Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰਾ ਈ ਜਲੌ ਐ ਸਾਰੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਤੇਰਾ ਈ ਜਲੌ ਐ ਸਾਰੇ
 ਤੇਰਾ ਈ ਜਲੌ ਐ ਸਾਰੇ 
ਦਮਕਦੇ ਸੂਰਜ ਤੁਲ ਪ੍ਰਤਾਪ,
ਅੱਡਿਠ ਪਵਨ ਜਿਹਾ ਹੈਂ ਆਪ,
ਚੰਦ ਠਹ੍ਹੰਮਾ, ਸਾਗਰ ਜੇਰਾ,
ਤੇਰੇ ਨੈਣ ਗਗਨ ਦੇ ਤਾਰੇ,
ਸ਼ਬਨਮ ਮੋਤੀ 'ਚ, 
ਤੇਰੀ ਸੁੱਚਮ ਵੇ ਸਾਈਆਂ,
ਤੇਰਾ ਈ ਜਲੌ ਐ ਸਾਰੇ |
ਬੱਬਰ ਸ਼ੇਰ ਦੀ ਦਹਾੜ,
ਕਿਤੇ ਹਾਥੀ ਦੀ ਚਿੰਘਾੜ,
ਬਣ ਭੌਰ ਕਿਤੇ ਕੀੜੀਆਂ ਦਾ,
ਫਿਰੇਂ ਬਿਨ ਆਵਾਜ਼,
ਵਗੇਂ ਹੋ 'ਪੁਰਾ', ਕਿਤੇ 'ਲੂ',
ਕਿਤੇ ਫੁੱਲ-ਖ਼ੁਸ਼ਬੂ,
ਕਿਤੇ ਰਵੇਂ ਵਿਚ ਪੰਖੀਆਂ ਬੁਲੰਦ-ਪਰਵਾਜ਼ |
ਡਲ੍ਹਕਾਂ ਮਾਰਦੇ ਭੁਜੰਗ,
ਲੱਖਾਂ ਤਿੱਤਲੀਆਂ ਦੇ ਰੰਗ,
ਕਿਤੇ ਮੋਰ ਪੈਲਾਂ ਪਾਉਂਦੇ,
ਟਿਮਕਣ ਜੁਗਨੂੰ ਜਿਉਂ ਤਾਰੇ,
ਸਾਰੀ ਦੁਨੀਆਂ ਦੇ ਹੁਸਨਾਂ ਦੇ,
ਸਿਰਮੌਰ ਵੇ ਸਾਈਆਂ,
ਤੇਰਾ ਈ ਜਲੌ ਐ ਸਾਰੇ |
ਕਿਤੇ ਕ੍ਰੋਧ ਬਿਕਰਾਲ,
ਕਰੇਂ ਤਾਂਡਵ ਮਹਾਕਾਲ,
ਕਿਤੇ ਸੀਤਲ ਨੁਹਾਰ,
ਜੀਅ ਜੰਤ ਸਭ ਠਾਰੇ,
ਤੇਰੀ ਰਹਿਮਤ ਤੇ ਕਾਇਮ ਏ,
ਦੁਨੀਆਂ ਵੇ ਸਾਈਆਂ,
ਤੇਰਾ ਈ ਜਲੌ ਐ ਸਾਰੇ |
            ਜਗਜੀਤ ਸਿੰਘ ਜੱਗੀ
ਨੋਟ :
ਅੱਡਿਠ ਪਵਨ = ਅੱਦਿਖ ਹਵਾ; ਪਰਮੇਸ਼ਵਰ ਤੂੰ ਹਵਾ ਦੀ ਤਰਾਂ ਅਦ੍ਰਿਸ਼ ਹੈਂ | 
ਚੰਦ ਠਹ੍ਹੰਮਾ = ਤੂੰ ਚੰਦ੍ਰਮਾ ਦੀ ਸੀਤਲਤਾ ਹੈਂ;
ਸਾਗਰ ਜੇਰਾ = ਸਮੁੰਦਰ ਵਰਗਾ ਤੇਰਾ ਜਿਗਰਾ ਹੈਂ;
ਤੇਰੇ ਨੈਣ ਗਗਨ ਦੇ ਤਾਰੇ -  ਭਾਵ ਸਾਰੇ ਅਸਮਾਨ ਦੇ ਤਾਰੇ ਤੇਰੇ ਨੇਤਰ ਹਨ |
ਸ਼ਬਨਮ ਮੋਤੀ 'ਚ, ਤੇਰੀ ਸੁੱਚਮ ਵੇ ਸਾਈਆਂ
= ਐ ਪਰਮੇਸ਼ਵਰ, ਤ੍ਰੇਲ ਦੇ ਮੋਤੀਆਂ 'ਚ ਤੇਰੀ ਨਿਰਮਲਤਾ ਝਲਕਦੀ ਹੈ |
ਤਾਂਡਵ = ਮੌਤ ਦਾ ਭਿਆਨਕ ਨਾਚ 


