Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 109
Gender: Male
Joined: 18/Jun/2010
Location: London
View All Topics by Baba
View All Posts by Baba
 
ਅੱਜ ਦਾ ਸੱਚ
ਵੱਡੇ ਬਾਈ ਨੂੰ ਦਾਰੂ ਖਾ ਗਈ
ਆਪਾਂ ਖਾ ਲਏ ਚਿੱਟੇ ਨੇ
ਰੰਗ ਸੰਧੂਰੀ ਸੂਰਜ ਵਰਗੇ
ਨਾਲ ਨਸ਼ੇ ਦੇ ਫਿੱਟੇ ਨੇ
ਬਾਪੂ ਨੂੰ ਸਾਡੇ ਝੋਰੇ ਖਾ ਗਏ
ਬੇਬੇ ਅੱਧ ਵਿਚਕਾਰ ਖੜੀ
ਨਵੇਂ ਬੁਲਟ ਨੂੰ ਗਰਦਾ ਖਾਂਦਾ
ਜਰ ਪਈ ਖਾਂਦੀ ਥਾਰ ਖੜੀ
ਕੀਹਦੇ ਚੱਕਰਾਂ ਵਿੱਚ ਪੈ ਗਈ
ਲਵ ਮੈਰਿਡ ਕਰੇ ਵਿਚਾਰ ਖੜੀ ।।
02 Mar 2020

Reply