Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੂਪ ਬਦਲਦਾ ਪਿੰਡਾਂ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਰੂਪ ਬਦਲਦਾ ਪਿੰਡਾਂ ਦਾ

 

ਰੂਪ ਬਦਲਦਾ ਪਿੰਡਾਂ ਦਾ 
( ਇਹ ਕੇਹੀ ਤਬਦੀਲੀ? )
ਤਬਦੀਲੀ ਏ ਅਸੂਲ ਕੁਦਰਤੀ,
ਦਾਨਿਸ਼ਮੰਦ ਦਾ ਕਹਿਣਾ |
ਇਦ੍ਹੇ ਵਿਚ ਹੀ ਲੁਕੀ ਬੇਹਤਰੀ,
ਸਦਾ ਬਦਲਦੇ ਰਹਿਣਾ |
ਧਰਤੀ ਦੀ ਹਿੱਕ ਚੀਰ ਕੇ 
ਕਦੇ ਕੱਢਦੇ ਸੀ ਜੋ ਸੋਨਾ,
ਮਿਹਨਤ ਛੱਡ ਕੇ,
ਨਸ਼ਿਆਂ ਵਾਲੀ ਰਾਹ ਫੜੀ ਸਰਦਾਰਾਂ |
ਕੌਣ ਲਿਫ਼ੇ ਪਿਆ ਪੰਡਾਂ ਹੇਠਾਂ 
ਕੌਣ ਵਹਾਵੇ ਮੁੜ੍ਹਕਾ,
ਠੇਕੇ ਖੜ੍ਹੀਆਂ, ਪੱਠੇ ਢੋਂਦੀਆਂ
ਵੇਖੀਆਂ ਨੇ ਮੈਂ ਕਾਰਾਂ |
ਕਿੱਥੇ ਨੇ ਉਹ ਰੰਗਲੇ ਚਰਖੇ,
ਘਮ ਘਮ ਕਰੇ ਮਧਾਣੀ,
ਭੱਤਾ ਲੈਕੇ ਖੇਤ ਨੂੰ ਜਾਂਦੀ,
ਭਖਦੇ ਰੂਪ ਸਵਾਣੀ ?
ਦਿਲ ਕੋਲੇ ਹੋਇਆ ਤੱਕ
ਬਦਲੀਆਂ ਖੇਤਾਂ ਦੀਆਂ ਨੁਹਾਰਾਂ,
ਰਹਿ ਰਹਿ ਉੱਲੂ ਬੋਲਣ
ਜਿੱਥੇ ਗਾਉਂਦੀਆਂ ਸਨ ਗੁਟਾਰਾਂ |
ਗਿਧੇ ਦੇ ਵਿਚ ਨਚਦੀਆਂ ਦਿੱਸਣ
ਨਾ ਕੁੜੀਆਂ ਦੀਆਂ ਡਾਰਾਂ,
ਨਸ਼ਿਆਂ ਅੰਦਰ ਗਭਰੂ ਝੂਲਣ,
ਬੋਦੀਆਂ ਜਿਉਂ ਮਿਨਾਰਾਂ |
ਇਹ ਕੇਹੀ ਤਬਦੀਲੀ ਯਾਰੋ,
ਮੈਨੂੰ ਵੀ ਕੋਈ ਦੱਸੋ ?
ਆਪਣੇ ਵਿਚ ਸਭ ਮਸਤ,
ਕਿਸੇ ਦੀਆਂ ਲੈਂਦਾ ਨੀਂ ਕੋਈ ਸਾਰਾਂ |
                  ਜਗਜੀਤ ਸਿੰਘ ਜੱਗੀ
ਦਾਨਿਸ਼ਮੰਦ - ਸਿਆਣਾ; ਲਿਫ਼ੇ - ਭਾਰ ਥੱਲੇ ਸ਼ਰੀਰ ਦਾ ਲਚਕਨਾ, to flex under weight; ਪੰਡਾਂ - ਭਰੀ, ਗੱਠ, ਗੰਢ, ਗਠੜੀ, bundle(s) of fodder or grass; ਕੌਣ ਵਹਾਵੇ ਮੁੜ੍ਹਕਾ - ਕੌਣ ਪਸੀਨਾ ਵਗਾਵੇ, ਭਾਵ ਕੌਣ ਮਿਹਨਤ ਕਰੇ; ਨੁਹਾਰਾਂ - ਰੂਪ ਰੇਖਾ; ਗੁਟਾਰਾਂ - ਲਾਲ੍ਹੀਆਂ, ਮੈਨਾ; ਬੋਦੀਆਂ - ਕਮਜ਼ੋਰ, ਬਲਹੀਨ; ਕਿਸੇ ਦੀਆਂ ਲੈਂਦਾ ਨੀਂ ਕੋਈ ਸਾਰਾਂ - ਕਿਸੇ ਦੀ ਖਬਰ ਸੁਰਤ ਨਾ ਲੈਣੀ, ਭਾਵ ਕਿਸੇ ਨਾਲ ਕੋਈ ਹਮਦਰਦੀ ਨਾ ਹੋਣੀ;