ਦਮਕਦੇ ਸੂਰਜ ਤੁਲ ਪ੍ਰਤਾਪ,

ਅੱਡਿਠ ਪਵਨ ਜਿਹਾ ਹੈਂ ਆਪ,

ਚੰਦ ਠਹ੍ਹੰਮਾ, ਸਾਗਰ ਜੇਰਾ,

ਤੇਰੇ ਨੈਣ ਗਗਨ ਦੇ ਤਾਰੇ,

ਸ਼ਬਨਮ ਮੋਤੀ 'ਚ, 

ਤੇਰੀ ਸੁੱਚਮ ਵੇ ਸਾਈਆਂ,

ਤੇਰਾ ਈ ਜਲੌ ਐ ਸਾਰੇ |


ਬੱਬਰ ਸ਼ੇਰ ਦੀ ਦਹਾੜ,

ਕਿਤੇ ਹਾਥੀ ਦੀ ਚਿੰਘਾੜ,

ਬਣ ਭੌਣ ਕਿਤੇ ਕੀੜੀਆਂ ਦਾ,

ਫਿਰੇਂ ਬਿਨ ਆਵਾਜ਼,

ਵਗੇਂ ਹੋ 'ਪੁਰਾ', ਕਿਤੇ 'ਲੂ',

ਕਿਤੇ ਫੁੱਲ-ਖ਼ੁਸ਼ਬੂ,

ਕਿਤੇ ਰਵੇਂ ਵਿਚ ਪੰਖੀਆਂ ਬੁਲੰਦ-ਪਰਵਾਜ਼ |


ਡਲ੍ਹਕਾਂ ਮਾਰਦੇ ਭੁਜੰਗ,

ਲੱਖਾਂ ਤਿੱਤਲੀਆਂ ਦੇ ਰੰਗ,

ਕਿਤੇ ਪੈਲਾਂ ਪਾਉਣ ਮੋਰ,

ਟਿਮਕਣ ਜੁਗਨੂੰ ਜਿਉਂ ਤਾਰੇ,

ਸਾਰੀ ਦੁਨੀਆਂ ਦੇ ਹੁਸਨਾਂ ਦੇ

ਸਿਰਮੌਰ ਵੇ ਸਾਈਆਂ,

ਤੇਰਾ ਈ ਜਲੌ ਐ ਸਾਰੇ |


ਕਿਤੇ ਕ੍ਰੋਧ ਬਿਕਰਾਲ,

ਕਰੇਂ ਤਾਂਡਵ ਮਹਾਕਾਲ,

ਕਿਤੇ ਸੀਤਲ ਨੁਹਾਰ,

ਜੀਅ ਜੰਤ ਸਭ ਠਾਰੇ,

ਤੇਰੀ ਰਹਿਮਤ ਤੇ ਕਾਇਮ ਏ,

ਦੁਨੀਆਂ ਵੇ ਸਾਈਆਂ,

ਤੇਰਾ ਈ ਜਲੌ ਐ ਸਾਰੇ |


            ਜਗਜੀਤ ਸਿੰਘ ਜੱਗੀ




ਨੋਟ :

ਜਲੌ - Splendour

ਅੱਡਿਠ ਪਵਨ - ਅੱਦਿਖ ਹਵਾ; ਪਰਮੇਸ਼ਵਰ ਤੂੰ ਹਵਾ ਦੀ ਤਰਾਂ ਅਦ੍ਰਿਸ਼ ਹੈਂ | 

ਚੰਦ ਠਹ੍ਹੰਮਾ - ਤੂੰ ਚੰਦ੍ਰਮਾ ਦੀ ਸੀਤਲਤਾ ਹੈਂ;

