ਤੀਰ ਤੁੱਕਾ
- ਚੱਲ ਜਾਵੇ ਤੁੱਕਾ ਤਾਂ ਉਹ ਤੀਰ ਬਣ ਜਾਂਦਾ ਏ।
ਪੁੱਛਦਾ ਨੀ ਜਿਹਨੂੰ ਕੋਈ ਬੇਰਾਂ ਵੱਟੇ ਦੋਸਤੋ,
ਪਲ ਵਿਚ ਉਹ ਸਭਨਾਂ ਦਾ ਵੀਰ ਬਣ ਜਾਂਦਾ ਏ।
- ਤੱਕ ਲਵੇ ਜਿਹਨੂੰ ਅੱਖ ਚੁੱਕ ਕੇ ਸਲੇਟੀ ਹੀਰ,
ਰਾਂਝਾ ਬਣ ਜਾਂਦਾ ਜਾਂ ਫਕੀਰ ਬਣ ਜਾਂਦਾ ਏ।
- ਕੀਤੀ ਮਿਹਨਤ ਦੇ ਉੱਤੇ ਜਦ ਕਿਰਪਾ ਬਾਬੇ ਦੀ ਹੁੰਦੀ,
ਕੱਟੇ ਗੁਰਬਤ ਜੋ ਅਮੀਰ ਬਣ ਜਾਂਦਾ ਏ।
- ਨਸ਼ਿਆਂ ਨਾਲ ਬਣਦਾ ਨੀ ਰੁਸਤਮੇ ਹਿੰਦ ਕੋਈ,
ਦੁੱਧ-ਘਿਓ ਨਾਲ ਦਾਰੇ ਜਿਹਾ ਸਰੀਰ ਬਣ ਜਾਂਦਾ ਏ।
- ਚਮਚਾਗਿਰੀ ਤੇ ਜੀ ਹਜ਼ੂਰੀਆਂ ਨੂੰ ਜਾਣੇ ਜਿਹੜਾ,
ਮੀਸਣਾ ਤੇ ਠੱਗ-ਠੋਰ ਦਿਨਾਂ ‘ਚ ਵਜ਼ੀਰ ਬਣ ਜਾਂਦਾ ਏ।
- ਚੰਗੇ ਸਮਿਆਂ ‘ਚ ਬੇਨਤੀ ਵੀ ਹੁੰਦੀ ਏ ਹੁਕਮ ਵਾਂਗੂੰ,
ਸਮਾਂ ਹੋਵੇ ਮਾੜਾ ਤਾਂ ਹੁਕਮ ਵੀ ਤਦਬੀਰ ਬਣ ਜਾਂਦਾ ਏ।
- ਤੇਰੀਆਂ ਦੁਆਵਾਂ ਦਾ ਹੀ ਅਸਰ ਮੇਰੀ ਅੰਮੀਏ,
ਕਾਲਾ ਇਲਮ ਵੀ ਸਾਡੀ ਚੰਗੀ ਤਕਦੀਰ ਬਣ ਜਾਂਦਾ ਏ।
- ਕੰਮੋਂ ਥੱਕ ਟੁੱਟ ਕੇ ਜਦ ਬੰਦਾ ਘਰ ਆਉਂਦਾ ਸ਼ਾਮੀਂ,
ਸੁਣ ਕਿਲਕਾਰੀਆਂ ਹੌਲਾ-ਫੁੱਲ ਸਰੀਰ ਬਣ ਜਾਂਦਾ ਏ।
- ਕਿਵੇਂ ਸਾਂਭਦਾ ਫਿਰੂੰ ਮੈਂ ਏਨੇ ਪਿਆਰ ਨੂੰ ਨਰਿੰਦਰਾ,
ਜਜ਼ਬਾਤਾਂ ਦਾ ਉਬਾਲਾ ਅੱਖੀਂ ਨੀਰ ਬਣ ਜਾਂਦਾ ਏ ..... ਐਨ.ਪੀ.ਸਿੰਘ