Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚੰਦਰੇ ਖਿਆਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਚੰਦਰੇ ਖਿਆਲ

 


ਬਹੁਤ ਰੋਕਿਆ ਇਹਨਾ ਚੰਦਰੇ ਖਿਆਲਾਂ ਨੂੰ ,
ਨਾ ਜਾਓ ਓਹਦੀ ਦਹਿਲੀਜ਼ ਤੇ .....
ਪਰ ਖਿਆਲਾਂ ਨੇ ਵੀ ਜਿੱਦ ਫੜੀ ਸੀ 
ਤੇਰਾ ਸਜਦਾ ਕਰਨ ਦੀ 
ਆ ਬਹਿ ਗਏ ਨੇ ਹੁਣ ਤੇਰੇ ਹੀ ਦਰ ਤੇ .....
ਹੁਣ ਤੂੰ ਹੀ ਦਸ ਕੀ ਮੇਰੀ ਖਤਾ ਕੀ ਹੈ...??
ਬਹੁਤ ਰੋਕਿਆ ਇਹਨਾ ਚੰਦਰੇ ਖਿਆਲਾਂ ਨੂੰ 
ਨਾ ਜਤਾਓ ਹੱਕ ਓਹਦੀ ਫਿਤਰਤ ਤੇ 
ਪਰ ਖਿਆਲਾਂ ਦੀਆਂ ਤੇਰੇ ਤੇ ਦਾਵੇਦਾਰੀਆਂ ਨੂੰ 
ਕਿਸ ਕਦਰ ਰੋਕ ਲਵਾਂ ਮੈਂ 
ਕੋਈ ਪਾਬੰਦੀ ਨਹੀ ਆ ਇਹਨਾ ਤੇ 
ਬਸ ਐਵੇਂ ਹੀ ਤੁਰ ਜਾਂਦੇ ਨੇ ਬੇਖੌਫ਼ ਹੋ ਕੇ ਤੇਰੇ ਵੱਲ ਨੂੰ 
ਹੁਣ ਤੂੰ ਹੀ ਦਸ ਕੀ ਮੇਰੀ ਖਤਾ ਕੀ ਹੈ...??
ਕਿਸ ਹੱਕ ਨਾਲ ਮਾਫ਼ੀ ਮੰਗ ਲਵਾਂ ਹੁਣ 
ਮੈਂ ਇਹਨਾ ਖਿਆਲਾਂ ਦੀਆਂ ਗੁਸਤਾਖੀਆਂ ਲਈ...
ਓਹ ਖੁਦਾ ਹੀ ਜਾਣੇ ਕੀ ਓਹਦੀ ਰਜ਼ਾ ਕੀ ਹੈ ?
ਆਪਣੇ ਦਿਲ ਚ ਨਾ ਸਹੀ 
ਆਪਣੇ ਦਿਲ ਦੇ ਕਰੀਬ ਰਖ ਲਈ ਸਾਰੀ ਉਮਰ ਮੇਰੀਆਂ ਨਜ਼ਮਾਂ ਨੂੰ 
ਜੋ ਨਿਕਲਦੀਆਂ ਹੀ ਨੇ ਦਿਲ ਚੋ ਤੇਰੇ ਰਹਿਮੋ ਕਰਮ ਤੇ 
ਤੂੰ ਜੋ ਸਜ਼ਦੇ ਦੀ ਇਜਾਜ਼ਤ ਦੇ ਦਿੰਦਾ ਹੈ 
ਤੇਰੀ ਨਜ਼ਰ ਨਾ ਪਏ ਤਾ ਮੇਰੀਆਂ ਨਜ਼ਮਾਂ ਦੀ ਔਕਾਤ ਕੀ ਹੈ 
ਖਿਆਲਾਂ ਦੀਆਂ ਨਜ਼ਰਾਂ ਨਾਲ ਹੀ ਚੁਪ ਚਾਪ ਕਰ ਲੇਂਦੇ ਆ ਦੀਦਾਰ ਤੇਰਾ...
ਖੁਦਾ ਜਾਣੇ ਕੀ ਚੰਦਰੇ ਖਿਆਲਾਂ ਦੀ ਤੇਰੇ ਦਿਲ ਨਾਲ ਗਲ ਬਾਤ ਕੀ ਹੈ 
ਨਾ ਤੇ ਤੂੰ ਹੀ ਕਦੇ ਸੋਚਿਆ ਹੋਣਾ ਨਾ ਮੈਨੂ ਹੀ ਏਨਾ ਵਕ਼ਤ ਮਿਲਿਆ 
ਜਾਂ ਤੇ ਮੈਂ ਸੋਚ ਲਵਾਂ ਜਾਂ ਤੈਨੂ ਹੀ ਦਸਣਾ ਪੈਣਾ
ਕੀ ਤੇਰੇ ਹੀ ਦਿਲ ਚ ਐਸਾ ਖਾਸ ਕੀ ਹੈ ....
ਇਹ ਚੰਦਰੇ ਖਿਆਲ ਇਕ ਦਿਨ ਕਤਲ ਕਰਵਾਉਣਗੇ ਮੇਰੇ ਨਾਜ਼ੁਕ ਜਿਹੇ ਦਿਲ ਦਾ....
ਓਹਨੂੰ ਤੇ ਕਦੇ ਪੁਛਣ ਦੀ ਹਿਮੱਤ ਨਹੀ ਕਰਦੇ
ਮੈਨੂ ਪੁਛ ਪੁਛ ਕੇ ਸਤਾਉਂਦੇ ਨੇ ਕਿ
ਦਿਲ ਚ ਓਹਦੀ ਜਗਾਹ ਕਿ ਆ 
ਬਹੁਤ ਵਾਰ ਦਿਲ ਕੀਤਾ ਕਿ ਇਹਨਾ ਚੰਦਰੇ ਖਿਆਲਾਂ ਦੇ ਖੰਭ ਹੀ ਕੁਤਰ ਦਿਆਂ
ਇਹ ਸੋਚ ਕੇ ਰੁੱਕ ਜਾਂਦੀ ਆ ਕਿ ਇਹਨਾ ਖਭਾਂ ਦੀ ਵ੍ਜ੍ਹਾਹ ਕਿ ਹੈ .....
ਵਲੋ - ਨਵੀ 
ਬਹੁਤ ਰੋਕਿਆ ਇਹਨਾ ਚੰਦਰੇ ਖਿਆਲਾਂ ਨੂੰ ,
ਨਾ ਜਾਓ ਓਹਦੀ ਦਹਿਲੀਜ਼ ਤੇ .....
ਪਰ ਖਿਆਲਾਂ ਨੇ ਵੀ ਜਿੱਦ ਫੜੀ ਸੀ 
ਓਹਦਾ ਸਜਦਾ ਕਰਨ ਦੀ 
ਆ ਬਹਿ ਗਏ ਨੇ ਹੁਣ ਓਹਦੇ ਹੀ ਦਰ ਤੇ .....
ਹੁਣ ਤੂੰ ਹੀ ਦਸ ਕੀ ਮੇਰੀ ਖਤਾ ਕੀ ਹੈ...??