ਸਾਗਰ ਜੇਰਾ - ਸਮੁੰਦਰ ਵਰਗਾ ਤੇਰਾ ਜਿਗਰਾ ਹੈਂ;

ਤੇਰੇ ਨੈਣ ਗਗਨ ਦੇ ਤਾਰੇ -  ਭਾਵ ਸਾਰੇ ਅਸਮਾਨ ਦੇ ਤਾਰੇ ਤੇਰੇ ਨੇਤਰ ਹਨ |

ਸ਼ਬਨਮ ਮੋਤੀ 'ਚ, ਤੇਰੀ ਸੁੱਚਮ ਵੇ ਸਾਈਆਂ - ਐ ਪਰਮੇਸ਼ਵਰ, ਤ੍ਰੇਲ ਦੇ ਮੋਤੀਆਂ 'ਚ ਤੇਰੀ ਨਿਰਮਲਤਾ ਝਲਕਦੀ ਹੈ |

ਭੌਣ - ਕੀੜੀਆਂ ਦਾ ਬਹੁ ਗਿਣਤੀ 'ਚ ਇੱਕਠ; 

ਤਾਂਡਵ - ਮੌਤ ਦਾ ਭਿਆਨਕ ਨਾਚ (macabre, death dance associated with Lord Shiva), ਭਾਵ ਪ੍ਰਲਯਕਾਰੀ ਜਾਂ ਵਿਨਾਸ਼ਕਾਰੀ ਰੂਪ.

ਭੁਜੰਗ - ਕਾਲਾ ਨਾਗ, ਸੱਪ






 

   
16 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਰਬ ਦੇ ਪ੍ਰਤੀ ਸਰਦਾ ਬਾ-ਕਮਾਲ ਰਚਨਾ ਸਰ ਜੀ

17 Sep 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

48 ਘੰਟੇ 68 ਰ ਤੇ ਸਵਾ ਲੱਖ ਕਮੇਂਟ, ਬਹੁਤ ਐ ਗੁਰਪ੍ਰੀਤ ਬਾਈ ਜੀ, ਰੱਬ ਵੀ ਇਕ, ਕਵਿਤਾ ਵੀ ਇਕ ਤੇ ਫਿਰ ਕਮੇਂਟ ਵੀ ਇਕ - 
                                                            ਜਗਜੀਤ ਸਿੰਘ ਜੱਗੀ

48 ਘੰਟੇ, 68 Reviews, ਤੇ ਸਵਾ ਲੱਖ ਕਮੇਂਟ !

 

ਠੀਕ ਈ ਐ, ਬੜੀਆਂ ਬਰਕਤਾਂ ਨੇਂ ਗੁਰਪ੍ਰੀਤ ਬਾਈ ਜੀ, Thank You: 

 

ਰੱਬ ਵੀ ਇਕ, ਕਵਿਤਾ ਵੀ ਇਕ ਤੇ ਫਿਰ ਕਮੇਂਟ ਵੀ ਇਕ - a great consistency...sir g  

 

Moral: ਕਲਜੁਗ 'ਚ ਇਸ਼ਕ਼ ਹਕ਼ੀਕੀ ਤੋਂ ਇਸ਼ਕ਼ ਮਿਜਾਜੀ ਦੇ ਨੰਬਰ ਜਾਦੇ ਆ ਜੀ |

                                                                                  ਜਗਜੀਤ ਸਿੰਘ ਜੱਗੀ

 

19 Sep 2013

anonymous
Anonymous
Nahin ji nmbr ta ishk hakikee de ee ne. Boht vadia likhea.likhde rho.
20 Sep 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਜਗਜੀਤ ਜੀ ਆਨੰਦ ਆ ਗਿਆ   ਬਹੁਤ ਖੂਬ ਸ਼ਬਦਾਂ ਨੂੰ ਢੁੱਕਵੀਂ ਮਾਲਾ ਵਿੱਚ ਗੋਂਦ ਪ੍ਰਨਾਲੀ ਵਿੱਚ ਪ੍ਰੋਇਆ ਹੈ

21 Sep 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
waah

waah kya  baat hai  saab g,..............bohat hi shaandaar te asardaar likhea hai aap g ne,.................mafi chahunda haan kafi  der baad reply kar reha haan,............