 

ਰੂਪ ਬਦਲਦਾ ਪਿੰਡਾਂ ਦਾ 

( ਇਹ ਕੇਹੀ ਤਬਦੀਲੀ? )


ਤਬਦੀਲੀ ਏ ਅਸੂਲ ਕੁਦਰਤੀ,

ਦਾਨਿਸ਼ਮੰਦ ਦਾ ਕਹਿਣਾ |

ਇਦ੍ਹੇ ਵਿਚ ਹੀ ਲੁਕੀ ਬੇਹਤਰੀ,

ਸਦਾ ਬਦਲਦੇ ਰਹਿਣਾ |


ਧਰਤੀ ਦੀ ਹਿੱਕ ਚੀਰ ਕੇ 

ਕਦੇ ਕੱਢਦੇ ਸੀ ਜੋ ਸੋਨਾ,

ਮਿਹਨਤ ਛੱਡ ਕੇ,

ਨਸ਼ਿਆਂ ਵਾਲੀ ਰਾਹ ਫੜੀ ਸਰਦਾਰਾਂ |


ਕੌਣ ਲਿਫ਼ੇ ਪਿਆ ਪੰਡਾਂ ਹੇਠਾਂ 

ਕੌਣ ਵਹਾਵੇ ਮੁੜ੍ਹਕਾ,

ਠੇਕੇ ਖੜ੍ਹੀਆਂ, ਪੱਠੇ ਢੋਂਦੀਆਂ

ਵੇਖੀਆਂ ਨੇ ਮੈਂ ਕਾਰਾਂ |


ਕਿੱਥੇ ਨੇ ਉਹ ਰੰਗਲੇ ਚਰਖੇ,

ਘਮ ਘਮ ਕਰੇ ਮਧਾਣੀ,

ਭੱਤਾ ਲੈਕੇ ਖੇਤ ਨੂੰ ਜਾਂਦੀ,

ਭਖਦੇ ਰੂਪ ਸਵਾਣੀ ?


ਦਿਲ ਕੋਲੇ ਹੋਇਆ ਤੱਕ

ਬਦਲੀਆਂ ਖੇਤਾਂ ਦੀਆਂ ਨੁਹਾਰਾਂ,

ਰਹਿ ਰਹਿ ਉੱਲੂ ਬੋਲਣ

ਜਿੱਥੇ ਗਾਉਂਦੀਆਂ ਸਨ ਗੁਟਾਰਾਂ |


ਗਿਧੇ ਦੇ ਵਿਚ ਨਚਦੀਆਂ ਦਿੱਸਣ

ਨਾ ਕੁੜੀਆਂ ਦੀਆਂ ਡਾਰਾਂ,

ਨਸ਼ਿਆਂ ਅੰਦਰ ਗਭਰੂ ਝੂਲਣ,

ਬੋਦੀਆਂ ਜਿਉਂ ਮਿਨਾਰਾਂ |


ਇਹ ਕੇਹੀ ਤਬਦੀਲੀ ਯਾਰੋ,

ਮੈਨੂੰ ਵੀ ਕੋਈ ਦੱਸੋ ?

ਆਪਣੇ ਵਿਚ ਸਭ ਮਸਤ,

ਕਿਸੇ ਦੀਆਂ ਲੈਂਦਾ ਨੀਂ ਕੋਈ ਸਾਰਾਂ |

                  ਜਗਜੀਤ ਸਿੰਘ ਜੱਗੀ


ਦਾਨਿਸ਼ਮੰਦ - ਸਿਆਣਾ; ਲਿਫ਼ੇ - ਭਾਰ ਥੱਲੇ ਸ਼ਰੀਰ ਦਾ ਲਚਕਨਾ, to flex under weight; ਪੰਡਾਂ - ਭਰੀ, ਗੱਠ, ਗੰਢ, ਗਠੜੀ, bundle(s) of fodder or grass; ਕੌਣ ਵਹਾਵੇ ਮੁੜ੍ਹਕਾ - ਕੌਣ ਪਸੀਨਾ ਵਗਾਵੇ, ਭਾਵ ਕੌਣ ਮਿਹਨਤ ਕਰੇ; ਨੁਹਾਰਾਂ - ਰੂਪ ਰੇਖਾ; ਗੁਟਾਰਾਂ - ਲਾਲ੍ਹੀਆਂ, ਮੈਨਾ; ਬੋਦੀਆਂ - ਕਮਜ਼ੋਰ, ਬਲਹੀਨ; ਕਿਸੇ ਦੀਆਂ ਲੈਂਦਾ ਨੀਂ ਕੋਈ ਸਾਰਾਂ - ਕਿਸੇ ਦੀ ਖਬਰ ਸੁਰਤ ਨਾ ਲੈਣੀ, ਭਾਵ ਕਿਸੇ ਨਾਲ ਕੋਈ ਹਮਦਰਦੀ ਨਾ ਹੋਣੀ;