ਬਹੁਤ ਰੋਕਿਆ ਇਹਨਾ ਚੰਦਰੇ ਖਿਆਲਾਂ ਨੂੰ 
ਨਾ ਜਤਾਓ ਹੱਕ ਓਹਦੀ ਫਿਤਰਤ ਤੇ 
ਪਰ ਖਿਆਲਾਂ ਦੀਆਂ ਓਹਦੇ ਤੇ ਦਾਵੇਦਾਰੀਆਂ ਨੂੰ 
ਕਿਸ ਕਦਰ ਰੋਕ ਲਵਾਂ ਮੈਂ 
ਕੋਈ ਪਾਬੰਦੀ ਨਹੀ ਆ ਇਹਨਾ ਤੇ 
ਬਸ ਐਵੇਂ ਹੀ ਤੁਰ ਜਾਂਦੇ ਨੇ ਬੇਖੌਫ਼ ਹੋ ਕੇ ਓਹਦੇ ਵੱਲ ਨੂੰ 
ਹੁਣ ਤੂੰ ਹੀ ਦਸ ਕੀ ਮੇਰੀ ਖਤਾ ਕੀ ਹੈ...??

ਕਿਸ ਹੱਕ ਨਾਲ ਮਾਫ਼ੀ ਮੰਗ ਲਵਾਂ ਹੁਣ 
ਮੈਂ ਇਹਨਾ ਖਿਆਲਾਂ ਦੀਆਂ ਗੁਸਤਾਖੀਆਂ ਲਈ...
ਓਹ ਖੁਦਾ ਹੀ ਜਾਣੇ ਕੀ ਓਹਦੀ ਰਜ਼ਾ ਕੀ ਹੈ ?

ਆਪਣੇ ਦਿਲ ਚ ਨਾ ਸਹੀ 
ਆਪਣੇ ਦਿਲ ਦੇ ਕਰੀਬ ਰਖ ਲਈ ਸਾਰੀ ਉਮਰ ਮੇਰੀਆਂ ਨਜ਼ਮਾਂ ਨੂੰ 
ਜੋ ਨਿਕਲਦੀਆਂ ਹੀ ਨੇ ਦਿਲ ਚੋ ਓਹਦੇ ਰਹਿਮੋ ਕਰਮ ਤੇ 
ਓਹ ਜੋ ਸਜ਼ਦੇ ਦੀ ਇਜਾਜ਼ਤ ਦੇ ਦਿੰਦਾ ਹੈ 
ਓਹਦੀ ਨਜ਼ਰ ਨਾ ਪਏ ਤਾ ਮੇਰੀਆਂ ਨਜ਼ਮਾਂ ਦੀ ਔਕਾਤ ਕੀ ਹੈ 