 

kai waar injh hunda hai ki kujh kavitawaan nu parhan lai jeyada sama chahida hunda hai,............ tan ke os writing di gehrai takk pahunchea ja sakke,............isse lai  replyy wich sama lagg geya,...........

 

thanx for shearing this wonderful creation ,...........duawaan,............rabb aap g di eh kalam salamat rakhe,..............likhde raho ,...........parhde raho,

 

sahitik saanjh naal punjabi maa boli da maan vadaunde  raho

 

zindabaad

22 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Outstanding work jagjit ji... Clapping 

 

ਸਾਈਂ ਦੇ ਜਲੌ ਨੂੰ ਕੁਦਰਤ ਦੇ ਵੱਖ-ਵੱਖ ਰੂਪਾਂ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ | ਜੀਓ ਜਗਜੀਤ ਵੀਰ ਜੀ |

 

' ਤੁਲ ਪ੍ਰਤਾਪ , ਡਲ੍ਹਕਾਂ , ' ਪੁਰੇ ਦੀ ਹਵਾ ' ਇਹਨਾਂ ਸ਼ਬਦਾਂ ਦੇ ਅਰਥ ਜਰੂਰ ਦਸਣਾ ਜੀ |

 

 

 

 

 

22 Sep 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Madam Sukhwinder Ji, friends, Thank you for giving time to the article...

 

Dear Pradeep Ji, as to a few clarifications sought, these are given here under -

 

ਦਮਕਦੇ ਸੂਰਜ ਤੁਲ ਪ੍ਰਤਾਪ = ਦਮਕਦੇ ਸੂਰਜ ਵਰਗਾ (ਦੇ ਬਰਾਬਰ) ਪ੍ਰਤਾਪ,

 

ਚੰਦ ਠਹ੍ਹੰਮਾ = ਚੰਦ ਜਿਹੀ ਠੰਢਕ/ਠਹਿਰਾਵ;

 

ਡਲ੍ਹਕਾਂ ਮਾਰਦੇ ਭੁਜੰਗ = ਭਾਵ ਮੋਤੀਆਂ ਵਾਂਗ ਲਿਸ਼ਕਾਂ ਮਾਰਦੇ cobra snakes (glistening, shining; ever noticed a Cobra's smooth and silken shine ?

 

Here in this poem, the word is intended to describe the silken black beauty of a cobra snake);

 

ਪੁਰੇ ਦੀ ਹਵਾ = ਪੂਰਬ ਦਿਸ਼ਾ ਵੱਲੋਂ ਆਉਣ ਵਾਲੀ, ਠੰਢਕ ਅਤੇ ਸ਼ਾਂਤੀ ਦੇਣ ਵਾਲੀ ਹਵਾ

 

ਪ੍ਰਦੀਪ ਜੀ, ਤੁਹਾਡੀ ਸਪਸ਼ਟਵਾਦਿਤਾ simply disarmingly winsome ਹੈ | You are most welcome, dear |

 

                                                                              ਜੱਗੀ

23 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

ਜਗਜੀਤ ਜੀ , ਪੁੱਛੇ ਗਏ ਸ਼ਬਦਾਂ ਦੇ ਅਰਥ ਦੱਸਣ ਲਈ ਤੁਹਾਡਾ ਬਹੁਤ ਧੰਨਵਾਦ ਜੀ |


Reading your splendid writings has been a great learning experience for me....God bless u Jagjit Sir.... Keep writing & Keep sharing...

04 Oct 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪ੍ਰਦੀਪ ਬਾਈ ਜੀ ਕਮੇੰਟ੍ਸ ਲਈ ਸ਼ੁਕਰੀਆ,
ਗੁਸਤਾਖੀ ਮੁਆਫ, ਮੈਂ ਇਸ ਕਿਰਤ ਲਈ ਆਪਦੇ ਕਮੇੰਟ੍ਸ ਵੇਖੇ ਈ ਨਹੀਂ |

ਪ੍ਰਦੀਪ ਬਾਈ ਜੀ Comments ਲਈ ਸ਼ੁਕਰੀਆ,


ਗੁਸਤਾਖੀ ਮੁਆਫ, ਮੈਂ ਇਸ ਕਿਰਤ ਲਈ ਆਪਦੇ Commnets ਵੇਖੇ ਈ ਨਹੀਂ |

 

25 Apr 2014

Showing page 1 of 2 << Prev     1  2  Next >>   Last >> 
Reply