 

25 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸੰਜੀਵ ਅਤੇ ਬਿੱਟੂ ਬਾਈ ਜੀ, ਖਿਮਾ ਦਾ ਜਾਚਕ ਹਾਂ, ਆਪਦੇ ਕਮੇਂਟ੍ਸ ਅਤੇ ਹੌਂਸਲਾ ਅਫਜ਼ਾਈ ਦਾ ਧੰਨਵਾਦ ਕਰਨ ਵਿਚ ਦੇਰੀ ਹੋ ਗਈ | ਬਹੁਤ ਬਹੁਤ ਸ਼ੁਕਰੀਆ ਜੀ | 
ਰੱਬ ਰਾਖਾ |

ਬਿੱਟੂ ਬਾਈ ਜੀ, ਖਿਮਾ ਦਾ ਜਾਚਕ ਹਾਂ, ਆਪਦੀ ਹੌਂਸਲਾ ਅਫਜ਼ਾਈ ਲਈ ਧੰਨਵਾਦ ਕਰਨ ਵਿਚ ਦੇਰੀ ਹੋ ਗਈ |


ਤਹਿ ਏ ਦਿਲ ਤੋਂ ਬਹੁਤ ਬਹੁਤ ਸ਼ੁਕਰੀਆ ਜੀ | 


ਰੱਬ ਰਾਖਾ |

 

12 Nov 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

very well written sir,,,one of the best creation from your treasure of poetry,,,

 

god bless you,,,

30 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਿੰਦਰ ਬਾਈ ਜੀ, ਆਪਨੇ ਆਪਣੇ ਬਿਜ਼ੀ ਸਮੇਂ ਚੋਂ ਕੀਮਤੀ ਲਮ੍ਹੇਂ ਕੱਢਕੇ ਰਚਨਾ ਦਾ ਮਾਣ ਕੀਤਾ - ਇਸ ਲਈ ਤਹਿ ਏ ਦਿਲ ਤੋਂ ਸ਼ੁਕਰੀਆ |
ਰਾਜ਼ੀ ਰਹੋ - ਰੱਬ ਰਾਖਾ ਜੀ |

ਹਰਪਿੰਦਰ ਬਾਈ ਜੀ, ਆਪਨੇ ਆਪਣੇ ਬਿਜ਼ੀ ਸਮੇਂ ਚੋਂ ਕੀਮਤੀ ਲਮ੍ਹੇਂ ਕੱਢਕੇ ਰਚਨਾ ਦਾ ਮਾਣ ਕੀਤਾ - ਇਸ ਲਈ ਤਹਿ ਏ ਦਿਲ ਤੋਂ ਸ਼ੁਕਰੀਆ |


ਰਾਜ਼ੀ ਰਹੋ - ਰੱਬ ਰਾਖਾ ਜੀ |

 

01 Dec 2014

Reply