ਖਿਆਲਾਂ ਦੀਆਂ ਨਜ਼ਰਾਂ ਨਾਲ ਹੀ ਚੁਪ ਚਾਪ ਕਰ ਲੇਂਦੇ ਆ ਦੀਦਾਰ ਓਹਦਾ...
ਖੁਦਾ ਜਾਣੇ ਕੀ ਚੰਦਰੇ ਖਿਆਲਾਂ ਦੀ ਓਹਦੇ ਦਿਲ ਨਾਲ ਗਲ ਬਾਤ ਕੀ ਹੈ 

ਨਾ ਤੇ ਓਹਨੇ ਹੀ ਕਦੇ ਸੋਚਿਆ ਹੋਣਾ ਨਾ ਮੈਨੂ ਹੀ ਏਨਾ ਵਕ਼ਤ ਮਿਲਿਆ 
ਜਾਂ ਤੇ ਮੈਂ ਸੋਚ ਲਵਾਂ ਜਾਂ ਓਹਨੂੰ ਹੀ ਦਸਣਾ ਪੈਣਾ
ਕੀ ਓਹਦੇ ਹੀ ਦਿਲ ਚ ਐਸਾ ਖਾਸ ਕੀ ਹੈ ....

ਇਹ ਚੰਦਰੇ ਖਿਆਲ ਇਕ ਦਿਨ ਕਤਲ ਕਰਵਾਉਣਗੇ ਮੇਰੇ ਨਾਜ਼ੁਕ ਜਿਹੇ ਦਿਲ ਦਾ....
ਓਹਨੂੰ ਤੇ ਕਦੇ ਪੁਛਣ ਦੀ ਹਿਮੱਤ ਨਹੀ ਕਰਦੇ
ਮੈਨੂ ਪੁਛ ਪੁਛ ਕੇ ਸਤਾਉਂਦੇ ਨੇ ਕਿ
ਦਿਲ ਚ ਓਹਦੀ ਜਗਾਹ ਕਿ ਆ 

ਬਹੁਤ ਵਾਰ ਦਿਲ ਕੀਤਾ ਕਿ ਇਹਨਾ ਚੰਦਰੇ ਖਿਆਲਾਂ ਦੇ ਖੰਭ ਹੀ ਕੁਤਰ ਦਿਆਂ
ਇਹ ਸੋਚ ਕੇ ਰੁੱਕ ਜਾਂਦੀ ਆ ਕਿ ਇਹਨਾ ਖਭਾਂ ਦੀ ਵ੍ਜ੍ਹਾਹ ਕਿ ਹੈ .....

ਵਲੋ - ਨਵੀ 

 

10 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Khialan dee bahut sohni duniya banayi aaa
Waa kamaal aaa
Bahut sohne dhang naal samapan kita hai khiyalan da
Kalam ch nikhaar aaa reaha hai
God bless u
Jeo
10 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਨਵੀ ਜੀ, ਇਕ ਵਾਰੀ ਫਿਰ ਖਿਆਲਾਂ ਦੀ ਬਹੁਤ ਸੁੰਦਰ ਉੜਾਨ |


ਕਿਰਤ ਤੋਂ ਸਾਫ਼ ਹੈ ਕਿ ਲਿਖਤ ਵਿਚ ਮਤਵਾਤਰ ਨਿਖ਼ਾਰ ਦਾ ਸਿਲਸਿਲਾ ਜ਼ਾਰੀ ਹੈ |


ਜਿਉਂਦੇ ਵੱਸਦੇ ਰਹੋ | ਇਸਤਰਾਂ ਹੀ ਅਗਾਂਹ ਵਧਦੇ ਰਹੋ |


TFS |

 

God Bless You !

10 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thank you so much gurpreet ji te jagjit sir ji tuhada.....

 

ehna khyaalan nu maan dita..... 

 

10 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Good job ...

Very nice writing. ..

Jio...
11 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
khialan de moti thude kalam ne kohenoor bana dite.....
bhaout sohna likhia navi g.....keep it up...
11 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut bahut shukriya harpider g te sanjeev ji.....

 

sab diya duyaawaan sadka hi nikhaar hai....

 

rabb rakha....

11 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਖਿਆਲਾਂ ਨੂੰ ਫੜਨਾਂ ਸਭ ਤੋਂ ਔਖਾ ਕੰਮ ਹੈ, ਪਰ ਜੇ ਖਿਆਲਾਂ ਦੇ ਭਟਕਣ ਨਾਲ ੲਿੱਕ ਖੂਬਸੂਰਤ ਰਚਨਾ ਬਣੇ ,ਤਾਂ ਕੋਈ ਗੱਲ ਨਹੀਂ,

....ਉਮਦਾ ਰਚਨਾ ਪੇਸ ਕੀਤੀ ਹੈ ਜੀ ।Keep it up ! TFS
11 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep g shukiya te kar rhi aa....

 

par eh comment aa ya compliment ???

 

kuch samjh ni aya...... 

 

thoda chaanan pa skde ho ta bht dhanwaadi houngi g ??

11 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
With due respect and humbleness, it was verily a compliment.
11 Sep 2014

Showing page 1 of 2 << Prev     1  2  Next >>   Last >> 
Reply