 

22 Nov 2015

Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
Waah Kamal Ji

SSA ji

 

Tuhadi Kavita meinu Mud Purane dina di Yaad kerwa diti.

 

Tuhadi kavita da ik ik word waah kamal hai ji,

 

 

29 Nov 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written sir g,..................so nice

06 Dec 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖੀ ਮੈਡਮ ਅਤੇ ਸੁਖਪਾਲ ਬਾਈ ਜੀ ਸ਼ੁਕਰੀਆ ਜੀ |
ਅੱਪਨੇ ਆਪਣੇ ਰੁਝੇਵਿਆਂ ਚੋਣ ਵਕਤ ਕੱਢਕੇ ਰਚਨਾ ਦਾ ਮਾਣ ਕੀਤਾ |
ਜਿਉਂਦੇ ਵੱਸਦੇ ਰਹੋ |

ਸੁਖੀ ਮੈਡਮ ਅਤੇ ਸੁਖਪਾਲ ਬਾਈ ਜੀ ਸ਼ੁਕਰੀਆ ਜੀ |


ਆਪ ਨੇ ਆਪਣੇ ਰੁਝੇਵਿਆਂ ਚੋ ਵਕਤ ਕੱਢਕੇ ਰਚਨਾ ਦਾ ਮਾਣ ਕੀਤਾ |


ਜਿਉਂਦੇ ਵੱਸਦੇ ਰਹੋ |

 

07 Dec 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਹ ਕੇਹੀ ਤਬਦੀਲੀ ਏ,

ੲਿਹੋ ਤੇ ਸਮਝ ਨੀ ਆਉਂਦੀ, ਭਾਵੇਂ ੲਿਹ ਦੁਖੀ ਕਰਦੀ ੲੇ ਪਰ ਤੁਸੀ ੲਿਹ ਤਬਦੀਲੀ ਬਹੁਤ ਵਧੀਆ ਢੰਗ ਨਾਲ ਬਿਆਨ ਕੀਤੀ ਏ, ਤੇ ੲਿਸਦਾ ਕਾਰਣ ਸ਼ਾੲਿਦ ਬਿਨਾਂ ਸਮਝੇ ਪੱਛਮੀ ਚੀਜਾਂ ਨੂੰ ਅਪਨਾਉਣਾ ੲੇ, ਭਾਵੇਂ ਉਹ ਜ਼ਹਿਰ ਹੀ ਕਿੳੁਂ ਨਾ ਹੋਵੇ,

ੲਿੱਕ ਹੋਰ ਬੇਹਤਰੀਨ ਰਚਨਾ, ਤੇ ਦੁਆ ਕਰਦੇ ਹਾਂ ਸ਼ਾੲਿਦ ਜਲਦ ਹਾਲਾਤ ਸੁਧਰ ਜਾਣ,

ਸ਼ੇਅਰ ਕਰਨ ਲਈ ਸ਼ੁਕਰੀਆ ਸਰ ॥
10 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

Too good vry Nyycc nd Heart Touching lines SmileLaughingSmile

13 Dec 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thank you ji...
13 Dec 2015

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Vadiya ji............ True Lines.........aap ji di writing toh hmesha kuch sikhn nu milda hai ji......

26 Aug 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸ਼ੁਕਰੀਆ ਸੁਖਬੀਰ ਜੀ |
ਆਪ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਪਲ ਕੱਢ ਕੇ ਕਿਰਤ ਦਾ ਮਾਨ ਕੀਤਾ ਹੈ | ਬਹੁਤ ਬਹੁਤ ਧੰਨਵਾਦ |
ਖੁਸ਼ ਰਹੋ | ਵੱਸਦੇ ਰਹੋ |  

ਸ਼ੁਕਰੀਆ ਸੁਖਬੀਰ ਜੀ |


ਆਪ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਪਲ ਕੱਢ ਕੇ ਕਿਰਤ ਦਾ ਮਾਨ ਕੀਤਾ ਹੈ | ਬਹੁਤ ਬਹੁਤ ਧੰਨਵਾਦ |


ਖੁਸ਼ ਰਹੋ | ਵੱਸਦੇ ਰਹੋ |  

 

26 Sep 2017

Reply