|
|
|
|
|
|
Home > Communities > Punjabi Poetry > Forum > messages |
|
|
|
|
|
ਇੱਕ ਵਾਰ ਵਿਚਾਰ ਕਰ ਲੋ |
ਆਪਣੇ ਹੱਕਾਂ ਖ਼ਾਤਰ ਇਹ ਜੋ ਲੋਕ ਉੱਠ ਖਲੋਤੇ ਨੇ। ਆਖੋ ਇੱਕ ਵਾਰ ਵਿਚਾਰ ਕਰ ਲੋ, ਬਾਕੀ ਤਾਂ ਅਜੇ ਵੀ ਸੁੱਤੇ ਨੇ। ਆਖੋ ਇੱਕ ਵਾਰ ਵਿਚਾਰ ਕਰ ਲੋ.....
ਇੱਥੇ ਜਾਨਾਂ ਵੀ ਵਾਰਨੀਆਂ ਪੈਂਦੀਆਂ, ਅੱਤਵਾਦੀ ਦਾ ਥਪਾ ਲੱਗਦਾ ਏ। ਕਈ ਪਏ ਰਹਿੰਦੇ ਵਿਚ ਜੇਲ੍ਹਾਂ ਦੇ, ਇੱਥੇ ਝੂਠਾ ਮੁਕੱਦਮਾ ਵੀ ਚੱਲਦਾ ਏ। ਜੇ ਚੁਣ ਹੀ ਲਿਆ ਰਾਹ ਇਹ, ਫਿਰ ਪਿੱਛੇ ਨਹੀਂ ਹਟਣਾ ਏ। ਫਿਰ ਪਿੱਛੇ ਨਹੀਂ ਹਟਣਾ ਏ.....
ਆਪਣੇ ਹੱਕਾਂ ਖ਼ਾਤਰ ਇਹ ਜੋ ਲੋਕ ਉੱਠ ਖਲੋਤੇ ਨੇ। ਆਖੋ ਇੱਕ ਵਾਰ ਵਿਚਾਰ ਕਰ ਲੋ, ਬਾਕੀ ਤਾਂ ਅਜੇ ਵੀ ਸੁੱਤੇ ਨੇ। ਆਖੋ ਇੱਕ ਵਾਰ ਵਿਚਾਰ ਕਰ ਲੋ.....
ਇੱਥੇ ਸਰਕਾਰਾਂ ਆਉਂਦੀਆਂ ਜਾਉਂਦੀਆਂ, ਇਹਨਾਂ ਨੂੰ ਕੁੱਝ ਫ਼ਰਕ ਨਹੀਂ ਪੈਂਦਾ ਏ। ਕਿੰਨੇ ਹੀ ਘਰਾਂ ਦੇ ਚਿਰਾਗ਼ ਬੁਝ ਗਏ, ਬੱਸ ਇੱਕ ਰਾਜਨੀਤਿਕ ਮੁੱਦਾ ਰਹਿੰਦਾ ਏ। ਉਮਰਾਂ ਲੰਘ ਜਾਂਦੀਆਂ ਅਦਾਲਤੀ ਥੱਕੇ ਖਾਂਦਿਆਂ, ਆਮ ਆਦਮੀ ਤਾਂ ਬੱਸ ਇੰਜ ਹੀ ਭਟਕਦਾ ਰਹਿੰਦਾ ਏ। ਇੰਜ ਹੀ ਭਟਕਦਾ ਰਹਿੰਦਾ ਏ....
ਆਪਣੇ ਹੱਕਾਂ ਖ਼ਾਤਰ ਇਹ ਜੋ ਲੋਕ ਉੱਠ ਖਲੋਤੇ ਨੇ। ਆਖੋ ਇੱਕ ਵਾਰ ਵਿਚਾਰ ਕਰ ਲੋ, ਬਾਕੀ ਤਾਂ ਅਜੇ ਵੀ ਸੁੱਤੇ ਨੇ। ਆਖੋ ਇੱਕ ਵਾਰ ਵਿਚਾਰ ਕਰ ਲੋ.....
Sukhbir Singh Alagh
|
|
13 Aug 2019
|
|
|
|
ਵਾਹ , ਸੁਖਬੀਰ ਸਾਬ ਵਾਹ ,.............
|
|
30 Aug 2019
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|